ਹੋਸ਼ੇਆ 4:1-19

  • ਇਜ਼ਰਾਈਲ ਖ਼ਿਲਾਫ਼ ਯਹੋਵਾਹ ਦਾ ਮੁਕੱਦਮਾ (1-8)

    • ਦੇਸ਼ ਵਿਚ ਪਰਮੇਸ਼ੁਰ ਦਾ ਗਿਆਨ ਨਹੀਂ ਹੈ (1)

  • ਇਜ਼ਰਾਈਲ ਵਿਚ ਮੂਰਤੀ-ਪੂਜਾ ਅਤੇ ਬਦਚਲਣੀ (9-19)

    • ਵੇਸਵਾਗਿਰੀ ਵੱਲ ਝੁਕਾਅ ਹੋਣ ਕਰਕੇ ਗ਼ਲਤ ਰਾਹ ’ਤੇ (12)

4  ਹੇ ਇਜ਼ਰਾਈਲੀਓ, ਯਹੋਵਾਹ ਦਾ ਸੰਦੇਸ਼ ਸੁਣੋ,ਯਹੋਵਾਹ ਨੇ ਦੇਸ਼ ਦੇ ਵਾਸੀਆਂ ’ਤੇ ਮੁਕੱਦਮਾ ਕੀਤਾ ਹੈ+ਕਿਉਂਕਿ ਦੇਸ਼ ਵਿਚ ਨਾ ਸੱਚਾਈ, ਨਾ ਅਟੱਲ ਪਿਆਰ ਅਤੇ ਨਾ ਹੀ ਪਰਮੇਸ਼ੁਰ ਦਾ ਗਿਆਨ ਹੈ।+   ਝੂਠੀਆਂ ਸਹੁੰਆਂ, ਕਤਲ,+ ਝੂਠ,+ਚੋਰੀ ਅਤੇ ਹਰਾਮਕਾਰੀ+ ਦਾ ਬੋਲਬਾਲਾ ਹੈਅਤੇ ਖ਼ੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ।+   ਇਸ ਕਰਕੇ ਦੇਸ਼ ਸੋਗ ਮਨਾਵੇਗਾ+ਅਤੇ ਹਰ ਵਾਸੀ ਲਿੱਸਾ ਪੈ ਕੇ ਮਰਨ ਕਿਨਾਰੇ ਪਹੁੰਚ ਜਾਵੇਗਾ;ਜੰਗਲੀ ਜਾਨਵਰ ਅਤੇ ਆਕਾਸ਼ ਦੇ ਪੰਛੀ,ਇੱਥੋਂ ਤਕ ਕਿ ਸਮੁੰਦਰ ਦੀਆਂ ਮੱਛੀਆਂ ਵੀ ਖ਼ਤਮ ਹੋ ਜਾਣਗੀਆਂ।   “ਪਰ ਕੋਈ ਵੀ ਇਨਸਾਨ ਤੇਰੇ ਨਾਲ ਬਹਿਸ ਨਾ ਕਰੇ ਤੇ ਨਾ ਹੀ ਤੈਨੂੰ ਤਾੜਨਾ ਦੇਵੇ+ਕਿਉਂਕਿ ਤੇਰੇ ਲੋਕ ਉਨ੍ਹਾਂ ਵਰਗੇ ਹਨ ਜਿਹੜੇ ਪੁਜਾਰੀ ਨਾਲ ਬਹਿਸ ਕਰਦੇ ਹਨ।+   ਇਸ ਲਈ ਤੂੰ ਦਿਨੇਂ ਡਿਗੇਂਗਾ, ਜਿਵੇਂ ਰਾਤ ਨੂੰ ਕੋਈ ਠੇਡਾ ਖਾ ਕੇ ਡਿਗਦਾ ਹੈਅਤੇ ਤੇਰੇ ਨਾਲ ਨਬੀ ਵੀ ਡਿਗੇਗਾ। ਮੈਂ ਤੇਰੀ ਮਾਂ ਨੂੰ ਚੁੱਪ ਕਰਾ* ਦਿਆਂਗਾ।   ਮੇਰੇ ਲੋਕਾਂ ਨੂੰ ਵੀ ਚੁੱਪ ਕਰਾ* ਦਿੱਤਾ ਜਾਵੇਗਾ ਕਿਉਂਕਿ ਉਹ ਮੈਨੂੰ ਨਹੀਂ ਜਾਣਦੇ। ਤੂੰ ਮੈਨੂੰ ਜਾਣਨ ਤੋਂ ਇਨਕਾਰ ਕੀਤਾ ਹੈ,+ਇਸ ਲਈ ਮੈਂ ਵੀ ਤੈਨੂੰ ਪੁਜਾਰੀ ਵਜੋਂ ਮੇਰੀ ਸੇਵਾ ਕਰਨ ਤੋਂ ਹਟਾ ਦਿਆਂਗਾ;ਨਾਲੇ ਤੂੰ ਆਪਣੇ ਪਰਮੇਸ਼ੁਰ ਦੇ ਕਾਨੂੰਨ* ਨੂੰ ਭੁੱਲ ਗਿਆ ਹੈਂ,+ਇਸ ਕਰਕੇ ਮੈਂ ਤੇਰੇ ਪੁੱਤਰਾਂ ਨੂੰ ਭੁੱਲ ਜਾਵਾਂਗਾ।   ਉਨ੍ਹਾਂ* ਦੀ ਗਿਣਤੀ ਜਿੰਨੀ ਵਧੀ, ਉਨ੍ਹਾਂ ਨੇ ਮੇਰੇ ਖ਼ਿਲਾਫ਼ ਉੱਨੇ ਜ਼ਿਆਦਾ ਪਾਪ ਕੀਤੇ।+ ਮੈਂ ਉਨ੍ਹਾਂ ਦੀ ਸ਼ਾਨੋ-ਸ਼ੌਕਤ ਨੂੰ ਬੇਇੱਜ਼ਤੀ ਵਿਚ ਬਦਲ ਦਿਆਂਗਾ।*   ਉਹ* ਮੇਰੇ ਲੋਕਾਂ ਦੇ ਪਾਪਾਂ ਕਰਕੇ ਮੋਟੇ ਹੋ ਗਏ ਹਨਅਤੇ ਉਨ੍ਹਾਂ ਦਾ ਲਾਲਚੀ ਦਿਲ ਚਾਹੁੰਦਾ ਹੈ ਕਿ ਲੋਕ ਹੋਰ ਗ਼ਲਤੀਆਂ ਕਰਨ।   ਮੈਂ ਲੋਕਾਂ ਅਤੇ ਪੁਜਾਰੀਆਂ ਦੋਹਾਂ ਤੋਂ,ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵਾਂਗਾਅਤੇ ਉਨ੍ਹਾਂ ਨੂੰ ਆਪਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+ 10  ਉਹ ਖਾਣਗੇ, ਪਰ ਰੱਜਣਗੇ ਨਹੀਂ।+ ਉਹ ਖੁੱਲ੍ਹੇ-ਆਮ ਸਰੀਰਕ ਸੰਬੰਧ ਬਣਾਉਣਗੇ,* ਪਰ ਉਨ੍ਹਾਂ ਦੇ ਔਲਾਦ ਨਹੀਂ ਹੋਵੇਗੀ+ਕਿਉਂਕਿ ਉਨ੍ਹਾਂ ਨੂੰ ਯਹੋਵਾਹ ਦੀ ਕੋਈ ਪਰਵਾਹ ਨਹੀਂ ਹੈ। 11  ਵੇਸਵਾਗਿਰੀ,* ਪੁਰਾਣਾ ਦਾਖਰਸ ਅਤੇ ਨਵਾਂ ਦਾਖਰਸ,ਇਹ ਚੀਜ਼ਾਂ ਸਹੀ ਕੰਮ ਕਰਨ ਦੇ ਇਰਾਦੇ* ਨੂੰ ਕਮਜ਼ੋਰ ਕਰ ਦਿੰਦੀਆਂ ਹਨ।+ 12  ਮੇਰੇ ਲੋਕ ਲੱਕੜ ਦੀਆਂ ਮੂਰਤਾਂ ਤੋਂ ਸਲਾਹ ਪੁੱਛਦੇ ਹਨਅਤੇ ਉਹ ਉਹੀ ਕਰਦੇ ਹਨ ਜੋ ਉਨ੍ਹਾਂ ਦਾ ਡੰਡਾ* ਕਹਿੰਦਾ ਹੈ;ਉਨ੍ਹਾਂ ਦਾ ਝੁਕਾਅ ਵੇਸਵਾਗਿਰੀ* ਵੱਲ ਹੋਣ ਕਰਕੇ ਉਹ ਗ਼ਲਤ ਰਾਹ ’ਤੇ ਤੁਰਦੇ ਹਨਅਤੇ ਉਹ ਵੇਸਵਾਗਿਰੀ* ਕਰਕੇ ਆਪਣੇ ਪਰਮੇਸ਼ੁਰ ਦੇ ਅਧੀਨ ਹੋਣ ਤੋਂ ਇਨਕਾਰ ਕਰਦੇ ਹਨ। 13  ਉਹ ਪਹਾੜਾਂ ਦੀਆਂ ਚੋਟੀਆਂ ’ਤੇ ਬਲ਼ੀਆਂ ਚੜ੍ਹਾਉਂਦੇ ਹਨ+ਅਤੇ ਪਹਾੜੀਆਂ ਉੱਤੋਂ ਬਲ਼ੀਆਂ ਦਾ ਧੂੰਆਂ ਉੱਠਦਾ ਹੈ,ਨਾਲੇ ਬਲੂਤ, ਚਨਾਰ ਅਤੇ ਸਾਰੇ ਵੱਡੇ ਦਰਖ਼ਤਾਂ ਥੱਲਿਓਂ ਵੀ+ਕਿਉਂਕਿ ਉਨ੍ਹਾਂ ਦੀ ਛਾਂ ਵਧੀਆ ਹੈ। ਇਸੇ ਕਰਕੇ ਤੇਰੀਆਂ ਧੀਆਂ ਵੇਸਵਾਗਿਰੀ* ਕਰਦੀਆਂ ਹਨਅਤੇ ਤੇਰੀਆਂ ਨੂੰਹਾਂ ਹਰਾਮਕਾਰੀ ਕਰਦੀਆਂ ਹਨ। 14  ਮੈਂ ਤੇਰੀਆਂ ਧੀਆਂ ਨੂੰ ਵੇਸਵਾਗਿਰੀ* ਕਰਕੇਅਤੇ ਤੇਰੀਆਂ ਨੂੰਹਾਂ ਨੂੰ ਹਰਾਮਕਾਰੀ ਕਰਕੇ ਦੋਸ਼ੀ ਨਹੀਂ ਠਹਿਰਾਵਾਂਗਾਕਿਉਂਕਿ ਆਦਮੀ ਵੇਸਵਾਵਾਂ ਨਾਲ ਚਲੇ ਜਾਂਦੇ ਹਨਅਤੇ ਮੰਦਰ ਦੀਆਂ ਵੇਸਵਾਵਾਂ ਨਾਲ ਬਲ਼ੀਆਂ ਚੜ੍ਹਾਉਂਦੇ ਹਨ;ਅਜਿਹੇ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਹੈ,+ ਨਾਸ਼ ਹੋ ਜਾਣਗੇ। 15  ਹੇ ਇਜ਼ਰਾਈਲ ਕੌਮ, ਭਾਵੇਂ ਤੂੰ ਵੇਸਵਾਗਿਰੀ* ਕਰ ਰਹੀ ਹੈਂ,+ਪਰ ਹੇ ਯਹੂਦਾਹ, ਤੂੰ ਇਸ ਪਾਪ ਦਾ ਦੋਸ਼ੀ ਨਾ ਬਣੀਂ।+ ਗਿਲਗਾਲ ਜਾਂ ਬੈਤ-ਆਵਨ ਨਾ ਜਾਈਂ+ਅਤੇ ਇਹ ਨਾ ਕਹੀਂ, ‘ਮੈਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+ 16  ਇਜ਼ਰਾਈਲ ਇਕ ਜ਼ਿੱਦੀ ਗਾਂ ਵਰਗਾ ਬਣ ਗਿਆ ਹੈ।+ ਤਾਂ ਫਿਰ, ਕੀ ਯਹੋਵਾਹ ਉਨ੍ਹਾਂ ਦੀ ਚਰਵਾਹੀ ਕਰੇਗਾ, ਜਿਵੇਂ ਇਕ ਚਰਵਾਹਾ ਘਾਹ ਦੇ ਖੁੱਲ੍ਹੇ ਮੈਦਾਨ ਵਿਚ ਇਕ ਭੇਡੂ ਨੂੰ ਚਰਾਉਂਦਾ ਹੈ? 17  ਇਫ਼ਰਾਈਮ ਤਾਂ ਮੂਰਤੀਆਂ ਦਾ ਹੋ ਕੇ ਰਹਿ ਗਿਆ ਹੈ।+ ਉਸ ਨੂੰ ਇਕੱਲਾ ਛੱਡ ਦਿਓ! 18  ਜਦੋਂ ਉਨ੍ਹਾਂ ਦੀ ਸ਼ਰਾਬ* ਮੁੱਕ ਜਾਂਦੀ ਹੈ,ਤਾਂ ਉਹ ਖੁੱਲ੍ਹੇ-ਆਮ ਸਰੀਰਕ ਸੰਬੰਧ ਬਣਾਉਣ* ਵਿਚ ਲੱਗ ਜਾਂਦੇ ਹਨ। ਉਨ੍ਹਾਂ ਦੇ ਆਗੂਆਂ* ਨੂੰ ਨਿਰਾਦਰ ਬਹੁਤ ਪਸੰਦ ਹੈ।+ 19  ਹਨੇਰੀ ਉਨ੍ਹਾਂ ਨੂੰ ਆਪਣੇ ਖੰਭਾਂ ਵਿਚ ਲਪੇਟ ਕੇ ਉਡਾ ਲੈ ਜਾਵੇਗੀਅਤੇ ਉਹ ਆਪਣੀਆਂ ਬਲ਼ੀਆਂ ਕਰਕੇ ਸ਼ਰਮਿੰਦੇ ਹੋਣਗੇ।”

ਫੁਟਨੋਟ

ਜਾਂ, “ਖ਼ਤਮ ਕਰ।”
ਜਾਂ, “ਦੀ ਸਿੱਖਿਆ।”
ਜਾਂ, “ਖ਼ਤਮ ਕਰ।”
ਜ਼ਾਹਰ ਹੈ ਕਿ ਇੱਥੇ ਪੁਜਾਰੀਆਂ ਦੀ ਗੱਲ ਕੀਤੀ ਗਈ ਹੈ।
ਜਾਂ ਸੰਭਵ ਹੈ, “ਉਨ੍ਹਾਂ ਨੇ ਮੇਰੀ ਮਹਿਮਾ ਕਰਨ ਦੀ ਬਜਾਇ ਮੇਰੀ ਬੇਇੱਜ਼ਤੀ ਕੀਤੀ ਹੈ।”
ਯਾਨੀ, ਪੁਜਾਰੀ।
ਜਾਂ, “ਘੋਰ ਬਦਚਲਣੀ ਕਰਨਗੇ; ਵੇਸਵਾਗਿਰੀ ਕਰਨਗੇ।”
ਜਾਂ, “ਬਦਚਲਣੀ।”
ਇਬ, “ਦਿਲ।”
ਜਾਂ, “ਜੋਤਸ਼ੀ ਦਾ ਡੰਡਾ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਕਣਕ ਤੋਂ ਬਣੀ ਬੀਅਰ।”
ਜਾਂ, “ਘੋਰ ਬਦਚਲਣੀ ਕਰਨ; ਵੇਸਵਾਗਿਰੀ ਕਰਨ।”
ਇਬ, “ਦੀਆਂ ਢਾਲਾਂ।”