ਹਿਜ਼ਕੀਏਲ 28:1-26

  • ਸੋਰ ਦੇ ਰਾਜੇ ਦੇ ਖ਼ਿਲਾਫ਼ ਭਵਿੱਖਬਾਣੀ (1-10)

    • “ਮੈਂ ਈਸ਼ਵਰ ਹਾਂ” (2, 9)

  • ਸੋਰ ਦੇ ਰਾਜੇ ਬਾਰੇ ਵਿਰਲਾਪ ਦਾ ਗੀਤ (11-19)

    • ‘ਤੂੰ ਅਦਨ ਵਿਚ ਸੀ’ (13)

    • ‘ਰਾਖੀ ਕਰਨ ਵਾਲਾ ਕਰੂਬੀ’ (14)

    • “ਤੂੰ ਬੁਰਾਈ ਦੇ ਰਾਹ ਪੈ ਗਿਆ” (15)

  • ਸੀਦੋਨ ਦੇ ਖ਼ਿਲਾਫ਼ ਭਵਿੱਖਬਾਣੀ (20-24)

  • ਇਜ਼ਰਾਈਲ ਨੂੰ ਵਾਪਸ ਲਿਆਂਦਾ ਜਾਵੇਗਾ (25, 26)

28  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਸੋਰ ਦੇ ਆਗੂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਤੇਰਾ ਦਿਲ ਘਮੰਡੀ ਹੋ ਗਿਆ ਹੈ+ ਅਤੇ ਤੂੰ ਕਹਿੰਦਾ ਹੈਂ, ‘ਮੈਂ ਈਸ਼ਵਰ ਹਾਂ। ਮੈਂ ਸਮੁੰਦਰ ਦੇ ਵਿਚਕਾਰ ਈਸ਼ਵਰ ਦੇ ਸਿੰਘਾਸਣ ’ਤੇ ਬੈਠਾ ਹੋਇਆ ਹਾਂ।’+ ਭਾਵੇਂ ਤੂੰ ਆਪਣੇ ਮਨ ਵਿਚ ਸੋਚਦਾ ਹੈਂ ਕਿ ਤੂੰ ਈਸ਼ਵਰ ਹੈਂ,ਪਰ ਤੂੰ ਈਸ਼ਵਰ ਨਹੀਂ, ਸਗੋਂ ਇਕ ਮਾਮੂਲੀ ਜਿਹਾ ਇਨਸਾਨ ਹੈਂ।   ਤੂੰ ਸੋਚਦਾ ਹੈਂ ਕਿ ਤੂੰ ਦਾਨੀਏਲ ਨਾਲੋਂ ਬੁੱਧੀਮਾਨ ਹੈਂ+ਅਤੇ ਕੋਈ ਭੇਤ ਤੇਰੇ ਤੋਂ ਲੁਕਿਆ ਹੋਇਆ ਨਹੀਂ ਹੈ।   ਤੂੰ ਆਪਣੀ ਬੁੱਧੀ ਅਤੇ ਸੂਝ-ਬੂਝ ਨਾਲ ਅਮੀਰ ਬਣਿਆ ਹੈਂ,ਤੂੰ ਸੋਨੇ-ਚਾਂਦੀ ਨਾਲ ਆਪਣੇ ਖ਼ਜ਼ਾਨੇ ਭਰ ਰਿਹਾ ਹੈਂ।+   ਤੂੰ ਹੁਨਰਮੰਦੀ ਨਾਲ ਵਪਾਰ ਕਰ ਕੇ ਬੇਸ਼ੁਮਾਰ ਧਨ-ਦੌਲਤ ਕਮਾਈ ਹੈ,+ਧਨ-ਦੌਲਤ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ ਹੈ।”’  “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕਿਉਂਕਿ ਤੂੰ ਆਪਣੇ ਮਨ ਵਿਚ ਸੋਚਦਾ ਹੈਂ ਕਿ ਤੂੰ ਈਸ਼ਵਰ ਹੈਂ,   ਇਸ ਕਰਕੇ ਮੈਂ ਤੇਰੇ ਖ਼ਿਲਾਫ਼ ਵਿਦੇਸ਼ੀਆਂ ਨੂੰ ਲਿਆ ਰਿਹਾ ਹਾਂ ਜੋ ਕੌਮਾਂ ਵਿਚ ਸਭ ਤੋਂ ਬੇਰਹਿਮ ਹਨ,+ਉਹ ਆਪਣੀਆਂ ਤਲਵਾਰਾਂ ਕੱਢਣਗੇ ਅਤੇ ਤੇਰੀ ਹਰ ਖ਼ੂਬਸੂਰਤ ਚੀਜ਼ ਤਬਾਹ ਕਰ ਦੇਣਗੇ ਜੋ ਤੂੰ ਆਪਣੀ ਬੁੱਧ ਨਾਲ ਹਾਸਲ ਕੀਤੀ ਹੈਅਤੇ ਉਹ ਤੇਰੀ ਸ਼ਾਨੋ-ਸ਼ੌਕਤ ਮਿੱਟੀ ਵਿਚ ਰੋਲ਼ ਦੇਣਗੇ।+   ਉਹ ਤੈਨੂੰ ਟੋਏ* ਵਿਚ ਸੁੱਟ ਦੇਣਗੇਅਤੇ ਤੈਨੂੰ ਸਮੁੰਦਰ ਦੇ ਵਿਚਕਾਰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦੇਣਗੇ।+   ਕੀ ਤੂੰ ਆਪਣੇ ਜਾਨੋਂ ਮਾਰਨ ਵਾਲੇ ਨੂੰ ਕਹੇਂਗਾ, ‘ਮੈਂ ਈਸ਼ਵਰ ਹਾਂ’? ਜਿਹੜੇ ਤੈਨੂੰ ਭ੍ਰਿਸ਼ਟ ਕਰਨਗੇ, ਉਨ੍ਹਾਂ ਦੇ ਹੱਥਾਂ ਵਿਚ ਤੂੰ ਮਾਮੂਲੀ ਜਿਹਾ ਇਨਸਾਨ ਹੋਵੇਂਗਾ, ਨਾ ਕਿ ਈਸ਼ਵਰ।”’ 10  ‘ਤੂੰ ਵਿਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਲੋਕਾਂ ਵਾਂਗ ਮਰੇਂਗਾਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।” 11  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 12  “ਹੇ ਮਨੁੱਖ ਦੇ ਪੁੱਤਰ, ਸੋਰ ਦੇ ਰਾਜੇ ਲਈ ਵਿਰਲਾਪ* ਦਾ ਗੀਤ ਗਾ ਅਤੇ ਉਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਤੂੰ ਮੁਕੰਮਲਤਾ ਦੀ ਮਿਸਾਲ ਸੀ* ਅਤੇ ਬੁੱਧੀ ਨਾਲ ਭਰਪੂਰ ਸੀ,+ਤੇਰੀ ਖ਼ੂਬਸੂਰਤੀ ਬੇਮਿਸਾਲ ਸੀ।+ 13  ਤੂੰ ਪਰਮੇਸ਼ੁਰ ਦੇ ਬਾਗ਼ ਅਦਨ ਵਿਚ ਸੀ। ਤੈਨੂੰ ਹਰ ਕੀਮਤੀ ਪੱਥਰ ਨਾਲ ਸਜਾਇਆ ਗਿਆ ਸੀਹਾਂ, ਲਾਲ ਪੱਥਰ, ਪੁਖਰਾਜ ਅਤੇ ਯਸ਼ਬ; ਸਬਜ਼ਾ, ਸੁਲੇਮਾਨੀ ਅਤੇ ਹਰਾ ਪੱਥਰ;* ਨੀਲਮ, ਫਿਰੋਜ਼ਾ+ ਅਤੇ ਪੰਨਾ;ਇਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜਿਆ ਗਿਆ ਸੀ। ਤੇਰੇ ਸਿਰਜੇ ਜਾਣ ਦੇ ਦਿਨ ਇਹ ਤਿਆਰ ਕੀਤੇ ਗਏ ਸਨ। 14  ਮੈਂ ਤੈਨੂੰ ਚੁਣ ਕੇ ਰਾਖੀ ਕਰਨ ਵਾਲੇ ਕਰੂਬੀ ਵਜੋਂ ਨਿਯੁਕਤ ਕੀਤਾ। ਤੂੰ ਪਰਮੇਸ਼ੁਰ ਦੇ ਪਵਿੱਤਰ ਪਹਾੜ ਉੱਤੇ ਸੀ+ ਅਤੇ ਬਲ਼ਦੇ ਹੋਏ ਪੱਥਰਾਂ ਵਿਚਕਾਰ ਘੁੰਮਦਾ ਸੀ। 15  ਆਪਣੇ ਸਿਰਜੇ ਜਾਣ ਦੇ ਦਿਨ ਤੋਂ ਤੇਰਾ ਚਾਲ-ਚਲਣ ਬੇਦਾਗ਼ ਸੀ,ਪਰ ਫਿਰ ਤੂੰ ਬੁਰਾਈ ਦੇ ਰਾਹ ਪੈ ਗਿਆ।+ 16  ਤੂੰ ਆਪਣੇ ਵਪਾਰ ਦੇ ਵਾਧੇ ਕਾਰਨ+ ਹਿੰਸਕ ਬਣ ਗਿਆ ਅਤੇ ਪਾਪ ਕਰਨ ਲੱਗਾ।+ ਇਸ ਲਈ ਭ੍ਰਿਸ਼ਟ ਹੋਣ ਕਰਕੇ ਮੈਂ ਤੈਨੂੰ ਪਰਮੇਸ਼ੁਰ ਦੇ ਪਹਾੜ ਤੋਂ ਕੱਢ ਦਿਆਂਗਾ ਅਤੇ ਤੈਨੂੰ ਖ਼ਤਮ ਕਰ ਦਿਆਂਗਾ,+ਹੇ ਰਾਖੀ ਕਰਨ ਵਾਲੇ ਕਰੂਬੀ, ਮੈਂ ਤੈਨੂੰ ਬਲ਼ਦੇ ਹੋਏ ਪੱਥਰਾਂ ਵਿੱਚੋਂ ਬਾਹਰ ਸੁੱਟ ਦਿਆਂਗਾ। 17  ਖ਼ੂਬਸੂਰਤ ਹੋਣ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ।+ ਆਪਣੀ ਸ਼ਾਨੋ-ਸ਼ੌਕਤ ਕਰਕੇ ਤੂੰ ਆਪਣੀ ਬੁੱਧੀ ਭ੍ਰਿਸ਼ਟ ਕਰ ਲਈ।+ ਮੈਂ ਤੈਨੂੰ ਧਰਤੀ ਉੱਤੇ ਸੁੱਟ ਦਿਆਂਗਾ।+ ਮੈਂ ਤੈਨੂੰ ਰਾਜਿਆਂ ਸਾਮ੍ਹਣੇ ਤਮਾਸ਼ਾ ਬਣਾ ਦਿਆਂਗਾ। 18  ਤੂੰ ਘੋਰ ਗੁਨਾਹ ਅਤੇ ਬੇਈਮਾਨੀ ਨਾਲ ਵਪਾਰ ਕਰ ਕੇ ਆਪਣੇ ਪਵਿੱਤਰ ਸਥਾਨ ਭ੍ਰਿਸ਼ਟ ਕਰ ਲਏ ਹਨ। ਮੈਂ ਤੇਰੇ ਵਿਚ ਅੱਗ ਲਾਵਾਂਗਾ ਜੋ ਤੈਨੂੰ ਭਸਮ ਕਰ ਦੇਵੇਗੀ।+ ਮੈਂ ਤੈਨੂੰ ਧਰਤੀ ਉੱਤੇ ਸਭ ਦੀਆਂ ਨਜ਼ਰਾਂ ਸਾਮ੍ਹਣੇ ਸਾੜ ਕੇ ਸੁਆਹ ਕਰ ਦਿਆਂਗਾ। 19  ਕੌਮਾਂ ਵਿਚ ਤੈਨੂੰ ਜਾਣਨ ਵਾਲੇ ਸਾਰੇ ਲੋਕ ਹੈਰਾਨੀ ਨਾਲ ਤੇਰੇ ਵੱਲ ਦੇਖਣਗੇ।+ ਅਚਾਨਕ ਤੇਰਾ ਅੰਤ ਹੋ ਜਾਵੇਗਾ ਅਤੇ ਇਹ ਖ਼ੌਫ਼ਨਾਕ ਹੋਵੇਗਾਅਤੇ ਤੇਰਾ ਨਾਮੋ-ਨਿਸ਼ਾਨ ਹਮੇਸ਼ਾ ਲਈ ਮਿਟ ਜਾਵੇਗਾ।”’”+ 20  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 21  “ਹੇ ਮਨੁੱਖ ਦੇ ਪੁੱਤਰ, ਸੀਦੋਨ ਵੱਲ ਆਪਣਾ ਮੂੰਹ ਕਰ+ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰ। 22  ਤੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਸੀਦੋਨ, ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਤੇਰੇ ਵਿਚਕਾਰ ਮੇਰੀ ਮਹਿਮਾ ਕੀਤੀ ਜਾਵੇਗੀ;ਜਦੋਂ ਮੈਂ ਤੈਨੂੰ ਸਜ਼ਾ ਦਿਆਂਗਾ ਅਤੇ ਤੇਰੇ ਰਾਹੀਂ ਮੈਨੂੰ ਪਵਿੱਤਰ ਕੀਤਾ ਜਾਵੇਗਾ,ਤਾਂ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 23  ਮੈਂ ਸੀਦੋਨ ਵਿਚ ਮਹਾਂਮਾਰੀ ਘੱਲਾਂਗਾ ਅਤੇ ਉਸ ਦੀਆਂ ਗਲੀਆਂ ਵਿਚ ਖ਼ੂਨ ਵਹੇਗਾਜਦੋਂ ਸਾਰੇ ਪਾਸਿਓਂ ਤਲਵਾਰ ਉਸ ਉੱਤੇ ਹਮਲਾ ਕਰੇਗੀ, ਤਾਂ ਉਸ ਵਿਚ ਲੋਕ ਮਾਰੇ ਜਾਣਗੇ;ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 24  “‘“ਫਿਰ ਇਜ਼ਰਾਈਲ ਦਾ ਘਰਾਣਾ ਕੰਡਿਆਲ਼ੀਆਂ ਝਾੜੀਆਂ ਅਤੇ ਦਰਦਨਾਕ ਕੰਡਿਆਂ ਵਰਗੀਆਂ ਕੌਮਾਂ ਨਾਲ ਘਿਰਿਆ ਨਹੀਂ ਹੋਵੇਗਾ+ ਜਿਹੜੀਆਂ ਉਸ ਨਾਲ ਨਫ਼ਰਤ ਭਰਿਆ ਸਲੂਕ ਕਰਦੀਆਂ ਹਨ; ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਾਂ।”’ 25  “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨੂੰ ਉਨ੍ਹਾਂ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਉਹ ਖਿੰਡ ਗਿਆ ਸੀ,+ ਤਾਂ ਮੈਂ ਉਸ ਰਾਹੀਂ ਕੌਮਾਂ ਦੀਆਂ ਨਜ਼ਰਾਂ ਵਿਚ ਪਵਿੱਤਰ ਠਹਿਰਾਂਗਾ।+ ਉਹ ਆਪਣੇ ਦੇਸ਼ ਵਿਚ ਵੱਸਣਗੇ+ ਜੋ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤਾ ਸੀ।+ 26  ਉਹ ਉੱਥੇ ਸੁਰੱਖਿਅਤ ਵੱਸਣਗੇ+ ਅਤੇ ਘਰ ਬਣਾਉਣਗੇ ਅਤੇ ਅੰਗੂਰੀ ਬਾਗ਼ ਲਾਉਣਗੇ।+ ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ ਜਿਹੜੇ ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਕਰਦੇ ਹਨ। ਇਸ ਤੋਂ ਬਾਅਦ ਉਹ ਸੁਰੱਖਿਅਤ ਵੱਸਣਗੇ+ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ।”’”

ਫੁਟਨੋਟ

ਜਾਂ, “ਕਬਰ।”
ਇਬ, “ਤੂੰ ਨਮੂਨੇ ਉੱਤੇ ਮੁਹਰ ਲਾਈ ਸੀ।”
ਜਾਂ, “ਮਾਤਮ।”
ਜਾਂ, “ਜੇਡ।”