ਪਹਿਲਾ ਇਤਿਹਾਸ 4:1-43

  • ਯਹੂਦਾਹ ਦੀ ਬਾਕੀ ਔਲਾਦ (1-23)

    • ਯਾਬੇਸ ਤੇ ਉਸ ਦੀ ਪ੍ਰਾਰਥਨਾ (9, 10)

  • ਸ਼ਿਮਓਨ ਦੀ ਔਲਾਦ (24-43)

4  ਯਹੂਦਾਹ ਦੇ ਪੁੱਤਰ ਸਨ ਪਰਸ,+ ਹਸਰੋਨ,+ ਕਰਮੀ, ਹੂਰ+ ਅਤੇ ਸ਼ੋਬਾਲ।+  ਸ਼ੋਬਾਲ ਦੇ ਪੁੱਤਰ ਰਾਯਾਹ ਤੋਂ ਯਹਥ ਪੈਦਾ ਹੋਇਆ; ਯਹਥ ਤੋਂ ਅਹੂਮਈ ਅਤੇ ਲਹਦ ਪੈਦਾ ਹੋਏ। ਇਹ ਸੋਰਾਥੀਆਂ ਦੇ ਖ਼ਾਨਦਾਨ ਸਨ।+  ਏਟਾਮ ਦੇ ਪਿਤਾ ਦੇ ਪੁੱਤਰ ਸਨ:+ ਯਿਜ਼ਰਾਏਲ, ਯਿਸ਼ਮਾ ਅਤੇ ਯਿਦਬਾਸ਼ (ਅਤੇ ਉਨ੍ਹਾਂ ਦੀ ਭੈਣ ਦਾ ਨਾਂ ਹੱਸਲਲਪੋਨੀ ਸੀ)  ਅਤੇ ਗਦੋਰ ਦਾ ਪਿਤਾ ਪਨੂਏਲ ਸੀ ਅਤੇ ਹੂਸ਼ਾਹ ਦਾ ਪਿਤਾ ਏਜ਼ਰ ਸੀ। ਇਹ ਹੂਰ+ ਦੇ ਪੁੱਤਰ ਸਨ ਜੋ ਅਫਰਾਥਾਹ ਦਾ ਜੇਠਾ ਪੁੱਤਰ ਅਤੇ ਬੈਤਲਹਮ+ ਦਾ ਪਿਤਾ ਸੀ।  ਤਕੋਆ+ ਦੇ ਪਿਤਾ ਅਸ਼ਹੂਰ+ ਦੀਆਂ ਦੋ ਪਤਨੀਆਂ ਸਨ, ਹਲਾਹ ਅਤੇ ਨਾਰਾਹ।  ਨਾਰਾਹ ਦੀ ਕੁੱਖੋਂ ਉਸ ਦੇ ਪੁੱਤਰ ਅਹੁੱਜ਼ਾਮ, ਹੇਫਰ, ਤੇਮਨੀ ਅਤੇ ਹਾਹਾਸ਼ਤਾਰੀ ਪੈਦਾ ਹੋਏ। ਇਹ ਨਾਰਾਹ ਦੇ ਪੁੱਤਰ ਸਨ।  ਹਲਾਹ ਦੇ ਪੁੱਤਰ ਸਨ ਸਰਥ, ਯਿਸਹਾਰ ਅਤੇ ਅਥਨਾਨ।  ਕੋਸ ਤੋਂ ਆਨੂਬ, ਸੋਬੇਬਾਹ ਅਤੇ ਹਾਰੁਮ ਦੇ ਪੁੱਤਰ ਅਹਰਹੇਲ ਦੇ ਖ਼ਾਨਦਾਨ ਪੈਦਾ ਹੋਏ।  ਯਾਬੇਸ ਦਾ ਉਸ ਦੇ ਭਰਾਵਾਂ ਨਾਲੋਂ ਜ਼ਿਆਦਾ ਆਦਰ-ਮਾਣ ਹੁੰਦਾ ਸੀ; ਅਤੇ ਉਸ ਦੀ ਮਾਤਾ ਨੇ ਉਸ ਦਾ ਨਾਂ ਯਾਬੇਸ* ਇਹ ਕਹਿ ਕੇ ਰੱਖਿਆ: “ਮੈਂ ਦਰਦ ਝੱਲ ਕੇ ਉਸ ਨੂੰ ਜਨਮ ਦਿੱਤਾ।” 10  ਯਾਬੇਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਅੱਗੇ ਦੁਆ ਕੀਤੀ: “ਮੇਰੇ ’ਤੇ ਤੇਰੀ ਬਰਕਤ ਹੋਵੇ ਅਤੇ ਮੇਰੇ ਇਲਾਕੇ ਨੂੰ ਵੱਡਾ ਕਰ ਤੇ ਤੇਰਾ ਹੱਥ ਮੇਰੇ ਨਾਲ ਹੋਵੇ ਅਤੇ ਮੈਨੂੰ ਬਿਪਤਾ ਤੋਂ ਬਚਾ ਕੇ ਰੱਖੀਂ ਤਾਂਕਿ ਮੈਨੂੰ ਕੋਈ ਨੁਕਸਾਨ ਨਾ ਪਹੁੰਚੇ!” ਪਰਮੇਸ਼ੁਰ ਨੇ ਉਹੀ ਕੀਤਾ ਜੋ ਕੁਝ ਉਸ ਨੇ ਮੰਗਿਆ ਸੀ। 11  ਸ਼ੂਹਾ ਦੇ ਭਰਾ ਕਲੂਬ ਤੋਂ ਮਹੀਰ ਪੈਦਾ ਹੋਇਆ ਜੋ ਅਸ਼ਤੋਨ ਦਾ ਪਿਤਾ ਸੀ। 12  ਅਸ਼ਤੋਨ ਤੋਂ ਬੈਤਰਾਫਾ, ਪਾਸੇਆਹ ਅਤੇ ਈਰ-ਨਾਹਾਸ਼ ਦਾ ਪਿਤਾ ਤਹਿੰਨਾਹ ਪੈਦਾ ਹੋਏ। ਇਹ ਆਦਮੀ ਰੇਕਾਹ ਤੋਂ ਸਨ। 13  ਕਨਜ਼ ਦੇ ਪੁੱਤਰ ਸਨ ਆਥਨੀਏਲ+ ਤੇ ਸਰਾਯਾਹ ਅਤੇ ਆਥਨੀਏਲ ਦਾ ਪੁੱਤਰ* ਹਥਥ ਸੀ। 14  ਮੋਨੋਥਈ ਤੋਂ ਆਫਰਾਹ ਪੈਦਾ ਹੋਇਆ। ਸਰਾਯਾਹ ਤੋਂ ਯੋਆਬ ਪੈਦਾ ਹੋਇਆ ਜੋ ਗੇ-ਹਰਾਸ਼ੀਮ* ਦਾ ਪਿਤਾ ਸੀ। ਉਨ੍ਹਾਂ ਦਾ ਇਹ ਨਾਂ ਇਸ ਲਈ ਪਿਆ ਕਿਉਂਕਿ ਉਹ ਕਾਰੀਗਰ ਸਨ। 15  ਯਫੁੰਨਾਹ ਦੇ ਪੁੱਤਰ ਕਾਲੇਬ+ ਦੇ ਪੁੱਤਰ ਸਨ ਈਰੂ, ਏਲਾਹ ਅਤੇ ਨੇਅਮ; ਅਤੇ ਏਲਾਹ ਦਾ ਪੁੱਤਰ* ਕਨਜ਼ ਸੀ। 16  ਯਹੱਲਲੇਲ ਦੇ ਪੁੱਤਰ ਸਨ ਜ਼ੀਫ, ਜ਼ੀਫਾਹ, ਤੀਰਯਾ ਅਤੇ ਅਸਰੇਲ। 17  ਅਜ਼ਰਾਹ ਦੇ ਪੁੱਤਰ ਸਨ ਯਥਰ, ਮਿਰੇਦ, ਏਫਰ ਅਤੇ ਯਾਲੋਨ; ਉਹ* ਗਰਭਵਤੀ ਹੋਈ ਅਤੇ ਉਸ ਨੇ ਮਿਰੀਅਮ, ਸ਼ਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਹ ਨੂੰ ਜਨਮ ਦਿੱਤਾ। 18  (ਉਸ ਦੀ ਯਹੂਦੀ ਪਤਨੀ ਨੇ ਗਦੋਰ ਦੇ ਪਿਤਾ ਯਰਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।) ਇਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤਰ ਸਨ ਜਿਸ ਨਾਲ ਮਿਰੇਦ ਨੇ ਵਿਆਹ ਕੀਤਾ ਸੀ। 19  ਹੋਦੀਯਾਹ ਦੀ ਪਤਨੀ, ਜੋ ਨਹਮ ਦੀ ਭੈਣ ਸੀ, ਦੇ ਪੁੱਤਰ ਸਨ ਗਰਮੀ ਕਈਲਾਹ ਤੇ ਮਾਕਾਥੀ ਅਸ਼ਤਮੋਆ ਦੇ ਪਿਤਾ। 20  ਸ਼ੀਮੋਨ ਦੇ ਪੁੱਤਰ ਸਨ ਅਮਨੋਨ, ਰਿੰਨਾਹ, ਬੇਨ-ਹਾਨਾਨ ਅਤੇ ਤੀਲੋਨ। ਯਿਸ਼ਈ ਦੇ ਪੁੱਤਰ ਸਨ ਜ਼ੋਹੇਥ ਅਤੇ ਬੇਨ-ਜ਼ੋਹੇਥ। 21  ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ+ ਸਨ ਲੇਕਾਹ ਦਾ ਪਿਤਾ ਏਰ, ਮਾਰੇਸ਼ਾਹ ਦਾ ਪਿਤਾ ਲਾਦਾਹ ਅਤੇ ਅਸ਼ਬੇਆ ਦੇ ਘਰਾਣੇ ਵਿੱਚੋਂ ਵਧੀਆ ਕੱਪੜੇ ਦੇ ਕਾਰੀਗਰਾਂ ਦੇ ਪਰਿਵਾਰ 22  ਅਤੇ ਯੋਕੀਮ, ਕੋਜ਼ੇਬਾ ਦੇ ਆਦਮੀ, ਯੋਆਸ਼ ਅਤੇ ਸਾਰਾਫ ਜਿਹੜੇ ਮੋਆਬੀ ਔਰਤਾਂ ਦੇ ਪਤੀ ਸਨ ਤੇ ਯਾਸ਼ੂਬੀ-ਲਹਮ। ਇਹ ਪੁਰਾਣੇ ਦਸਤਾਵੇਜ਼ ਹਨ।* 23  ਉਹ ਘੁਮਿਆਰ ਸਨ ਜੋ ਨਟਾਈਮ ਅਤੇ ਗਦੇਰਾਹ ਵਿਚ ਰਹਿੰਦੇ ਸਨ। ਉਹ ਉੱਥੇ ਰਹਿੰਦੇ ਸਨ ਤੇ ਰਾਜੇ ਲਈ ਕੰਮ ਕਰਦੇ ਸਨ। 24  ਸ਼ਿਮਓਨ ਦੇ ਪੁੱਤਰ ਸਨ+ ਨਮੂਏਲ, ਯਾਮੀਨ, ਯਰੀਬ, ਜ਼ਰਾਹ ਅਤੇ ਸ਼ਾਊਲ।+ 25  ਸ਼ਾਊਲ ਦਾ ਪੁੱਤਰ ਸ਼ਲੂਮ, ਉਸ ਦਾ ਪੁੱਤਰ ਮਿਬਸਾਮ ਅਤੇ ਉਸ ਦਾ ਪੁੱਤਰ ਮਿਸ਼ਮਾ ਸੀ। 26  ਮਿਸ਼ਮਾ ਦੇ ਪੁੱਤਰ ਸਨ ਹਮੂਏਲ, ਉਸ ਦਾ ਪੁੱਤਰ ਜ਼ਕੂਰ ਤੇ ਉਸ ਦਾ ਪੁੱਤਰ ਸ਼ਿਮਈ। 27  ਸ਼ਿਮਈ ਦੇ 16 ਪੁੱਤਰ ਤੇ 6 ਧੀਆਂ ਸਨ; ਪਰ ਉਸ ਦੇ ਭਰਾਵਾਂ ਦੇ ਬਹੁਤੇ ਪੁੱਤਰ ਨਹੀਂ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਵੀ ਪਰਿਵਾਰ ਵਿਚ ਉੱਨੇ ਪੁੱਤਰ ਨਹੀਂ ਸਨ ਜਿੰਨੇ ਯਹੂਦਾਹ ਦੇ ਆਦਮੀਆਂ ਦੇ ਸਨ।+ 28  ਉਹ ਇਨ੍ਹਾਂ ਸ਼ਹਿਰਾਂ ਵਿਚ ਰਹਿੰਦੇ ਸਨ: ਬਏਰ-ਸ਼ਬਾ,+ ਮੋਲਾਦਾਹ,+ ਹਸਰ-ਸ਼ੂਆਲ,+ 29  ਬਿਲਹਾਹ, ਆਸਮ,+ ਤੋਲਾਦ 30  ਬਥੂਏਲ,+ ਹਾਰਮਾਹ,+ ਸਿਕਲਗ+ 31  ਬੈਤ-ਮਰਕਾਬੋਥ, ਹਸਰ-ਸੂਸੀਮ,+ ਬੈਤ-ਬਿਰਈ ਅਤੇ ਸ਼ਾਰੈਮ। ਦਾਊਦ ਦੇ ਰਾਜ ਤਕ ਇਹ ਉਨ੍ਹਾਂ ਦੇ ਸ਼ਹਿਰ ਸਨ। 32  ਉਹ ਏਟਾਮ, ਆਯਿਨ, ਰਿੰਮੋਨ, ਤੋਕਨ ਤੇ ਆਸ਼ਾਨ+ ਵਿਚ ਰਹਿੰਦੇ ਸਨ, ਕੁੱਲ ਪੰਜ ਸ਼ਹਿਰ, 33  ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਥਾਵਾਂ ਤੋਂ ਲੈ ਕੇ ਬਆਲ ਤਕ। ਇਹ ਉਨ੍ਹਾਂ ਦੀਆਂ ਵੰਸ਼ਾਵਲੀਆਂ ਅਤੇ ਥਾਵਾਂ ਦੇ ਨਾਂ ਹਨ ਜਿੱਥੇ ਉਹ ਰਹਿੰਦੇ ਸਨ। 34  ਅਤੇ ਮਸ਼ੋਬਾਬ, ਯਮਲੇਕ, ਅਮਸਯਾਹ ਦਾ ਪੁੱਤਰ ਯੋਸ਼ਾਹ, 35  ਯੋਏਲ, ਯੇਹੂ ਜੋ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੋਤਾ ਅਤੇ ਅਸੀਏਲ ਦਾ ਪੜਪੋਤਾ ਸੀ 36  ਅਤੇ ਅਲਯੋਏਨਾਈ, ਯਕੋਬਾਹ, ਯਸ਼ੋਹਾਯਾਹ, ਅਸਾਯਾਹ, ਅਦੀਏਲ, ਯਿਸੀਮੀਏਲ, ਬਨਾਯਾਹ 37  ਅਤੇ ਜ਼ੀਜ਼ਾ ਜੋ ਸ਼ਿਫਈ ਦਾ ਪੁੱਤਰ ਸੀ, ਸ਼ਿਫਈ ਅਲੋਨ ਦਾ ਪੁੱਤਰ, ਅਲੋਨ ਯਦਾਯਾਹ ਦਾ ਪੁੱਤਰ, ਯਦਾਯਾਹ ਸ਼ਿਮਰੀ ਦਾ ਪੁੱਤਰ ਤੇ ਸ਼ਿਮਰੀ ਸ਼ਮਾਯਾਹ ਦਾ ਪੁੱਤਰ ਸੀ; 38  ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਆਪੋ-ਆਪਣੇ ਪਰਿਵਾਰਾਂ ਦੇ ਮੁਖੀ ਸਨ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦਾ ਘਰਾਣਾ ਵੱਡਾ ਹੋ ਗਿਆ ਸੀ। 39  ਉਹ ਆਪਣੇ ਇੱਜੜਾਂ ਲਈ ਚਰਾਂਦਾਂ ਦੀ ਤਲਾਸ਼ ਵਿਚ ਗਦੋਰ ਦੇ ਲਾਂਘੇ ਕੋਲ ਗਏ ਜੋ ਘਾਟੀ ਦੇ ਪੂਰਬ ਵੱਲ ਸੀ। 40  ਅਖ਼ੀਰ ਉਨ੍ਹਾਂ ਨੂੰ ਚੰਗੀਆਂ ਤੇ ਹਰੀਆਂ-ਭਰੀਆਂ ਚਰਾਂਦਾਂ ਲੱਭ ਗਈਆਂ ਅਤੇ ਇਹ ਇਲਾਕਾ ਕਾਫ਼ੀ ਵੱਡਾ ਸੀ ਤੇ ਇੱਥੇ ਸੁੱਖ-ਸ਼ਾਂਤੀ ਸੀ। ਪਹਿਲਾਂ ਇੱਥੇ ਹਾਮ ਦੀ ਔਲਾਦ ਰਹਿੰਦੀ ਸੀ।+ 41  ਜਿਨ੍ਹਾਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ, ਉਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਆਏ ਅਤੇ ਉੱਥੇ ਉਨ੍ਹਾਂ ਨੇ ਹਾਮ ਦੀ ਔਲਾਦ ਅਤੇ ਮਊਨੀ ਲੋਕਾਂ ਦੇ ਤੰਬੂਆਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਤੇ ਅੱਜ ਤਕ ਉਨ੍ਹਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਬਚਿਆ; ਅਤੇ ਉਹ ਉਨ੍ਹਾਂ ਦੀ ਜਗ੍ਹਾ ਵੱਸ ਗਏ ਕਿਉਂਕਿ ਉੱਥੇ ਉਨ੍ਹਾਂ ਦੇ ਇੱਜੜਾਂ ਲਈ ਚਰਾਂਦਾਂ ਸਨ। 42  ਕੁਝ ਸ਼ਿਮਓਨੀ ਯਾਨੀ 500 ਆਦਮੀ ਯਿਸ਼ਈ ਦੇ ਪੁੱਤਰਾਂ ਪਲਟਯਾਹ, ਨਾਰਯਾਹ, ਰਫਾਯਾਹ ਅਤੇ ਉਜ਼ੀਏਲ ਨਾਲ ਸੇਈਰ ਪਹਾੜ+ ’ਤੇ ਗਏ। ਇਨ੍ਹਾਂ ਨੇ ਉਨ੍ਹਾਂ ਆਦਮੀਆਂ ਦੀ ਅਗਵਾਈ ਕੀਤੀ। 43  ਅਤੇ ਉਨ੍ਹਾਂ ਨੇ ਬਾਕੀ ਅਮਾਲੇਕੀਆਂ+ ਨੂੰ ਮਾਰ ਸੁੱਟਿਆ ਜਿਹੜੇ ਬਚ ਗਏ ਸਨ ਅਤੇ ਉਹ ਅੱਜ ਤਕ ਉੱਥੇ ਰਹਿੰਦੇ ਹਨ।

ਫੁਟਨੋਟ

ਯਾਬੇਸ ਨਾਂ ਦਾ ਸੰਬੰਧ ਉਸ ਇਬਰਾਨੀ ਸ਼ਬਦ ਨਾਲ ਹੋ ਸਕਦਾ ਹੈ ਜਿਸ ਦਾ ਮਤਲਬ ਹੈ “ਦਰਦ।”
ਇਬ, “ਦੇ ਪੁੱਤਰ।”
ਮਤਲਬ “ਕਾਰੀਗਰਾਂ ਦੀ ਘਾਟੀ।”
ਇਬ, “ਦੇ ਪੁੱਤਰ।”
ਇੱਥੇ ਸ਼ਾਇਦ ਉਸ ਬਿਥਯਾਹ ਦੀ ਗੱਲ ਕੀਤੀ ਹੈ ਜਿਸ ਦਾ ਜ਼ਿਕਰ ਆਇਤ 18 ਵਿਚ ਕੀਤਾ ਗਿਆ ਹੈ।
ਜਾਂ, “ਇਹ ਪੁਰਾਣੀ ਪਰੰਪਰਾ ਦੀਆਂ ਗੱਲਾਂ ਹਨ।”