ਹੋਸ਼ੇਆ 3:1-5

  • ਹੋਸ਼ੇਆ ਨੇ ਆਪਣੀ ਬਦਚਲਣ ਪਤਨੀ ਨੂੰ ਛੁਡਾਇਆ (1-3)

  • ਇਜ਼ਰਾਈਲ ਯਹੋਵਾਹ ਕੋਲ ਵਾਪਸ ਆਵੇਗਾ (4, 5)

3  ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜਾਹ ਅਤੇ ਦੁਬਾਰਾ ਉਸ ਔਰਤ ਨਾਲ ਪਿਆਰ ਕਰ ਜਿਸ ਨੂੰ ਕੋਈ ਹੋਰ ਆਦਮੀ ਪਿਆਰ ਕਰਦਾ ਹੈ ਅਤੇ ਜੋ ਹਰਾਮਕਾਰੀ ਕਰਦੀ ਹੈ,+ ਠੀਕ ਜਿਵੇਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਨਾਲ ਪਿਆਰ ਕਰਦਾ ਹੈ,+ ਭਾਵੇਂ ਉਹ ਹੋਰ ਦੇਵਤਿਆਂ ਵੱਲ ਮੁੜ ਗਏ ਹਨ+ ਅਤੇ ਸੌਗੀ ਦੀਆਂ ਟਿੱਕੀਆਂ* ਪਸੰਦ ਕਰਦੇ ਹਨ।”  ਇਸ ਲਈ ਮੈਂ ਚਾਂਦੀ ਦੇ 15 ਟੁਕੜੇ ਅਤੇ ਡੇਢ ਹੋਮਰ* ਜੌਂ ਦੇ ਕੇ ਉਸ ਨੂੰ ਖ਼ਰੀਦ ਲਿਆ।  ਫਿਰ ਮੈਂ ਉਸ ਨੂੰ ਕਿਹਾ: “ਤੂੰ ਬਹੁਤ ਦਿਨਾਂ ਤਕ ਮੇਰੀ ਬਣ ਕੇ ਰਹੇਂਗੀ। ਹੁਣ ਤੂੰ ਵੇਸਵਾ ਦੇ ਕੰਮ* ਛੱਡ ਦੇ ਅਤੇ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਨਾ ਰੱਖੀਂ। ਮੈਂ ਵੀ ਤੇਰੇ ਨਾਲ ਸਰੀਰਕ ਸੰਬੰਧ ਨਹੀਂ ਰੱਖਾਂਗਾ।”  ਇਸੇ ਤਰ੍ਹਾਂ ਲੰਬੇ ਸਮੇਂ* ਤਕ ਇਜ਼ਰਾਈਲ ਦੇ ਲੋਕਾਂ ਦਾ ਕੋਈ ਰਾਜਾ ਜਾਂ ਅਧਿਕਾਰੀ ਨਹੀਂ ਹੋਵੇਗਾ+ ਅਤੇ ਨਾ ਹੀ ਉਹ ਕੋਈ ਬਲ਼ੀ ਚੜ੍ਹਾਉਣਗੇ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਥੰਮ੍ਹ ਜਾਂ ਏਫ਼ੋਦ ਜਾਂ ਘਰੇਲੂ ਬੁੱਤ* ਹੋਣਗੇ।+  ਬਾਅਦ ਵਿਚ ਇਜ਼ਰਾਈਲ ਦੇ ਲੋਕ ਵਾਪਸ ਆ ਕੇ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਤਲਾਸ਼ ਕਰਨਗੇ।+ ਉਹ ਆਖ਼ਰੀ ਦਿਨਾਂ ਵਿਚ ਕੰਬਦੇ ਹੋਏ ਯਹੋਵਾਹ ਦੀ ਭਲਾਈ ਲਈ ਉਸ ਵੱਲ ਮੁੜਨਗੇ।+

ਫੁਟਨੋਟ

ਇਹ ਟਿੱਕੀਆਂ ਝੂਠੀ ਭਗਤੀ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਸਨ।
ਇਕ ਹੋਮਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਬਦਚਲਣੀ।”
ਇਬ, “ਬਹੁਤ ਦਿਨਾਂ।”
ਜਾਂ, “ਘਰੇਲੂ ਦੇਵਤੇ।”