ਹਿਜ਼ਕੀਏਲ 39:1-29

  • ਗੋਗ ਅਤੇ ਉਸ ਦੀਆਂ ਫ਼ੌਜਾਂ ਦਾ ਵਿਨਾਸ਼ (1-10)

  • ਹਮੋਨ-ਗੋਗ ਦੀ ਘਾਟੀ ਵਿਚ ਕਬਰਸਤਾਨ (11-20)

  • ਇਜ਼ਰਾਈਲ ਦੀ ਵਾਪਸੀ (21-29)

    • ਇਜ਼ਰਾਈਲ ਉੱਤੇ ਪਰਮੇਸ਼ੁਰ ਦੀ ਸ਼ਕਤੀ ਪਾਈ ਗਈ (29)

39  “ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਖ਼ਿਲਾਫ਼ ਭਵਿੱਖਬਾਣੀ ਕਰ+ ਅਤੇ ਉਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਹੇ ਮਸ਼ੇਕ ਅਤੇ ਤੂਬਲ+ ਦੇ ਮੁਖੀ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ।  ਮੈਂ ਤੈਨੂੰ ਹੋਰ ਰਾਹ ਪਾ ਦਿਆਂਗਾ ਅਤੇ ਤੈਨੂੰ ਉੱਤਰ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਆਉਣ ਲਈ ਮਜਬੂਰ ਕਰਾਂਗਾ+ ਅਤੇ ਤੈਨੂੰ ਇਜ਼ਰਾਈਲ ਦੇ ਪਹਾੜਾਂ ’ਤੇ ਲੈ ਆਵਾਂਗਾ।  ਮੈਂ ਤੇਰੇ ਉੱਤੇ ਵਾਰ ਕਰਾਂਗਾ ਅਤੇ ਤੇਰੇ ਖੱਬੇ ਹੱਥ ਤੋਂ ਕਮਾਨ ਅਤੇ ਤੇਰੇ ਸੱਜੇ ਹੱਥ ਤੋਂ ਤੀਰ ਡੇਗ ਦਿਆਂਗਾ।  ਤੂੰ ਇਜ਼ਰਾਈਲ ਦੇ ਪਹਾੜਾਂ ’ਤੇ ਡਿਗੇਂਗਾ।+ ਨਾਲੇ ਤੇਰੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਡਿਗਣਗੇ ਜੋ ਤੇਰੇ ਨਾਲ ਹਨ। ਮੈਂ ਤੈਨੂੰ ਹਰ ਕਿਸਮ ਦੇ ਸ਼ਿਕਾਰੀ ਪੰਛੀਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣਾਵਾਂਗਾ।”’+  “‘ਤੂੰ ਰੜੇ ਮੈਦਾਨ ਵਿਚ ਡਿਗੇਂਗਾ+ ਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।  “‘ਮੈਂ ਮਾਗੋਗ ’ਤੇ ਅੱਗ ਭੇਜਾਂਗਾ+ ਅਤੇ ਉਨ੍ਹਾਂ ਉੱਤੇ ਵੀ ਜਿਹੜੇ ਟਾਪੂਆਂ ’ਤੇ ਸੁਰੱਖਿਅਤ ਵੱਸਦੇ ਹਨ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।  ਮੈਂ ਆਪਣੀ ਪਰਜਾ ਇਜ਼ਰਾਈਲ ’ਤੇ ਆਪਣਾ ਪਵਿੱਤਰ ਨਾਂ ਜ਼ਾਹਰ ਕਰਾਂਗਾ ਅਤੇ ਅੱਗੇ ਤੋਂ ਆਪਣਾ ਪਵਿੱਤਰ ਨਾਂ ਪਲੀਤ ਨਹੀਂ ਹੋਣ ਦਿਆਂਗਾ। ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ,+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਹਾਂ।’+  “‘ਹਾਂ, ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਇਹ ਉਹੀ ਦਿਨ ਹੈ ਜਿਸ ਬਾਰੇ ਮੈਂ ਦੱਸਿਆ ਸੀ।  ਇਜ਼ਰਾਈਲ ਦੇ ਸ਼ਹਿਰਾਂ ਦੇ ਵਾਸੀ ਬਾਹਰ ਜਾਣਗੇ ਅਤੇ ਹਥਿਆਰਾਂ ਨਾਲ ਅੱਗ ਬਾਲ਼ਣਗੇ। ਉਹ ਸੱਤ ਸਾਲ ਛੋਟੀਆਂ* ਅਤੇ ਵੱਡੀਆਂ ਢਾਲਾਂ, ਕਮਾਨਾਂ, ਤੀਰਾਂ, ਲੜਾਈ ਦੇ ਡੰਡਿਆਂ* ਅਤੇ ਨੇਜ਼ਿਆਂ ਨਾਲ ਅੱਗ ਬਾਲ਼ਣਗੇ।+ 10  ਉਨ੍ਹਾਂ ਨੂੰ ਮੈਦਾਨਾਂ ਜਾਂ ਜੰਗਲਾਂ ਵਿੱਚੋਂ ਬਾਲ਼ਣ ਲਈ ਲੱਕੜਾਂ ਇਕੱਠੀਆਂ ਨਹੀਂ ਕਰਨੀਆਂ ਪੈਣਗੀਆਂ ਕਿਉਂਕਿ ਉਹ ਇਨ੍ਹਾਂ ਹਥਿਆਰਾਂ ਨਾਲ ਹੀ ਅੱਗ ਬਾਲ਼ਣਗੇ। “‘ਉਹ ਉਨ੍ਹਾਂ ਲੋਕਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟਿਆ ਸੀ ਅਤੇ ਉਨ੍ਹਾਂ ਲੋਕਾਂ ਤੋਂ ਚੀਜ਼ਾਂ ਖੋਹਣਗੇ ਜਿਨ੍ਹਾਂ ਨੇ ਉਨ੍ਹਾਂ ਤੋਂ ਚੀਜ਼ਾਂ ਖੋਹੀਆਂ ਸਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 11  “‘ਉਸ ਦਿਨ ਮੈਂ ਗੋਗ+ ਨੂੰ ਇਜ਼ਰਾਈਲ ਦੀ ਘਾਟੀ ਵਿਚ ਇਕ ਕਬਰਸਤਾਨ ਦਿਆਂਗਾ। ਇਹ ਘਾਟੀ ਸਮੁੰਦਰ ਦੇ ਪੂਰਬ ਵੱਲ ਹੈ ਅਤੇ ਲੋਕ ਇਸ ਘਾਟੀ ਵਿੱਚੋਂ ਦੀ ਲੰਘਦੇ ਹਨ। ਪਰ ਹੁਣ ਇਹ ਘਾਟੀ ਉਨ੍ਹਾਂ ਦਾ ਰਾਹ ਰੋਕੇਗੀ। ਇੱਥੇ ਉਹ ਗੋਗ ਅਤੇ ਉਸ ਦੀਆਂ ਭੀੜਾਂ ਨੂੰ ਦਫ਼ਨਾਉਣਗੇ ਅਤੇ ਇਸ ਦਾ ਨਾਂ ਹਮੋਨ-ਗੋਗ ਦੀ ਘਾਟੀ*+ ਰੱਖਣਗੇ। 12  ਇਜ਼ਰਾਈਲ ਦਾ ਘਰਾਣਾ ਦੇਸ਼ ਨੂੰ ਸ਼ੁੱਧ ਕਰਨ ਲਈ ਸੱਤ ਮਹੀਨਿਆਂ ਤਕ ਉਨ੍ਹਾਂ ਨੂੰ ਦਫ਼ਨਾਉਂਦਾ ਰਹੇਗਾ।+ 13  ਦੇਸ਼ ਦੇ ਸਾਰੇ ਲੋਕ ਉਨ੍ਹਾਂ ਨੂੰ ਦਫ਼ਨਾਉਣ ਦੇ ਕੰਮ ਵਿਚ ਲੱਗ ਜਾਣਗੇ ਅਤੇ ਇਹ ਕੰਮ ਕਰਨ ਕਰਕੇ ਉਹ ਮਸ਼ਹੂਰ ਹੋ ਜਾਣਗੇ ਜਿਸ ਦਿਨ ਮੈਂ ਆਪਣੀ ਮਹਿਮਾ ਕਰਾਵਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 14  “‘ਦੇਸ਼ ਨੂੰ ਸ਼ੁੱਧ ਕਰਨ ਲਈ ਆਦਮੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਉਹ ਦੇਸ਼ ਵਿੱਚੋਂ ਦੀ ਲਗਾਤਾਰ ਲੰਘਣ ਅਤੇ ਜ਼ਮੀਨ ’ਤੇ ਪਈਆਂ ਬਾਕੀ ਲਾਸ਼ਾਂ ਨੂੰ ਦਫ਼ਨਾਉਣ। ਉਹ ਸੱਤ ਮਹੀਨਿਆਂ ਤਕ ਲਾਸ਼ਾਂ ਨੂੰ ਲੱਭਦੇ ਰਹਿਣਗੇ। 15  ਜਦ ਉਨ੍ਹਾਂ ਨੂੰ ਦੇਸ਼ ਵਿੱਚੋਂ ਦੀ ਲੰਘਦਿਆਂ ਕਿਸੇ ਇਨਸਾਨ ਦੀ ਹੱਡੀ ਦਿਖਾਈ ਦੇਵੇਗੀ, ਤਾਂ ਉਹ ਉਸ ਦੇ ਕੋਲ ਇਕ ਨਿਸ਼ਾਨ ਲਾਉਣਗੇ। ਫਿਰ ਜਿਨ੍ਹਾਂ ਨੂੰ ਦਫ਼ਨਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਹਮੋਨ-ਗੋਗ ਦੀ ਘਾਟੀ+ ਵਿਚ ਦਫ਼ਨਾਉਣਗੇ। 16  ਉੱਥੇ ਇਕ ਸ਼ਹਿਰ ਹੋਵੇਗਾ ਜਿਸ ਦਾ ਨਾਂ ਹਮੋਨਾ* ਹੋਵੇਗਾ। ਉਹ ਦੇਸ਼ ਨੂੰ ਸ਼ੁੱਧ ਕਰਨਗੇ।’+ 17  “ਹੇ ਮਨੁੱਖ ਦੇ ਪੁੱਤਰ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਕਹਿ, “ਇਕੱਠੇ ਹੋ ਜਾਓ ਅਤੇ ਆਓ। ਮੇਰੀ ਬਲ਼ੀ ਦੇ ਆਲੇ-ਦੁਆਲੇ ਇਕੱਠੇ ਹੋ ਜਾਓ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ ਇਕ ਵੱਡੀ ਬਲ਼ੀ ਤਿਆਰ ਕੀਤੀ ਹੈ।+ ਤੁਸੀਂ ਮਾਸ ਖਾਓਗੇ ਅਤੇ ਖ਼ੂਨ ਪੀਓਗੇ।+ 18  ਤੁਸੀਂ ਬਾਸ਼ਾਨ ਦੇ ਸਾਰੇ ਪਲ਼ੇ ਹੋਏ ਭੇਡੂਆਂ, ਲੇਲਿਆਂ, ਬੱਕਰਿਆਂ ਅਤੇ ਬਲਦਾਂ ਦਾ, ਹਾਂ, ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਮੁਖੀਆਂ ਦਾ ਖ਼ੂਨ ਪੀਓਗੇ। 19  ਮੈਂ ਤੁਹਾਡੇ ਲਈ ਜੋ ਬਲ਼ੀ ਤਿਆਰ ਕਰ ਰਿਹਾ ਹਾਂ, ਤੁਸੀਂ ਉਸ ਦੀ ਚਰਬੀ ਤੁੰਨ-ਤੁੰਨ ਕੇ ਖਾਓਗੇ ਅਤੇ ਉਦੋਂ ਤਕ ਉਸ ਦਾ ਖ਼ੂਨ ਪੀਓਗੇ ਜਦ ਤਕ ਤੁਹਾਨੂੰ ਖ਼ੂਨ ਦਾ ਨਸ਼ਾ ਨਹੀਂ ਹੋ ਜਾਂਦਾ।”’ 20  “‘ਤੁਸੀਂ ਮੇਰੇ ਮੇਜ਼ ਤੋਂ ਘੋੜਿਆਂ, ਰਥਵਾਨਾਂ, ਸੂਰਮਿਆਂ ਅਤੇ ਹਰ ਤਰ੍ਹਾਂ ਦੇ ਯੋਧਿਆਂ ਦਾ ਮਾਸ ਰੱਜ ਕੇ ਖਾਓਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 21  “‘ਮੈਂ ਕੌਮਾਂ ਵਿਚ ਆਪਣੀ ਮਹਿਮਾ ਦਿਖਾਵਾਂਗਾ ਅਤੇ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਨਿਆਂ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ ਅਤੇ ਆਪਣੀ ਤਾਕਤ* ਦਿਖਾਈ ਹੈ।+ 22  ਉਸ ਦਿਨ ਤੋਂ ਇਜ਼ਰਾਈਲ ਦੇ ਘਰਾਣੇ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। 23  ਅਤੇ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਇਜ਼ਰਾਈਲ ਦਾ ਘਰਾਣਾ ਆਪਣੇ ਗੁਨਾਹਾਂ ਕਰਕੇ ਅਤੇ ਮੇਰੇ ਨਾਲ ਵਿਸ਼ਵਾਸਘਾਤ ਕਰਨ ਕਰਕੇ ਗ਼ੁਲਾਮੀ ਵਿਚ ਗਿਆ ਸੀ।+ ਇਸ ਲਈ ਮੈਂ ਉਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਿਆ+ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ+ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ। 24  ਮੈਂ ਉਨ੍ਹਾਂ ਨਾਲ ਉਨ੍ਹਾਂ ਦੀ ਅਸ਼ੁੱਧਤਾ ਅਤੇ ਉਨ੍ਹਾਂ ਦੇ ਅਪਰਾਧਾਂ ਮੁਤਾਬਕ ਪੇਸ਼ ਆਇਆ ਅਤੇ ਮੈਂ ਉਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਿਆ।’ 25  “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਯਾਕੂਬ ਦੇ ਬੰਦੀ ਬਣਾਏ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਵਾਪਸ ਲਿਆਵਾਂਗਾ+ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ’ਤੇ ਦਇਆ ਕਰਾਂਗਾ+ ਅਤੇ ਮੈਂ ਪੂਰੀ ਤਾਕਤ ਨਾਲ ਆਪਣੇ ਪਵਿੱਤਰ ਨਾਂ ਦੀ ਰੱਖਿਆ ਕਰਾਂਗਾ।+ 26  ਉਨ੍ਹਾਂ ਨੇ ਮੇਰੇ ਨਾਲ ਜੋ ਵਿਸ਼ਵਾਸਘਾਤ ਕੀਤਾ ਹੈ, ਉਸ ਦੀ ਬੇਇੱਜ਼ਤੀ ਸਹਿਣ ਤੋਂ ਬਾਅਦ+ ਉਹ ਆਪਣੇ ਦੇਸ਼ ਵਿਚ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+ 27  ਜਦ ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਦੇਸ਼ਾਂ ਤੋਂ ਇਕੱਠਾ ਕਰਾਂਗਾ,+ ਤਾਂ ਮੈਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ।’+ 28  “‘ਜਦ ਮੈਂ ਉਨ੍ਹਾਂ ਨੂੰ ਕੌਮਾਂ ਵਿਚ ਬੰਦੀ ਬਣਾ ਕੇ ਭੇਜਾਂਗਾ ਅਤੇ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ ਅਤੇ ਉਨ੍ਹਾਂ ਵਿੱਚੋਂ ਇਕ ਨੂੰ ਵੀ ਉੱਥੇ ਨਹੀਂ ਛੱਡਾਂਗਾ,+ ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। 29  ਫਿਰ ਮੈਂ ਕਦੇ ਉਨ੍ਹਾਂ ਤੋਂ ਆਪਣਾ ਮੂੰਹ ਨਹੀਂ ਲੁਕਾਵਾਂਗਾ+ ਕਿਉਂਕਿ ਮੈਂ ਇਜ਼ਰਾਈਲ ਦੇ ਘਰਾਣੇ ’ਤੇ ਆਪਣੀ ਸ਼ਕਤੀ ਪਾਵਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

ਫੁਟਨੋਟ

ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਜਾਂ ਸੰਭਵ ਹੈ, “ਬਰਛਿਆਂ।”
ਜਾਂ, “ਗੋਗ ਦੀਆਂ ਭੀੜਾਂ ਦੀ ਘਾਟੀ।”
ਮਤਲਬ “ਭੀੜਾਂ।”
ਇਬ, “ਹੱਥ।”