ਸ੍ਰੇਸ਼ਟ ਗੀਤ 2:1-17

  • ਕੁੜੀ (1)

    • ‘ਮੈਂ ਕੇਸਰ ਦਾ ਫੁੱਲ ਹਾਂ’

  • ਚਰਵਾਹਾ (2)

    • ‘ਮੇਰੀ ਮਹਿਬੂਬਾ ਸੋਸਨ ਦੇ ਫੁੱਲ ਵਰਗੀ ਹੈ’

  • ਕੁੜੀ (3-14)

    • ‘ਪਿਆਰ ਨਾ ਜਗਾਓ ਜਦ ਤਕ ਇਹ ਆਪ ਨਹੀਂ ਜਾਗਦਾ’ (7)

    • ਚਰਵਾਹੇ ਦੀਆਂ ਗੱਲਾਂ ਦਾ ਹਵਾਲਾ (10ਅ-14)

      • “ਮੇਰੀ ਸੋਹਣੀਏ, ਮੇਰੇ ਨਾਲ ਚੱਲ” (10ਅ, 13)

  • ਕੁੜੀ ਦੇ ਭਰਾ (15)

    • “ਸਾਡੇ ਲਈ ਲੂੰਬੜੀਆਂ ਨੂੰ ਫੜੋ”

  • ਕੁੜੀ (16, 17)

    • “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ” (16)

2  “ਮੈਂ ਮੈਦਾਨਾਂ ਵਿਚ ਉੱਗਣ ਵਾਲਾ ਕੇਸਰ ਦਾ ਫੁੱਲ,ਘਾਟੀਆਂ ਵਿਚ ਉੱਗਦਾ ਸੋਸਨ ਦਾ ਫੁੱਲ+ ਹਾਂ।”   “ਜਿਵੇਂ ਕੰਡਿਆਂ ਵਿਚ ਸੋਸਨ ਦਾ ਫੁੱਲ,ਉਵੇਂ ਕੁੜੀਆਂ ਵਿਚਕਾਰ ਮੇਰੀ ਮਹਿਬੂਬਾ ਹੈ।”   “ਜਿਵੇਂ ਜੰਗਲ ਦੇ ਦਰਖ਼ਤਾਂ ਵਿਚ ਸੇਬ ਦਾ ਦਰਖ਼ਤ,ਉਵੇਂ ਮੇਰਾ ਪ੍ਰੀਤਮ ਮੁੰਡਿਆਂ ਵਿਚਕਾਰ ਹੈ। ਮੈਂ ਉਸ ਦੀ ਛਾਂ ਹੇਠ ਬੈਠਣ ਨੂੰ ਤਰਸਦੀ ਹਾਂਅਤੇ ਉਸ ਦਾ ਫਲ ਮੈਨੂੰ ਮਿੱਠਾ ਲੱਗਦਾ ਹੈ।   ਉਹ ਦਾਅਵਤ ਵਾਲੇ ਘਰ* ਮੈਨੂੰ ਲੈ ਆਇਆਅਤੇ ਆਪਣੇ ਪਿਆਰ ਦਾ ਝੰਡਾ ਮੇਰੇ ਉੱਤੇ ਲਹਿਰਾਇਆ।   ਸੌਗੀ ਦੀਆਂ ਟਿੱਕੀਆਂ ਖੁਆ ਕੇ ਮੇਰੇ ਵਿਚ ਜਾਨ ਪਾਓ;+ਸੇਬਾਂ ਨਾਲ ਮੈਨੂੰ ਤਕੜਾ ਕਰੋਕਿਉਂਕਿ ਮੈਂ ਪ੍ਰੇਮ ਦੀ ਰੋਗਣ ਹਾਂ।   ਉਸ ਦਾ ਖੱਬਾ ਹੱਥ ਮੇਰੇ ਸਿਰ ਹੇਠ ਹੈਅਤੇ ਉਸ ਦੇ ਸੱਜੇ ਹੱਥ ਨੇ ਮੈਨੂੰ ਗਲਵੱਕੜੀ ਪਾਈ ਹੈ।+   ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਿਕਾਰਿਆਂ*+ ਅਤੇ ਮੈਦਾਨ ਦੀਆਂ ਹਿਰਨੀਆਂ ਦੀ ਸਹੁੰ ਖੁਆਉਂਦੀ ਹਾਂ: ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।+   ਮੇਰੇ ਮਹਿਬੂਬ ਦੀ ਆਵਾਜ਼! ਦੇਖੋ! ਉਹ ਆ ਰਿਹਾ ਹੈ,ਪਹਾੜਾਂ ’ਤੇ ਚੜ੍ਹਦਾ ਹੋਇਆ, ਪਹਾੜੀਆਂ ਉੱਤੋਂ ਦੀ ਛਾਲਾਂ ਮਾਰਦਾ ਹੋਇਆ।   ਮੇਰਾ ਮਹਿਬੂਬ ਚਿਕਾਰੇ ਵਰਗਾ ਹੈ, ਜਵਾਨ ਬਾਰਾਸਿੰਗੇ ਵਰਗਾ।+ ਦੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ,ਖਿੜਕੀਆਂ ਵਿੱਚੋਂ ਦੀ ਝਾਕ ਰਿਹਾ ਹੈ,ਝਰੋਖਿਆਂ ਥਾਣੀਂ ਤੱਕ ਰਿਹਾ ਹੈ। 10  ਮੇਰਾ ਪ੍ਰੇਮੀ ਬੋਲਦਾ ਹੈ, ਉਹ ਮੈਨੂੰ ਕਹਿੰਦਾ ਹੈ: ‘ਮੇਰੀ ਜਾਨ, ਉੱਠ,ਮੇਰੀ ਸੋਹਣੀਏ, ਮੇਰੇ ਨਾਲ ਚੱਲ। 11  ਦੇਖ! ਸਰਦੀਆਂ* ਲੰਘ ਗਈਆਂ ਹਨ। ਬਰਸਾਤਾਂ ਵੀ ਆ ਕੇ ਚਲੀਆਂ ਗਈਆਂ। 12  ਹਰ ਪਾਸੇ ਫੁੱਲ ਖਿੜੇ ਹਨ,+ਛਾਂਗਣ ਦਾ ਸਮਾਂ ਆ ਗਿਆ ਹੈ+ਸਾਡੇ ਖੇਤਾਂ ਵਿਚ ਘੁੱਗੀ ਦਾ ਗੀਤ ਸੁਣਾਈ ਦੇ ਰਿਹਾ ਹੈ।+ 13  ਅੰਜੀਰ ਦੇ ਦਰਖ਼ਤ ’ਤੇ ਪਹਿਲੀਆਂ ਅੰਜੀਰਾਂ ਪੱਕ ਗਈਆਂ ਹਨ;+ਅੰਗੂਰੀ ਵੇਲਾਂ ਖਿੜ ਗਈਆਂ ਹਨ ਤੇ ਆਪਣੀ ਖ਼ੁਸ਼ਬੂ ਬਿਖੇਰ ਰਹੀਆਂ ਹਨ। ਮੇਰੀ ਜਾਨ, ਉੱਠ ਤੇ ਆ। ਮੇਰੀ ਸੋਹਣੀਏ, ਮੇਰੇ ਨਾਲ ਚੱਲ। 14  ਹੇ ਮੇਰੀ ਘੁੱਗੀਏ, ਚਟਾਨ ਦੀਆਂ ਵਿੱਥਾਂ ਵਿੱਚੋਂ,+ਢਲਾਣਾਂ ਦੀਆਂ ਦਰਾੜਾਂ ਵਿੱਚੋਂਮੈਨੂੰ ਆਪਣੇ ਦੀਦਾਰ ਕਰ ਲੈਣ ਦੇ ਅਤੇ ਆਪਣੀ ਆਵਾਜ਼ ਸੁਣ ਲੈਣ ਦੇ+ਕਿਉਂਕਿ ਤੇਰੀ ਆਵਾਜ਼ ਰਸੀਲੀ ਹੈ ਤੇ ਤੇਰਾ ਚਿਹਰਾ ਸੋਹਣਾ ਹੈ।’”+ 15  “ਸਾਡੇ ਲਈ ਲੂੰਬੜੀਆਂ ਨੂੰ ਫੜੋ,ਉਨ੍ਹਾਂ ਨਿੱਕੀਆਂ-ਨਿੱਕੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜਦੀਆਂ ਹਨਕਿਉਂਕਿ ਸਾਡੇ ਅੰਗੂਰੀ ਬਾਗ਼ਾਂ ਵਿਚ ਫੁੱਲ ਖਿੜੇ ਹੋਏ ਹਨ।” 16  “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ।+ ਉਹ ਉੱਥੇ ਭੇਡਾਂ ਚਾਰ ਰਿਹਾ ਹੈ+ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।+ 17  ਇਸ ਤੋਂ ਪਹਿਲਾਂ ਕਿ ਦਿਨ ਠੰਢਾ ਹੋ ਜਾਵੇ* ਤੇ ਪਰਛਾਵੇਂ ਭੱਜ ਜਾਣਮੇਰੇ ਮਹਿਬੂਬ, ਜੁਦਾਈਆਂ ਪਾਉਣ ਵਾਲੇ ਪਹਾੜਾਂ* ਨੂੰ ਪਾਰ ਕਰ ਕੇ ਜਲਦੀ-ਜਲਦੀ ਆ,ਚਿਕਾਰੇ+ ਤੇ ਜਵਾਨ ਬਾਰਾਸਿੰਗੇ ਵਾਂਗ ਮੁੜ ਆ।+

ਫੁਟਨੋਟ

ਇਬ, “ਦਾਖਰਸ ਵਾਲੇ ਘਰ।”
ਹਿਰਨ ਦੀ ਇਕ ਕਿਸਮ।
ਜਾਂ, “ਬਰਸਾਤ ਦਾ ਮੌਸਮ।”
ਇਬ, “ਦਿਨ ਸਾਹ ਲਵੇ।”
ਜਾਂ ਸੰਭਵ ਹੈ, “ਦੁਫਾੜ ਹੋਏ ਪਹਾੜਾਂ।” ਜਾਂ, “ਬਥਰ ਦੇ ਪਹਾੜਾਂ।”