ਪਹਿਲਾ ਇਤਿਹਾਸ 3:1-24

  • ਦਾਊਦ ਦੀ ਔਲਾਦ (1-9)

  • ਦਾਊਦ ਦਾ ਸ਼ਾਹੀ ਘਰਾਣਾ (10-24)

3  ਇਹ ਦਾਊਦ ਦੇ ਪੁੱਤਰ ਸਨ ਜੋ ਹਬਰੋਨ ਵਿਚ ਪੈਦਾ ਹੋਏ:+ ਜੇਠਾ ਅਮਨੋਨ+ ਜਿਸ ਦੀ ਮਾਤਾ ਯਿਜ਼ਰਾਏਲ ਦੀ ਰਹਿਣ ਵਾਲੀ ਅਹੀਨੋਅਮ+ ਸੀ; ਦੂਸਰਾ ਦਾਨੀਏਲ ਜਿਸ ਦੀ ਮਾਤਾ ਕਰਮਲ ਦੀ ਰਹਿਣ ਵਾਲੀ ਅਬੀਗੈਲ+ ਸੀ;  ਤੀਸਰਾ ਅਬਸ਼ਾਲੋਮ+ ਜਿਸ ਦੀ ਮਾਤਾ ਮਾਕਾਹ ਸੀ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਸੀ; ਚੌਥਾ ਅਦੋਨੀਯਾਹ+ ਜਿਸ ਦੀ ਮਾਤਾ ਹੱਗੀਥ ਸੀ;  ਪੰਜਵਾਂ ਸ਼ਫਟਯਾਹ ਜਿਸ ਦੀ ਮਾਤਾ ਅਬੀਟਾਲ ਸੀ; ਛੇਵਾਂ ਯਿਥਰਾਮ ਜਿਸ ਦੀ ਮਾਤਾ ਦਾਊਦ ਦੀ ਪਤਨੀ ਅਗਲਾਹ ਸੀ।  ਉਸ ਦੇ ਇਹ ਛੇ ਪੁੱਤਰ ਹਬਰੋਨ ਵਿਚ ਪੈਦਾ ਹੋਏ ਸਨ; ਉੱਥੇ ਉਸ ਨੇ 7 ਸਾਲ ਅਤੇ 6 ਮਹੀਨੇ ਰਾਜ ਕੀਤਾ ਤੇ ਯਰੂਸ਼ਲਮ ਵਿਚ ਉਸ ਨੇ 33 ਸਾਲ ਰਾਜ ਕੀਤਾ।+  ਉਸ ਦੇ ਇਹ ਪੁੱਤਰ ਯਰੂਸ਼ਲਮ ਵਿਚ ਪੈਦਾ ਹੋਏ:+ ਸ਼ਿਮਾ, ਸ਼ੋਬਾਬ, ਨਾਥਾਨ+ ਅਤੇ ਸੁਲੇਮਾਨ;+ ਇਨ੍ਹਾਂ ਚਾਰਾਂ ਦੀ ਮਾਤਾ ਬਥ-ਸ਼ਬਾ+ ਸੀ ਜੋ ਅਮੀਏਲ ਦੀ ਧੀ ਸੀ।  ਉਸ ਦੇ ਨੌਂ ਹੋਰ ਪੁੱਤਰ ਸਨ ਯਿਬਹਾਰ, ਅਲੀਸ਼ਾਮਾ, ਅਲੀਫਾਲਟ,  ਨੋਗਹ, ਨਫਗ, ਯਾਫੀਆ,  ਅਲੀਸ਼ਾਮਾ, ਅਲਯਾਦਾ ਅਤੇ ਅਲੀਫਾਲਟ।  ਰਖੇਲਾਂ ਦੇ ਪੁੱਤਰਾਂ ਤੋਂ ਇਲਾਵਾ, ਇਹ ਸਾਰੇ ਦਾਊਦ ਦੇ ਪੁੱਤਰ ਸਨ ਤੇ ਤਾਮਾਰ+ ਉਨ੍ਹਾਂ ਦੀ ਭੈਣ ਸੀ। 10  ਸੁਲੇਮਾਨ ਦਾ ਪੁੱਤਰ ਰਹਬੁਆਮ ਸੀ;+ ਉਸ ਦਾ ਪੁੱਤਰ ਅਬੀਯਾਹ,+ ਉਸ ਦਾ ਪੁੱਤਰ ਆਸਾ,+ ਉਸ ਦਾ ਪੁੱਤਰ ਯਹੋਸ਼ਾਫ਼ਾਟ,+ 11  ਉਸ ਦਾ ਪੁੱਤਰ ਯਹੋਰਾਮ,+ ਉਸ ਦਾ ਪੁੱਤਰ ਅਹਜ਼ਯਾਹ,+ ਉਸ ਦਾ ਪੁੱਤਰ ਯਹੋਆਸ਼,+ 12  ਉਸ ਦਾ ਪੁੱਤਰ ਅਮਸਯਾਹ,+ ਉਸ ਦਾ ਪੁੱਤਰ ਅਜ਼ਰਯਾਹ,+ ਉਸ ਦਾ ਪੁੱਤਰ ਯੋਥਾਮ,+ 13  ਉਸ ਦਾ ਪੁੱਤਰ ਆਹਾਜ਼,+ ਉਸ ਦਾ ਪੁੱਤਰ ਹਿਜ਼ਕੀਯਾਹ,+ ਉਸ ਦਾ ਪੁੱਤਰ ਮਨੱਸ਼ਹ,+ 14  ਉਸ ਦਾ ਪੁੱਤਰ ਆਮੋਨ+ ਅਤੇ ਉਸ ਦਾ ਪੁੱਤਰ ਯੋਸੀਯਾਹ+ ਸੀ। 15  ਯੋਸੀਯਾਹ ਦੇ ਪੁੱਤਰ ਸਨ ਜੇਠਾ ਯੋਹਾਨਾਨ, ਦੂਸਰਾ ਯਹੋਯਾਕੀਮ,+ ਤੀਸਰਾ ਸਿਦਕੀਯਾਹ+ ਅਤੇ ਚੌਥਾ ਸ਼ਲੂਮ। 16  ਯਹੋਯਾਕੀਮ ਦਾ ਪੁੱਤਰ ਸੀ ਯਕਾਨਯਾਹ+ ਅਤੇ ਉਸ ਦਾ ਪੁੱਤਰ ਸੀ ਸਿਦਕੀਯਾਹ। 17  ਕੈਦੀ ਯਕਾਨਯਾਹ ਦੇ ਪੁੱਤਰ ਸਨ ਸ਼ਾਲਤੀਏਲ, 18  ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ। 19  ਪਦਾਯਾਹ ਦੇ ਪੁੱਤਰ ਸਨ ਜ਼ਰੁਬਾਬਲ+ ਅਤੇ ਸ਼ਿਮਈ; ਜ਼ਰੁਬਾਬਲ ਦੇ ਪੁੱਤਰ ਸਨ ਮਸ਼ੂਲਾਮ ਅਤੇ ਹਨਨਯਾਹ (ਅਤੇ ਸ਼ਲੋਮੀਥ ਉਨ੍ਹਾਂ ਦੀ ਭੈਣ ਸੀ); 20  ਉਸ ਦੇ ਪੰਜ ਹੋਰ ਪੁੱਤਰ ਸਨ ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ। 21  ਹਨਨਯਾਹ ਦੇ ਪੁੱਤਰ ਸਨ ਪਲਟਯਾਹ ਅਤੇ ਯਿਸ਼ਾਯਾਹ; ਯਿਸ਼ਾਯਾਹ ਦਾ ਪੁੱਤਰ* ਸੀ ਰਫਾਯਾਹ; ਰਫਾਯਾਹ ਦਾ ਪੁੱਤਰ* ਸੀ ਅਰਨਾਨ; ਅਰਨਾਨ ਦਾ ਪੁੱਤਰ* ਸੀ ਓਬਦਯਾਹ; ਓਬਦਯਾਹ ਦਾ ਪੁੱਤਰ* ਸੀ ਸ਼ਕਨਯਾਹ; 22  ਸ਼ਕਨਯਾਹ ਦੇ ਪੁੱਤਰ ਸਨ ਸ਼ਮਾਯਾਹ ਅਤੇ ਸ਼ਮਾਯਾਹ ਦੇ ਪੁੱਤਰ: ਹਟੂਸ਼, ਯਿਗਾਲ, ਬਾਰੀਆਹ, ਨਾਰਯਾਹ ਅਤੇ ਸ਼ਾਫਾਟ, ਕੁੱਲ ਛੇ ਪੁੱਤਰ। 23  ਨਾਰਯਾਹ ਦੇ ਪੁੱਤਰ ਸਨ ਅਲਯੋਏਨਾਈ, ਹਿਜ਼ਕੀਯਾਹ ਅਤੇ ਅਜ਼ਰੀਕਾਮ, ਕੁੱਲ ਤਿੰਨ ਪੁੱਤਰ। 24  ਅਲਯੋਏਨਾਈ ਦੇ ਪੁੱਤਰ ਸਨ ਹੋਦਵਯਾਹ, ਅਲਯਾਸ਼ੀਬ, ਪਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ, ਕੁੱਲ ਸੱਤ ਪੁੱਤਰ।

ਫੁਟਨੋਟ

ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”