ਪਹਿਲਾ ਇਤਿਹਾਸ 8:1-40

  • ਬਿਨਯਾਮੀਨ ਦੀ ਔਲਾਦ (1-40)

    • ਸ਼ਾਊਲ ਦੀ ਵੰਸ਼ਾਵਲੀ (33-40)

8  ਬਿਨਯਾਮੀਨ+ ਦਾ ਜੇਠਾ ਪੁੱਤਰ ਸੀ ਬੇਲਾ,+ ਦੂਸਰਾ ਅਸ਼ਬੇਲ,+ ਤੀਸਰਾ ਅਹਾਰਾਹ,  ਚੌਥਾ ਨੋਹਾ ਅਤੇ ਪੰਜਵਾਂ ਰਾਫਾ।  ਬੇਲਾ ਦੇ ਪੁੱਤਰ ਸਨ ਅਦਾਰ, ਗੇਰਾ,+ ਅਬੀਹੂਦ,  ਅਬੀਸ਼ੂਆ, ਨਾਮਾਨ, ਅਹੋਆਹ,  ਗੇਰਾ, ਸ਼ਫੂਫਾਨ ਅਤੇ ਹੂਰਾਮ।  ਇਹ ਏਹੂਦ ਦੇ ਪੁੱਤਰ ਯਾਨੀ ਗਬਾ+ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਮਾਨਹਥ ਲਿਜਾਇਆ ਗਿਆ ਸੀ:  ਨਾਮਾਨ, ਅਹੀਯਾਹ ਅਤੇ ਗੇਰਾ​—ਇਹ ਉਹੀ ਸੀ ਜੋ ਉਨ੍ਹਾਂ ਨੂੰ ਗ਼ੁਲਾਮੀ ਵਿਚ ਲੈ ਕੇ ਗਿਆ ਸੀ ਅਤੇ ਉਸ ਤੋਂ ਉਜ਼ਾ ਤੇ ਅਹੀਹੂਦ ਪੈਦਾ ਹੋਏ।  ਸ਼ਹਰਯਿਮ ਦੇ ਬੱਚੇ ਮੋਆਬ ਦੇ ਇਲਾਕੇ* ਵਿਚ ਪੈਦਾ ਹੋਏ। ਇਸ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਸੀ। ਹੁਸ਼ੀਮ ਅਤੇ ਬਾਰਾ ਉਸ ਦੀਆਂ ਪਤਨੀਆਂ ਸਨ।*  ਉਸ ਦੀ ਪਤਨੀ ਹੋਦਸ਼ ਤੋਂ ਉਸ ਦੇ ਯੋਬਾਬ, ਸਿਬਯਾ, ਮੇਸ਼ਾ ਤੇ ਮਲਕਾਮ ਪੈਦਾ ਹੋਏ। 10  ਨਾਲੇ ਯੂਸ, ਸ਼ਾਕਯਾਹ ਅਤੇ ਮਿਰਮਾਹ। ਇਹ ਉਸ ਦੇ ਪੁੱਤਰ ਸਨ ਜੋ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। 11  ਹੁਸ਼ੀਮ ਤੋਂ ਉਸ ਦੇ ਅਬੀਟੂਬ ਤੇ ਅਲਪਾਲ ਪੈਦਾ ਹੋਏ। 12  ਅਲਪਾਲ ਦੇ ਪੁੱਤਰ ਸਨ ਏਬਰ, ਮਿਸ਼ਾਮ, ਸ਼ਾਮਦ (ਜਿਸ ਨੇ ਓਨੋ+ ਅਤੇ ਲੋਦ+ ਤੇ ਇਸ ਦੇ ਅਧੀਨ ਆਉਂਦੇ* ਕਸਬੇ ਉਸਾਰੇ ਸਨ), 13  ਬਰੀਆਹ ਅਤੇ ਸ਼ਮਾ। ਇਹ ਅੱਯਾਲੋਨ+ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ ਸੀ। 14  ਅਹਯੋ, ਸ਼ਾਸ਼ਾਕ, ਯਿਰੇਮੋਥ, 15  ਜ਼ਬਦਯਾਹ, ਅਰਾਦ, ਏਦਰ, 16  ਮੀਕਾਏਲ, ਯਿਸ਼ਪਾਹ ਤੇ ਯੋਹਾ ਜੋ ਬਰੀਆਹ ਦੇ ਪੁੱਤਰ ਸਨ; 17  ਜ਼ਬਦਯਾਹ, ਮਸ਼ੂਲਾਮ, ਹਿਜ਼ਕੀ, ਹੇਬਰ, 18  ਯਿਸ਼ਮਰੇ, ਯਿਜ਼ਲੀਆਹ ਤੇ ਯੋਬਾਬ ਜੋ ਅਲਪਾਲ ਦੇ ਪੁੱਤਰ ਸਨ; 19  ਯਾਕੀਮ, ਜ਼ਿਕਰੀ, ਜ਼ਬਦੀ, 20  ਅਲੀਏਨਾਈ, ਸਿੱਲਥਈ, ਅਲੀਏਲ, 21  ਅਦਾਯਾਹ, ਬਰਾਯਾਹ ਤੇ ਸ਼ਿਮਰਾਥ ਜੋ ਸ਼ਿਮਈ ਦੇ ਪੁੱਤਰ ਸਨ; 22  ਅਤੇ ਯਿਸ਼ਪਾਨ, ਏਬਰ, ਅਲੀਏਲ, 23  ਅਬਦੋਨ, ਜ਼ਿਕਰੀ, ਹਨਾਨ, 24  ਹਨਨਯਾਹ, ਏਲਾਮ, ਅਨਥੋਥੀਯਾਹ, 25  ਯਿਫਦਯਾਹ ਤੇ ਪਨੂਏਲ ਜੋ ਸ਼ਾਸ਼ਾਕ ਦੇ ਪੁੱਤਰ ਸਨ; 26  ਸ਼ਮਸ਼ਰਈ, ਸ਼ਹਰਯਾਹ, ਅਥਲਯਾਹ, 27  ਯਾਰਸ਼ਯਾਹ, ਏਲੀਯਾਹ ਤੇ ਜ਼ਿਕਰੀ ਜੋ ਯਰੋਹਾਮ ਦੇ ਪੁੱਤਰ ਸਨ। 28  ਇਹ ਆਪਣੀ ਵੰਸ਼ਾਵਲੀ ਅਨੁਸਾਰ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। ਇਹ ਮੁਖੀ ਯਰੂਸ਼ਲਮ ਵਿਚ ਰਹਿੰਦੇ ਸਨ। 29  ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿਚ ਰਹਿੰਦਾ ਸੀ।+ ਉਸ ਦੀ ਪਤਨੀ ਦਾ ਨਾਂ ਮਾਕਾਹ ਸੀ।+ 30  ਉਸ ਦਾ ਜੇਠਾ ਪੁੱਤਰ ਅਬਦੋਨ ਸੀ ਜਿਸ ਤੋਂ ਬਾਅਦ ਸੂਰ, ਕੀਸ਼, ਬਆਲ, ਨਾਦਾਬ, 31  ਗਦੋਰ, ਅਹਯੋ ਅਤੇ ਜ਼ਾਕਰ ਹੋਏ। 32  ਮਿਕਲੋਥ ਤੋਂ ਸ਼ਿਮਾਹ ਪੈਦਾ ਹੋਇਆ। ਅਤੇ ਉਹ ਸਾਰੇ ਆਪਣੇ ਭਰਾਵਾਂ ਦੇ ਨੇੜੇ ਯਰੂਸ਼ਲਮ ਵਿਚ ਆਪਣੇ ਹੋਰਨਾਂ ਭਰਾਵਾਂ ਨਾਲ ਰਹਿੰਦੇ ਸਨ। 33  ਨੇਰ+ ਤੋਂ ਕੀਸ਼ ਪੈਦਾ ਹੋਇਆ; ਕੀਸ਼ ਤੋਂ ਸ਼ਾਊਲ ਪੈਦਾ ਹੋਇਆ;+ ਸ਼ਾਊਲ ਤੋਂ ਯੋਨਾਥਾਨ,+ ਮਲਕੀ-ਸ਼ੂਆ,+ ਅਬੀਨਾਦਾਬ+ ਅਤੇ ਅਸ਼ਬਾਲ*+ ਪੈਦਾ ਹੋਏ। 34  ਯੋਨਾਥਾਨ ਦਾ ਪੁੱਤਰ ਸੀ ਮਰੀਬ-ਬਾਲ।*+ ਮਰੀਬ-ਬਾਲ ਤੋਂ ਮੀਕਾਹ ਪੈਦਾ ਹੋਇਆ।+ 35  ਮੀਕਾਹ ਦੇ ਪੁੱਤਰ ਸਨ ਪੀਥੋਨ, ਮਲਕ, ਤਰੇਆ ਅਤੇ ਆਹਾਜ਼। 36  ਆਹਾਜ਼ ਤੋਂ ਯਹੋਅੱਦਾਹ ਪੈਦਾ ਹੋਇਆ; ਯਹੋਅੱਦਾਹ ਤੋਂ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਪੈਦਾ ਹੋਏ। ਜ਼ਿਮਰੀ ਤੋਂ ਮੋਸਾ ਪੈਦਾ ਹੋਇਆ। 37  ਮੋਸਾ ਤੋਂ ਬਿਨਆ ਪੈਦਾ ਹੋਇਆ ਅਤੇ ਉਸ ਦਾ ਪੁੱਤਰ ਰਾਫਾਹ ਸੀ, ਉਸ ਦਾ ਪੁੱਤਰ ਅਲਾਸਾਹ ਅਤੇ ਉਸ ਦਾ ਪੁੱਤਰ ਆਸੇਲ ਸੀ। 38  ਆਸੇਲ ਦੇ ਛੇ ਪੁੱਤਰ ਸਨ ਤੇ ਉਨ੍ਹਾਂ ਦੇ ਨਾਂ ਸਨ ਅਜ਼ਰੀਕਾਮ, ਬੋਕਰੂ, ਇਸਮਾਏਲ, ਸ਼ਾਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਆਸੇਲ ਦੇ ਪੁੱਤਰ ਸਨ। 39  ਉਸ ਦੇ ਭਰਾ ਏਸ਼ਕ ਦੇ ਪੁੱਤਰ ਸਨ ਜੇਠਾ ਊਲਾਮ, ਦੂਸਰਾ ਯੂਸ਼ ਅਤੇ ਤੀਸਰਾ ਅਲੀਫਾਲਟ। 40  ਊਲਾਮ ਦੇ ਪੁੱਤਰ ਤਾਕਤਵਰ ਯੋਧੇ ਸਨ ਜੋ ਕਮਾਨ ਚਲਾਉਣ ਵਿਚ ਮਾਹਰ ਸਨ* ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤਰ ਤੇ ਪੋਤੇ ਸਨ ਜਿਨ੍ਹਾਂ ਦੀ ਗਿਣਤੀ 150 ਸੀ। ਇਹ ਸਾਰੇ ਬਿਨਯਾਮੀਨ ਦੀ ਔਲਾਦ ਸਨ।

ਫੁਟਨੋਟ

ਇਬ, “ਮੈਦਾਨ।”
ਜਾਂ ਸੰਭਵ ਹੈ, “ਇਸ ਤੋਂ ਪਹਿਲਾਂ ਉਸ ਨੇ ਆਪਣੀਆਂ ਪਤਨੀਆਂ ਹੁਸ਼ੀਮ ਅਤੇ ਬਾਰਾ ਨੂੰ ਭੇਜ ਦਿੱਤਾ ਸੀ।”
ਜਾਂ, “ਆਲੇ-ਦੁਆਲੇ ਦੇ।”
ਇਸ ਨੂੰ ਈਸ਼ਬੋਸ਼ਥ ਵੀ ਕਿਹਾ ਜਾਂਦਾ ਹੈ।
ਇਸ ਨੂੰ ਮਫੀਬੋਸ਼ਥ ਵੀ ਕਿਹਾ ਜਾਂਦਾ ਹੈ।
ਇਬ, “ਕੱਸਦੇ ਸਨ।”