ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ 3:1-13

  • ਪੌਲੁਸ ਫ਼ਿਕਰਮੰਦ; ਐਥਿਨਜ਼ ਵਿਚ ਉਡੀਕ (1-5)

  • ਤਿਮੋਥਿਉਸ ਚੰਗੀ ਖ਼ਬਰ ਲਿਆਇਆ (6-10)

  • ਥੱਸਲੁਨੀਕਾ ਦੇ ਮਸੀਹੀਆਂ ਲਈ ਪ੍ਰਾਰਥਨਾ (11-13)

3  ਇਸ ਲਈ ਜਦੋਂ ਅਸੀਂ ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕੇ, ਤਾਂ ਅਸੀਂ ਐਥਿਨਜ਼+ ਵਿਚ ਹੀ ਰਹਿਣਾ ਠੀਕ ਸਮਝਿਆ  ਅਤੇ ਅਸੀਂ ਆਪਣੇ ਭਰਾ ਤਿਮੋਥਿਉਸ+ ਨੂੰ ਤੁਹਾਡੇ ਕੋਲ ਘੱਲਿਆ ਜੋ ਮਸੀਹ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਪਰਮੇਸ਼ੁਰ ਦਾ ਸੇਵਕ* ਹੈ। ਅਸੀਂ ਉਸ ਨੂੰ ਤੁਹਾਡੀ ਨਿਹਚਾ ਪੱਕੀ ਕਰਨ ਅਤੇ ਤੁਹਾਨੂੰ ਦਿਲਾਸਾ ਦੇਣ ਲਈ ਘੱਲਿਆ  ਤਾਂਕਿ ਇਨ੍ਹਾਂ ਮੁਸੀਬਤਾਂ ਕਰਕੇ ਕੋਈ ਵੀ ਡਾਵਾਂ-ਡੋਲ ਨਾ ਹੋ ਜਾਵੇ। ਤੁਸੀਂ ਜਾਣਦੇ ਹੀ ਹੋ ਕਿ ਅਸੀਂ ਅਜਿਹੀਆਂ ਮੁਸੀਬਤਾਂ ਤੋਂ ਬਚ ਨਹੀਂ ਸਕਦੇ।*+  ਅਸਲ ਵਿਚ, ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਹੁਣ ਇਸੇ ਤਰ੍ਹਾਂ ਹੋ ਰਿਹਾ ਹੈ।+  ਇਸ ਕਰਕੇ ਜਦੋਂ ਮੈਂ ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕਿਆ, ਤਾਂ ਮੈਂ ਤਿਮੋਥਿਉਸ ਨੂੰ ਇਹ ਪਤਾ ਕਰਨ ਲਈ ਘੱਲਿਆ ਕਿ ਤੁਸੀਂ ਅਜੇ ਵੀ ਵਫ਼ਾਦਾਰ ਹੋ ਜਾਂ ਨਹੀਂ+ ਕਿਉਂਕਿ ਮੈਨੂੰ ਡਰ ਸੀ+ ਕਿ ਕਿਤੇ ਸ਼ੈਤਾਨ ਨੇ ਤੁਹਾਨੂੰ ਕਿਸੇ ਤਰ੍ਹਾਂ ਭਰਮਾ ਕੇ ਸਾਡੀ ਮਿਹਨਤ ਬੇਕਾਰ ਨਾ ਕਰ ਦਿੱਤੀ ਹੋਵੇ।  ਤਿਮੋਥਿਉਸ ਹੁਣੇ-ਹੁਣੇ ਤੁਹਾਡੇ ਕੋਲੋਂ ਆਇਆ ਹੈ+ ਅਤੇ ਉਸ ਨੇ ਸਾਨੂੰ ਤੁਹਾਡੀ ਵਫ਼ਾਦਾਰੀ ਅਤੇ ਪਿਆਰ ਦੀ ਚੰਗੀ ਖ਼ਬਰ ਸੁਣਾਈ ਹੈ ਅਤੇ ਇਹ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਨਾਲ ਚੇਤੇ ਕਰਦੇ ਹੋ ਅਤੇ ਸਾਨੂੰ ਮਿਲਣ ਲਈ ਤਰਸ ਰਹੇ ਹੋ ਜਿਵੇਂ ਅਸੀਂ ਵੀ ਤੁਹਾਨੂੰ ਮਿਲਣ ਲਈ ਤਰਸਦੇ ਹਾਂ।  ਇਸੇ ਕਰਕੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟਾਂ* ਅਤੇ ਮੁਸੀਬਤਾਂ ਵਿਚ ਤੁਹਾਡੇ ਕਰਕੇ ਅਤੇ ਤੁਹਾਡੀ ਵਫ਼ਾਦਾਰੀ ਕਰਕੇ ਦਿਲਾਸਾ ਮਿਲਿਆ ਹੈ।+  ਪ੍ਰਭੂ ਨਾਲ ਤੁਹਾਡੇ ਮਜ਼ਬੂਤ ਰਿਸ਼ਤੇ ਬਾਰੇ ਜਾਣ ਕੇ ਸਾਡੇ ਵਿਚ ਦੁਬਾਰਾ ਜਾਨ ਪੈ ਗਈ ਹੈ।  ਤੁਹਾਡੇ ਕਰਕੇ ਸਾਨੂੰ ਪਰਮੇਸ਼ੁਰ ਦੀ ਹਜ਼ੂਰੀ ਵਿਚ ਜੋ ਬੇਹੱਦ ਖ਼ੁਸ਼ੀ ਮਿਲੀ ਹੈ, ਉਸ ਲਈ ਅਸੀਂ ਕਿਨ੍ਹਾਂ ਸ਼ਬਦਾਂ ਵਿਚ ਉਸ ਦਾ ਧੰਨਵਾਦ ਕਰੀਏ? 10  ਅਸੀਂ ਦਿਨ-ਰਾਤ ਦਿਲੋਂ ਇਹੀ ਫ਼ਰਿਆਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੇਖ ਸਕੀਏ* ਅਤੇ ਹਰ ਤਰ੍ਹਾਂ ਤੁਹਾਡੀ ਮਦਦ ਕਰ ਕੇ ਤੁਹਾਡੀ ਨਿਹਚਾ ਪੱਕੀ ਕਰ ਸਕੀਏ।+ 11  ਹੁਣ ਸਾਡੀ ਇਹੀ ਦੁਆ ਹੈ ਕਿ ਸਾਡਾ ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਤੁਹਾਡੇ ਕੋਲ ਆਉਣ ਲਈ ਸਾਡੇ ਵਾਸਤੇ ਰਾਹ ਕੱਢ ਦੇਣ। 12  ਨਾਲੇ ਸਾਡੀ ਦੁਆ ਹੈ ਕਿ ਪ੍ਰਭੂ ਦੀ ਮਦਦ ਨਾਲ ਤੁਹਾਡਾ ਇਕ-ਦੂਜੇ ਲਈ+ ਅਤੇ ਸਾਰਿਆਂ ਲਈ ਪਿਆਰ ਵਧਦਾ ਜਾਵੇ, ਜਿਵੇਂ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ 13  ਤਾਂਕਿ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਸੇਵਕਾਂ ਨਾਲ ਮੌਜੂਦ ਹੋਵੇਗਾ,+ ਤਾਂ ਉਹ ਸਾਡੇ ਪਿਤਾ ਪਰਮੇਸ਼ੁਰ ਸਾਮ੍ਹਣੇ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ+ ਅਤੇ ਤੁਹਾਨੂੰ ਨਿਰਦੋਸ਼ ਠਹਿਰਾਵੇ ਅਤੇ ਪਵਿੱਤਰ ਕਰੇ।

ਫੁਟਨੋਟ

ਜਾਂ ਸੰਭਵ ਹੈ, “ਪਰਮੇਸ਼ੁਰ ਦੇ ਨਾਲ ਮਿਲ ਕੇ ਕੰਮ ਕਰਨ ਵਾਲਾ।”
ਜਾਂ, “ਮੁਸੀਬਤਾਂ ਸਹਿਣ ਲਈ ਠਹਿਰਾਏ ਗਏ ਹਾਂ।”
ਯੂਨਾ, “ਤੰਗੀਆਂ।”
ਯੂਨਾ, “ਤੁਹਾਡਾ ਮੂੰਹ ਦੇਖ ਸਕੀਏ।”