ਹੋਸ਼ੇਆ 14:1-9

  • ਯਹੋਵਾਹ ਕੋਲ ਮੁੜ ਆਉਣ ਦੀ ਗੁਜ਼ਾਰਸ਼ (1-3)

    • ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਉਣੀ (2)

  • ਇਜ਼ਰਾਈਲ ਦੀ ਬੇਵਫ਼ਾਈ ਕਰਨ ਦੀ ਬੀਮਾਰੀ ਦਾ ਇਲਾਜ (4-9)

14  “ਹੇ ਇਜ਼ਰਾਈਲ, ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆ,+ਤੂੰ ਆਪਣੀ ਗ਼ਲਤੀ ਕਰਕੇ ਠੇਡਾ ਖਾਧਾ ਹੈ।   ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।*   ਅੱਸ਼ੂਰ ਸਾਨੂੰ ਨਹੀਂ ਬਚਾਏਗਾ।+ ਅਸੀਂ ਆਪਣੇ ਘੋੜਿਆਂ ’ਤੇ ਸਵਾਰ ਨਹੀਂ ਹੋਵਾਂਗੇ,+ਅਸੀਂ ਆਪਣੇ ਹੱਥਾਂ ਦੀ ਕਾਰੀਗਰੀ ਨੂੰ ਫਿਰ ਕਦੇ ਨਹੀਂ ਕਹਾਂਗੇ, “ਹੇ ਸਾਡੇ ਪਰਮੇਸ਼ੁਰ!” ਕਿਉਂਕਿ ਤੂੰ ਹੀ ਯਤੀਮ* ਉੱਤੇ ਦਇਆ ਕਰਦਾ ਹੈਂ।’+   ਮੈਂ ਉਨ੍ਹਾਂ ਦੀ ਬੇਵਫ਼ਾਈ ਕਰਨ ਦੀ ਬੀਮਾਰੀ ਦਾ ਇਲਾਜ ਕਰਾਂਗਾ।+ ਮੈਂ ਆਪਣੀ ਇੱਛਾ ਨਾਲ ਉਨ੍ਹਾਂ ਨੂੰ ਪਿਆਰ ਕਰਾਂਗਾ+ਕਿਉਂਕਿ ਉਨ੍ਹਾਂ ਲਈ ਮੇਰਾ ਗੁੱਸਾ ਠੰਢਾ ਹੋ ਗਿਆ ਹੈ।+   ਮੈਂ ਇਜ਼ਰਾਈਲ ਲਈ ਤ੍ਰੇਲ ਵਾਂਗ ਬਣਾਂਗਾਅਤੇ ਉਹ ਸੋਸਨ ਦੇ ਫੁੱਲ ਵਾਂਗ ਖਿੜੇਗਾਅਤੇ ਲਬਾਨੋਨ ਦੇ ਦਰਖ਼ਤਾਂ ਵਾਂਗ ਆਪਣੀਆਂ ਜੜ੍ਹਾਂ ਡੂੰਘੀਆਂ ਕਰੇਗਾ।   ਉਸ ਦੀਆਂ ਟਾਹਣੀਆਂ ਫੈਲਣਗੀਆਂ,ਉਸ ਦੀ ਖ਼ੂਬਸੂਰਤੀ ਜ਼ੈਤੂਨ ਦੇ ਦਰਖ਼ਤ ਵਰਗੀ ਹੋਵੇਗੀਅਤੇ ਉਸ ਦੀ ਖ਼ੁਸ਼ਬੂ ਲਬਾਨੋਨ ਵਰਗੀ।   ਉਹ ਦੁਬਾਰਾ ਉਸ ਦੀ ਛਾਂ ਹੇਠ ਵੱਸਣਗੇ। ਉਹ ਅਨਾਜ ਉਗਾਉਣਗੇ ਅਤੇ ਅੰਗੂਰੀ ਵੇਲ ਵਾਂਗ ਪੁੰਗਰਨਗੇ।+ ਉਨ੍ਹਾਂ ਦੀ ਸ਼ੁਹਰਤ ਲਬਾਨੋਨ ਦੇ ਦਾਖਰਸ ਵਾਂਗ ਹੋਵੇਗੀ।   ਇਫ਼ਰਾਈਮ ਕਹੇਗਾ, ‘ਮੈਂ ਮੂਰਤੀਆਂ ਨਾਲ ਹੁਣ ਕਿਉਂ ਵਾਸਤਾ ਰੱਖਾਂ?’+ ਮੈਂ ਉਸ ਨੂੰ ਜਵਾਬ ਦਿਆਂਗਾ ਅਤੇ ਉਸ ਦੀ ਦੇਖ-ਭਾਲ ਕਰਾਂਗਾ।+ ਮੈਂ ਸਨੋਬਰ ਦੇ ਇਕ ਵਧਦੇ-ਫੁੱਲਦੇ ਦਰਖ਼ਤ ਵਰਗਾ ਹੋਵਾਂਗਾ। ਮੈਂ ਹੀ ਤੈਨੂੰ ਫਲ ਦਿਆਂਗਾ।”   ਕੌਣ ਬੁੱਧੀਮਾਨ ਹੈ? ਉਹ ਇਨ੍ਹਾਂ ਗੱਲਾਂ ਨੂੰ ਸਮਝੇ। ਕੌਣ ਸਮਝਦਾਰ ਹੈ? ਉਹ ਇਨ੍ਹਾਂ ਨੂੰ ਜਾਣੇ। ਯਹੋਵਾਹ ਦੇ ਰਾਹ ਸਿੱਧੇ ਹਨ,+ਧਰਮੀ ਇਨਸਾਨ ਉਨ੍ਹਾਂ ਉੱਤੇ ਚੱਲੇਗਾ;ਪਰ ਪਾਪੀ ਉਨ੍ਹਾਂ ਉੱਤੇ ਠੇਡਾ ਖਾ ਕੇ ਡਿਗਣਗੇ।

ਫੁਟਨੋਟ

ਇਬ, “ਬਦਲੇ ਵਿਚ ਅਸੀਂ ਆਪਣੇ ਬੁੱਲ੍ਹਾਂ ਦੇ ਬਲਦ ਚੜ੍ਹਾਵਾਂਗੇ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”