ਸ੍ਰੇਸ਼ਟ ਗੀਤ 7:1-13
7 “ਹੇ ਸੁਸ਼ੀਲ ਕੁੜੀਏ,ਤੇਰੀ ਜੁੱਤੀ ਵਿਚ ਤੇਰੇ ਪੈਰ ਕਿੰਨੇ ਸੋਹਣੇ ਲੱਗਦੇ ਹਨ!
ਤੇਰੇ ਪੱਟਾਂ ਦੀਆਂ ਗੋਲਾਈਆਂ ਗਹਿਣਿਆਂ ਵਰਗੀਆਂ ਹਨਜੋ ਕਿਸੇ ਕਾਰੀਗਰ ਦੇ ਹੱਥਾਂ ਦਾ ਕਮਾਲ ਹਨ।
2 ਤੇਰੀ ਧੁੰਨੀ ਇਕ ਗੋਲ ਕਟੋਰਾ ਹੈ।
ਇਸ ਵਿੱਚੋਂ ਰਲ਼ਿਆ ਹੋਇਆ ਦਾਖਰਸ ਕਦੇ ਨਾ ਮੁੱਕੇ।
ਤੇਰਾ ਢਿੱਡ ਕਣਕ ਦਾ ਇਕ ਢੇਰ ਹੈਜਿਸ ਦੇ ਆਲੇ-ਦੁਆਲੇ ਸੋਸਨ ਦੇ ਫੁੱਲ ਹਨ।
3 ਤੇਰੀਆਂ ਛਾਤੀਆਂ ਹਿਰਨੀ ਦੇ ਦੋ ਬੱਚਿਆਂ ਵਰਗੀਆਂ ਹਨ,ਹਾਂ, ਚਿਕਾਰੇ ਦੇ ਜੌੜਿਆਂ ਵਰਗੀਆਂ।+
4 ਤੇਰੀ ਗਰਦਨ+ ਹਾਥੀ-ਦੰਦ ਦੇ ਬੁਰਜ ਵਰਗੀ ਹੈ+ਤੇਰੀਆਂ ਅੱਖਾਂ+ ਹਸ਼ਬੋਨ+ ਵਿਚਲੇ ਸਰੋਵਰਾਂ ਵਰਗੀਆਂ ਹਨਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ।
ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈਜਿਸ ਦਾ ਰੁਖ ਦਮਿਸਕ ਵੱਲ ਨੂੰ ਹੈ।
5 ਤੇਰਾ ਸਿਰ ਕਰਮਲ ਪਹਾੜ ਵਾਂਗ ਤੇਰੀ ਸ਼ੋਭਾ ਹੈ,+ਤੇਰੇ ਵਾਲ਼ਾਂ ਦੀਆਂ ਲਟਾਂ*+ ਬੈਂਗਣੀ ਉੱਨ ਵਰਗੀਆਂ ਹਨ।+
ਰਾਜਾ ਤੇਰੀਆਂ ਲਹਿਰਾਉਂਦੀਆਂ ਜ਼ੁਲਫ਼ਾਂ ’ਤੇ ਮੋਹਿਤ ਹੈ।*
6 ਹੇ ਮੇਰੀ ਜਾਨ, ਤੂੰ ਕਿੰਨੀ ਸੋਹਣੀ ਹੈਂ, ਕਿੰਨੀ ਮਨਮੋਹਣੀ ਹੈਂ,ਤੂੰ ਹੀ ਮੇਰੀ ਸਭ ਤੋਂ ਵੱਡੀ ਖ਼ੁਸ਼ੀ ਹੈਂ!
7 ਤੇਰਾ ਕੱਦ-ਕਾਠ ਖਜੂਰ ਦੇ ਦਰਖ਼ਤ ਵਰਗਾ ਹੈ,ਤੇਰੀਆਂ ਛਾਤੀਆਂ ਖਜੂਰਾਂ ਦੇ ਗੁੱਛਿਆਂ ਵਾਂਗ ਹਨ।+
8 ਮੈਂ ਕਿਹਾ, ‘ਮੈਂ ਖਜੂਰ ਦੇ ਦਰਖ਼ਤ ’ਤੇ ਚੜ੍ਹਾਂਗਾਤਾਂਕਿ ਇਸ ਦੇ ਫਲਾਂ ਦੀਆਂ ਟਾਹਣੀਆਂ ਨੂੰ ਫੜਾਂ।’
ਤੇਰੀਆਂ ਛਾਤੀਆਂ ਅੰਗੂਰਾਂ ਦੇ ਗੁੱਛਿਆਂ ਵਾਂਗ ਹੋਣ,ਤੇਰਾ ਸਾਹ ਸੇਬਾਂ ਵਾਂਗ ਮਹਿਕੇ
9 ਅਤੇ ਤੇਰਾ ਮੂੰਹ* ਉੱਤਮ ਦਾਖਰਸ ਵਰਗਾ ਹੋਵੇ।”
“ਇਹ ਮੇਰੇ ਮਹਿਬੂਬ ਦੇ ਗਲ਼ੇ ਵਿੱਚੋਂ ਆਸਾਨੀ ਨਾਲ ਹੇਠਾਂ ਉੱਤਰ ਜਾਵੇ,ਉਸ ਦਾਖਰਸ ਵਾਂਗ ਜੋ ਉਨ੍ਹਾਂ ਦੇ ਬੁੱਲ੍ਹਾਂ ਉੱਤੋਂ ਦੀ ਵਹਿੰਦੀ ਹੈ ਜੋ ਸੌਂ ਜਾਂਦੇ ਹਨ।
10 ਮੈਂ ਆਪਣੇ ਮਹਿਬੂਬ ਦੀ ਹਾਂ+ਅਤੇ ਉਹ ਮੇਰੇ ਲਈ ਤੜਫਦਾ ਹੈ।
11 ਹੇ ਮੇਰੇ ਮਹਿਬੂਬ, ਆ,ਚੱਲ ਆਪਾਂ ਮੈਦਾਨਾਂ ਵਿਚ ਚੱਲੀਏ;ਚੱਲ ਆਪਾਂ ਮਹਿੰਦੀ ਦੇ ਪੌਦਿਆਂ+ ਵਿਚਕਾਰ ਵੱਸੀਏ।
12 ਚੱਲ ਆਪਾਂ ਸਵੇਰੇ ਛੇਤੀ ਉੱਠ ਕੇ ਅੰਗੂਰਾਂ ਦੇ ਬਾਗ਼ਾਂ ਨੂੰ ਜਾਈਏਤਾਂਕਿ ਦੇਖੀਏ ਕਿ ਅੰਗੂਰੀ ਵੇਲਾਂ ਪੁੰਗਰੀਆਂ ਹਨ ਕਿ ਨਹੀਂ,ਫੁੱਲ ਖਿੜੇ ਹਨ ਕਿ ਨਹੀਂ,+ਅਨਾਰਾਂ ਦੇ ਦਰਖ਼ਤਾਂ ’ਤੇ ਫੁੱਲ ਲੱਗੇ ਹਨ ਜਾਂ ਨਹੀਂ।+
ਉੱਥੇ ਮੈਂ ਤੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਾਂਗੀ।+
13 ਦੂਦੀਆਂ*+ ਆਪਣੀ ਮਹਿਕ ਫੈਲਾਉਂਦੀਆਂ ਹਨ;ਸਾਡੇ ਦਰਵਾਜ਼ਿਆਂ ਕੋਲ ਹਰ ਤਰ੍ਹਾਂ ਦੇ ਵਧੀਆ-ਵਧੀਆ ਫਲ ਹਨ।+
ਹੇ ਮੇਰੇ ਮਹਿਬੂਬ, ਤਾਜ਼ੇ ਅਤੇ ਪੁਰਾਣੇ ਫਲਮੈਂ ਤੇਰੇ ਲਈ ਸਾਂਭ ਕੇ ਰੱਖੇ ਹਨ।
ਫੁਟਨੋਟ
^ ਜਾਂ, “ਜਕੜਿਆ ਹੈ।”
^ ਇਬ, “ਤੇਰਾ ਸਿਰ।”
^ ਇਬ, “ਤਾਲੂ।”
^ ਇਹ ਆਲੂ ਪ੍ਰਜਾਤੀ ਦਾ ਇਕ ਪੌਦਾ ਹੈ। ਮੰਨਿਆ ਜਾਂਦਾ ਸੀ ਕਿ ਇਸ ਦਾ ਫਲ ਖਾਣ ਨਾਲ ਔਰਤਾਂ ਦੀ ਜਣਨ-ਸ਼ਕਤੀ ਵਧ ਜਾਂਦੀ ਸੀ।