ਹੋਸ਼ੇਆ 2:1-23

  • ਬੇਵਫ਼ਾ ਇਜ਼ਰਾਈਲ ਨੂੰ ਸਜ਼ਾ (1-13)

  • ਯਹੋਵਾਹ ਇਜ਼ਰਾਈਲ ਨੂੰ ਆਪਣੀ ਪਤਨੀ ਵਜੋਂ ਦੁਬਾਰਾ ਕਬੂਲ ਕਰਨ ਲਈ ਤਿਆਰ (14-23)

    • “ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ” (16)

2  “ਆਪਣੇ ਭਰਾਵਾਂ ਨੂੰ ਕਹਿ, ‘ਤੁਸੀਂ ਮੇਰੇ ਲੋਕ ਹੋ!’*+ ਆਪਣੀਆਂ ਭੈਣਾਂ ਨੂੰ ਕਹਿ, ‘ਤੁਸੀਂ ਉਹ ਔਰਤਾਂ ਹੋ ਜਿਨ੍ਹਾਂ ’ਤੇ ਦਇਆ ਕੀਤੀ ਗਈ ਹੈ!’*+   ਆਪਣੀ ਮਾਂ ’ਤੇ ਦੋਸ਼ ਲਾ, ਹਾਂ, ਉਸ ’ਤੇ ਦੋਸ਼ ਲਾਕਿਉਂਕਿ ਉਹ ਮੇਰੀ ਪਤਨੀ ਨਹੀਂ ਹੈ+ ਅਤੇ ਮੈਂ ਉਸ ਦਾ ਪਤੀ ਨਹੀਂ ਹਾਂ। ਉਹ ਵੇਸਵਾ ਦੇ ਕੰਮ* ਕਰਨੋਂ ਹਟ ਜਾਵੇਅਤੇ ਹਰਾਮਕਾਰੀ ਕਰਨੀ ਬੰਦ ਕਰੇ,   ਨਹੀਂ ਤਾਂ ਮੈਂ ਉਸ ਨੂੰ ਨੰਗੀ ਕਰਾਂਗਾ, ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ,ਉਸ ਨੂੰ ਉਜਾੜ ਵਾਂਗ ਬਣਾਵਾਂਗਾ,ਉਸ ਨੂੰ ਸੁੱਕੀ ਜ਼ਮੀਨ ਵਿਚ ਬਦਲ ਦਿਆਂਗਾਤਾਂਕਿ ਉਹ ਪਿਆਸੀ ਮਰ ਜਾਵੇ।   ਮੈਂ ਉਸ ਦੇ ਪੁੱਤਰਾਂ ’ਤੇ ਦਇਆ ਨਹੀਂ ਕਰਾਂਗਾਕਿਉਂਕਿ ਉਹ ਉਸ ਦੀ ਵੇਸਵਾਗਿਰੀ* ਦੀ ਔਲਾਦ ਹਨ।   ਉਨ੍ਹਾਂ ਦੀ ਮਾਂ ਨੇ ਵੇਸਵਾਗਿਰੀ ਕੀਤੀ।+ ਉਨ੍ਹਾਂ ਨੂੰ ਜਨਮ ਦੇਣ ਵਾਲੀ ਔਰਤ ਨੇ ਸ਼ਰਮਨਾਕ ਕੰਮ ਕੀਤੇ+ ਕਿਉਂਕਿ ਉਸ ਨੇ ਕਿਹਾ,‘ਮੈਂ ਆਪਣੇ ਯਾਰਾਂ ਦੇ ਪਿੱਛੇ ਜਾਵਾਂਗੀ+ਜੋ ਮੈਨੂੰ ਰੋਟੀ, ਪਾਣੀ, ਉੱਨ, ਮਲਮਲ ਦਾ ਕੱਪੜਾ, ਤੇਲ ਅਤੇ ਦਾਖਰਸ ਦਿੰਦੇ ਹਨ।’   ਇਸ ਲਈ ਮੈਂ ਉਸ ਦਾ ਰਾਹ ਕੰਡਿਆਲ਼ੀ ਵਾੜ ਨਾਲ ਬੰਦ ਕਰਾਂਗਾ;ਮੈਂ ਉਸ ਦੇ ਦੁਆਲੇ ਪੱਥਰ ਦੀ ਕੰਧ ਖੜ੍ਹੀ ਕਰਾਂਗਾਤਾਂਕਿ ਉਹ ਆਪਣੇ ਰਾਹ ਨਾ ਲੱਭ ਸਕੇ।   ਉਹ ਆਪਣੇ ਯਾਰਾਂ ਪਿੱਛੇ ਭੱਜੇਗੀ, ਪਰ ਉਨ੍ਹਾਂ ਤਕ ਪਹੁੰਚ ਨਾ ਸਕੇਗੀ;+ਉਹ ਉਨ੍ਹਾਂ ਨੂੰ ਲੱਭੇਗੀ, ਪਰ ਉਹ ਉਸ ਨੂੰ ਨਹੀਂ ਲੱਭਣਗੇ। ਫਿਰ ਉਹ ਕਹੇਗੀ, ‘ਮੈਂ ਆਪਣੇ ਪਹਿਲੇ ਪਤੀ ਕੋਲ ਵਾਪਸ ਮੁੜ ਜਾਵਾਂਗੀ+ਕਿਉਂਕਿ ਪਹਿਲਾਂ ਮੇਰੀ ਹਾਲਤ ਚੰਗੀ ਸੀ।’+   ਉਸ ਨੇ ਨਹੀਂ ਮੰਨਿਆ ਕਿ ਮੈਂ ਹੀ ਉਸ ਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿੱਤਾ ਸੀ,+ਮੈਂ ਉਸ ਨੂੰ ਬਹੁਤਾਤ ਵਿਚ ਚਾਂਦੀ ਦਿੱਤੀਅਤੇ ਸੋਨਾ ਵੀ ਦਿੱਤਾ ਜੋ ਉਨ੍ਹਾਂ ਨੇ ਬਆਲ ਨੂੰ ਚੜ੍ਹਾਇਆ।+   ‘ਇਸ ਲਈ ਮੈਂ ਵਾਪਸ ਜਾ ਕੇ ਫ਼ਸਲ ਪੱਕਣ ਵੇਲੇ ਅਨਾਜਅਤੇ ਅੰਗੂਰਾਂ ਦੇ ਰਸ ਤੋਂ ਮਿੱਠਾ ਦਾਖਰਸ ਬਣਾਉਣ ਵੇਲੇ ਦਾਖਰਸ ਲੈ ਲਵਾਂਗਾ+ਅਤੇ ਉਸ ਤੋਂ ਆਪਣੀ ਉੱਨ ਅਤੇ ਮਲਮਲ ਦੇ ਕੱਪੜੇ ਖੋਹ ਲਵਾਂਗਾ ਜੋ ਉਸ ਦਾ ਨੰਗੇਜ਼ ਢਕਣ ਲਈ ਸਨ। 10  ਮੈਂ ਉਸ ਦੇ ਯਾਰਾਂ ਸਾਮ੍ਹਣੇ ਉਸ ਦੇ ਗੁਪਤ ਅੰਗ ਨੰਗੇ ਕਰਾਂਗਾਅਤੇ ਕੋਈ ਵੀ ਉਸ ਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।+ 11  ਮੈਂ ਉਸ ਦੀਆਂ ਸਾਰੀਆਂ ਖ਼ੁਸ਼ੀਆਂ ਦਾ ਅੰਤ ਕਰ ਦਿਆਂਗਾ,ਨਾਲੇ ਉਸ ਦੇ ਤਿਉਹਾਰ,+ ਉਸ ਦੀ ਮੱਸਿਆ, ਉਸ ਦੇ ਸਬਤ ਅਤੇ ਉਸ ਦੀਆਂ ਦਾਅਵਤਾਂ। 12  ਮੈਂ ਉਸ ਦੀਆਂ ਅੰਗੂਰੀ ਵੇਲਾਂ ਅਤੇ ਅੰਜੀਰ ਦੇ ਦਰਖ਼ਤ ਬਰਬਾਦ ਕਰ ਦਿਆਂਗਾ ਜਿਨ੍ਹਾਂ ਬਾਰੇ ਉਸ ਨੇ ਕਿਹਾ: “ਇਹ ਮੇਰੀ ਮਜ਼ਦੂਰੀ ਹੈ ਜੋ ਮੈਨੂੰ ਮੇਰੇ ਯਾਰਾਂ ਨੇ ਦਿੱਤੀ ਸੀ”;ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾਅਤੇ ਮੈਦਾਨ ਦੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ। 13  ਮੈਂ ਉਸ ਤੋਂ ਉਨ੍ਹਾਂ ਦਿਨਾਂ ਦਾ ਲੇਖਾ ਲਵਾਂਗਾ ਜਦੋਂ ਉਹ ਬਆਲ ਦੀਆਂ ਮੂਰਤੀਆਂ ਅੱਗੇ ਬਲੀਦਾਨ ਚੜ੍ਹਾਉਂਦੀ ਸੀ,+ਜਦੋਂ ਉਹ ਆਪਣੇ ਆਪ ਨੂੰ ਵਾਲ਼ੀਆਂ ਅਤੇ ਗਹਿਣਿਆਂ ਨਾਲ ਸ਼ਿੰਗਾਰਦੀ ਸੀ ਅਤੇ ਆਪਣੇ ਯਾਰਾਂ ਪਿੱਛੇ ਭੱਜਦੀ ਸੀ,ਪਰ ਉਹ ਮੈਨੂੰ ਭੁੱਲ ਗਈ,’+ ਯਹੋਵਾਹ ਕਹਿੰਦਾ ਹੈ। 14  ‘ਇਸ ਲਈ ਮੈਂ ਉਸ ਨੂੰ ਜਾਣ ਲਈ ਮਨਾਵਾਂਗਾ,ਮੈਂ ਉਸ ਨੂੰ ਉਜਾੜ ਵਿਚ ਲੈ ਜਾਵਾਂਗਾਅਤੇ ਮੈਂ ਆਪਣੀਆਂ ਗੱਲਾਂ ਨਾਲ ਉਸ ਨੂੰ ਦਿਲਾਸਾ ਦਿਆਂਗਾ। 15  ਮੈਂ ਉਦੋਂ ਉਸ ਨੂੰ ਅੰਗੂਰਾਂ ਦੇ ਬਾਗ਼ ਵਾਪਸ ਦਿਆਂਗਾ+ਅਤੇ ਆਕੋਰ ਘਾਟੀ+ ਨੂੰ ਉਸ ਲਈ ਉਮੀਦ ਦਾ ਦਰਵਾਜ਼ਾ ਬਣਾਵਾਂਗਾ;ਉਹ ਉੱਥੇ ਆਪਣੀ ਜਵਾਨੀ ਦੇ ਦਿਨਾਂ ਵਾਂਗ ਮੈਨੂੰ ਜਵਾਬ ਦੇਵੇਗੀ,ਉਨ੍ਹਾਂ ਦਿਨਾਂ ਵਾਂਗ ਜਦੋਂ ਉਹ ਮਿਸਰ ਤੋਂ ਬਾਹਰ ਆਈ ਸੀ।+ 16  ਉਸ ਦਿਨ,’ ਯਹੋਵਾਹ ਕਹਿੰਦਾ ਹੈ,‘ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ ਅਤੇ ਫਿਰ ਕਦੇ ਮੈਨੂੰ ਆਪਣਾ ਮਾਲਕ* ਨਹੀਂ ਬੁਲਾਵੇਂਗੀ।’ 17  ‘ਮੈਂ ਉਸ ਦੀ ਜ਼ਬਾਨ ਤੋਂ ਬਆਲ ਦੀਆਂ ਮੂਰਤੀਆਂ ਦੇ ਨਾਂ ਮਿਟਾ ਦਿਆਂਗਾ+ਅਤੇ ਉਨ੍ਹਾਂ ਦੇ ਨਾਂ ਫਿਰ ਕਦੇ ਯਾਦ ਨਹੀਂ ਕੀਤੇ ਜਾਣਗੇ।+ 18  ਉਸ ਦਿਨ ਮੈਂ ਜੰਗਲੀ ਜਾਨਵਰਾਂ, ਆਕਾਸ਼ ਦੇ ਪੰਛੀਆਂਅਤੇ ਧਰਤੀ ਉੱਤੇ ਘਿਸਰਨ ਵਾਲੇ ਜੀਵ-ਜੰਤੂਆਂ ਨਾਲ ਇਕਰਾਰ ਕਰਾਂਗਾ;+ਮੈਂ ਦੇਸ਼ ਨੂੰ ਤੀਰ-ਕਮਾਨ, ਤਲਵਾਰ ਤੇ ਯੁੱਧ ਤੋਂ ਛੁਟਕਾਰਾ ਦਿਆਂਗਾ+ਅਤੇ ਮੈਂ ਉਨ੍ਹਾਂ ਨੂੰ ਸੁਰੱਖਿਅਤ ਵਸਾਵਾਂਗਾ।+ 19  ਮੈਂ ਤੈਨੂੰ ਹਮੇਸ਼ਾ ਲਈ ਆਪਣੀ ਪਤਨੀ ਬਣਾਵਾਂਗਾ;ਹਾਂ, ਮੈਂ ਤੈਨੂੰ ਆਪਣੇ ਧਰਮੀ ਅਸੂਲਾਂ ਮੁਤਾਬਕਅਤੇ ਨਿਆਂ, ਅਟੱਲ ਪਿਆਰ ਅਤੇ ਦਇਆ ਨਾਲ ਆਪਣੀ ਪਤਨੀ ਬਣਾਵਾਂਗਾ।+ 20  ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਪਤਨੀ ਬਣਾਵਾਂਗਾਅਤੇ ਤੂੰ ਜ਼ਰੂਰ ਯਹੋਵਾਹ ਨੂੰ ਜਾਣੇਗੀ।’+ 21  ‘ਉਸ ਦਿਨ ਮੈਂ ਜਵਾਬ ਦਿਆਂਗਾ,’ ਯਹੋਵਾਹ ਕਹਿੰਦਾ ਹੈ,‘ਹਾਂ, ਮੈਂ ਆਕਾਸ਼ ਨੂੰ ਜਵਾਬ ਦਿਆਂਗਾਅਤੇ ਉਹ ਧਰਤੀ ਨੂੰ ਜਵਾਬ ਦੇਣਗੇ;+ 22  ਧਰਤੀ ਅਨਾਜ, ਨਵੇਂ ਦਾਖਰਸ ਅਤੇ ਤੇਲ ਨੂੰ ਜਵਾਬ ਦੇਵੇਗੀਅਤੇ ਉਹ ਯਿਜ਼ਰਾਏਲ* ਨੂੰ ਜਵਾਬ ਦੇਣਗੇ।+ 23  ਮੈਂ ਉਸ ਨੂੰ ਆਪਣੇ ਲਈ ਜ਼ਮੀਨ ’ਤੇ ਬੀ ਵਾਂਗ ਬੀਜਾਂਗਾ,+ਜਿਸ ਉੱਤੇ ਦਇਆ ਨਹੀਂ ਕੀਤੀ ਗਈ ਸੀ,* ਮੈਂ ਉਸ ’ਤੇ ਦਇਆ ਕਰਾਂਗਾ;ਜਿਹੜੇ ਮੇਰੇ ਲੋਕ ਨਹੀਂ ਹਨ,* ਮੈਂ ਉਨ੍ਹਾਂ ਨੂੰ ਕਹਾਂਗਾ: “ਤੁਸੀਂ ਮੇਰੇ ਲੋਕ ਹੋ”+ਅਤੇ ਉਹ ਕਹਿਣਗੇ: “ਤੂੰ ਸਾਡਾ ਪਰਮੇਸ਼ੁਰ ਹੈਂ।”’”+

ਫੁਟਨੋਟ

ਹੋਸ਼ੇ 1:6, ਫੁਟਨੋਟ ਦੇਖੋ।
ਹੋਸ਼ੇ 1:​9, ਫੁਟਨੋਟ ਦੇਖੋ।
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਮੇਰਾ ਬਆਲ।”
ਮਤਲਬ “ਪਰਮੇਸ਼ੁਰ ਬੀ ਬੀਜੇਗਾ।”
ਹੋਸ਼ੇ 1:6, ਫੁਟਨੋਟ ਦੇਖੋ।
ਹੋਸ਼ੇ 1:​9, ਫੁਟਨੋਟ ਦੇਖੋ।