ਹਿਜ਼ਕੀਏਲ 40:1-49

  • ਹਿਜ਼ਕੀਏਲ ਨੂੰ ਦਰਸ਼ਣ ਵਿਚ ਇਜ਼ਰਾਈਲ ਲਿਜਾਇਆ ਗਿਆ (1, 2)

  • ਹਿਜ਼ਕੀਏਲ ਨੇ ਦਰਸ਼ਣ ਵਿਚ ਮੰਦਰ ਦੇਖਿਆ (3, 4)

  • ਵਿਹੜੇ ਅਤੇ ਦਰਵਾਜ਼ੇ (5-47)

    • ਬਾਹਰਲਾ ਪੂਰਬੀ ਦਰਵਾਜ਼ਾ (6-16)

    • ਬਾਹਰਲਾ ਵਿਹੜਾ; ਦੂਜੇ ਦਰਵਾਜ਼ੇ (17-26)

    • ਅੰਦਰਲਾ ਵਿਹੜਾ ਅਤੇ ਦਰਵਾਜ਼ੇ (27-37)

    • ਮੰਦਰ ਦੀ ਸੇਵਾ ਲਈ ਕੋਠੜੀਆਂ (38-46)

    • ਵੇਦੀ (47)

  • ਮੰਦਰ ਦੀ ਦਲਾਨ (48, 49)

40  ਸਾਡੀ ਗ਼ੁਲਾਮੀ ਦੇ 25ਵੇਂ ਸਾਲ+ ਦੇ ਸ਼ੁਰੂ ਵਿਚ, ਜੋ ਕਿ ਯਰੂਸ਼ਲਮ ਦੀ ਤਬਾਹੀ ਦਾ 14ਵਾਂ ਸਾਲ ਸੀ, ਪਹਿਲੇ ਮਹੀਨੇ ਦੀ 10 ਤਾਰੀਖ਼ ਨੂੰ+ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ ਅਤੇ ਉਹ ਮੈਨੂੰ ਸ਼ਹਿਰ ਵਿਚ ਲੈ ਗਿਆ।+  ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਉਹ ਮੈਨੂੰ ਇਜ਼ਰਾਈਲ ਵਿਚ ਲੈ ਆਇਆ ਅਤੇ ਉਸ ਨੇ ਮੈਨੂੰ ਇਕ ਬਹੁਤ ਉੱਚੇ ਪਹਾੜ ’ਤੇ ਖੜ੍ਹਾ ਕਰ ਦਿੱਤਾ+ ਜਿਸ ਉੱਤੇ ਦੱਖਣ ਵਾਲੇ ਪਾਸੇ ਇਕ ਇਮਾਰਤ ਸੀ ਜੋ ਦੇਖਣ ਨੂੰ ਇਕ ਸ਼ਹਿਰ ਵਰਗੀ ਸੀ।  ਜਦ ਉਹ ਮੈਨੂੰ ਉੱਥੇ ਲੈ ਗਿਆ, ਤਾਂ ਮੈਂ ਇਕ ਆਦਮੀ ਦੇਖਿਆ ਜਿਸ ਦਾ ਰੂਪ ਤਾਂਬੇ ਵਰਗਾ ਸੀ।+ ਉਸ ਦੇ ਹੱਥ ਵਿਚ ਸਣ ਦੀ ਰੱਸੀ ਅਤੇ ਮਿਣਤੀ ਕਰਨ ਲਈ ਇਕ ਕਾਨਾ* ਸੀ+ ਅਤੇ ਉਹ ਦਰਵਾਜ਼ੇ ’ਤੇ ਖੜ੍ਹਾ ਸੀ।  ਉਸ ਆਦਮੀ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿਖਾਉਂਦਾ ਹਾਂ, ਉਸ ਨੂੰ ਗੌਰ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਸ ਵੱਲ ਪੂਰਾ ਧਿਆਨ ਦੇ* ਕਿਉਂਕਿ ਤੈਨੂੰ ਇਸੇ ਕਰਕੇ ਇੱਥੇ ਲਿਆਂਦਾ ਗਿਆ ਹੈ। ਤੂੰ ਜੋ ਕੁਝ ਦੇਖੇਂਗਾ, ਉਹ ਸਭ ਕੁਝ ਇਜ਼ਰਾਈਲ ਦੇ ਘਰਾਣੇ ਨੂੰ ਦੱਸੀਂ।”+  ਫਿਰ ਮੈਂ ਮੰਦਰ* ਦੇ ਬਾਹਰ ਚਾਰੇ ਪਾਸੇ ਇਕ ਕੰਧ ਦੇਖੀ। ਉਸ ਆਦਮੀ ਦੇ ਹੱਥ ਵਿਚ ਮਿਣਤੀ ਕਰਨ ਲਈ ਇਕ ਕਾਨਾ ਸੀ ਜੋ ਛੇ ਹੱਥ ਲੰਬਾ ਸੀ। (ਕਾਨੇ ਦੀ ਲੰਬਾਈ ਵਿਚ ਹਰ ਹੱਥ ਨਾਲ ਚੱਪਾ ਕੁ ਲੰਬਾਈ ਜੋੜੀ ਗਈ ਸੀ)* ਉਸ ਨੇ ਕੰਧ ਨੂੰ ਮਿਣਨਾ ਸ਼ੁਰੂ ਕੀਤਾ। ਕੰਧ ਦੀ ਮੋਟਾਈ ਇਕ ਕਾਨਾ ਅਤੇ ਉਚਾਈ ਇਕ ਕਾਨਾ ਸੀ।  ਫਿਰ ਉਹ ਪੂਰਬੀ ਦਰਵਾਜ਼ੇ ਕੋਲ ਆਇਆ+ ਅਤੇ ਇਸ ਦੀਆਂ ਪੌੜੀਆਂ ਚੜ੍ਹਿਆ। ਫਿਰ ਉਸ ਨੇ ਦਰਵਾਜ਼ੇ ਦੀ ਦਹਿਲੀਜ਼ ਨੂੰ ਮਿਣਿਆ। ਇਸ ਦੀ ਚੁੜਾਈ ਇਕ ਕਾਨਾ ਅਤੇ ਦੂਜੇ ਪਾਸੇ ਦੀ ਦਹਿਲੀਜ਼ ਦੀ ਚੁੜਾਈ ਵੀ ਇਕ ਕਾਨਾ ਸੀ।  ਹਰ ਪਹਿਰੇਦਾਰ ਦੀ ਕੋਠੜੀ ਦੀ ਲੰਬਾਈ ਇਕ ਕਾਨਾ ਸੀ ਅਤੇ ਚੁੜਾਈ ਇਕ ਕਾਨਾ ਸੀ। ਅਤੇ ਪਹਿਰੇਦਾਰਾਂ ਦੀਆਂ ਕੋਠੜੀਆਂ ਵਿਚਲੀ ਵਿੱਥ ਪੰਜ-ਪੰਜ ਹੱਥ ਸੀ।+ ਅੰਦਰਲੇ ਪਾਸੇ ਦੇ ਦਰਵਾਜ਼ੇ ਦੀ ਦਲਾਨ ਕੋਲ ਜੋ ਦਹਿਲੀਜ਼ ਸੀ, ਉਹ ਇਕ ਕਾਨਾ ਸੀ।  ਫਿਰ ਉਸ ਨੇ ਅੰਦਰਲੇ ਪਾਸੇ ਦੇ ਦਰਵਾਜ਼ੇ ਦੀ ਦਲਾਨ ਨੂੰ ਮਿਣਿਆ ਅਤੇ ਇਹ ਇਕ ਕਾਨਾ ਸੀ।  ਫਿਰ ਉਸ ਨੇ ਦਰਵਾਜ਼ੇ ਦੀ ਦਲਾਨ ਨੂੰ ਮਿਣਿਆ ਜੋ ਕਿ ਅੱਠ ਹੱਥ ਸੀ ਅਤੇ ਉਸ ਨੇ ਇਸ ਦੇ ਦੋਹਾਂ ਪਾਸਿਆਂ ਦੇ ਥੰਮ੍ਹਾਂ ਨੂੰ ਮਿਣਿਆ ਜੋ ਦੋ-ਦੋ ਹੱਥ ਸਨ। ਦਲਾਨ ਦਰਵਾਜ਼ੇ ਦੇ ਅੰਦਰਲੇ ਪਾਸੇ ਸੀ। 10  ਪੂਰਬੀ ਦਰਵਾਜ਼ੇ ਦੇ ਦੋਵੇਂ ਪਾਸਿਆਂ ’ਤੇ ਪਹਿਰੇਦਾਰਾਂ ਦੀਆਂ ਤਿੰਨ-ਤਿੰਨ ਕੋਠੜੀਆਂ ਸਨ। ਉਨ੍ਹਾਂ ਸਾਰੀਆਂ ਕੋਠੜੀਆਂ ਦਾ ਨਾਪ ਇੱਕੋ ਜਿੰਨਾ ਸੀ ਅਤੇ ਇਨ੍ਹਾਂ ਦੇ ਦੋਹਾਂ ਪਾਸਿਆਂ ਦੇ ਥੰਮ੍ਹਾਂ ਦਾ ਨਾਪ ਵੀ ਇੱਕੋ ਜਿੰਨਾ ਸੀ। 11  ਫਿਰ ਉਸ ਨੇ ਦਰਵਾਜ਼ੇ ਦੇ ਲਾਂਘੇ ਦੀ ਚੁੜਾਈ ਮਿਣੀ ਜੋ ਕਿ 10 ਹੱਥ ਸੀ ਅਤੇ ਦਰਵਾਜ਼ੇ ਦੀ ਚੁੜਾਈ 13 ਹੱਥ ਸੀ। 12  ਦੋਵੇਂ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਦੀ ਕੁਝ ਜਗ੍ਹਾ ਦੇ ਸਾਮ੍ਹਣੇ ਇਕ ਨੀਵੀਂ ਕੰਧ ਕੀਤੀ ਹੋਈ ਸੀ। ਇਹ ਜਗ੍ਹਾ ਇਕ ਹੱਥ ਸੀ। ਦੋਵੇਂ ਪਾਸਿਆਂ ਦੀਆਂ ਕੋਠੜੀਆਂ ਛੇ-ਛੇ ਹੱਥ ਸਨ। 13  ਫਿਰ ਉਸ ਨੇ ਇਕ ਕੋਠੜੀ ਦੀ ਛੱਤ* ਤੋਂ ਲੈ ਕੇ ਦੂਜੇ ਪਾਸੇ ਦੀ ਕੋਠੜੀ ਦੀ ਛੱਤ ਤਕ ਦਰਵਾਜ਼ੇ ਦੀ ਮਿਣਤੀ ਕੀਤੀ ਅਤੇ ਇਹ 25 ਹੱਥ ਚੌੜਾ ਸੀ ਅਤੇ ਹਰ ਕੋਠੜੀ ਦਾ ਬੂਹਾ ਦੂਜੀ ਕੋਠੜੀ ਦੇ ਸਾਮ੍ਹਣੇ ਸੀ।+ 14  ਫਿਰ ਉਸ ਨੇ ਦੋਵੇਂ ਪਾਸੇ ਦੇ ਥੰਮ੍ਹਾਂ ਦੀ ਮਿਣਤੀ ਕੀਤੀ ਅਤੇ ਇਨ੍ਹਾਂ ਦੀ ਉਚਾਈ 60 ਹੱਥ ਸੀ। ਨਾਲੇ ਵਿਹੜੇ ਦੇ ਚਾਰੇ ਪਾਸੇ ਥੰਮ੍ਹਾਂ ਦੀ ਉਚਾਈ ਵੀ 60 ਹੱਥ ਸੀ। 15  ਦਰਵਾਜ਼ੇ ਦੇ ਅਗਲੇ ਪਾਸੇ ਦੇ ਲਾਂਘੇ ਤੋਂ ਲੈ ਕੇ ਦਰਵਾਜ਼ੇ ਦੇ ਅੰਦਰਲੇ ਪਾਸੇ ਦੀ ਦਲਾਨ ਦੇ ਬਾਹਰਲੇ ਸਿਰੇ ਤਕ ਦੀ ਲੰਬਾਈ 50 ਹੱਥ ਸੀ। 16  ਦਰਵਾਜ਼ੇ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਅਤੇ ਉਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਲਈ ਰੌਸ਼ਨਦਾਨ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+ ਦਲਾਨ ਦੇ ਦੋਵੇਂ ਪਾਸੇ ਵੀ ਰੌਸ਼ਨਦਾਨ ਸਨ ਅਤੇ ਹਰ ਥੰਮ੍ਹ ਉੱਤੇ ਖਜੂਰ ਦਾ ਦਰਖ਼ਤ ਉੱਕਰਿਆ ਹੋਇਆ ਸੀ।+ 17  ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿਚ ਲੈ ਆਇਆ ਅਤੇ ਮੈਂ ਦੇਖਿਆ ਕਿ ਵਿਹੜੇ ਦੇ ਆਲੇ-ਦੁਆਲੇ ਪੱਥਰ ਦਾ ਫ਼ਰਸ਼ ਸੀ ਜਿੱਥੇ ਰੋਟੀ ਖਾਣ ਵਾਲੇ 30 ਕਮਰੇ ਸਨ।+ 18  ਹਰ ਦਰਵਾਜ਼ੇ ਦੇ ਦੋਵੇਂ ਪਾਸੇ ਫ਼ਰਸ਼ ਦੀ ਲੰਬਾਈ ਦਰਵਾਜ਼ੇ ਦੀ ਲੰਬਾਈ ਜਿੰਨੀ ਸੀ। ਇਹ ਹੇਠਲਾ ਫ਼ਰਸ਼ ਸੀ। 19  ਫਿਰ ਉਸ ਨੇ ਹੇਠਲੇ ਦਰਵਾਜ਼ੇ ਦੇ ਅਗਲੇ ਪਾਸੇ ਤੋਂ ਲੈ ਕੇ ਅੰਦਰਲੇ ਵਿਹੜੇ ਦੇ ਦਰਵਾਜ਼ੇ ਤਕ ਦੀ ਦੂਰੀ* ਮਿਣੀ। ਪੂਰਬ ਵਾਲੇ ਪਾਸੇ ਇਹ ਦੂਰੀ 100 ਹੱਥ ਸੀ ਅਤੇ ਉੱਤਰ ਵਾਲੇ ਪਾਸੇ ਵੀ 100 ਹੱਥ ਸੀ। 20  ਬਾਹਰਲੇ ਵਿਹੜੇ ਦੇ ਉੱਤਰ ਵੱਲ ਇਕ ਦਰਵਾਜ਼ਾ ਸੀ ਅਤੇ ਉਸ ਨੇ ਇਸ ਦੀ ਲੰਬਾਈ ਤੇ ਚੁੜਾਈ ਮਿਣੀ। 21  ਦਰਵਾਜ਼ੇ ਦੇ ਦੋਵੇਂ ਪਾਸੇ ਪਹਿਰੇਦਾਰਾਂ ਦੀਆਂ ਤਿੰਨ-ਤਿੰਨ ਕੋਠੜੀਆਂ ਸਨ। ਇਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਦੀ ਅਤੇ ਦਲਾਨ ਦੀ ਮਿਣਤੀ ਪਹਿਲੇ ਦਰਵਾਜ਼ੇ ਜਿੰਨੀ ਸੀ। ਇਸ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 22  ਇਸ ਦੇ ਰੌਸ਼ਨਦਾਨਾਂ, ਦਲਾਨ ਅਤੇ ਥੰਮ੍ਹਾਂ ’ਤੇ ਉੱਕਰੇ ਖਜੂਰ ਦੇ ਦਰਖ਼ਤਾਂ+ ਦਾ ਨਾਪ ਪੂਰਬੀ ਦਰਵਾਜ਼ੇ ਦੇ ਰੌਸ਼ਨਦਾਨਾਂ, ਦਲਾਨ ਅਤੇ ਥੰਮ੍ਹਾਂ ’ਤੇ ਉੱਕਰੇ ਖਜੂਰ ਦੇ ਦਰਖ਼ਤਾਂ ਜਿੰਨਾ ਸੀ। ਇਸ ਦਰਵਾਜ਼ੇ ਤਕ ਜਾਣ ਲਈ ਸੱਤ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ ਅਤੇ ਇਸ ਦੀ ਦਲਾਨ ਉਨ੍ਹਾਂ ਦੇ ਸਾਮ੍ਹਣੇ ਸੀ। 23  ਉੱਤਰੀ ਦਰਵਾਜ਼ੇ ਅਤੇ ਪੂਰਬੀ ਦਰਵਾਜ਼ੇ ਦੇ ਬਿਲਕੁਲ ਸਾਮ੍ਹਣੇ ਅੰਦਰਲੇ ਵਿਹੜੇ ਵਿਚ ਇਕ-ਇਕ ਦਰਵਾਜ਼ਾ ਸੀ। ਫਿਰ ਉਸ ਨੇ ਇਕ ਦਰਵਾਜ਼ੇ ਤੋਂ ਲੈ ਕੇ ਦੂਜੇ ਦਰਵਾਜ਼ੇ ਤਕ ਦੀ ਦੂਰੀ ਮਿਣੀ ਅਤੇ ਇਹ ਦੂਰੀ 100 ਹੱਥ ਸੀ। 24  ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਆਇਆ ਅਤੇ ਉੱਥੇ ਮੈਂ ਇਕ ਦਰਵਾਜ਼ਾ ਦੇਖਿਆ।+ ਉਸ ਨੇ ਇਸ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਅਤੇ ਦਲਾਨ ਦੀ ਮਿਣਤੀ ਕੀਤੀ ਅਤੇ ਇਨ੍ਹਾਂ ਦਾ ਨਾਪ ਵੀ ਦੂਜੇ ਥੰਮ੍ਹਾਂ ਅਤੇ ਦਲਾਨ ਜਿੰਨਾ ਸੀ। 25  ਇਸ ਦੇ ਪਾਸਿਆਂ ’ਤੇ ਅਤੇ ਦਲਾਨ ਦੇ ਦੋਵੇਂ ਪਾਸਿਆਂ ’ਤੇ ਰੌਸ਼ਨਦਾਨ ਸਨ, ਜਿਵੇਂ ਦੂਜੇ ਦਰਵਾਜ਼ਿਆਂ ਵਿਚ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 26  ਇਸ ਦਰਵਾਜ਼ੇ ਤਕ ਜਾਣ ਲਈ ਸੱਤ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ+ ਅਤੇ ਇਸ ਦੀ ਦਲਾਨ ਉਨ੍ਹਾਂ ਦੇ ਸਾਮ੍ਹਣੇ ਸੀ। ਇਸ ਦੇ ਦੋਵੇਂ ਪਾਸਿਆਂ ’ਤੇ ਇਕ-ਇਕ ਥੰਮ੍ਹ ਸੀ ਜਿਨ੍ਹਾਂ ’ਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ। 27  ਅੰਦਰਲੇ ਵਿਹੜੇ ਵਿਚ ਦੱਖਣੀ ਦਰਵਾਜ਼ੇ ਦੇ ਬਿਲਕੁਲ ਸਾਮ੍ਹਣੇ ਇਕ ਦਰਵਾਜ਼ਾ ਸੀ ਅਤੇ ਉਸ ਨੇ ਦੱਖਣ ਵਾਲੇ ਪਾਸੇ ਇਕ ਦਰਵਾਜ਼ੇ ਤੋਂ ਲੈ ਕੇ ਦੂਜੇ ਦਰਵਾਜ਼ੇ ਤਕ ਦੀ ਦੂਰੀ ਮਿਣੀ ਅਤੇ ਇਹ ਦੂਰੀ 100 ਹੱਥ ਸੀ। 28  ਇਸ ਤੋਂ ਬਾਅਦ ਉਹ ਮੈਨੂੰ ਦੱਖਣੀ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਵਿਚ ਲੈ ਆਇਆ। ਜਦ ਉਸ ਨੇ ਦੱਖਣੀ ਦਰਵਾਜ਼ੇ ਦੀ ਮਿਣਤੀ ਕੀਤੀ, ਤਾਂ ਇਸ ਦਾ ਨਾਪ ਵੀ ਬਾਕੀ ਦਰਵਾਜ਼ਿਆਂ ਜਿੰਨਾ ਸੀ। 29  ਇਸ ਦੇ ਪਹਿਰੇਦਾਰਾਂ ਦੀਆਂ ਕੋਠੜੀਆਂ, ਦੋਵੇਂ ਪਾਸੇ ਦੇ ਥੰਮ੍ਹਾਂ ਅਤੇ ਇਸ ਦੀ ਦਲਾਨ ਦਾ ਨਾਪ ਵੀ ਦੂਜਿਆਂ ਜਿੰਨਾ ਸੀ। ਇਸ ਦੇ ਪਾਸਿਆਂ ’ਤੇ ਅਤੇ ਦਲਾਨ ਦੇ ਦੋਵੇਂ ਪਾਸਿਆਂ ’ਤੇ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ।+ 30  ਅੰਦਰਲੇ ਵਿਹੜੇ ਦੇ ਸਾਰੇ ਦਰਵਾਜ਼ਿਆਂ ਵਿਚ ਦਲਾਨਾਂ ਸਨ ਅਤੇ ਇਨ੍ਹਾਂ ਦੀ ਲੰਬਾਈ 25 ਹੱਥ ਤੇ ਚੁੜਾਈ 5 ਹੱਥ ਸੀ। 31  ਇਸ ਦੀ ਦਲਾਨ ਬਾਹਰਲੇ ਵਿਹੜੇ ਵੱਲ ਸੀ ਅਤੇ ਇਸ ਦੇ ਦੋਵੇਂ ਥੰਮ੍ਹਾਂ ’ਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਇਸ ਦਰਵਾਜ਼ੇ ਤਕ ਜਾਣ ਲਈ ਅੱਠ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ।+ 32  ਫਿਰ ਉਹ ਮੈਨੂੰ ਪੂਰਬ ਵੱਲੋਂ ਅੰਦਰਲੇ ਵਿਹੜੇ ਵਿਚ ਲੈ ਆਇਆ ਅਤੇ ਉਸ ਨੇ ਦਰਵਾਜ਼ੇ ਦੀ ਮਿਣਤੀ ਕੀਤੀ ਅਤੇ ਇਸ ਦਾ ਨਾਪ ਵੀ ਬਾਕੀ ਦਰਵਾਜ਼ਿਆਂ ਜਿੰਨਾ ਸੀ। 33  ਇਸ ਦੇ ਪਹਿਰੇਦਾਰਾਂ ਦੀਆਂ ਕੋਠੜੀਆਂ, ਦੋਵੇਂ ਪਾਸਿਆਂ ਦੇ ਥੰਮ੍ਹਾਂ ਅਤੇ ਇਸ ਦੀ ਦਲਾਨ ਦਾ ਨਾਪ ਵੀ ਦੂਜਿਆਂ ਜਿੰਨਾ ਸੀ। ਇਸ ਦੇ ਪਾਸਿਆਂ ’ਤੇ ਅਤੇ ਦਲਾਨ ਦੇ ਦੋਵੇਂ ਪਾਸਿਆਂ ’ਤੇ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 34  ਇਸ ਦੀ ਦਲਾਨ ਬਾਹਰਲੇ ਵਿਹੜੇ ਵੱਲ ਸੀ ਅਤੇ ਇਸ ਦੇ ਦੋਵੇਂ ਥੰਮ੍ਹਾਂ ’ਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ। ਇਸ ਦਰਵਾਜ਼ੇ ਤਕ ਜਾਣ ਲਈ ਅੱਠ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ। 35  ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਵਿਚ ਲੈ ਆਇਆ+ ਅਤੇ ਇਸ ਦੀ ਮਿਣਤੀ ਕੀਤੀ; ਇਸ ਦਾ ਨਾਪ ਵੀ ਦੂਜਿਆਂ ਜਿੰਨਾ ਸੀ। 36  ਇਸ ਦੇ ਪਹਿਰੇਦਾਰਾਂ ਦੀਆਂ ਕੋਠੜੀਆਂ, ਦੋਵੇਂ ਪਾਸਿਆਂ ਦੇ ਥੰਮ੍ਹਾਂ ਅਤੇ ਇਸ ਦੀ ਦਲਾਨ ਦਾ ਨਾਪ ਵੀ ਦੂਜਿਆਂ ਜਿੰਨਾ ਸੀ। ਇਸ ਦੇ ਪਾਸਿਆਂ ’ਤੇ ਰੌਸ਼ਨਦਾਨ ਸਨ। ਦਰਵਾਜ਼ੇ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ। 37  ਇਸ ਦੇ ਦੋਵੇਂ ਥੰਮ੍ਹ ਬਾਹਰਲੇ ਵਿਹੜੇ ਵੱਲ ਨੂੰ ਸਨ ਜਿਨ੍ਹਾਂ ’ਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ। ਇਸ ਦਰਵਾਜ਼ੇ ਤਕ ਜਾਣ ਲਈ ਅੱਠ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ। 38  ਦਰਵਾਜ਼ੇ ਦੇ ਦੋਵੇਂ ਥੰਮ੍ਹਾਂ ਦੇ ਕੋਲ ਇਕ ਰੋਟੀ ਖਾਣ ਵਾਲਾ ਕਮਰਾ ਸੀ ਜਿਸ ਦਾ ਬੂਹਾ ਸੀ ਅਤੇ ਉੱਥੇ ਹੋਮ-ਬਲ਼ੀਆਂ ਨੂੰ ਧੋਤਾ ਜਾਂਦਾ ਸੀ।+ 39  ਦਰਵਾਜ਼ੇ ਦੀ ਦਲਾਨ ਦੇ ਦੋਵੇਂ ਪਾਸੇ ਦੋ-ਦੋ ਮੇਜ਼ ਸਨ ਜਿਨ੍ਹਾਂ ’ਤੇ ਹੋਮ-ਬਲ਼ੀਆਂ,+ ਪਾਪ-ਬਲ਼ੀਆਂ+ ਅਤੇ ਦੋਸ਼-ਬਲ਼ੀਆਂ+ ਦੇ ਜਾਨਵਰਾਂ ਨੂੰ ਵੱਢਿਆ ਜਾਂਦਾ ਸੀ। 40  ਉੱਤਰੀ ਦਰਵਾਜ਼ੇ ਵੱਲ ਜਾਂਦੇ ਰਾਹ ’ਤੇ ਲਾਂਘੇ ਦੇ ਬਾਹਰ ਮੇਜ਼ ਸਨ। ਦਰਵਾਜ਼ੇ ਦੀ ਦਲਾਨ ਦੇ ਬਾਹਰ ਦੋ-ਦੋ ਮੇਜ਼ ਸਨ। 41  ਦਰਵਾਜ਼ੇ ਦੇ ਦੋਵੇਂ ਪਾਸੇ ਚਾਰ-ਚਾਰ ਮੇਜ਼ ਸਨ। ਕੁੱਲ ਮਿਲਾ ਕੇ ਅੱਠ ਮੇਜ਼ ਸਨ ਜਿਨ੍ਹਾਂ ’ਤੇ ਬਲ਼ੀਆਂ ਦੇ ਜਾਨਵਰ ਵੱਢੇ ਜਾਂਦੇ ਸਨ। 42  ਹੋਮ-ਬਲ਼ੀਆਂ ਲਈ ਚਾਰ ਮੇਜ਼ ਤਰਾਸ਼ੇ ਹੋਏ ਪੱਥਰਾਂ ਦੇ ਬਣੇ ਹੋਏ ਸਨ। ਇਨ੍ਹਾਂ ਮੇਜ਼ਾਂ ਦੀ ਲੰਬਾਈ ਡੇਢ ਹੱਥ, ਚੁੜਾਈ ਡੇਢ ਹੱਥ ਅਤੇ ਉਚਾਈ ਇਕ ਹੱਥ ਸੀ। ਇਨ੍ਹਾਂ ਉੱਤੇ ਹੋਮ-ਬਲ਼ੀਆਂ ਅਤੇ ਬਲ਼ੀਆਂ ਨੂੰ ਵੱਢਣ ਲਈ ਸੰਦ ਰੱਖੇ ਜਾਂਦੇ ਸਨ। 43  ਅੰਦਰਲੀਆਂ ਕੰਧਾਂ ’ਤੇ ਚਾਰੇ ਪਾਸੇ ਚੱਪਾ ਕੁ ਚੌੜੀਆਂ ਅੰਗੀਠੀਆਂ ਬਣੀਆਂ ਹੋਈਆਂ ਸਨ ਅਤੇ ਮੇਜ਼ਾਂ ’ਤੇ ਭੇਟ ਕੀਤੇ ਜਾਨਵਰਾਂ ਦਾ ਮਾਸ ਰੱਖਿਆ ਜਾਂਦਾ ਸੀ। 44  ਅੰਦਰਲੇ ਦਰਵਾਜ਼ੇ ਦੇ ਬਾਹਰ ਗਾਇਕਾਂ ਲਈ ਰੋਟੀ ਖਾਣ ਵਾਲੇ ਕਮਰੇ ਸਨ।+ ਇਹ ਉੱਤਰੀ ਦਰਵਾਜ਼ੇ ਦੇ ਲਾਗੇ ਅੰਦਰਲੇ ਵਿਹੜੇ ਵਿਚ ਸਨ। ਇਨ੍ਹਾਂ ਦਾ ਮੂੰਹ ਦੱਖਣ ਵੱਲ ਸੀ। ਪੂਰਬੀ ਦਰਵਾਜ਼ੇ ਦੇ ਲਾਗੇ ਇਕ ਹੋਰ ਰੋਟੀ ਖਾਣ ਵਾਲਾ ਕਮਰਾ ਸੀ ਜਿਸ ਦਾ ਮੂੰਹ ਉੱਤਰ ਵੱਲ ਸੀ। 45  ਉਸ ਨੇ ਮੈਨੂੰ ਕਿਹਾ: “ਰੋਟੀ ਖਾਣ ਵਾਲੇ ਜਿਸ ਕਮਰੇ ਦਾ ਮੂੰਹ ਦੱਖਣ ਵੱਲ ਹੈ, ਉਹ ਉਨ੍ਹਾਂ ਪੁਜਾਰੀਆਂ ਲਈ ਹੈ ਜਿਨ੍ਹਾਂ ਨੂੰ ਮੰਦਰ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ 46  ਰੋਟੀ ਖਾਣ ਵਾਲੇ ਜਿਸ ਕਮਰੇ ਦਾ ਮੂੰਹ ਉੱਤਰ ਵੱਲ ਹੈ, ਉਹ ਉਨ੍ਹਾਂ ਪੁਜਾਰੀਆਂ ਲਈ ਹੈ ਜਿਨ੍ਹਾਂ ਨੂੰ ਵੇਦੀ ’ਤੇ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ ਉਹ ਸਾਦੋਕ ਦੇ ਪੁੱਤਰ ਹਨ+ ਅਤੇ ਉਨ੍ਹਾਂ ਲੇਵੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਯਹੋਵਾਹ ਦੇ ਹਜ਼ੂਰ ਆ ਕੇ ਉਸ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।”+ 47  ਫਿਰ ਉਸ ਨੇ ਅੰਦਰਲੇ ਵਿਹੜੇ ਨੂੰ ਮਿਣਿਆ। ਇਸ ਦੀ ਲੰਬਾਈ 100 ਹੱਥ ਅਤੇ ਚੁੜਾਈ 100 ਹੱਥ ਸੀ ਅਤੇ ਇਹ ਚੌਰਸ ਸੀ। ਵੇਦੀ ਮੰਦਰ ਦੇ ਸਾਮ੍ਹਣੇ ਸੀ। 48  ਫਿਰ ਉਹ ਮੈਨੂੰ ਮੰਦਰ ਦੀ ਦਲਾਨ ਵਿਚ ਲੈ ਆਇਆ।+ ਉਸ ਨੇ ਦਲਾਨ ਦੇ ਦੋਵੇਂ ਥੰਮ੍ਹਾਂ ਨੂੰ ਮਿਣਿਆ। ਥੰਮ੍ਹਾਂ ਦੇ ਇਕ ਪਾਸੇ ਦੀ ਚੁੜਾਈ ਪੰਜ ਹੱਥ ਅਤੇ ਦੂਜੇ ਪਾਸੇ ਦੀ ਚੁੜਾਈ ਤਿੰਨ ਹੱਥ ਸੀ। ਇਕ ਥੰਮ੍ਹ ਦਰਵਾਜ਼ੇ ਦੇ ਖੱਬੇ ਪਾਸੇ ਅਤੇ ਦੂਜਾ ਥੰਮ੍ਹ ਸੱਜੇ ਪਾਸੇ ਸੀ। 49  ਦਲਾਨ ਦੀ ਲੰਬਾਈ 20 ਹੱਥ ਅਤੇ ਚੁੜਾਈ 11* ਹੱਥ ਸੀ। ਦਲਾਨ ਤਕ ਜਾਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ। ਇਸ ਦੇ ਦੋਵੇਂ ਥੰਮ੍ਹਾਂ ਦੇ ਕੋਲ ਦੋ ਹੋਰ ਥੰਮ੍ਹ ਸਨ, ਦੋਵੇਂ ਪਾਸੇ ਇਕ-ਇਕ ਥੰਮ੍ਹ ਸੀ।+

ਫੁਟਨੋਟ

ਇਬ, “ਆਪਣਾ ਮਨ ਲਾ।”
ਇਬ, “ਮਿਣਤੀ ਕਰਨ ਲਈ ਛੇ ਹੱਥ, ਇਕ ਹੱਥ ਅਤੇ ਚੱਪਾ ਕੁ ਲੰਬਾ ਕਾਨਾ।” ਇਹ ਛੇ ਲੰਬੇ ਹੱਥ ਹਨ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਘਰ।” ਅਧਿਆਇ 40-48 ਵਿਚ ਜਿੱਥੇ ਵੀ ਮੰਦਰ ਦੀਆਂ ਵੱਖੋ-ਵੱਖਰੀਆਂ ਇਮਾਰਤਾਂ ਜਾਂ ਖ਼ਾਸ ਤੌਰ ਤੇ ਮੰਦਰ ਦੀ ਗੱਲ ਕੀਤੀ ਗਈ ਹੈ, ਉੱਥੇ “ਘਰ” ਨੂੰ ਮੰਦਰ ਅਨੁਵਾਦ ਕੀਤਾ ਗਿਆ ਹੈ।
ਜ਼ਾਹਰ ਹੈ ਕਿ ਇੱਥੇ ਪਹਿਰੇਦਾਰ ਦੀ ਕੋਠੜੀ ਦੀ ਕੰਧ ਦੇ ਉੱਪਰਲੇ ਸਿਰੇ ਦੀ ਗੱਲ ਕੀਤੀ ਗਈ ਹੈ।
ਇਬ, “ਚੁੜਾਈ।”
ਜਾਂ ਸੰਭਵ ਹੈ, “12.”