ਹਿਜ਼ਕੀਏਲ 27:1-36

  • ਸੋਰ ਦੇ ਡੁੱਬਦੇ ਜਹਾਜ਼ ਬਾਰੇ ਵਿਰਲਾਪ ਦਾ ਗੀਤ (1-36)

27  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਸੋਰ ਬਾਰੇ ਵਿਰਲਾਪ* ਦਾ ਗੀਤ ਗਾ+  ਅਤੇ ਸੋਰ ਨੂੰ ਕਹਿ,‘ਤੂੰ ਸਮੁੰਦਰ ਦੇ ਕੰਢੇ ’ਤੇ ਵੱਸਦਾ ਹੈਂ,ਤੂੰ ਬਹੁਤ ਸਾਰੇ ਟਾਪੂਆਂ ਦੀਆਂ ਕੌਮਾਂ ਨਾਲ ਵਪਾਰ ਕਰਦਾ ਹੈਂ,ਸਾਰੇ ਜਹਾਨ ਦਾ ਮਾਲਕ ਯਹੋਵਾਹ ਤੈਨੂੰ ਕਹਿੰਦਾ ਹੈ: “ਹੇ ਸੋਰ, ਤੂੰ ਆਪ ਇਹ ਗੱਲ ਕਹੀ ਹੈ, ‘ਮੇਰੀ ਖ਼ੂਬਸੂਰਤੀ ਬੇਮਿਸਾਲ ਹੈ।’+   ਤੇਰੇ ਇਲਾਕੇ ਸਮੁੰਦਰ ਦੇ ਵਿਚਕਾਰ ਹਨਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਏ ਹਨ।   ਉਨ੍ਹਾਂ ਨੇ ਤੇਰੇ ਸਾਰੇ ਫੱਟੇ ਸਨੀਰ+ ਤੋਂ ਲਿਆਂਦੀ ਸਨੋਬਰ ਦੀ ਲੱਕੜ ਦੇ ਬਣਾਏ ਹਨ,ਉਨ੍ਹਾਂ ਨੇ ਤੇਰੇ ਬਾਦਬਾਨ ਦਾ ਖੰਭਾ ਲਬਾਨੋਨ ਤੋਂ ਲਿਆਂਦੇ ਦਿਆਰ ਦਾ ਬਣਾਇਆ ਹੈ।   ਉਨ੍ਹਾਂ ਨੇ ਤੇਰੇ ਚੱਪੂ ਬਾਸ਼ਾਨ ਦੇ ਬਲੂਤਾਂ ਤੋਂ ਬਣਾਏਅਤੇ ਤੇਰਾ ਅਗਲਾ ਪਾਸਾ ਕਿੱਤੀਮ+ ਦੇ ਟਾਪੂਆਂ ਤੋਂ ਲਿਆਂਦੀ ਸਰੂ ਦੀ ਲੱਕੜ ਦਾ ਬਣਾਇਆਜਿਸ ’ਤੇ ਹਾਥੀ-ਦੰਦ ਨਾਲ ਨਕਾਸ਼ੀ ਕੀਤੀ ਗਈ ਸੀ।   ਤੇਰਾ ਬਾਦਬਾਨ ਮਿਸਰ ਤੋਂ ਲਿਆਂਦੀ ਰੰਗਦਾਰ ਮਲਮਲ ਦਾ ਬਣਾਇਆ ਗਿਆ ਸੀਅਤੇ ਤੇਰੇ ਉੱਪਰਲੇ ਪਾਸੇ ਲੱਗਾ ਸ਼ਾਮਿਆਨਾ ਅਲੀਸ਼ਾਹ+ ਟਾਪੂਆਂ ਤੋਂ ਲਿਆਂਦੇ ਨੀਲੇ ਧਾਗੇ ਅਤੇ ਬੈਂਗਣੀ ਉੱਨ ਦਾ ਬਣਿਆ ਸੀ।   ਸੀਦੋਨ ਅਤੇ ਅਰਵਾਦ+ ਦੇ ਵਾਸੀ ਤੇਰੇ ਚੱਪੂ ਚਲਾਉਂਦੇ ਸਨ। ਹੇ ਸੋਰ, ਤੇਰੇ ਆਪਣੇ ਹੁਨਰਮੰਦ ਆਦਮੀ ਤੇਰੇ ਮਲਾਹ ਸਨ।+   ਗਬਾਲ+ ਦੇ ਤਜਰਬੇਕਾਰ* ਅਤੇ ਹੁਨਰਮੰਦ ਆਦਮੀਆਂ ਨੇ ਤੇਰੀਆਂ ਦਰਜਾਂ ਭਰੀਆਂ।+ ਸਮੁੰਦਰ ਦੇ ਸਾਰੇ ਜਹਾਜ਼ ਅਤੇ ਉਨ੍ਹਾਂ ਦੇ ਮਲਾਹ ਤੇਰੇ ਨਾਲ ਵਪਾਰ ਕਰਨ ਆਉਂਦੇ ਸਨ। 10  ਤੇਰੀ ਫ਼ੌਜ ਵਿਚ ਫਾਰਸ, ਲੂਦੀਮ ਅਤੇ ਫੂਟ+ ਦੇ ਆਦਮੀ ਤੇਰੇ ਯੋਧੇ ਸਨ। ਉਹ ਤੇਰੇ ਵਿਚ ਆਪਣੀਆਂ ਢਾਲਾਂ ਅਤੇ ਟੋਪ ਟੰਗਦੇ ਸਨ ਅਤੇ ਉਨ੍ਹਾਂ ਨੇ ਤੇਰੀ ਸ਼ੋਭਾ ਵਧਾਈ। 11  ਤੇਰੀ ਫ਼ੌਜ ਵਿਚ ਅਰਵਾਦ ਦੇ ਆਦਮੀ ਤੇਰੀਆਂ ਕੰਧਾਂ ਉੱਤੇ ਚਾਰੇ ਪਾਸੇ ਤੈਨਾਤ ਸਨਬਹਾਦਰ ਆਦਮੀ ਤੇਰੇ ਬੁਰਜਾਂ ’ਤੇ ਪਹਿਰਾ ਦਿੰਦੇ ਸਨ। ਉਹ ਤੇਰੀਆਂ ਕੰਧਾਂ ਉੱਤੇ ਚਾਰੇ ਪਾਸੇ ਗੋਲ ਢਾਲਾਂ ਟੰਗਦੇ ਸਨਅਤੇ ਉਨ੍ਹਾਂ ਨੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਏ ਸਨ। 12  “‘“ਤੇਰੀ ਬੇਸ਼ੁਮਾਰ ਧਨ-ਦੌਲਤ ਕਰਕੇ ਤਰਸ਼ੀਸ਼+ ਤੇਰੇ ਨਾਲ ਵਪਾਰ ਕਰਦਾ ਸੀ।+ ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਦਿੰਦੇ ਸਨ।+ 13  ਯਾਵਾਨ, ਤੂਬਲ+ ਅਤੇ ਮਸ਼ੇਕ+ ਤੇਰੇ ਨਾਲ ਵਪਾਰ ਕਰਦੇ ਸਨ ਅਤੇ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਗ਼ੁਲਾਮ+ ਅਤੇ ਤਾਂਬੇ ਦੀਆਂ ਚੀਜ਼ਾਂ ਦਿੰਦੇ ਸਨ। 14  ਤੋਗਰਮਾਹ+ ਦਾ ਘਰਾਣਾ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਘੋੜੇ ਅਤੇ ਖੱਚਰ ਦਿੰਦਾ ਸੀ। 15  ਦਦਾਨ+ ਦੇ ਲੋਕ ਤੇਰੇ ਨਾਲ ਵਪਾਰ ਕਰਦੇ ਸਨ; ਤੂੰ ਬਹੁਤ ਸਾਰੇ ਟਾਪੂਆਂ ਉੱਤੇ ਵਪਾਰੀਆਂ ਨੂੰ ਕੰਮ ਉੱਤੇ ਰੱਖਿਆ ਹੋਇਆ ਸੀ; ਉਹ ਤੈਨੂੰ ਨਜ਼ਰਾਨੇ ਵਿਚ ਹਾਥੀ-ਦੰਦ+ ਅਤੇ ਆਬਨੂਸ ਦੀ ਲੱਕੜ ਦਿੰਦੇ ਸਨ। 16  ਤੇਰੇ ਕੋਲ ਬੇਸ਼ੁਮਾਰ ਚੀਜ਼ਾਂ ਹੋਣ ਕਰਕੇ ਅਦੋਮ ਤੇਰੇ ਨਾਲ ਵਪਾਰ ਕਰਦਾ ਸੀ। ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਫਿਰੋਜ਼ਾ, ਬੈਂਗਣੀ ਉੱਨ, ਕਢਾਈ ਵਾਲੇ ਰੰਗਦਾਰ ਕੱਪੜੇ, ਵਧੀਆ ਕੱਪੜੇ, ਮੂੰਗੇ ਅਤੇ ਬੇਸ਼ਕੀਮਤੀ ਲਾਲ ਪੱਥਰ ਦਿੰਦੇ ਸਨ। 17  “‘“ਯਹੂਦਾਹ ਅਤੇ ਇਜ਼ਰਾਈਲ ਤੇਰੇ ਨਾਲ ਵਪਾਰ ਕਰਦੇ ਸਨ। ਉਹ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਮਿੰਨੀਥ+ ਦੀ ਕਣਕ, ਵਧੀਆ-ਵਧੀਆ ਖਾਣ ਵਾਲੀਆਂ ਚੀਜ਼ਾਂ, ਸ਼ਹਿਦ,+ ਤੇਲ ਅਤੇ ਬਲਸਾਨ+ ਦਿੰਦੇ ਸਨ।+ 18  “‘“ਤੇਰੇ ਕੋਲ ਬੇਸ਼ੁਮਾਰ ਚੀਜ਼ਾਂ ਅਤੇ ਧਨ-ਦੌਲਤ ਹੋਣ ਕਰਕੇ ਦਮਿਸਕ+ ਤੇਰੇ ਨਾਲ ਵਪਾਰ ਕਰਦਾ ਸੀ ਅਤੇ ਤੈਨੂੰ ਹਲਬੋਨ ਦਾ ਦਾਖਰਸ ਅਤੇ ਜ਼ਹਾਰ* ਦੀ ਉੱਨ ਵੇਚਦਾ ਸੀ। 19  ਊਜ਼ਾਲ ਵਿਚ ਵਦਾਨ ਅਤੇ ਯਾਵਾਨ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਲੋਹੇ ਦੀਆਂ ਚੀਜ਼ਾਂ, ਦਾਲਚੀਨੀ ਅਤੇ ਕੁਸਾ* ਦਿੰਦੇ ਸਨ। 20  ਦਦਾਨ+ ਤੈਨੂੰ ਘੋੜੇ ਦੀ ਕਾਠੀ ਲਈ ਕੱਪੜਾ ਵੇਚਦਾ ਸੀ। 21  ਤੂੰ ਅਰਬੀਆਂ ਅਤੇ ਕੇਦਾਰ+ ਦੇ ਸਾਰੇ ਮੁਖੀਆਂ ਨੂੰ ਕੰਮ ਉੱਤੇ ਰੱਖਿਆ ਹੋਇਆ ਸੀ। ਉਹ ਲੇਲਿਆਂ, ਭੇਡੂਆਂ ਅਤੇ ਬੱਕਰਿਆਂ ਦੇ ਵਪਾਰੀ ਸਨ।+ 22  ਸ਼ਬਾ ਅਤੇ ਰਾਮਾਹ+ ਤੇਰੇ ਨਾਲ ਵਪਾਰ ਕਰਦੇ ਸਨ; ਉਹ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਹਰ ਤਰ੍ਹਾਂ ਦਾ ਵਧੀਆ ਤੋਂ ਵਧੀਆ ਅਤਰ, ਕੀਮਤੀ ਪੱਥਰ ਅਤੇ ਸੋਨਾ ਦਿੰਦੇ ਸਨ।+ 23  ਹਾਰਾਨ,+ ਕਨੇਹ, ਅਦਨ,+ ਸ਼ਬਾ+ ਦੇ ਵਪਾਰੀ, ਅੱਸ਼ੂਰ+ ਅਤੇ ਕਿਲਮਦ ਤੇਰੇ ਨਾਲ ਵਪਾਰ ਕਰਦੇ ਸਨ। 24  ਉਹ ਸੋਹਣੇ-ਸੋਹਣੇ ਕੱਪੜੇ, ਰੰਗਦਾਰ ਕਢਾਈ ਵਾਲੇ ਨੀਲੇ ਚੋਗੇ ਅਤੇ ਰੰਗ-ਬਰੰਗੇ ਕਾਲੀਨ ਰੱਸਿਆਂ ਨਾਲ ਚੰਗੀ ਤਰ੍ਹਾਂ ਬੰਨ੍ਹ ਕੇ ਲਿਆਉਂਦੇ ਸਨ ਅਤੇ ਤੇਰੇ ਬਾਜ਼ਾਰ ਵਿਚ ਵੇਚਦੇ ਸਨ। 25  ਤਰਸ਼ੀਸ਼ ਦੇ ਜਹਾਜ਼+ ਤੇਰਾ ਮਾਲ ਢੋਂਦੇ ਸਨਤਾਂਕਿ ਤੂੰ ਸਮੁੰਦਰ ਦੇ ਵਿਚਕਾਰ ਭਰਿਆ ਅਤੇ ਲੱਦਿਆ ਰਹੇਂ।* 26  ਤੇਰੇ ਚੱਪੂ ਚਲਾਉਣ ਵਾਲੇ ਤੈਨੂੰ ਦੂਰ ਸਮੁੰਦਰ ਵਿਚ ਲੈ ਆਏ ਹਨ;ਪੂਰਬ ਵੱਲੋਂ ਵਗਦੀ ਹਵਾ ਨੇ ਤੈਨੂੰ ਸਮੁੰਦਰ ਦੇ ਵਿਚਕਾਰ ਤਬਾਹ ਕਰ ਦਿੱਤਾ ਹੈ। 27  ਤੇਰੀ ਧਨ-ਦੌਲਤ, ਤੇਰੀਆਂ ਚੀਜ਼ਾਂ, ਤੇਰੇ ਵਪਾਰ ਦਾ ਮਾਲ, ਤੇਰੇ ਮਲਾਹ ਅਤੇ ਜਹਾਜ਼ ਦੇ ਚਾਲਕ,ਤੇਰੀਆਂ ਦਰਜਾਂ ਭਰਨ ਵਾਲੇ, ਤੇਰੇ ਵਪਾਰੀ+ ਅਤੇ ਤੇਰੇ ਸਾਰੇ ਯੋਧੇ,+ਹਾਂ, ਤੇਰੇ ਵਿਚ ਸਵਾਰ ਸਾਰੇ ਲੋਕ* ਤੇਰੀ ਤਬਾਹੀ ਦੇ ਦਿਨ ਸਮੁੰਦਰ ਦੇ ਵਿਚਕਾਰ ਡੁੱਬ ਜਾਣਗੇ।+ 28  ਤੇਰੇ ਮਲਾਹਾਂ ਦਾ ਚੀਕ-ਚਿਹਾੜਾ ਸੁਣ ਕੇ ਸਮੁੰਦਰ ਕੰਢੇ ਦੇ ਇਲਾਕੇ ਕੰਬ ਜਾਣਗੇ। 29  ਸਾਰੇ ਚੱਪੂ ਚਲਾਉਣ ਵਾਲੇ, ਮਲਾਹ ਅਤੇ ਜਹਾਜ਼ ਦੇ ਚਾਲਕਆਪਣੇ ਜਹਾਜ਼ਾਂ ਤੋਂ ਉੱਤਰ ਕੇ ਜ਼ਮੀਨ ’ਤੇ ਖੜ੍ਹ ਜਾਣਗੇ। 30  ਉਹ ਚੀਕ-ਚਿਹਾੜਾ ਪਾਉਣਗੇ ਅਤੇ ਤੇਰੇ ਕਰਕੇ ਭੁੱਬਾਂ ਮਾਰ-ਮਾਰ ਕੇ ਰੋਣਗੇ+ਉਹ ਆਪਣੇ ਸਿਰਾਂ ’ਤੇ ਮਿੱਟੀ ਪਾਉਣਗੇ ਅਤੇ ਸੁਆਹ ਵਿਚ ਲੰਮੇ ਪੈਣਗੇ। 31  ਉਹ ਆਪਣੇ ਸਿਰ ਗੰਜੇ ਕਰਨਗੇ ਅਤੇ ਤੱਪੜ ਪਾਉਣਗੇ;ਉਹ ਤੇਰੇ ਕਰਕੇ ਰੋਣ-ਕੁਰਲਾਉਣਗੇ ਅਤੇ ਕੀਰਨੇ ਪਾਉਣਗੇ। 32  ਉਹ ਵਿਰਲਾਪ ਕਰਦੇ ਹੋਏ ਤੇਰੇ ਲਈ ਮਾਤਮ ਦਾ ਇਹ ਗੀਤ ਗਾਉਣਗੇ ਅਤੇ ਵੈਣ ਪਾਉਣਗੇ: ‘ਸੋਰ ਵਰਗਾ ਕੌਣ ਹੈ ਜੋ ਹੁਣ ਸਮੁੰਦਰ ਦੀਆਂ ਗਹਿਰਾਈਆਂ ਵਿਚ ਖ਼ਾਮੋਸ਼ ਪਿਆ ਹੈ?+ 33  ਜਦੋਂ ਸਮੁੰਦਰ ਰਾਹੀਂ ਤੇਰਾ ਸਾਮਾਨ ਆਉਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਖ਼ੁਸ਼ ਕਰਦਾ ਸੀ।+ ਤੇਰੀ ਬੇਸ਼ੁਮਾਰ ਧਨ-ਦੌਲਤ ਅਤੇ ਵਪਾਰ ਦੇ ਮਾਲ ਨੇ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ।+ 34  ਹੁਣ ਤੂੰ ਤਬਾਹ ਹੋ ਕੇ ਸਮੁੰਦਰ ਦੀਆਂ ਗਹਿਰਾਈਆਂ ਵਿਚ ਪਿਆ ਹੈਂ,+ਤੇਰਾ ਸਾਰਾ ਮਾਲ ਅਤੇ ਤੇਰੇ ਲੋਕ ਤੇਰੇ ਨਾਲ ਡੁੱਬ ਗਏ ਹਨ।+ 35  ਟਾਪੂਆਂ ਦੇ ਸਾਰੇ ਵਾਸੀ ਤੇਰੇ ਵੱਲ ਹੈਰਾਨੀ ਨਾਲ ਦੇਖਣਗੇ,+ਉਨ੍ਹਾਂ ਦੇ ਰਾਜੇ ਖ਼ੌਫ਼ ਨਾਲ ਥਰ-ਥਰ ਕੰਬਣਗੇ+ਉਨ੍ਹਾਂ ਦੇ ਚਿਹਰਿਆਂ ਦਾ ਰੰਗ ਪੀਲ਼ਾ ਪੈ ਜਾਵੇਗਾ। 36  ਕੌਮਾਂ ਦੇ ਵਪਾਰੀ ਤੇਰਾ ਹਾਲ ਦੇਖ ਕੇ ਸੀਟੀ ਵਜਾਉਣਗੇ।* ਅਚਾਨਕ ਤੇਰਾ ਅੰਤ ਹੋ ਜਾਵੇਗਾ ਅਤੇ ਇਹ ਖ਼ੌਫ਼ਨਾਕ ਹੋਵੇਗਾ,ਹਮੇਸ਼ਾ ਲਈ ਤੇਰਾ ਨਾਮੋ-ਨਿਸ਼ਾਨ ਮਿਟ ਜਾਵੇਗਾ।’”’”+

ਫੁਟਨੋਟ

ਜਾਂ, “ਮਾਤਮ।”
ਇਬ, “ਬਜ਼ੁਰਗ।”
ਜਾਂ, “ਭੂਰੇ ਰੰਗ।”
ਇਕ ਖ਼ੁਸ਼ਬੂਦਾਰ ਘਾਹ।
ਜਾਂ ਸੰਭਵ ਹੈ, “ਭਰਿਆ ਰਹੇਂ ਅਤੇ ਸ਼ਾਨਦਾਰ ਲੱਗੇਂ।”
ਇਬ, “ਮੰਡਲੀ।”
ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।