ਪਹਿਲਾ ਇਤਿਹਾਸ 25:1-31

  • ਪਰਮੇਸ਼ੁਰ ਦੇ ਭਵਨ ਲਈ ਸੰਗੀਤਕਾਰ ਤੇ ਗਾਇਕ (1-31)

25  ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ,  ਆਸਾਫ਼ ਦੇ ਪੁੱਤਰਾਂ ਵਿੱਚੋਂ: ਜ਼ਕੂਰ, ਯੂਸੁਫ਼, ਨਥਨਯਾਹ ਅਤੇ ਅਸ਼ਰੇਲਾਹ। ਆਸਾਫ਼ ਦੇ ਪੁੱਤਰ ਉਸ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਤੇ ਆਸਾਫ਼ ਰਾਜੇ ਦੇ ਨਿਰਦੇਸ਼ਨ ਅਧੀਨ ਭਵਿੱਖਬਾਣੀ ਕਰਦਾ ਸੀ।  ਯਦੂਥੂਨ+ ਤੋਂ, ਯਦੂਥੂਨ ਦੇ ਪੁੱਤਰ: ਗਦਲਯਾਹ, ਸਰੀ, ਯਿਸ਼ਾਯਾਹ, ਸ਼ਿਮਈ, ਹਸ਼ਬਯਾਹ ਅਤੇ ਮਤਿਥਯਾਹ,+ ਕੁੱਲ ਛੇ ਪੁੱਤਰ। ਉਹ ਆਪਣੇ ਪਿਤਾ ਯਦੂਥੂਨ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਜੋ ਰਬਾਬ ਨਾਲ ਭਵਿੱਖਬਾਣੀ ਕਰਦਾ ਸੀ ਤੇ ਯਹੋਵਾਹ ਦਾ ਧੰਨਵਾਦ ਅਤੇ ਗੁਣਗਾਨ ਕਰਦਾ ਸੀ।+  ਹੇਮਾਨ+ ਤੋਂ, ਹੇਮਾਨ ਦੇ ਪੁੱਤਰ: ਬੁੱਕੀਯਾਹ, ਮਤਨਯਾਹ, ਉਜ਼ੀਏਲ, ਸ਼ਬੂਏਲ, ਯਿਰਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗਿੱਦਲਤੀ, ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਅਤੇ ਮਹਜ਼ੀਓਥ।  ਇਹ ਸਾਰੇ ਹੇਮਾਨ ਦੇ ਪੁੱਤਰ ਸਨ। ਉਹ ਰਾਜੇ ਦਾ ਦਰਸ਼ੀ ਸੀ ਜੋ ਸੱਚੇ ਪਰਮੇਸ਼ੁਰ ਦੇ ਦਰਸ਼ਣ ਦੱਸਦਾ ਸੀ ਜਿਨ੍ਹਾਂ ਨਾਲ ਉਸ ਦੀ ਮਹਿਮਾ ਹੁੰਦੀ ਸੀ;* ਇਸ ਕਰਕੇ ਸੱਚੇ ਪਰਮੇਸ਼ੁਰ ਨੇ ਹੇਮਾਨ ਨੂੰ 14 ਪੁੱਤਰ ਤੇ 3 ਧੀਆਂ ਦਿੱਤੀਆਂ।  ਇਹ ਸਾਰੇ ਜਣੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਕਰਨ ਲਈ ਆਪਣੇ ਪਿਤਾ ਦੇ ਨਿਰਦੇਸ਼ਨ ਅਧੀਨ ਛੈਣਿਆਂ, ਤਾਰਾਂ ਵਾਲੇ ਸਾਜ਼ਾਂ ਅਤੇ ਰਬਾਬਾਂ+ ਨਾਲ ਯਹੋਵਾਹ ਦੇ ਭਵਨ ਵਿਚ ਗਾਉਂਦੇ ਸਨ। ਰਾਜੇ ਦੇ ਨਿਰਦੇਸ਼ਨ ਅਧੀਨ ਸਨ ਆਸਾਫ਼, ਯਦੂਥੂਨ ਅਤੇ ਹੇਮਾਨ।  ਉਨ੍ਹਾਂ ਦੀ ਅਤੇ ਉਨ੍ਹਾਂ ਦੇ ਭਰਾਵਾਂ ਦੀ ਗਿਣਤੀ 288 ਸੀ ਜਿਨ੍ਹਾਂ ਨੂੰ ਯਹੋਵਾਹ ਲਈ ਗੀਤ ਗਾਉਣ ਦੀ ਸਿਖਲਾਈ ਮਿਲੀ ਸੀ ਤੇ ਇਹ ਸਾਰੇ ਜਣੇ ਮਾਹਰ ਸਨ।  ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੈਅ ਕਰਨ ਲਈ ਗੁਣੇ ਪਾਏ,+ ਭਾਵੇਂ ਕੋਈ ਛੋਟਾ ਸੀ ਜਾਂ ਵੱਡਾ, ਮਾਹਰ ਸੀ ਜਾਂ ਸਿੱਖਣ ਵਾਲਾ।  ਪਹਿਲਾ ਗੁਣਾ ਆਸਾਫ਼ ਲਈ ਯੂਸੁਫ਼ ਦੇ ਨਾਂ ’ਤੇ ਨਿਕਲਿਆ,+ ਦੂਜਾ ਗਦਲਯਾਹ ਦੇ ਨਾਂ ’ਤੇ+ (ਉਹ ਅਤੇ ਉਸ ਦੇ ਭਰਾ ਤੇ ਉਸ ਦੇ ਪੁੱਤਰ 12 ਜਣੇ ਸਨ); 10  ਤੀਸਰਾ ਜ਼ਕੂਰ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 11  ਚੌਥਾ ਯਸਰੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 12  ਪੰਜਵਾਂ ਨਥਨਯਾਹ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 13  ਛੇਵਾਂ ਬੁੱਕੀਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 14  ਸੱਤਵਾਂ ਯਸ਼ਰੇਲਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 15  ਅੱਠਵਾਂ ਯਿਸ਼ਾਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 16  ਨੌਵਾਂ ਮਤਨਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 17  ਦਸਵਾਂ ਸ਼ਿਮਈ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 18  11ਵਾਂ ਅਜ਼ਰਏਲ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 19  12ਵਾਂ ਹਸ਼ਬਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 20  13ਵਾਂ ਸ਼ੂਬਾਏਲ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 21  14ਵਾਂ ਮਤਿਥਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 22  15ਵਾਂ ਯਿਰੇਮੋਥ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 23  16ਵਾਂ ਹਨਨਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 24  17ਵਾਂ ਯਾਸ਼ਬਕਾਸ਼ਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 25  18ਵਾਂ ਹਨਾਨੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 26  19ਵਾਂ ਮੱਲੋਥੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 27  20ਵਾਂ ਅਲੀਆਥਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 28  21ਵਾਂ ਹੋਥੀਰ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 29  22ਵਾਂ ਗਿੱਦਲਤੀ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 30  23ਵਾਂ ਮਹਜ਼ੀਓਥ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ; 31  24ਵਾਂ ਰੋਮਮਤੀ-ਅਜ਼ਰ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ’ਤੇ, ਕੁੱਲ 12 ਜਣੇ।

ਫੁਟਨੋਟ

ਇਬ, “ਉਸ ਦਾ ਸਿੰਗ ਉੱਚਾ ਹੁੰਦਾ ਸੀ।”