ਪਹਿਲਾ ਇਤਿਹਾਸ 18:1-17

  • ਦਾਊਦ ਦੀਆਂ ਜਿੱਤਾਂ (1-13)

  • ਦਾਊਦ ਦਾ ਪ੍ਰਸ਼ਾਸਨ (14-17)

18  ਕੁਝ ਸਮੇਂ ਬਾਅਦ ਦਾਊਦ ਨੇ ਫਲਿਸਤੀਆਂ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਤੇ ਫਲਿਸਤੀਆਂ ਦੇ ਹੱਥੋਂ ਗਥ+ ਅਤੇ ਇਸ ਦੇ ਅਧੀਨ ਆਉਂਦੇ* ਕਸਬੇ ਖੋਹ ਲਏ।+  ਫਿਰ ਉਸ ਨੇ ਮੋਆਬ ਨੂੰ ਹਰਾ ਦਿੱਤਾ+ ਅਤੇ ਮੋਆਬੀ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਉਹ ਉਸ ਲਈ ਨਜ਼ਰਾਨਾ ਲਿਆਉਣ ਲੱਗੇ।+  ਦਾਊਦ ਨੇ ਹਮਾਥ+ ਦੇ ਨੇੜੇ ਸੋਬਾਹ+ ਦੇ ਰਾਜੇ ਹਦਦਅਜ਼ਰ+ ਨੂੰ ਹਰਾ ਦਿੱਤਾ ਜਦੋਂ ਉਹ ਫ਼ਰਾਤ ਦਰਿਆ ਦੇ ਇਲਾਕੇ ਉੱਤੇ ਅਧਿਕਾਰ ਜਮਾਉਣ ਜਾ ਰਿਹਾ ਸੀ।+  ਦਾਊਦ ਨੇ ਉਸ ਦੇ 1,000 ਰਥ, 7,000 ਘੋੜਸਵਾਰ ਅਤੇ 20,000 ਪੈਦਲ ਚੱਲਣ ਵਾਲੇ ਫ਼ੌਜੀ ਆਪਣੇ ਕਬਜ਼ੇ ਵਿਚ ਕਰ ਲਏ।+ ਫਿਰ ਦਾਊਦ ਨੇ ਰਥਾਂ ਦੇ 100 ਘੋੜਿਆਂ ਨੂੰ ਛੱਡ ਬਾਕੀ ਸਾਰੇ ਘੋੜਿਆਂ ਦੇ ਗੋਡਿਆਂ ਦੀਆਂ ਨਸਾਂ ਵੱਢ ਦਿੱਤੀਆਂ।+  ਜਦੋਂ ਦਮਿਸਕ ਦੇ ਰਹਿਣ ਵਾਲੇ ਸੀਰੀਆਈ ਲੋਕ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਮਦਦ ਕਰਨ ਆਏ, ਤਾਂ ਦਾਊਦ ਨੇ 22,000 ਸੀਰੀਆਈ ਲੋਕਾਂ ਨੂੰ ਮਾਰ ਦਿੱਤਾ।+  ਫਿਰ ਦਾਊਦ ਨੇ ਸੀਰੀਆ ਦੇ ਦਮਿਸਕ ਵਿਚ ਚੌਂਕੀਆਂ ਬਣਾਈਆਂ ਅਤੇ ਸੀਰੀਆਈ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਨਜ਼ਰਾਨੇ ਲਿਆਉਣ ਲੱਗੇ। ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+  ਇਸ ਤੋਂ ਇਲਾਵਾ, ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਕੋਲੋਂ ਸੋਨੇ ਦੀਆਂ ਗੋਲ ਢਾਲਾਂ ਖੋਹ ਲਈਆਂ ਤੇ ਉਨ੍ਹਾਂ ਨੂੰ ਯਰੂਸ਼ਲਮ ਲੈ ਆਇਆ।  ਦਾਊਦ ਨੇ ਹਦਦਅਜ਼ਰ ਦੇ ਸ਼ਹਿਰਾਂ, ਟਿਬਹਥ ਤੇ ਕੂਨ ਤੋਂ ਬਹੁਤ ਸਾਰਾ ਤਾਂਬਾ ਲਿਆਂਦਾ। ਇਸ ਨਾਲ ਸੁਲੇਮਾਨ ਨੇ ਤਾਂਬੇ ਦਾ ਹੌਦ,+ ਥੰਮ੍ਹ ਅਤੇ ਤਾਂਬੇ ਦਾ ਸਾਮਾਨ ਬਣਾਇਆ।+  ਜਦੋਂ ਹਮਾਥ ਦੇ ਰਾਜੇ ਤੋਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਪੂਰੀ ਫ਼ੌਜ ਨੂੰ ਹਰਾ ਦਿੱਤਾ ਸੀ,+ 10  ਤਾਂ ਉਸ ਨੇ ਉਸੇ ਵੇਲੇ ਆਪਣੇ ਪੁੱਤਰ ਹਦੋਰਾਮ ਨੂੰ ਰਾਜਾ ਦਾਊਦ ਦਾ ਹਾਲ-ਚਾਲ ਪੁੱਛਣ ਤੇ ਉਸ ਨੂੰ ਵਧਾਈ ਦੇਣ ਲਈ ਭੇਜਿਆ ਕਿਉਂਕਿ ਉਸ ਨੇ ਹਦਦਅਜ਼ਰ ਨਾਲ ਲੜ ਕੇ ਉਸ ਨੂੰ ਹਰਾ ਦਿੱਤਾ ਸੀ (ਹਦਦਅਜ਼ਰ ਅਕਸਰ ਤੋਊ ਖ਼ਿਲਾਫ਼ ਲੜਦਾ ਰਹਿੰਦਾ ਸੀ) ਅਤੇ ਉਹ ਸੋਨੇ, ਚਾਂਦੀ ਤੇ ਤਾਂਬੇ ਦੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਇਆ। 11  ਰਾਜਾ ਦਾਊਦ ਨੇ ਇਹ ਚੀਜ਼ਾਂ ਯਹੋਵਾਹ ਲਈ ਪਵਿੱਤਰ ਕੀਤੀਆਂ+ ਜਿਵੇਂ ਉਸ ਨੇ ਉਹ ਸੋਨਾ-ਚਾਂਦੀ ਪਵਿੱਤਰ ਕੀਤਾ ਸੀ ਜੋ ਉਸ ਨੇ ਇਨ੍ਹਾਂ ਸਾਰੀਆਂ ਕੌਮਾਂ ਤੋਂ ਖੋਹਿਆ ਸੀ: ਅਦੋਮ ਅਤੇ ਮੋਆਬ, ਅੰਮੋਨੀਆਂ,+ ਫਲਿਸਤੀਆਂ+ ਅਤੇ ਅਮਾਲੇਕੀਆਂ+ ਤੋਂ। 12  ਸਰੂਯਾਹ ਦੇ ਪੁੱਤਰ+ ਅਬੀਸ਼ਈ+ ਨੇ ਲੂਣ ਦੀ ਘਾਟੀ ਵਿਚ 18,000 ਅਦੋਮੀਆਂ ਨੂੰ ਮਾਰ ਦਿੱਤਾ।+ 13  ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+ 14  ਦਾਊਦ ਸਾਰੇ ਇਜ਼ਰਾਈਲ ’ਤੇ ਰਾਜ ਕਰਦਾ ਰਿਹਾ+ ਅਤੇ ਉਹ ਧਿਆਨ ਰੱਖਦਾ ਸੀ ਕਿ ਹਰ ਕਿਸੇ ਨਾਲ ਨਿਆਂ ਤੇ ਨੇਕੀ ਕੀਤੀ ਜਾਵੇ।+ 15  ਸਰੂਯਾਹ ਦਾ ਪੁੱਤਰ ਯੋਆਬ ਫ਼ੌਜ ਦਾ ਸੈਨਾਪਤੀ ਸੀ,+ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਇਤਿਹਾਸ ਦਾ ਲਿਖਾਰੀ ਸੀ,+ 16  ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਪੁਜਾਰੀ ਸਨ ਤੇ ਸ਼ਾਵਸ਼ਾ ਸਕੱਤਰ ਸੀ। 17  ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ+ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਰਾਜੇ ਤੋਂ ਦੂਜੇ ਦਰਜੇ ’ਤੇ ਸਨ।

ਫੁਟਨੋਟ

ਜਾਂ, “ਆਲੇ-ਦੁਆਲੇ ਦੇ।”
ਜਾਂ, “ਮੁਕਤੀ।”
ਜਾਂ, “ਮੁਕਤੀ।”