ਹੋਸ਼ੇਆ 5:1-15

  • ਇਫ਼ਰਾਈਮ ਅਤੇ ਯਹੂਦਾਹ ਦਾ ਨਿਆਂ (1-15)

5  “ਹੇ ਪੁਜਾਰੀਓ, ਤੁਸੀਂ ਸੁਣੋ,+ਹੇ ਇਜ਼ਰਾਈਲ ਦੇ ਘਰਾਣੇ, ਧਿਆਨ ਦੇ,ਹੇ ਰਾਜੇ ਦੇ ਘਰਾਣੇ, ਸੁਣ;ਤੁਹਾਨੂੰ ਸਜ਼ਾ ਮਿਲੇਗੀਕਿਉਂਕਿ ਤੁਸੀਂ ਮਿਸਪਾਹ ਲਈ ਫੰਦਾਅਤੇ ਤਾਬੋਰ ਉੱਤੇ ਵਿਛਾਇਆ ਜਾਲ਼ ਹੋ।+   ਬਾਗ਼ੀ* ਲੋਕ ਕੱਟ-ਵੱਢ ਕਰਨ ਵਿਚ ਲੱਗੇ ਹੋਏ ਹਨਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਚੇਤਾਵਨੀ ਦੇ ਰਿਹਾ ਹਾਂ।*   ਮੈਂ ਇਫ਼ਰਾਈਮ ਨੂੰ ਜਾਣਦਾ ਹਾਂਅਤੇ ਇਜ਼ਰਾਈਲ ਮੇਰੇ ਤੋਂ ਲੁਕਿਆ ਹੋਇਆ ਨਹੀਂ ਹੈ। ਹੇ ਇਫ਼ਰਾਈਮ, ਤੂੰ ਬਦਚਲਣੀ ਦੀ ਹੱਦ ਕਰ ਦਿੱਤੀ ਹੈ;*ਇਜ਼ਰਾਈਲ ਨੇ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ ਹੈ।+   ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੇਕਿਉਂਕਿ ਉਨ੍ਹਾਂ ਦਾ ਝੁਕਾਅ ਵੇਸਵਾਗਿਰੀ* ਵੱਲ ਹੈ;+ਉਨ੍ਹਾਂ ਨੂੰ ਯਹੋਵਾਹ ਦੀ ਕੋਈ ਕਦਰ ਨਹੀਂ।   ਇਜ਼ਰਾਈਲ ਦੇ ਘਮੰਡ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਹੈ;+ਇਜ਼ਰਾਈਲ ਅਤੇ ਇਫ਼ਰਾਈਮ ਦੋਹਾਂ ਨੇ ਪਾਪ ਕਰਕੇ ਠੇਡਾ ਖਾਧਾ ਹੈਅਤੇ ਯਹੂਦਾਹ ਨੇ ਵੀ ਉਨ੍ਹਾਂ ਦੇ ਨਾਲ ਠੇਡਾ ਖਾਧਾ ਹੈ।+   ਉਹ ਆਪਣੇ ਨਾਲ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਲੈ ਕੇ ਯਹੋਵਾਹ ਨੂੰ ਲੱਭਣ ਗਏ ਸਨ,ਪਰ ਉਸ ਨੂੰ ਲੱਭ ਨਹੀਂ ਸਕੇ। ਉਹ ਉਨ੍ਹਾਂ ਤੋਂ ਦੂਰ ਚਲਾ ਗਿਆ ਸੀ।+   ਉਨ੍ਹਾਂ ਨੇ ਯਹੋਵਾਹ ਨੂੰ ਧੋਖਾ ਦਿੱਤਾ ਹੈ,+ਉਨ੍ਹਾਂ ਨੇ ਪਰਦੇਸੀ ਪੁੱਤਰਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਜਾਇਦਾਦ* ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਾਸ਼ ਕਰ ਦਿੱਤਾ ਜਾਵੇਗਾ।   ਗਿਬਆਹ ਵਿਚ ਨਰਸਿੰਗਾ+ ਅਤੇ ਰਾਮਾਹ ਵਿਚ ਤੁਰ੍ਹੀ ਵਜਾਓ!+ ਬੈਤ-ਆਵਨ ਵਿਚ ਲੜਾਈ ਦਾ ਹੋਕਾ ਦਿਓ+​—ਹੇ ਬਿਨਯਾਮੀਨ, ਅਸੀਂ ਤੇਰੇ ਪਿੱਛੇ ਹਾਂ!   ਹੇ ਇਫ਼ਰਾਈਮ, ਸਜ਼ਾ ਦੇ ਦਿਨ ਤੇਰਾ ਹਸ਼ਰ ਦੇਖ ਕੇ ਲੋਕ ਕੰਬ ਉੱਠਣਗੇ।+ ਮੈਂ ਇਜ਼ਰਾਈਲ ਦੇ ਗੋਤਾਂ ਨੂੰ ਦੱਸ ਦਿੱਤਾ ਹੈ ਕਿ ਅੱਗੇ ਕੀ ਹੋਵੇਗਾ। 10  ਯਹੂਦਾਹ ਦੇ ਆਗੂ* ਜ਼ਮੀਨਾਂ ਦੀਆਂ ਹੱਦਾਂ ਬਦਲਣ ਵਾਲੇ ਲੋਕਾਂ ਵਰਗੇ ਹਨ।+ ਮੈਂ ਉਨ੍ਹਾਂ ਉੱਤੇ ਪਾਣੀ ਵਾਂਗ ਆਪਣਾ ਗੁੱਸਾ ਡੋਲ੍ਹਾਂਗਾ। 11  ਇਫ਼ਰਾਈਮ ’ਤੇ ਜ਼ੁਲਮ ਕੀਤਾ ਗਿਆ ਹੈ, ਸਜ਼ਾ ਨੇ ਉਸ ਨੂੰ ਕੁਚਲ ਦਿੱਤਾ ਹੈਕਿਉਂਕਿ ਉਸ ਨੇ ਆਪਣੇ ਦੁਸ਼ਮਣ ਦੇ ਪਿੱਛੇ-ਪਿੱਛੇ ਜਾਣ ਦਾ ਪੱਕਾ ਇਰਾਦਾ ਕੀਤਾ ਸੀ।+ 12  ਇਸ ਲਈ ਮੈਂ ਇਫ਼ਰਾਈਮ ਲਈ ਇਕ ਕੀੜੇ ਵਾਂਗਅਤੇ ਯਹੂਦਾਹ ਦੇ ਘਰਾਣੇ ਲਈ ਉੱਲੀ ਵਾਂਗ ਸੀ। 13  ਜਦੋਂ ਇਫ਼ਰਾਈਮ ਨੇ ਆਪਣੀ ਬੀਮਾਰੀ ਅਤੇ ਯਹੂਦਾਹ ਨੇ ਆਪਣਾ ਫੋੜਾ ਦੇਖਿਆ,ਤਾਂ ਇਫ਼ਰਾਈਮ ਅੱਸ਼ੂਰ ਕੋਲ ਗਿਆ+ ਅਤੇ ਇਕ ਮਹਾਨ ਰਾਜੇ ਕੋਲ ਆਪਣੇ ਦੂਤ ਘੱਲੇ। ਪਰ ਉਹ ਤੈਨੂੰ ਠੀਕ ਨਹੀਂ ਕਰ ਸਕਿਆਅਤੇ ਉਹ ਤੇਰੇ ਫੋੜੇ ਦਾ ਇਲਾਜ ਨਹੀਂ ਕਰ ਸਕਿਆ। 14  ਮੈਂ ਇਫ਼ਰਾਈਮ ਲਈ ਬੱਬਰ ਸ਼ੇਰ ਵਾਂਗਅਤੇ ਯਹੂਦਾਹ ਦੇ ਘਰਾਣੇ ਲਈ ਤਾਕਤਵਰ ਸ਼ੇਰ ਵਾਂਗ ਹੋਵਾਂਗਾ। ਮੈਂ ਆਪ ਉਨ੍ਹਾਂ ਦੇ ਟੋਟੇ-ਟੋਟੇ ਕਰਾਂਗਾ ਅਤੇ ਚਲਾ ਜਾਵਾਂਗਾ;+ਮੈਂ ਉਨ੍ਹਾਂ ਨੂੰ ਚੁੱਕ ਕੇ ਲੈ ਜਾਵਾਂਗਾ ਅਤੇ ਕੋਈ ਉਨ੍ਹਾਂ ਨੂੰ ਮੇਰੇ ਪੰਜੇ ਤੋਂ ਛੁਡਾ ਨਹੀਂ ਸਕੇਗਾ।+ 15  ਮੈਂ ਆਪਣੀ ਥਾਂ ਨੂੰ ਮੁੜ ਜਾਵਾਂਗਾ ਜਦ ਤਕ ਉਹ ਆਪਣੇ ਪਾਪ ਦਾ ਅੰਜਾਮ ਨਹੀਂ ਭੁਗਤ ਲੈਂਦੇ,ਫਿਰ ਉਹ ਮਿਹਰ ਪਾਉਣ ਲਈ ਮੈਨੂੰ ਭਾਲਣਗੇ।+ ਉਹ ਬਿਪਤਾ ਵੇਲੇ ਮੇਰੀ ਭਾਲ ਕਰਨਗੇ।”+

ਫੁਟਨੋਟ

ਜਾਂ, “ਦੂਰ ਹੋ ਚੁੱਕੇ।”
ਜਾਂ, “ਸਜ਼ਾ ਦਿਆਂਗਾ।”
ਜਾਂ, “ਵੇਸਵਾਗਿਰੀ ਕੀਤੀ ਹੈ।”
ਜਾਂ, “ਬਦਚਲਣੀ।”
ਜਾਂ, “ਦੇ ਖੇਤਾਂ।”
ਜਾਂ, “ਰਾਜਕੁਮਾਰ।”