ਤਿਮੋਥਿਉਸ ਨੂੰ ਪਹਿਲੀ ਚਿੱਠੀ 2:1-15
2 ਸਭ ਤੋਂ ਪਹਿਲਾਂ ਮੈਂ ਤਾਕੀਦ ਕਰਦਾ ਹਾਂ ਕਿ ਸਾਰੇ ਜਣੇ ਹਰ ਤਰ੍ਹਾਂ ਦੇ ਲੋਕਾਂ ਲਈ ਫ਼ਰਿਆਦਾਂ, ਪ੍ਰਾਰਥਨਾਵਾਂ, ਅਰਦਾਸਾਂ ਤੇ ਧੰਨਵਾਦ ਕਰਦੇ ਰਹਿਣ।
2 ਰਾਜਿਆਂ ਅਤੇ ਉੱਚੀਆਂ ਪਦਵੀਆਂ* ਉੱਤੇ ਬੈਠੇ ਸਾਰੇ ਲੋਕਾਂ ਲਈ ਵੀ ਇਸੇ ਤਰ੍ਹਾਂ ਕੀਤਾ ਜਾਵੇ+ ਤਾਂਕਿ ਅਸੀਂ ਅਮਨ-ਚੈਨ ਨਾਲ ਆਪਣੀ ਜ਼ਿੰਦਗੀ ਜੀਉਂਦੇ ਹੋਏ ਪੂਰੀ ਗੰਭੀਰਤਾ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ।+
3 ਇਨ੍ਹਾਂ ਸਾਰਿਆਂ ਲਈ ਪ੍ਰਾਰਥਨਾ ਕਰਨੀ ਸਾਡੇ ਮੁਕਤੀਦਾਤੇ ਪਰਮੇਸ਼ੁਰ+ ਦੀ ਨਜ਼ਰ ਵਿਚ ਚੰਗੀ ਗੱਲ ਹੈ ਅਤੇ ਇਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ।
4 ਉਸ ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ+ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।
5 ਕਿਉਂਕਿ ਇੱਕੋ ਪਰਮੇਸ਼ੁਰ ਹੈ+ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ+ ਇੱਕੋ ਵਿਚੋਲਾ ਹੈ+ ਯਾਨੀ ਮਸੀਹ ਯਿਸੂ।+ ਇਸ ਆਦਮੀ ਨੇ
6 ਸਾਰੇ ਲੋਕਾਂ* ਦੀ ਰਿਹਾਈ ਦੀ ਬਰਾਬਰ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ+ ਅਤੇ ਸਮਾਂ ਆਉਣ ’ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ।
7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।
8 ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਿੱਥੇ ਕਿਤੇ ਵੀ ਇਕੱਠੇ ਹੁੰਦੇ ਹੋ, ਉੱਥੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਆਦਮੀ ਹੱਥ ਚੁੱਕ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣ+ ਅਤੇ ਗੁੱਸੇ+ ਤੇ ਬਹਿਸਬਾਜ਼ੀ+ ਤੋਂ ਦੂਰ ਰਹਿਣ।
9 ਇਸੇ ਤਰ੍ਹਾਂ ਤੀਵੀਆਂ ਨੂੰ ਸੋਚ-ਸਮਝ ਕੇ* ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ* ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ,+
10 ਸਗੋਂ ਆਪਣੇ ਆਪ ਨੂੰ ਨੇਕ ਕੰਮਾਂ ਨਾਲ ਸ਼ਿੰਗਾਰਨ ਕਿਉਂਕਿ ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਨੂੰ ਸ਼ੋਭਾ ਦਿੰਦਾ ਹੈ।+
11 ਤੀਵੀਆਂ ਨੂੰ ਚਾਹੀਦਾ ਹੈ ਕਿ ਉਹ ਚੁੱਪ* ਰਹਿ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲੈਣ।+
12 ਮੈਂ ਤੀਵੀਆਂ ਨੂੰ ਸਿਖਾਉਣ ਜਾਂ ਆਦਮੀਆਂ ਉੱਤੇ ਅਧਿਕਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ, ਸਗੋਂ ਉਹ ਚੁੱਪ* ਰਹਿਣ+
13 ਕਿਉਂਕਿ ਆਦਮ ਨੂੰ ਪਹਿਲਾਂ ਬਣਾਇਆ ਗਿਆ ਸੀ ਤੇ ਫਿਰ ਹੱਵਾਹ ਨੂੰ।+
14 ਨਾਲੇ ਆਦਮ ਧੋਖੇ ਵਿਚ ਨਹੀਂ ਆਇਆ ਸੀ, ਪਰ ਹੱਵਾਹ ਪੂਰੀ ਤਰ੍ਹਾਂ ਧੋਖੇ ਵਿਚ ਆ ਗਈ ਸੀ+ ਤੇ ਉਸ ਨੇ ਪਾਪ ਕੀਤਾ।
15 ਇਸ ਦੇ ਬਾਵਜੂਦ, ਤੀਵੀਆਂ ਮਾਵਾਂ ਬਣਨ ਕਰਕੇ ਬਚੀਆਂ ਰਹਿਣਗੀਆਂ,*+ ਬਸ਼ਰਤੇ ਕਿ ਉਹ ਆਪਣੀ ਨਿਹਚਾ ਅਤੇ ਪਿਆਰ ਬਰਕਰਾਰ ਰੱਖਣ, ਸ਼ੁੱਧ ਰਹਿਣ ਅਤੇ ਸਮਝਦਾਰੀ ਤੋਂ ਕੰਮ ਲੈਂਦੀਆਂ ਰਹਿਣ।+
ਫੁਟਨੋਟ
^ ਜਾਂ, “ਅਧਿਕਾਰ ਵਾਲੀਆਂ ਪਦਵੀਆਂ।”
^ ਜਾਂ, “ਹਰ ਤਰ੍ਹਾਂ ਦੇ ਲੋਕਾਂ।”
^ ਜਾਂ, “ਸਮਝਦਾਰੀ ਨਾਲ।”
^ ਯੂਨਾ, “ਵਾਲ਼ ਨਾ ਗੁੰਦਣ।”
^ ਜਾਂ, “ਸ਼ਾਂਤ।”
^ ਜਾਂ, “ਸ਼ਾਂਤ।”
^ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਨਿਹਚਾ ਪੱਕੀ ਰਹੇਗੀ।