ਹੋਸ਼ੇਆ 12:1-14

  • ਇਫ਼ਰਾਈਮ ਯਹੋਵਾਹ ਕੋਲ ਵਾਪਸ ਆਵੇ (1-14)

    • ਯਾਕੂਬ ਪਰਮੇਸ਼ੁਰ ਨਾਲ ਘੁੱਲਿਆ (3)

    • ਪਰਮੇਸ਼ੁਰ ਤੋਂ ਮਿਹਰ ਪਾਉਣ ਲਈ ਯਾਕੂਬ ਰੋਇਆ (4)

12  “ਇਫ਼ਰਾਈਮ ਹਵਾ ਖਾਂਦਾ ਹੈ। ਉਹ ਸਾਰਾ ਦਿਨ ਪੂਰਬ ਵੱਲੋਂ ਵਗਦੀ ਹਵਾ ਪਿੱਛੇ ਭੱਜਦਾ ਹੈ। ਉਹ ਝੂਠ ਬੋਲਣ ਅਤੇ ਖ਼ੂਨ-ਖ਼ਰਾਬਾ ਕਰਨ ਵਿਚ ਲੱਗਾ ਰਹਿੰਦਾ ਹੈ। ਉਹ ਅੱਸ਼ੂਰ ਨਾਲ ਇਕਰਾਰ ਕਰਦੇ ਹਨ+ ਅਤੇ ਮਿਸਰ ਨੂੰ ਤੇਲ ਲੈ ਕੇ ਜਾਂਦੇ ਹਨ।+   ਯਹੋਵਾਹ ਨੇ ਯਹੂਦਾਹ ਦੇ ਖ਼ਿਲਾਫ਼ ਮੁਕੱਦਮਾ ਕੀਤਾ ਹੈ;+ਉਹ ਯਾਕੂਬ ਤੋਂ ਉਸ ਦੇ ਸਾਰੇ ਕੰਮਾਂ ਦਾ ਲੇਖਾ ਲਵੇਗਾਅਤੇ ਉਸ ਨੂੰ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।+   ਉਸ ਨੇ ਆਪਣੀ ਮਾਂ ਦੀ ਕੁੱਖ ਵਿਚ ਆਪਣੇ ਭਰਾ ਦੀ ਅੱਡੀ ਫੜੀ ਸੀ+ਅਤੇ ਉਹ ਪੂਰਾ ਜ਼ੋਰ ਲਾ ਕੇ ਪਰਮੇਸ਼ੁਰ ਦੇ ਨਾਲ ਘੁਲ਼ਿਆ ਸੀ।+   ਉਹ ਇਕ ਦੂਤ ਨਾਲ ਘੁਲ਼ਦਾ ਰਿਹਾ ਅਤੇ ਜਿੱਤ ਗਿਆ। ਉਸ ਨੇ ਰੋ-ਰੋ ਕੇ ਤਰਲੇ ਕੀਤੇ ਕਿ ਉਹ ਉਸ ਨੂੰ ਆਪਣੀ ਮਿਹਰ ਬਖ਼ਸ਼ੇ।”+ ਪਰਮੇਸ਼ੁਰ ਉਸ ਨੂੰ ਬੈਤੇਲ ਵਿਚ ਮਿਲਿਆ ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ,+   ਯਹੋਵਾਹ ਜੋ ਸੈਨਾਵਾਂ ਦਾ ਪਰਮੇਸ਼ੁਰ ਹੈ,+ਯਹੋਵਾਹ ਉਸ ਦਾ ਨਾਂ ਹੈ ਜਿਸ ਤੋਂ ਉਸ ਨੂੰ ਯਾਦ ਕੀਤਾ ਜਾਂਦਾ ਹੈ।+   “ਇਸ ਲਈ ਆਪਣੇ ਪਰਮੇਸ਼ੁਰ ਕੋਲ ਵਾਪਸ ਆ,+ਅਟੱਲ ਪਿਆਰ ਅਤੇ ਨਿਆਂ ਨੂੰ ਬਰਕਰਾਰ ਰੱਖ+ਅਤੇ ਆਪਣੇ ਪਰਮੇਸ਼ੁਰ ਉੱਤੇ ਹਮੇਸ਼ਾ ਉਮੀਦ ਲਾਈ ਰੱਖ।   ਪਰ ਵਪਾਰੀ ਦੇ ਹੱਥ ਵਿਚ ਬੇਈਮਾਨੀ ਦੀ ਤੱਕੜੀ ਹੈ;ਉਸ ਨੂੰ ਠੱਗੀ ਮਾਰਨੀ ਬਹੁਤ ਚੰਗੀ ਲੱਗਦੀ ਹੈ।+   ਇਫ਼ਰਾਈਮ ਕਹਿੰਦਾ ਰਹਿੰਦਾ ਹੈ, ‘ਮੈਂ ਅਮੀਰ ਹੋ ਗਿਆ ਹਾਂ;+ਮੈਨੂੰ ਧਨ-ਦੌਲਤ ਮਿਲੀ ਹੈ।+ ਮੇਰੀ ਮਿਹਨਤ ਦੀ ਕਮਾਈ ਵਿਚ ਉਨ੍ਹਾਂ ਨੂੰ ਕੋਈ ਦੋਸ਼ ਜਾਂ ਪਾਪ ਨਜ਼ਰ ਨਹੀਂ ਆਵੇਗਾ।’   ਪਰ ਮੈਂ ਯਹੋਵਾਹ ਮਿਸਰ ਤੋਂ ਹੀ ਤੇਰਾ ਪਰਮੇਸ਼ੁਰ ਹਾਂ।+ ਮੈਂ ਦੁਬਾਰਾ ਤੈਨੂੰ ਤੰਬੂਆਂ ਵਿਚ ਵਸਾਵਾਂਗਾਜਿਵੇਂ ਤੂੰ ਤਿਉਹਾਰ ਦੇ ਦਿਨਾਂ* ਵਿਚ ਵੱਸਦਾ ਸੀ। 10  ਮੈਂ ਨਬੀਆਂ ਨਾਲ ਗੱਲ ਕੀਤੀ,+ਮੈਂ ਉਨ੍ਹਾਂ ਨੂੰ ਬਹੁਤ ਸਾਰੇ ਦਰਸ਼ਣ ਦਿਖਾਏਅਤੇ ਮੈਂ ਨਬੀਆਂ ਦੇ ਰਾਹੀਂ ਮਿਸਾਲਾਂ ਦਿੱਤੀਆਂ। 11  ਗਿਲਆਦ ਵਿਚ ਧੋਖੇਬਾਜ਼ੀ*+ ਅਤੇ ਝੂਠ ਹੈ। ਉਨ੍ਹਾਂ ਨੇ ਗਿਲਗਾਲ ਵਿਚ ਬਲਦਾਂ ਦੀਆਂ ਬਲ਼ੀਆਂ ਦਿੱਤੀਆਂ+ਅਤੇ ਉਨ੍ਹਾਂ ਦੀਆਂ ਵੇਦੀਆਂ ਵਾਹੇ ਹੋਏ ਖੇਤ ਵਿਚ ਪੱਥਰਾਂ ਦੇ ਢੇਰਾਂ ਵਰਗੀਆਂ ਹਨ।+ 12  ਯਾਕੂਬ ਭੱਜ ਕੇ ਅਰਾਮ* ਦੇ ਇਲਾਕੇ* ਨੂੰ ਚਲਾ ਗਿਆ;+ਉੱਥੇ ਇਜ਼ਰਾਈਲ+ ਨੇ ਇਕ ਪਤਨੀ ਲਈ ਮਜ਼ਦੂਰੀ ਕੀਤੀ+ਅਤੇ ਉਸ ਨੇ ਇਕ ਪਤਨੀ ਲਈ ਭੇਡਾਂ ਦੀ ਰਾਖੀ ਕੀਤੀ।+ 13  ਇਕ ਨਬੀ ਰਾਹੀਂ ਯਹੋਵਾਹ ਇਜ਼ਰਾਈਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ+ਅਤੇ ਇਕ ਨਬੀ ਰਾਹੀਂ ਉਸ ਦੀ ਰਖਵਾਲੀ ਕੀਤੀ।+ 14  ਇਫ਼ਰਾਈਮ ਨੇ ਪਰਮੇਸ਼ੁਰ ਨੂੰ ਬਹੁਤ ਗੁੱਸਾ ਚੜ੍ਹਾਇਆ ਹੈ;+ਉਹ ਖ਼ੂਨ ਦਾ ਦੋਸ਼ੀ ਰਹੇਗਾ;ਆਪਣੇ ਪ੍ਰਭੂ ਦੀ ਬੇਇੱਜ਼ਤੀ ਕਰਨ ਕਰਕੇ ਉਸ ਦੇ ਹੱਥੋਂ ਉਸ ਨੂੰ ਸਜ਼ਾ ਮਿਲੇਗੀ।”+

ਫੁਟਨੋਟ

ਇਬ, “ਮਿਥੇ ਹੋਏ ਸਮੇਂ ਦੇ ਦਿਨਾਂ ਦੌਰਾਨ।”
ਜਾਂ, “ਤੰਤਰ-ਮੰਤਰ; ਜਾਦੂ-ਟੂਣਾ।”
ਜਾਂ, “ਸੀਰੀਆ।”
ਇਬ, “ਖੇਤ।”