ਪਹਿਲਾ ਇਤਿਹਾਸ 6:1-81
6 ਲੇਵੀ ਦੇ ਪੁੱਤਰ ਸਨ+ ਗੇਰਸ਼ੋਨ, ਕਹਾਥ+ ਅਤੇ ਮਰਾਰੀ।+
2 ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ,+ ਹਬਰੋਨ ਅਤੇ ਉਜ਼ੀਏਲ।+
3 ਅਮਰਾਮ ਦੇ ਬੱਚੇ* ਸਨ+ ਹਾਰੂਨ,+ ਮੂਸਾ+ ਤੇ ਮਿਰੀਅਮ।+ ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ+ ਅਤੇ ਈਥਾਮਾਰ।+
4 ਅਲਆਜ਼ਾਰ ਤੋਂ ਫ਼ੀਨਹਾਸ ਪੈਦਾ ਹੋਇਆ;+ ਫ਼ੀਨਹਾਸ ਤੋਂ ਅਬੀਸ਼ੂਆ ਪੈਦਾ ਹੋਇਆ।
5 ਅਬੀਸ਼ੂਆ ਤੋਂ ਬੁੱਕੀ ਪੈਦਾ ਹੋਇਆ; ਬੁੱਕੀ ਤੋਂ ਉਜ਼ੀ ਪੈਦਾ ਹੋਇਆ।
6 ਉਜ਼ੀ ਤੋਂ ਜ਼ਰਹਯਾਹ ਪੈਦਾ ਹੋਇਆ; ਜ਼ਰਹਯਾਹ ਤੋਂ ਮਰਾਯੋਥ ਪੈਦਾ ਹੋਇਆ।
7 ਮਰਾਯੋਥ ਤੋਂ ਅਮਰਯਾਹ ਪੈਦਾ ਹੋਇਆ; ਅਮਰਯਾਹ ਤੋਂ ਅਹੀਟੂਬ+ ਪੈਦਾ ਹੋਇਆ।
8 ਅਹੀਟੂਬ ਤੋਂ ਸਾਦੋਕ+ ਪੈਦਾ ਹੋਇਆ; ਸਾਦੋਕ ਤੋਂ ਅਹੀਮਆਸ+ ਪੈਦਾ ਹੋਇਆ।
9 ਅਹੀਮਆਸ ਤੋਂ ਅਜ਼ਰਯਾਹ ਪੈਦਾ ਹੋਇਆ; ਅਜ਼ਰਯਾਹ ਤੋਂ ਯੋਹਾਨਾਨ ਪੈਦਾ ਹੋਇਆ।
10 ਯੋਹਾਨਾਨ ਤੋਂ ਅਜ਼ਰਯਾਹ ਪੈਦਾ ਹੋਇਆ। ਉਹ ਉਸ ਭਵਨ ਵਿਚ ਪੁਜਾਰੀ ਵਜੋਂ ਸੇਵਾ ਕਰਦਾ ਸੀ ਜੋ ਸੁਲੇਮਾਨ ਨੇ ਯਰੂਸ਼ਲਮ ਵਿਚ ਬਣਾਇਆ ਸੀ।
11 ਅਜ਼ਰਯਾਹ ਤੋਂ ਅਮਰਯਾਹ ਪੈਦਾ ਹੋਇਆ; ਅਮਰਯਾਹ ਤੋਂ ਅਹੀਟੂਬ ਪੈਦਾ ਹੋਇਆ।
12 ਅਹੀਟੂਬ ਤੋਂ ਸਾਦੋਕ+ ਪੈਦਾ ਹੋਇਆ; ਸਾਦੋਕ ਤੋਂ ਸ਼ਲੂਮ ਪੈਦਾ ਹੋਇਆ।
13 ਸ਼ਲੂਮ ਤੋਂ ਹਿਲਕੀਯਾਹ+ ਪੈਦਾ ਹੋਇਆ; ਹਿਲਕੀਯਾਹ ਤੋਂ ਅਜ਼ਰਯਾਹ ਪੈਦਾ ਹੋਇਆ।
14 ਅਜ਼ਰਯਾਹ ਤੋਂ ਸਰਾਯਾਹ+ ਪੈਦਾ ਹੋਇਆ; ਸਰਾਯਾਹ ਤੋਂ ਯਹੋਸਾਦਾਕ+ ਪੈਦਾ ਹੋਇਆ।
15 ਯਹੋਸਾਦਾਕ ਗ਼ੁਲਾਮੀ ਵਿਚ ਚਲਾ ਗਿਆ ਜਦੋਂ ਯਹੋਵਾਹ ਨੇ ਨਬੂਕਦਨੱਸਰ ਦੇ ਹੱਥੀਂ ਯਹੂਦਾਹ ਅਤੇ ਯਰੂਸ਼ਲਮ ਨੂੰ ਗ਼ੁਲਾਮੀ ਵਿਚ ਭੇਜਿਆ।
16 ਲੇਵੀ ਦੇ ਪੁੱਤਰ ਸਨ ਗੇਰਸ਼ੋਮ,* ਕਹਾਥ ਅਤੇ ਮਰਾਰੀ।
17 ਗੇਰਸ਼ੋਮ ਦੇ ਪੁੱਤਰਾਂ ਦੇ ਨਾਂ ਇਹ ਹਨ: ਲਿਬਨੀ ਅਤੇ ਸ਼ਿਮਈ।+
18 ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।+
19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।
ਲੇਵੀਆਂ ਦੇ ਪਿਉ-ਦਾਦਿਆਂ ਤੋਂ ਬਣੇ ਖ਼ਾਨਦਾਨ ਇਹ ਸਨ:+
20 ਗੇਰਸ਼ੋਮ ਦੇ ਪੁੱਤਰ ਸਨ+ ਲਿਬਨੀ, ਉਸ ਦਾ ਪੁੱਤਰ ਯਹਥ, ਉਸ ਦਾ ਪੁੱਤਰ ਜ਼ਿੰਮਾਹ,
21 ਉਸ ਦਾ ਪੁੱਤਰ ਯੋਆਹ, ਉਸ ਦਾ ਪੁੱਤਰ ਇੱਦੋ, ਉਸ ਦਾ ਪੁੱਤਰ ਜ਼ਰਾਹ ਅਤੇ ਉਸ ਦਾ ਪੁੱਤਰ ਯਾਥਰਈ।
22 ਕਹਾਥ ਦੇ ਪੁੱਤਰ* ਸਨ ਅਮੀਨਾਦਾਬ, ਉਸ ਦਾ ਪੁੱਤਰ ਕੋਰਹ,+ ਉਸ ਦਾ ਪੁੱਤਰ ਅਸੀਰ,
23 ਉਸ ਦਾ ਪੁੱਤਰ ਅਲਕਾਨਾਹ, ਉਸ ਦਾ ਪੁੱਤਰ ਅਬਯਾਸਾਫ,+ ਉਸ ਦਾ ਪੁੱਤਰ ਅਸੀਰ,
24 ਉਸ ਦਾ ਪੁੱਤਰ ਤਾਹਥ, ਉਸ ਦਾ ਪੁੱਤਰ ਊਰੀਏਲ, ਉਸ ਦਾ ਪੁੱਤਰ ਉਜ਼ੀਯਾਹ ਅਤੇ ਉਸ ਦਾ ਪੁੱਤਰ ਸ਼ਾਊਲ।
25 ਅਲਕਾਨਾਹ ਦੇ ਪੁੱਤਰ ਸਨ ਅਮਾਸਾਈ ਅਤੇ ਅਹੀਮੋਥ।
26 ਇਕ ਹੋਰ ਅਲਕਾਨਾਹ ਸੀ ਜਿਸ ਦੇ ਪੁੱਤਰ ਸਨ ਸੋਫਈ, ਉਸ ਦਾ ਪੁੱਤਰ ਨਹਥ,
27 ਉਸ ਦਾ ਪੁੱਤਰ ਅਲੀਆਬ, ਉਸ ਦਾ ਪੁੱਤਰ ਯਰੋਹਾਮ ਅਤੇ ਉਸ ਦਾ ਪੁੱਤਰ ਅਲਕਾਨਾਹ।+
28 ਸਮੂਏਲ+ ਦੇ ਪੁੱਤਰ ਸਨ ਜੇਠਾ ਯੋਏਲ ਅਤੇ ਦੂਸਰਾ ਅਬੀਯਾਹ।+
29 ਮਰਾਰੀ ਦੇ ਪੁੱਤਰ* ਸਨ ਮਹਲੀ,+ ਉਸ ਦਾ ਪੁੱਤਰ ਲਿਬਨੀ, ਉਸ ਦਾ ਪੁੱਤਰ ਸ਼ਿਮਈ, ਉਸ ਦਾ ਪੁੱਤਰ ਊਜ਼ਾਹ,
30 ਉਸ ਦਾ ਪੁੱਤਰ ਸ਼ਿਮਾ, ਉਸ ਦਾ ਪੁੱਤਰ ਹੱਗੀਯਾਹ ਅਤੇ ਉਸ ਦਾ ਪੁੱਤਰ ਅਸਾਯਾਹ।
31 ਇਹ ਉਹ ਸਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਵਿਚ ਸੰਦੂਕ ਰੱਖੇ ਜਾਣ ਤੋਂ ਬਾਅਦ ਗਾਣਿਆਂ ਦਾ ਨਿਰਦੇਸ਼ਨ ਕਰਨ ਲਈ ਨਿਯੁਕਤ ਕੀਤਾ ਸੀ।+
32 ਜਦ ਤਕ ਸੁਲੇਮਾਨ ਨੇ ਯਰੂਸ਼ਲਮ ਵਿਚ ਯਹੋਵਾਹ ਦਾ ਭਵਨ ਨਹੀਂ ਬਣਾਇਆ, ਤਦ ਤਕ ਉਹ ਡੇਰੇ ਯਾਨੀ ਮੰਡਲੀ ਦੇ ਤੰਬੂ ਵਿਚ ਗੀਤ ਗਾਉਣ ਦੀ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ+ ਅਤੇ ਉਹ ਉਸੇ ਤਰ੍ਹਾਂ ਸੇਵਾ ਕਰਦੇ ਸਨ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਗਿਆ ਸੀ।+
33 ਇਹ ਆਦਮੀ ਆਪਣੇ ਪੁੱਤਰਾਂ ਨਾਲ ਸੇਵਾ ਕਰਦੇ ਸਨ: ਕਹਾਥੀਆਂ ਵਿੱਚੋਂ ਗਾਇਕ ਹੇਮਾਨ+ ਜੋ ਯੋਏਲ ਦਾ ਪੁੱਤਰ ਸੀ, ਯੋਏਲ+ ਸਮੂਏਲ ਦਾ,
34 ਸਮੂਏਲ ਅਲਕਾਨਾਹ+ ਦਾ, ਅਲਕਾਨਾਹ ਯਰੋਹਾਮ ਦਾ, ਯਰੋਹਾਮ ਅਲੀਏਲ ਦਾ, ਅਲੀਏਲ ਤੋਆਹ ਦਾ,
35 ਤੋਆਹ ਸੂਫ ਦਾ, ਸੂਫ ਅਲਕਾਨਾਹ ਦਾ, ਅਲਕਾਨਾਹ ਮਹਥ ਦਾ, ਮਹਥ ਅਮਾਸਾਈ ਦਾ,
36 ਅਮਾਸਾਈ ਅਲਕਾਨਾਹ ਦਾ, ਅਲਕਾਨਾਹ ਯੋਏਲ ਦਾ, ਯੋਏਲ ਅਜ਼ਰਯਾਹ ਦਾ, ਅਜ਼ਰਯਾਹ ਸਫ਼ਨਯਾਹ ਦਾ,
37 ਸਫ਼ਨਯਾਹ ਤਾਹਥ ਦਾ, ਤਾਹਥ ਅਸੀਰ ਦਾ, ਅਸੀਰ ਅਬਯਾਸਾਫ ਦਾ, ਅਬਯਾਸਾਫ ਕੋਰਹ ਦਾ,
38 ਕੋਰਹ ਯਿਸਹਾਰ ਦਾ, ਯਿਸਹਾਰ ਕਹਾਥ ਦਾ, ਕਹਾਥ ਲੇਵੀ ਦਾ ਅਤੇ ਲੇਵੀ ਇਜ਼ਰਾਈਲ ਦਾ ਪੁੱਤਰ ਸੀ।
39 ਉਸ ਦਾ ਭਰਾ ਆਸਾਫ਼+ ਉਸ ਦੇ ਸੱਜੇ ਪਾਸੇ ਖੜ੍ਹਾ ਹੁੰਦਾ ਸੀ; ਆਸਾਫ਼ ਬਰਕਯਾਹ ਦਾ ਪੁੱਤਰ ਸੀ, ਬਰਕਯਾਹ ਸ਼ਿਮਾ ਦਾ,
40 ਸ਼ਿਮਾ ਮੀਕਾਏਲ ਦਾ, ਮੀਕਾਏਲ ਬਅਸੇਯਾਹ ਦਾ, ਬਅਸੇਯਾਹ ਮਲਕੀਯਾਹ ਦਾ,
41 ਮਲਕੀਯਾਹ ਅਥਨੀ ਦਾ, ਅਥਨੀ ਜ਼ਰਾਹ ਦਾ, ਜ਼ਰਾਹ ਅਦਾਯਾਹ ਦਾ,
42 ਅਦਾਯਾਹ ਏਥਾਨ ਦਾ, ਏਥਾਨ ਜ਼ਿੰਮਾਹ ਦਾ, ਜ਼ਿੰਮਾਹ ਸ਼ਿਮਈ ਦਾ,
43 ਸ਼ਿਮਈ ਯਹਥ ਦਾ, ਯਹਥ ਗੇਰਸ਼ੋਮ ਦਾ ਅਤੇ ਗੇਰਸ਼ੋਮ ਲੇਵੀ ਦਾ ਪੁੱਤਰ ਸੀ।
44 ਮਰਾਰੀ+ ਦੀ ਔਲਾਦ ਯਾਨੀ ਉਨ੍ਹਾਂ ਦੇ ਭਰਾ ਉਸ* ਦੇ ਖੱਬੇ ਪਾਸੇ ਖੜ੍ਹੇ ਹੁੰਦੇ ਸਨ; ਏਥਾਨ+ ਜੋ ਕੀਸ਼ੀ ਦਾ ਪੁੱਤਰ ਸੀ, ਕੀਸ਼ੀ ਅਬਦੀ ਦਾ, ਅਬਦੀ ਮੱਲੂਕ ਦਾ,
45 ਮੱਲੂਕ ਹਸ਼ਬਯਾਹ ਦਾ, ਹਸ਼ਬਯਾਹ ਅਮਸਯਾਹ ਦਾ, ਅਮਸਯਾਹ ਹਿਲਕੀਯਾਹ ਦਾ,
46 ਹਿਲਕੀਯਾਹ ਅਮਸੀ ਦਾ, ਅਮਸੀ ਬਾਨੀ ਦਾ, ਬਾਨੀ ਸ਼ਾਮਰ ਦਾ,
47 ਸ਼ਾਮਰ ਮਹਲੀ ਦਾ, ਮਹਲੀ ਮੂਸ਼ੀ ਦਾ, ਮੂਸ਼ੀ ਮਰਾਰੀ ਦਾ ਅਤੇ ਮਰਾਰੀ ਲੇਵੀ ਦਾ ਪੁੱਤਰ ਸੀ।
48 ਉਨ੍ਹਾਂ ਦੇ ਬਾਕੀ ਲੇਵੀ ਭਰਾਵਾਂ ਨੂੰ ਡੇਰੇ ਯਾਨੀ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸਾਰੀ ਸੇਵਾ-ਟਹਿਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ।*+
49 ਹਾਰੂਨ ਅਤੇ ਉਸ ਦੇ ਪੁੱਤਰ+ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ+ ਹੋਮ-ਬਲ਼ੀ ਦੀ ਵੇਦੀ ਅਤੇ ਧੂਪ ਧੁਖਾਉਣ ਦੀ ਵੇਦੀ ਉੱਤੇ+ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ+ ਅਤੇ ਉਹ ਅੱਤ ਪਵਿੱਤਰ ਚੀਜ਼ਾਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਇਹ ਸਾਰਾ ਕੁਝ ਉਹ ਉਸੇ ਤਰ੍ਹਾਂ ਕਰਦੇ ਸਨ ਜਿਸ ਤਰ੍ਹਾਂ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਹੁਕਮ ਦਿੱਤਾ ਸੀ।
50 ਇਹ ਹਾਰੂਨ ਦੀ ਔਲਾਦ ਸੀ:+ ਉਸ ਦਾ ਪੁੱਤਰ ਅਲਆਜ਼ਾਰ,+ ਉਸ ਦਾ ਪੁੱਤਰ ਫ਼ੀਨਹਾਸ, ਉਸ ਦਾ ਪੁੱਤਰ ਅਬੀਸ਼ੂਆ,
51 ਉਸ ਦਾ ਪੁੱਤਰ ਬੁੱਕੀ, ਉਸ ਦਾ ਪੁੱਤਰ ਉਜ਼ੀ, ਉਸ ਦਾ ਪੁੱਤਰ ਜ਼ਰਹਯਾਹ,
52 ਉਸ ਦਾ ਪੁੱਤਰ ਮਰਾਯੋਥ, ਉਸ ਦਾ ਪੁੱਤਰ ਅਮਰਯਾਹ, ਉਸ ਦਾ ਪੁੱਤਰ ਅਹੀਟੂਬ,+
53 ਉਸ ਦਾ ਪੁੱਤਰ ਸਾਦੋਕ+ ਅਤੇ ਉਸ ਦਾ ਪੁੱਤਰ ਅਹੀਮਆਸ।
54 ਉਹ ਆਪੋ-ਆਪਣੇ ਇਲਾਕੇ ਵਿਚ ਡੇਰੇ* ਲਾ ਕੇ ਇਨ੍ਹਾਂ ਥਾਵਾਂ ’ਤੇ ਰਹਿੰਦੇ ਸਨ: ਕਹਾਥੀਆਂ ਦੇ ਘਰਾਣੇ ਵਿਚ ਹਾਰੂਨ ਦੀ ਔਲਾਦ ਦੇ ਨਾਂ ’ਤੇ ਪਹਿਲਾ ਗੁਣਾ ਨਿਕਲਿਆ
55 ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਯਹੂਦਾਹ ਦੇਸ਼ ਵਿਚ ਹਬਰੋਨ+ ਤੇ ਇਸ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਦਿੱਤੀਆਂ।
56 ਪਰ ਉਨ੍ਹਾਂ ਨੇ ਸ਼ਹਿਰ ਦਾ ਖੇਤ ਅਤੇ ਉਸ ਸ਼ਹਿਰ ਦੇ ਪਿੰਡ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਦਿੱਤੇ।+
57 ਹਾਰੂਨ ਦੀ ਔਲਾਦ ਨੂੰ ਉਨ੍ਹਾਂ ਨੇ ਪਨਾਹ ਦੇ ਸ਼ਹਿਰ,*+ ਹਬਰੋਨ,+ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ, ਯਤੀਰ,+ ਅਸ਼ਤਮੋਆ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ,+
58 ਨਾਲੇ ਹੀਲੇਨ ਤੇ ਇਸ ਦੀਆਂ ਚਰਾਂਦਾਂ, ਦਬੀਰ+ ਤੇ ਇਸ ਦੀਆਂ ਚਰਾਂਦਾਂ,
59 ਆਸ਼ਾਨ+ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਸ਼ਮਸ਼+ ਤੇ ਇਸ ਦੀਆਂ ਚਰਾਂਦਾਂ;
60 ਅਤੇ ਬਿਨਯਾਮੀਨ ਦੇ ਗੋਤ ਤੋਂ ਉਨ੍ਹਾਂ ਨੂੰ ਗਬਾ+ ਤੇ ਇਸ ਦੀਆਂ ਚਰਾਂਦਾਂ, ਆਲਮਥ ਤੇ ਇਸ ਦੀਆਂ ਚਰਾਂਦਾਂ ਅਤੇ ਅਨਾਥੋਥ+ ਤੇ ਇਸ ਦੀਆਂ ਚਰਾਂਦਾਂ ਮਿਲੀਆਂ। ਉਨ੍ਹਾਂ ਦੇ ਘਰਾਣਿਆਂ ਲਈ ਕੁੱਲ 13 ਸ਼ਹਿਰ ਸਨ।+
61 ਬਾਕੀ ਕਹਾਥੀਆਂ ਨੂੰ ਗੋਤ ਦੇ ਘਰਾਣੇ, ਅੱਧੇ ਗੋਤ, ਮਨੱਸ਼ਹ ਦੇ ਅੱਧੇ ਗੋਤ ਨੇ ਦਸ ਸ਼ਹਿਰ ਦਿੱਤੇ ਸਨ।*+
62 ਉਨ੍ਹਾਂ ਨੇ ਗੇਰਸ਼ੋਮੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਯਿਸਾਕਾਰ ਦੇ ਗੋਤ, ਆਸ਼ੇਰ ਦੇ ਗੋਤ, ਨਫ਼ਤਾਲੀ ਦੇ ਗੋਤ ਅਤੇ ਬਾਸ਼ਾਨ ਵਿਚ ਮਨੱਸ਼ਹ ਦੇ ਗੋਤ ਦੇ 13 ਸ਼ਹਿਰ ਦਿੱਤੇ।+
63 ਉਨ੍ਹਾਂ ਨੇ ਮਰਾਰੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਗੁਣਾ ਪਾ ਕੇ ਰਊਬੇਨ ਦੇ ਗੋਤ, ਗਾਦ ਦੇ ਗੋਤ ਅਤੇ ਜ਼ਬੂਲੁਨ ਦੇ ਗੋਤ ਦੇ 12 ਸ਼ਹਿਰ ਦਿੱਤੇ।+
64 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ।+
65 ਇਸ ਤੋਂ ਇਲਾਵਾ, ਉਨ੍ਹਾਂ ਨੇ ਗੁਣਾ ਪਾ ਕੇ ਯਹੂਦਾਹ ਦੇ ਗੋਤ, ਸ਼ਿਮਓਨ ਦੇ ਗੋਤ ਅਤੇ ਬਿਨਯਾਮੀਨ ਦੇ ਗੋਤ ਦੇ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
66 ਕਹਾਥੀਆਂ ਦੇ ਕੁਝ ਘਰਾਣਿਆਂ ਨੂੰ ਉਨ੍ਹਾਂ ਦੇ ਇਲਾਕੇ ਵਜੋਂ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਮਿਲੇ।+
67 ਉਨ੍ਹਾਂ ਨੇ ਉਨ੍ਹਾਂ ਨੂੰ ਪਨਾਹ ਦੇ ਸ਼ਹਿਰ,* ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ
68 ਅਤੇ ਯਾਕਮਾਮ ਤੇ ਇਸ ਦੀਆਂ ਚਰਾਂਦਾਂ, ਬੈਤ-ਹੋਰੋਨ+ ਤੇ ਇਸ ਦੀਆਂ ਚਰਾਂਦਾਂ,
69 ਅੱਯਾਲੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ+ ਤੇ ਇਸ ਦੀਆਂ ਚਰਾਂਦਾਂ;
70 ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਅਨੇਰ ਤੇ ਇਸ ਦੀਆਂ ਚਰਾਂਦਾਂ ਅਤੇ ਬਿਲਆਮ ਤੇ ਇਸ ਦੀਆਂ ਚਰਾਂਦਾਂ ਮਿਲੀਆਂ।
71 ਗੇਰਸ਼ੋਮੀਆਂ ਨੂੰ ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣੇ ਕੋਲੋਂ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਅਸ਼ਤਾਰਾਥ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+
72 ਨਾਲੇ ਯਿਸਾਕਾਰ ਦੇ ਗੋਤ ਤੋਂ ਕੇਦਸ਼ ਤੇ ਇਸ ਦੀਆਂ ਚਰਾਂਦਾਂ, ਦਾਬਰਥ+ ਤੇ ਇਸ ਦੀਆਂ ਚਰਾਂਦਾਂ,+
73 ਰਾਮੋਥ ਤੇ ਇਸ ਦੀਆਂ ਚਰਾਂਦਾਂ ਅਤੇ ਆਨੇਮ ਤੇ ਇਸ ਦੀਆਂ ਚਰਾਂਦਾਂ;
74 ਅਤੇ ਆਸ਼ੇਰ ਦੇ ਗੋਤ ਤੋਂ ਮਾਸ਼ਾਲ ਤੇ ਇਸ ਦੀਆਂ ਚਰਾਂਦਾਂ, ਅਬਦੋਨ ਤੇ ਇਸ ਦੀਆਂ ਚਰਾਂਦਾਂ,+
75 ਹੂਕੋਕ ਤੇ ਇਸ ਦੀਆਂ ਚਰਾਂਦਾਂ ਅਤੇ ਰਹੋਬ+ ਤੇ ਇਸ ਦੀਆਂ ਚਰਾਂਦਾਂ;
76 ਅਤੇ ਨਫ਼ਤਾਲੀ ਦੇ ਗੋਤ ਤੋਂ ਗਲੀਲ+ ਵਿਚ ਕੇਦਸ਼+ ਤੇ ਇਸ ਦੀਆਂ ਚਰਾਂਦਾਂ, ਹੰਮੋਨ ਤੇ ਇਸ ਦੀਆਂ ਚਰਾਂਦਾਂ ਅਤੇ ਕਿਰਯਾਥੈਮ ਤੇ ਇਸ ਦੀਆਂ ਚਰਾਂਦਾਂ।
77 ਬਾਕੀ ਮਰਾਰੀਆਂ ਨੂੰ ਉਨ੍ਹਾਂ ਨੇ ਜ਼ਬੂਲੁਨ ਦੇ ਗੋਤ ਕੋਲੋਂ ਰਿੰਮੋਨੋ ਤੇ ਇਸ ਦੀਆਂ ਚਰਾਂਦਾਂ, ਤਾਬੋਰ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+
78 ਅਤੇ ਰਊਬੇਨ ਦੇ ਗੋਤ ਤੋਂ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਯਰੀਹੋ ਨੇੜਲੇ ਯਰਦਨ ਦੇ ਇਲਾਕੇ ਵਿੱਚੋਂ ਉਜਾੜ ਵਿਚ ਬਸਰ ਤੇ ਇਸ ਦੀਆਂ ਚਰਾਂਦਾਂ ਅਤੇ ਯਹਾਸ+ ਤੇ ਇਸ ਦੀਆਂ ਚਰਾਂਦਾਂ ਮਿਲੀਆਂ,
79 ਨਾਲੇ ਕਦੇਮੋਥ+ ਤੇ ਇਸ ਦੀਆਂ ਚਰਾਂਦਾਂ ਅਤੇ ਮੇਫਾਆਥ ਤੇ ਇਸ ਦੀਆਂ ਚਰਾਂਦਾਂ;
80 ਅਤੇ ਗਾਦ ਦੇ ਗੋਤ ਕੋਲੋਂ ਗਿਲਆਦ ਵਿਚ ਰਾਮੋਥ ਤੇ ਇਸ ਦੀਆਂ ਚਰਾਂਦਾਂ, ਮਹਨਾਇਮ+ ਤੇ ਇਸ ਦੀਆਂ ਚਰਾਂਦਾਂ,
81 ਹਸ਼ਬੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਯਾਜ਼ੇਰ+ ਤੇ ਇਸ ਦੀਆਂ ਚਰਾਂਦਾਂ।
ਫੁਟਨੋਟ
^ ਇਬ, “ਪੁੱਤਰ।”
^ ਆਇਤ 1 ਵਿਚ ਇਸ ਨੂੰ ਗੇਰਸ਼ੋਨ ਵੀ ਕਿਹਾ ਗਿਆ ਹੈ।
^ ਜਾਂ, “ਦੀ ਔਲਾਦ।”
^ ਜਾਂ, “ਦੀ ਔਲਾਦ।”
^ ਯਾਨੀ, ਹੇਮਾਨ।
^ ਇਬ, “ਦਿੱਤਾ ਗਿਆ ਸੀ।”
^ ਜਾਂ, “ਕੰਧਾਂ ਨਾਲ ਘਿਰੇ ਹੋਏ ਡੇਰੇ।”
^ ਜਾਂ, “ਗੁਣੇ ਪਾ ਕੇ ਦਿੱਤੇ ਗਏ ਸਨ।”