ਦੂਜਾ ਇਤਿਹਾਸ 27:1-9
-
ਯਹੂਦਾਹ ਦਾ ਰਾਜਾ ਯੋਥਾਮ (1-9)
27 ਯੋਥਾਮ+ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ।+
2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਜਿਵੇਂ ਉਸ ਦੇ ਪਿਤਾ ਉਜ਼ੀਯਾਹ ਨੇ ਕੀਤਾ ਸੀ,+ ਬੱਸ ਉਹ ਧੱਕੇ ਨਾਲ ਯਹੋਵਾਹ ਦੇ ਮੰਦਰ ਵਿਚ ਨਹੀਂ ਵੜਿਆ।+ ਪਰ ਲੋਕ ਅਜੇ ਵੀ ਦੁਸ਼ਟ ਕੰਮ ਕਰ ਰਹੇ ਸਨ।
3 ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰਵਾਜ਼ਾ ਬਣਾਇਆ+ ਅਤੇ ਉਸ ਨੇ ਓਫਲ ਦੀ ਕੰਧ ਉੱਤੇ ਬਹੁਤ ਸਾਰਾ ਉਸਾਰੀ ਦਾ ਕੰਮ ਕੀਤਾ।+
4 ਉਸ ਨੇ ਯਹੂਦਾਹ ਦੇ ਪਹਾੜੀ ਇਲਾਕੇ+ ਵਿਚ ਸ਼ਹਿਰ ਵੀ ਬਣਾਏ+ ਤੇ ਉਸ ਨੇ ਜੰਗਲਾਂ ਵਿਚ ਕਿਲੇਬੰਦ ਥਾਵਾਂ+ ਅਤੇ ਬੁਰਜ ਉਸਾਰੇ।+
5 ਉਸ ਨੇ ਅੰਮੋਨੀਆਂ ਦੇ ਰਾਜੇ ਖ਼ਿਲਾਫ਼ ਯੁੱਧ ਲੜਿਆ+ ਤੇ ਅਖ਼ੀਰ ਉਨ੍ਹਾਂ ਨੂੰ ਹਰਾ ਦਿੱਤਾ ਜਿਸ ਕਰਕੇ ਅੰਮੋਨੀਆਂ ਨੇ ਉਸ ਨੂੰ ਉਸ ਸਾਲ 100 ਕਿੱਕਾਰ* ਚਾਂਦੀ, 10,000 ਕੋਰ* ਕਣਕ ਅਤੇ 10,000 ਕੋਰ ਜੌਂ ਦਿੱਤੇ। ਅੰਮੋਨੀਆਂ ਨੇ ਉਸ ਨੂੰ ਇਹ ਸਭ ਦੂਸਰੇ ਤੇ ਤੀਸਰੇ ਸਾਲ ਵੀ ਦਿੱਤਾ।+
6 ਇਸ ਤਰ੍ਹਾਂ ਯੋਥਾਮ ਤਾਕਤਵਰ ਹੁੰਦਾ ਗਿਆ ਕਿਉਂਕਿ ਉਸ ਨੇ ਠਾਣਿਆ ਹੋਇਆ ਸੀ ਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਹਾਂ ’ਤੇ ਚੱਲਦਾ ਰਹੇਗਾ।
7 ਯੋਥਾਮ ਦੀ ਬਾਕੀ ਕਹਾਣੀ, ਉਸ ਦੇ ਸਾਰੇ ਯੁੱਧਾਂ ਅਤੇ ਉਸ ਦੇ ਰਾਹਾਂ ਬਾਰੇ ਇਜ਼ਰਾਈਲ ਅਤੇ ਯਹੂਦਾਹ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+
8 ਉਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ।+
9 ਫਿਰ ਯੋਥਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ। ਅਤੇ ਉਸ ਦਾ ਪੁੱਤਰ ਆਹਾਜ਼ ਉਸ ਦੀ ਜਗ੍ਹਾ ਰਾਜਾ ਬਣ ਗਿਆ।+
ਫੁਟਨੋਟ
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।