ਸ੍ਰੇਸ਼ਟ ਗੀਤ 3:1-11

  • ਕੁੜੀ (1-5)

    • ‘ਰਾਤ ਨੂੰ ਮੈਂ ਆਪਣੇ ਪਿਆਰ ਨੂੰ ਭਾਲਿਆ’ (1)

  • ਸੀਓਨ ਦੀਆਂ ਧੀਆਂ (6-11)

    • ਸੁਲੇਮਾਨ ਦੇ ਕਾਫ਼ਲੇ ਦਾ ਵਰਣਨ

3  “ਰਾਤ ਨੂੰ ਆਪਣੇ ਬਿਸਤਰੇ ’ਤੇਮੈਂ ਆਪਣੇ ਪਿਆਰ ਨੂੰ ਭਾਲਿਆ।+ ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।+   ਮੈਂ ਉੱਠ ਕੇ ਸ਼ਹਿਰ ਵਿਚ ਘੁੰਮਾਂਗੀ;ਗਲੀਆਂ ਵਿਚ ਤੇ ਚੌਂਕਾਂ ਵਿਚਮੈਂ ਆਪਣੇ ਪਿਆਰ ਨੂੰ ਭਾਲਾਂਗੀ। ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।   ਸ਼ਹਿਰ ਵਿਚ ਚੱਕਰ ਲਾਉਣ ਵਾਲੇ ਪਹਿਰੇਦਾਰ ਮੈਨੂੰ ਮਿਲ ਪਏ।+ ਮੈਂ ਉਨ੍ਹਾਂ ਨੂੰ ਪੁੱਛਿਆ, ‘ਕੀ ਤੁਸੀਂ ਮੇਰੇ ਮਾਹੀ ਨੂੰ ਦੇਖਿਆ?’   ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀਕਿ ਮੇਰਾ ਮਾਹੀ ਮੈਨੂੰ ਮਿਲ ਗਿਆ। ਮੈਂ ਉਸ ਨਾਲ ਚਿੰਬੜ ਗਈ, ਮੈਂ ਉਸ ਨੂੰ ਜਾਣ ਨਹੀਂ ਦਿੱਤਾਜਦ ਤਕ ਮੈਂ ਉਸ ਨੂੰ ਆਪਣੀ ਮਾਤਾ ਦੇ ਘਰ,ਹਾਂ, ਆਪਣੀ ਜਣਨੀ ਦੇ ਅੰਦਰਲੇ ਕਮਰੇ ਵਿਚ ਨਾ ਲੈ ਆਈ।+   ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਿਕਾਰਿਆਂ* ਅਤੇ ਮੈਦਾਨ ਦੀਆਂ ਹਿਰਨੀਆਂਦੀ ਸਹੁੰ ਖੁਆਉਂਦੀ ਹਾਂ: ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।”+   “ਉਜਾੜ ਵਿੱਚੋਂ ਧੂੰਏ ਦੇ ਥੰਮ੍ਹਾਂ ਵਰਗਾ ਇਹ ਕੀ ਆ ਰਿਹਾ ਹੈਜੋ ਗੰਧਰਸ ਤੇ ਲੋਬਾਨ ਨਾਲ,ਵਪਾਰੀਆਂ ਦੀਆਂ ਵੰਨ-ਸੁਵੰਨੀਆਂ ਸੁਗੰਧੀਆਂ ਨਾਲ ਮਹਿਕ ਰਿਹਾ ਹੈ?”+   “ਦੇਖੋ! ਇਹ ਸੁਲੇਮਾਨ ਦਾ ਆਸਣ ਹੈ। ਇਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨਜੋ ਇਜ਼ਰਾਈਲ ਦੇ ਤਾਕਤਵਰ ਆਦਮੀਆਂ ਵਿੱਚੋਂ ਹਨ।+   ਉਹ ਸਾਰੇ ਤਲਵਾਰ ਨਾਲ ਲੈਸ ਹਨ,ਸਾਰੇ ਯੁੱਧ ਵਿਚ ਮਾਹਰ ਹਨ,ਹਰ ਇਕ ਨੇ ਆਪਣੇ ਪੱਟ ’ਤੇ ਤਲਵਾਰ ਬੰਨ੍ਹੀ ਹੋਈ ਹੈਤਾਂਕਿ ਰਾਤ ਦੇ ਖ਼ੌਫ਼ ਦਾ ਸਾਮ੍ਹਣਾ ਕੀਤਾ ਜਾ ਸਕੇ।”   “ਇਹ ਰਾਜਾ ਸੁਲੇਮਾਨ ਦੀ ਸ਼ਾਹੀ ਪਾਲਕੀ* ਹੈਜੋ ਉਸ ਨੇ ਲਬਾਨੋਨ ਦੇ ਦਰਖ਼ਤਾਂ ਤੋਂ ਆਪਣੇ ਲਈ ਬਣਾਈ ਹੈ।+ 10  ਇਸ ਦੇ ਥੰਮ੍ਹ ਚਾਂਦੀ ਦੇਅਤੇ ਟੇਕਾਂ ਸੋਨੇ ਦੀਆਂ ਬਣੀਆਂ ਹਨ। ਇਸ ਦੀ ਗੱਦੀ ਬੈਂਗਣੀ ਉੱਨ ਦੀ ਬਣੀ ਹੈ;ਯਰੂਸ਼ਲਮ ਦੀਆਂ ਧੀਆਂ ਨੇ ਇਸ ਨੂੰਅੰਦਰੋਂ ਬੜੇ ਪਿਆਰ ਨਾਲ ਸ਼ਿੰਗਾਰਿਆ ਹੈ।” 11  “ਹੇ ਸੀਓਨ ਦੀਓ ਧੀਓ, ਬਾਹਰ ਜਾਓ,ਰਾਜਾ ਸੁਲੇਮਾਨ ਨੂੰ ਦੇਖੋਜਿਸ ਨੇ ਵਿਆਹ ਵਾਲਾ ਤਾਜ* ਪਹਿਨਿਆ ਹੋਇਆ ਹੈ ਜੋ ਉਸ ਦੀ ਮਾਤਾ+ ਨੇਉਸ ਵਾਸਤੇ ਉਸ ਦੇ ਵਿਆਹ ਦੇ ਦਿਨ,ਹਾਂ, ਉਸ ਦਿਨ ਬਣਾਇਆ ਜਦੋਂ ਉਸ ਦਾ ਦਿਲ ਪ੍ਰਸੰਨ ਸੀ।”

ਫੁਟਨੋਟ

ਹਿਰਨ ਦੀ ਇਕ ਕਿਸਮ।
ਕਿਸੇ ਮੰਨੇ-ਪ੍ਰਮੰਨੇ ਵਿਅਕਤੀ ਨੂੰ ਲਿਜਾਣ ਲਈ ਛੱਤ ਵਾਲੀ ਮੰਜੀ।
ਜਾਂ, “ਗੁੰਦਿਆ ਹੋਇਆ ਤਾਜ; ਹਾਰ।”