ਪਹਿਲਾ ਇਤਿਹਾਸ 7:1-40

  • ਯਿਸਾਕਾਰ ਦੀ ਔਲਾਦ (1-5), ਬਿਨਯਾਮੀਨ ਦੀ ਔਲਾਦ (6-12), ਨਫ਼ਤਾਲੀ ਦੀ ਔਲਾਦ (13), ਮਨੱਸ਼ਹ ਦੀ ਔਲਾਦ  (14-19), ਇਫ਼ਰਾਈਮ ਦੀ ਔਲਾਦ (20-29) ਅਤੇ ਆਸ਼ੇਰ ਦੀ ਔਲਾਦ (30-40)

7  ਯਿਸਾਕਾਰ ਦੇ ਪੁੱਤਰ ਸਨ ਤੋਲਾ, ਪੁਆਹ, ਯਾਸ਼ੂਬ ਅਤੇ ਸ਼ਿਮਰੋਨ+—ਕੁੱਲ ਚਾਰ।  ਤੋਲਾ ਦੇ ਪੁੱਤਰ ਸਨ ਉਜ਼ੀ, ਰਫਾਯਾਹ, ਯਰੀਏਲ, ਯਹਮਈ, ਯਿਬਸਾਮ ਅਤੇ ਸ਼ਮੂਏਲ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਤੋਲਾ ਦੇ ਵੰਸ਼ ਵਿੱਚੋਂ ਤਾਕਤਵਰ ਸੂਰਮੇ ਆਏ ਜਿਨ੍ਹਾਂ ਦੀ ਗਿਣਤੀ ਦਾਊਦ ਦੇ ਦਿਨਾਂ ਵਿਚ 22,600 ਸੀ।  ਉਜ਼ੀ ਦੇ ਵੰਸ਼* ਵਿੱਚੋਂ ਸਨ ਯਿਜ਼ਰਹਯਾਹ ਤੇ ਯਿਜ਼ਰਹਯਾਹ ਦੇ ਪੁੱਤਰ: ਮੀਕਾਏਲ, ਓਬਦਯਾਹ, ਯੋਏਲ ਅਤੇ ਯਿਸ਼ੀਯਾਹ। ਇਹ ਪੰਜੇ ਜਣੇ ਮੁਖੀਏ* ਸਨ।  ਉਨ੍ਹਾਂ ਨਾਲ ਉਨ੍ਹਾਂ ਦੇ ਵੰਸ਼ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਫ਼ੌਜ ਵਿਚ 36,000 ਫ਼ੌਜੀ ਯੁੱਧ ਲਈ ਉਪਲਬਧ ਸਨ ਕਿਉਂਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਤਨੀਆਂ ਅਤੇ ਪੁੱਤਰ ਸਨ।  ਨਾਲੇ ਯਿਸਾਕਾਰ ਦੇ ਸਾਰੇ ਖ਼ਾਨਦਾਨਾਂ ਵਿੱਚੋਂ ਉਨ੍ਹਾਂ ਦੇ ਭਰਾ ਤਾਕਤਵਰ ਯੋਧੇ ਸਨ ਜਿਨ੍ਹਾਂ ਦੀ ਗਿਣਤੀ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ 87,000 ਸੀ।+  ਬਿਨਯਾਮੀਨ ਦੇ ਪੁੱਤਰ+ ਸਨ ਬੇਲਾ,+ ਬਕਰ+ ਅਤੇ ਯਿਦੀਏਲ+​—ਕੁੱਲ ਤਿੰਨ।  ਬੇਲਾ ਦੇ ਪੁੱਤਰ ਸਨ ਅਸਬੋਨ, ਉਜ਼ੀ, ਉਜ਼ੀਏਲ, ਯਿਰਮੋਥ ਅਤੇ ਈਰੀ​—ਕੁੱਲ ਪੰਜ। ਉਹ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਅਤੇ ਤਾਕਤਵਰ ਯੋਧੇ ਸਨ ਜਿਨ੍ਹਾਂ ਦੀ ਗਿਣਤੀ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ 22,034 ਸੀ।+  ਬਕਰ ਦੇ ਪੁੱਤਰ ਸਨ ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਾਈ, ਆਮਰੀ, ਯਿਰੇਮੋਥ, ਅਬੀਯਾਹ, ਅਨਾਥੋਥ ਅਤੇ ਆਲਮਥ। ਇਹ ਸਾਰੇ ਬਕਰ ਦੇ ਪੁੱਤਰ ਸਨ।  ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਵੰਸ਼ਾਵਲੀ ਅਨੁਸਾਰ ਉਨ੍ਹਾਂ ਦੀ ਔਲਾਦ ਵਿੱਚੋਂ 20,200 ਤਾਕਤਵਰ ਯੋਧੇ ਸਨ। 10  ਯਿਦੀਏਲ+ ਦੇ ਪੁੱਤਰ ਸਨ ਬਿਲਹਾਨ ਤੇ ਬਿਲਹਾਨ ਦੇ ਪੁੱਤਰ: ਯੂਸ਼, ਬਿਨਯਾਮੀਨ, ਏਹੂਦ, ਕਨਾਨਾਹ, ਜ਼ੇਥਾਨ, ਤਰਸ਼ੀਸ਼ ਅਤੇ ਅਹੀਸ਼ਾਹਰ। 11  ਇਹ ਸਾਰੇ ਯਿਦੀਏਲ ਦੇ ਪੁੱਤਰ ਸਨ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਵੰਸ਼ਾਵਲੀ ਅਨੁਸਾਰ ਉਹ 17,200 ਤਾਕਤਵਰ ਯੋਧੇ ਸਨ ਜੋ ਫ਼ੌਜ ਨਾਲ ਯੁੱਧ ਵਿਚ ਜਾਣ ਲਈ ਤਿਆਰ ਰਹਿੰਦੇ ਸਨ। 12  ਸ਼ੁੱਪੀਮ ਅਤੇ ਹੁੱਪੀਮ ਈਰ+ ਦੇ ਪੁੱਤਰ ਸਨ; ਹੁਸ਼ੀਮ ਅਹੇਰ ਦੇ ਪੁੱਤਰ ਸਨ। 13  ਨਫ਼ਤਾਲੀ ਦੇ ਪੁੱਤਰ ਸਨ+ ਯਹਸੀਏਲ, ਗੂਨੀ, ਯੇਸਰ ਅਤੇ ਸ਼ਲੂਮ ਜੋ ਬਿਲਹਾਹ ਦੀ ਔਲਾਦ* ਸਨ।+ 14  ਮਨੱਸ਼ਹ+ ਦੇ ਪੁੱਤਰ ਸਨ: ਅਸਰੀਏਲ ਜੋ ਉਸ ਦੀ ਸੀਰੀਆਈ ਰਖੇਲ ਤੋਂ ਪੈਦਾ ਹੋਇਆ ਸੀ। (ਉਸ ਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ ਸੀ।+ 15  ਮਾਕੀਰ ਨੇ ਸ਼ੁੱਪੀਮ ਅਤੇ ਹੁੱਪੀਮ ਦੇ ਵਿਆਹ ਕਰ ਦਿੱਤੇ ਅਤੇ ਉਸ ਦੀ ਭੈਣ ਦਾ ਨਾਂ ਮਾਕਾਹ ਸੀ।) ਦੂਜੇ ਦਾ ਨਾਂ ਸਲਾਫਹਾਦ ਸੀ,+ ਪਰ ਸਲਾਫਹਾਦ ਦੀਆਂ ਸਿਰਫ਼ ਧੀਆਂ ਸਨ।+ 16  ਮਾਕੀਰ ਦੀ ਪਤਨੀ ਮਾਕਾਹ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਂ ਪਰਸ਼ ਰੱਖਿਆ; ਉਸ ਦੇ ਭਰਾ ਦਾ ਨਾਂ ਸ਼ਰਸ਼ ਸੀ; ਅਤੇ ਉਸ ਦੇ ਪੁੱਤਰ ਸਨ ਊਲਾਮ ਤੇ ਰਕਮ। 17  ਊਲਾਮ ਦਾ ਪੁੱਤਰ* ਬਦਾਨ ਸੀ। ਇਹ ਗਿਲਆਦ ਦੇ ਪੁੱਤਰ ਸਨ ਜੋ ਮਾਕੀਰ ਦਾ ਪੁੱਤਰ ਤੇ ਮਨੱਸ਼ਹ ਦਾ ਪੋਤਾ ਸੀ। 18  ਉਸ ਦੀ ਭੈਣ ਹੰਮੋਲਕਥ ਸੀ। ਉਸ ਨੇ ਈਸ਼ਹੋਦ, ਅਬੀ-ਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ। 19  ਸ਼ਮੀਦਾ ਦੇ ਪੁੱਤਰ ਸਨ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ। 20  ਇਫ਼ਰਾਈਮ ਦੇ ਪੁੱਤਰ+ ਸਨ ਸ਼ੂਥਲਾਹ,+ ਉਸ ਦਾ ਪੁੱਤਰ ਬਰਦ, ਉਸ ਦਾ ਪੁੱਤਰ ਤਾਹਥ, ਉਸ ਦਾ ਪੁੱਤਰ ਅਲਆਦਾਹ, ਉਸ ਦਾ ਪੁੱਤਰ ਤਾਹਥ, 21  ਉਸ ਦਾ ਪੁੱਤਰ ਜ਼ਾਬਾਦ, ਉਸ ਦਾ ਪੁੱਤਰ ਸ਼ੂਥਲਾਹ ਅਤੇ ਏਜ਼ਰ ਤੇ ਅਲਆਦ। ਗਥ ਦੇ ਆਦਮੀਆਂ+ ਨੇ, ਜੋ ਇਸ ਦੇਸ਼ ਵਿਚ ਪੈਦਾ ਹੋਏ ਸਨ, ਉਨ੍ਹਾਂ ਨੂੰ ਮਾਰ ਦਿੱਤਾ ਕਿਉਂਕਿ ਉਹ ਉਨ੍ਹਾਂ ਦੇ ਪਸ਼ੂਆਂ ਨੂੰ ਚੋਰੀ ਕਰਨ ਗਏ ਸਨ। 22  ਉਨ੍ਹਾਂ ਦਾ ਪਿਤਾ ਇਫ਼ਰਾਈਮ ਕਈ ਦਿਨਾਂ ਤਕ ਸੋਗ ਮਨਾਉਂਦਾ ਰਿਹਾ ਅਤੇ ਉਸ ਦੇ ਭਰਾ ਉਸ ਨੂੰ ਦਿਲਾਸਾ ਦੇਣ ਲਈ ਆਉਂਦੇ ਰਹੇ। 23  ਬਾਅਦ ਵਿਚ ਉਸ ਨੇ ਆਪਣੀ ਪਤਨੀ ਨਾਲ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋਈ ਤੇ ਇਕ ਪੁੱਤਰ ਨੂੰ ਜਨਮ ਦਿੱਤਾ। ਪਰ ਉਸ ਨੇ ਉਸ ਦਾ ਨਾਂ ਬਰੀਆਹ* ਰੱਖਿਆ ਕਿਉਂਕਿ ਉਸ ਨੇ ਉਸ ਸਮੇਂ ਜਨਮ ਦਿੱਤਾ ਸੀ ਜਦੋਂ ਉਸ ਦੇ ਘਰਾਣੇ ’ਤੇ ਬਿਪਤਾ ਆ ਪਈ ਸੀ। 24  ਉਸ ਦੀ ਧੀ ਸ਼ਾਰਾਹ ਸੀ ਜਿਸ ਨੇ ਹੇਠਲਾ+ ਤੇ ਉੱਪਰਲਾ ਬੈਤ-ਹੋਰੋਨ+ ਅਤੇ ਉਜ਼ੇਨ-ਸ਼ਾਰਾਹ ਉਸਾਰਿਆ ਸੀ। 25  ਉਸ ਦਾ ਪੁੱਤਰ ਰੀਫਾਹ, ਰਸ਼ਫ, ਉਸ ਦਾ ਪੁੱਤਰ ਤਲਹ, ਉਸ ਦਾ ਪੁੱਤਰ ਤਹਨ, 26  ਉਸ ਦਾ ਪੁੱਤਰ ਲਾਦਾਨ, ਉਸ ਦਾ ਪੁੱਤਰ ਅਮੀਹੂਦ, ਉਸ ਦਾ ਪੁੱਤਰ ਅਲੀਸ਼ਾਮਾ, 27  ਉਸ ਦਾ ਪੁੱਤਰ ਨੂਨ ਅਤੇ ਉਸ ਦਾ ਪੁੱਤਰ ਯਹੋਸ਼ੁਆ ਸੀ।*+ 28  ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੇ ਰਹਿਣ ਦੀਆਂ ਥਾਵਾਂ ਸਨ ਬੈਤੇਲ+ ਅਤੇ ਇਸ ਦੇ ਅਧੀਨ ਆਉਂਦੇ* ਕਸਬੇ, ਪੂਰਬ ਵੱਲ ਨਾਰਾਨ ਤੇ ਪੱਛਮ ਵੱਲ ਗਜ਼ਰ ਅਤੇ ਇਸ ਦੇ ਅਧੀਨ ਆਉਂਦੇ ਕਸਬੇ ਤੇ ਸ਼ਕਮ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਦੂਰ ਅੱਜ਼ਾਹ* ਅਤੇ ਇਸ ਦੇ ਅਧੀਨ ਆਉਂਦੇ ਕਸਬੇ; 29  ਮਨੱਸ਼ਹ ਦੀ ਔਲਾਦ ਦੇ ਨੇੜੇ ਸਨ ਬੈਤ-ਸ਼ਿਆਨ+ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਤਾਨਾਕ+ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਮਗਿੱਦੋ+ ਅਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਦੋਰ+ ਤੇ ਇਸ ਦੇ ਅਧੀਨ ਆਉਂਦੇ ਕਸਬੇ। ਇਨ੍ਹਾਂ ਵਿਚ ਇਜ਼ਰਾਈਲ ਦੇ ਪੁੱਤਰ ਯੂਸੁਫ਼ ਦੀ ਔਲਾਦ ਰਹਿੰਦੀ ਸੀ। 30  ਆਸ਼ੇਰ ਦੇ ਪੁੱਤਰ ਸਨ ਯਿਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰੀਆਹ+ ਤੇ ਉਨ੍ਹਾਂ ਦੀ ਭੈਣ ਦਾ ਨਾਂ ਸਰਹ ਸੀ।+ 31  ਬਰੀਆਹ ਦੇ ਪੁੱਤਰ ਸਨ ਹੇਬਰ ਅਤੇ ਮਲਕੀਏਲ ਜੋ ਬਿਰਜ਼ਾਵਿਥ ਦਾ ਪਿਤਾ ਸੀ। 32  ਹੇਬਰ ਤੋਂ ਯਫਲੇਟ, ਸ਼ੋਮਰ ਅਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਪੈਦਾ ਹੋਈ। 33  ਯਫਲੇਟ ਦੇ ਪੁੱਤਰ ਸਨ ਪਾਸਕ, ਬਿਮਹਾਲ ਅਤੇ ਅਸ਼ਵਥ। ਇਹ ਯਫਲੇਟ ਦੇ ਪੁੱਤਰ ਸਨ। 34  ਸ਼ਾਮਰ* ਦੇ ਪੁੱਤਰ ਸਨ ਅਹੀ, ਰੋਹਗਾਹ, ਹੁੱਬਾਹ ਅਤੇ ਅਰਾਮ। 35  ਉਸ ਦੇ ਭਰਾ ਹੇਲਮ* ਦੇ ਪੁੱਤਰ ਸਨ ਸੋਫਾਹ, ਯਿਮਨਾ, ਸ਼ੇਲਸ਼ ਅਤੇ ਆਮਲ। 36  ਸੋਫਾਹ ਦੇ ਪੁੱਤਰ ਸਨ ਸੂਆਹ, ਹਰਨਫਰ, ਸ਼ੂਆਲ, ਬੇਰੀ, ਯਿਮਰਾਹ, 37  ਬਸਰ, ਹੋਦ, ਸ਼ੰਮਾ, ਸ਼ਿਲਸ਼ਾਹ, ਯਿਥਰਾਨ ਅਤੇ ਬਏਰਾ। 38  ਯਥਰ ਦੇ ਪੁੱਤਰ ਸਨ ਯਫੁੰਨਾਹ, ਪਿਸਪਾ ਅਤੇ ਅਰਾ। 39  ਉੱਲਾ ਦੇ ਪੁੱਤਰ ਸਨ ਆਰਹ, ਹਨੀਏਲ ਅਤੇ ਰਿਸਯਾ। 40  ਇਹ ਸਾਰੇ ਆਸ਼ੇਰ ਦੇ ਪੁੱਤਰ ਸਨ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ, ਖ਼ਾਸ ਆਦਮੀ ਤੇ ਤਾਕਤਵਰ ਯੋਧੇ ਅਤੇ ਮੁਖੀਆਂ ਦੇ ਮੁਖੀ ਸਨ; ਵੰਸ਼ਾਵਲੀ ਵਿਚ ਦਰਜ ਨਾਵਾਂ ਦੀ ਸੂਚੀ ਅਨੁਸਾਰ+ ਫ਼ੌਜ ਵਿਚ ਉਨ੍ਹਾਂ ਆਦਮੀਆਂ ਦੀ ਗਿਣਤੀ 26,000 ਸੀ+ ਜੋ ਯੁੱਧ ਲਈ ਉਪਲਬਧ ਸਨ।

ਫੁਟਨੋਟ

ਇਬ, “ਸਿਰ।”
ਇਬ, “ਪੁੱਤਰਾਂ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਮਤਲਬ “ਬਿਪਤਾ ਨਾਲ।”
ਮਤਲਬ “ਯਹੋਵਾਹ ਮੁਕਤੀ ਹੈ।”
ਜਾਂ, “ਆਲੇ-ਦੁਆਲੇ ਦੇ।”
ਜਾਂ ਸੰਭਵ ਹੈ, “ਗਾਜ਼ਾ,” ਪਰ ਉਹ ਗਾਜ਼ਾ ਨਹੀਂ ਜੋ ਫਲਿਸਤ ਵਿਚ ਸੀ।
ਆਇਤ 32 ਵਿਚ ਇਸ ਨੂੰ ਸ਼ੋਮਰ ਵੀ ਕਿਹਾ ਗਿਆ ਹੈ।
ਇਹ ਸ਼ਾਇਦ ਆਇਤ 32 ਵਿਚ ਦੱਸਿਆ “ਹੋਥਾਮ” ਹੈ।