ਦੂਜਾ ਸਮੂਏਲ 22:1-51

  • ਮੁਕਤੀ ਦੇ ਕੰਮਾਂ ਲਈ ਦਾਊਦ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ (1-51)

    • ‘ਯਹੋਵਾਹ ਮੇਰੀ ਚਟਾਨ ਹੈ’ (2)

    • ਯਹੋਵਾਹ ਵਫ਼ਾਦਾਰਾਂ ਨਾਲ ਵਫ਼ਾਦਾਰ (26)

22  ਦਾਊਦ ਨੇ ਇਸ ਗੀਤ ਦੇ ਬੋਲ ਯਹੋਵਾਹ ਅੱਗੇ ਉਸ ਦਿਨ ਗਾਏ+ ਜਿਸ ਦਿਨ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਦੁਸ਼ਮਣਾਂ ਅਤੇ ਸ਼ਾਊਲ ਦੇ ਹੱਥੋਂ ਬਚਾਇਆ।+  ਉਸ ਨੇ ਗਾਇਆ: “ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ,+ ਉਹੀ ਮੈਨੂੰ ਬਚਾਉਂਦਾ ਹੈ।+   ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,ਮੇਰੀ ਢਾਲ,+ ਮੇਰੀ ਮੁਕਤੀ ਦਾ ਸਿੰਗ* ਅਤੇ ਮੇਰੀ ਮਜ਼ਬੂਤ ਪਨਾਹ*+ਤੇ ਅਜਿਹੀ ਜਗ੍ਹਾ ਜਿੱਥੇ ਮੈਂ ਭੱਜ ਕੇ ਜਾ ਸਕਦਾ ਹਾਂ,+ ਮੇਰਾ ਮੁਕਤੀਦਾਤਾ;+ ਤੂੰ ਮੈਨੂੰ ਜ਼ੁਲਮ ਤੋਂ ਬਚਾਉਂਦਾ ਹੈਂ।   ਮੈਂ ਯਹੋਵਾਹ ਨੂੰ ਪੁਕਾਰਦਾ ਹਾਂ ਜੋ ਤਾਰੀਫ਼ ਦਾ ਹੱਕਦਾਰ ਹੈਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਵੇਗਾ।   ਮੌਤ ਦੀਆਂ ਲਹਿਰਾਂ ਨੇ ਮੈਨੂੰ ਲਪੇਟ ਵਿਚ ਲੈ ਲਿਆ ਸੀ;+ਨਿਕੰਮੇ ਆਦਮੀਆਂ ਦੇ ਤੇਜ਼ ਹੜ੍ਹਾਂ ਨੇ ਮੈਨੂੰ ਡਰਾਇਆ ਸੀ।+   ਕਬਰ* ਦੀਆਂ ਰੱਸੀਆਂ ਨੇ ਮੈਨੂੰ ਲਪੇਟਿਆ ਹੋਇਆ ਸੀ;+ਮੌਤ ਦੇ ਫੰਦੇ ਮੇਰੇ ਸਾਮ੍ਹਣੇ ਸਨ।+   ਬਿਪਤਾ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ,+ਮੈਂ ਆਪਣੇ ਪਰਮੇਸ਼ੁਰ ਨੂੰ ਦੁਹਾਈ ਦਿੰਦਾ ਰਿਹਾ। ਫਿਰ ਉਸ ਨੇ ਆਪਣੇ ਮੰਦਰ ਤੋਂ ਮੇਰੀ ਆਵਾਜ਼ ਸੁਣੀਅਤੇ ਮਦਦ ਲਈ ਮੇਰੀ ਦੁਹਾਈ ਉਸ ਦੇ ਕੰਨਾਂ ਤਕ ਪਹੁੰਚੀ।+   ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+ਆਕਾਸ਼ਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂ+ਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+   ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਿਆਅਤੇ ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ;+ਉਸ ਤੋਂ ਅੰਗਿਆਰੇ ਡਿਗ ਰਹੇ ਸਨ। 10  ਹੇਠਾਂ ਉੱਤਰਦੇ ਹੋਏ ਉਸ ਨੇ ਆਕਾਸ਼ ਨੂੰ ਝੁਕਾ ਦਿੱਤਾ+ਅਤੇ ਉਸ ਦੇ ਪੈਰਾਂ ਥੱਲੇ ਕਾਲੀਆਂ ਘਟਾਵਾਂ ਸਨ।+ 11  ਉਹ ਇਕ ਕਰੂਬੀ ’ਤੇ ਸਵਾਰ ਹੋ ਕੇ+ ਉੱਡਦਾ ਹੋਇਆ ਆਇਆ। ਉਹ ਇਕ ਦੂਤ* ਦੇ ਖੰਭਾਂ ’ਤੇ ਨਜ਼ਰ ਆ ਰਿਹਾ ਸੀ।+ 12  ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨੂੰ ਆਪਣੇ ਦੁਆਲੇ ਲਪੇਟ ਲਿਆ।+ 13  ਉਸ ਦੇ ਸਾਮ੍ਹਣੇ ਤੇਜ ਚਮਕਿਆ ਅਤੇ ਅੰਗਿਆਰੇ ਮਚਣ ਲੱਗੇ। 14  ਫਿਰ ਯਹੋਵਾਹ ਆਕਾਸ਼ੋਂ ਗਰਜਣ ਲੱਗਾ;+ਅੱਤ ਮਹਾਨ ਨੇ ਆਪਣੀ ਆਵਾਜ਼ ਸੁਣਾਈ।+ 15  ਉਸ ਨੇ ਆਪਣੇ ਤੀਰ ਚਲਾ ਕੇ+ ਦੁਸ਼ਮਣਾਂ ਨੂੰ ਖਿੰਡਾ ਦਿੱਤਾ;ਉਸ ਨੇ ਬਿਜਲੀ ਲਿਸ਼ਕਾ ਕੇ ਉਨ੍ਹਾਂ ਵਿਚ ਗੜਬੜੀ ਫੈਲਾ ਦਿੱਤੀ।+ 16  ਯਹੋਵਾਹ ਦੀ ਝਿੜਕ ਨਾਲ ਅਤੇ ਉਸ ਦੀਆਂ ਨਾਸਾਂ ਦੇ ਤੇਜ਼ ਸਾਹ ਨਾਲ+ਸਮੁੰਦਰ ਦਾ ਤਲ ਨਜ਼ਰ ਆਉਣ ਲੱਗਾ,+ਧਰਤੀ ਦੀਆਂ ਨੀਂਹਾਂ ਦਿਸਣ ਲੱਗੀਆਂ। 17  ਉਸ ਨੇ ਉੱਪਰੋਂ ਆਪਣਾ ਹੱਥ ਵਧਾ ਕੇਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢ ਲਿਆ।+ 18  ਉਸ ਨੇ ਮੈਨੂੰ ਮੇਰੇ ਤਾਕਤਵਰ ਦੁਸ਼ਮਣਾਂ ਤੋਂ ਛੁਡਾ ਲਿਆ+ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸਨ ਅਤੇ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ। 19  ਬਿਪਤਾ ਦੇ ਵੇਲੇ ਉਨ੍ਹਾਂ ਨੇ ਮੇਰੇ ’ਤੇ ਹਮਲਾ ਕੀਤਾ,+ਪਰ ਯਹੋਵਾਹ ਮੇਰਾ ਸਹਾਰਾ ਸੀ। 20  ਉਹ ਮੈਨੂੰ ਸੁਰੱਖਿਅਤ* ਥਾਂ ’ਤੇ ਲੈ ਆਇਆ;+ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਖ਼ੁਸ਼ ਸੀ।+ 21  ਯਹੋਵਾਹ ਮੈਨੂੰ ਮੇਰੀ ਨੇਕੀ ਕਰਕੇ ਇਨਾਮ ਦਿੰਦਾ ਹੈ,+ਉਹ ਮੈਨੂੰ ਇਨਾਮ ਦਿੰਦਾ ਹੈ ਕਿਉਂਕਿ ਮੇਰੇ ਹੱਥ ਸ਼ੁੱਧ* ਹਨ।+ 22  ਕਿਉਂਕਿ ਮੈਂ ਯਹੋਵਾਹ ਦੇ ਰਾਹਾਂ ’ਤੇ ਚੱਲਿਆ ਹਾਂਅਤੇ ਮੈਂ ਪਰਮੇਸ਼ੁਰ ਤੋਂ ਦੂਰ ਜਾਣ ਦੀ ਦੁਸ਼ਟਤਾ ਨਹੀਂ ਕੀਤੀ। 23  ਮੈਂ ਉਸ ਦੇ ਸਾਰੇ ਹੁਕਮ+ ਧਿਆਨ ਵਿਚ ਰੱਖਦਾ ਹਾਂ;ਮੈਂ ਉਸ ਦੇ ਨਿਯਮਾਂ ਤੋਂ ਭਟਕਾਂਗਾ ਨਹੀਂ।+ 24  ਮੈਂ ਉਸ ਦੇ ਸਾਮ੍ਹਣੇ ਬੇਦਾਗ਼ ਰਹਾਂਗਾ+ਅਤੇ ਮੈਂ ਖ਼ੁਦ ਨੂੰ ਬੁਰਾਈ ਤੋਂ ਬਚਾ ਕੇ ਰੱਖਾਂਗਾ।+ 25  ਯਹੋਵਾਹ ਮੈਨੂੰ ਮੇਰੀ ਨੇਕੀ ਦਾ ਇਨਾਮ ਦੇਵੇ+ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ।+ 26  ਵਫ਼ਾਦਾਰ ਇਨਸਾਨ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ;+ਨੇਕ, ਹਾਂ, ਤਾਕਤਵਰ ਇਨਸਾਨ ਨਾਲ ਤੂੰ ਨੇਕੀ ਨਾਲ ਪੇਸ਼ ਆਉਂਦਾ ਹੈਂ;+ 27  ਸ਼ੁੱਧ ਇਨਸਾਨ ਨਾਲ ਤੂੰ ਸ਼ੁੱਧਤਾ ਨਾਲ,+ਪਰ ਟੇਢੇ ਇਨਸਾਨ ਨਾਲ ਤੂੰ ਹੁਸ਼ਿਆਰੀ* ਨਾਲ ਪੇਸ਼ ਆਉਂਦਾ ਹੈਂ।+ 28  ਤੂੰ ਨਿਮਰ ਲੋਕਾਂ ਨੂੰ ਬਚਾਉਂਦਾ ਹੈਂ,+ਪਰ ਤੇਰੀਆਂ ਅੱਖਾਂ ਹੰਕਾਰੀਆਂ ਦੇ ਵਿਰੁੱਧ ਹਨ ਅਤੇ ਤੂੰ ਉਨ੍ਹਾਂ ਨੂੰ ਨੀਵਾਂ ਕਰਦਾ ਹੈਂ।+ 29  ਹੇ ਯਹੋਵਾਹ, ਤੂੰ ਮੇਰਾ ਦੀਵਾ ਹੈਂ;+ਯਹੋਵਾਹ ਹੀ ਮੇਰਾ ਹਨੇਰਾ ਦੂਰ ਕਰਦਾ ਹੈ।+ 30  ਤੇਰੀ ਮਦਦ ਸਦਕਾ ਮੈਂ ਲੁਟੇਰਿਆਂ ਦੀ ਟੋਲੀ ਦਾ ਮੁਕਾਬਲਾ ਕਰ ਸਕਦਾ ਹਾਂ;ਪਰਮੇਸ਼ੁਰ ਦੀ ਤਾਕਤ ਨਾਲ ਮੈਂ ਕੰਧ ਟੱਪ ਸਕਦਾ ਹਾਂ।+ 31  ਸੱਚੇ ਪਰਮੇਸ਼ੁਰ ਦਾ ਕੰਮ ਖਰਾ ਹੈ;+ਯਹੋਵਾਹ ਦੀਆਂ ਗੱਲਾਂ ਸ਼ੁੱਧ* ਹਨ।+ ਉਹ ਉਨ੍ਹਾਂ ਸਾਰੇ ਲੋਕਾਂ ਲਈ ਢਾਲ ਹੈ ਜੋ ਉਸ ਕੋਲ ਪਨਾਹ ਲੈਂਦੇ ਹਨ।+ 32  ਯਹੋਵਾਹ ਤੋਂ ਸਿਵਾਇ ਹੋਰ ਕੌਣ ਪਰਮੇਸ਼ੁਰ ਹੈ?+ ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ?+ 33  ਸੱਚਾ ਪਰਮੇਸ਼ੁਰ ਮੇਰਾ ਮਜ਼ਬੂਤ ਕਿਲਾ ਹੈ,+ਉਹ ਮੇਰਾ ਰਾਹ ਪੱਧਰਾ ਕਰੇਗਾ।+ 34  ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਉਂਦਾ ਹੈ;ਉਹ ਮੈਨੂੰ ਉੱਚੀਆਂ ਥਾਵਾਂ ’ਤੇ ਖੜ੍ਹਾ ਕਰਦਾ ਹੈ।+ 35  ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਹੈ;ਮੇਰੀਆਂ ਬਾਹਾਂ ਤਾਂਬੇ ਦੀ ਕਮਾਨ ਨੂੰ ਮੋੜ ਸਕਦੀਆਂ ਹਨ। 36  ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੰਦਾ ਹੈਂਅਤੇ ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ।+ 37  ਤੂੰ ਮੇਰੇ ਕਦਮਾਂ ਲਈ ਰਾਹ ਚੌੜਾ ਕਰਦਾ ਹੈਂ;ਮੇਰੇ ਪੈਰ* ਨਹੀਂ ਤਿਲਕਣਗੇ।+ 38  ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਾਂਗਾ ਅਤੇ ਉਨ੍ਹਾਂ ਨੂੰ ਮਿਟਾ ਦਿਆਂਗਾ;ਮੈਂ ਤਦ ਤਕ ਵਾਪਸ ਨਹੀਂ ਆਵਾਂਗਾ ਜਦ ਤਕ ਉਹ ਨਾਸ਼ ਨਹੀਂ ਹੋ ਜਾਂਦੇ। 39  ਮੈਂ ਉਨ੍ਹਾਂ ਦਾ ਸਫ਼ਾਇਆ ਕਰ ਦਿਆਂਗਾ ਅਤੇ ਉਨ੍ਹਾਂ ਨੂੰ ਕੁਚਲ ਦਿਆਂਗਾ ਤਾਂਕਿ ਉਹ ਉੱਠ ਨਾ ਸਕਣ;+ਮੈਂ ਉਨ੍ਹਾਂ ਨੂੰ ਪੈਰਾਂ ਹੇਠ ਮਿੱਧ ਦਿਆਂਗਾ। 40  ਤੂੰ ਮੈਨੂੰ ਯੁੱਧ ਲੜਨ ਦੀ ਤਾਕਤ ਬਖ਼ਸ਼ੇਂਗਾ;+ਤੂੰ ਮੇਰੇ ਵੈਰੀਆਂ ਨੂੰ ਮੇਰੇ ਪੈਰਾਂ ਹੇਠ ਕਰੇਂਗਾ।+ 41  ਤੂੰ ਮੇਰੇ ਦੁਸ਼ਮਣਾਂ ਨੂੰ ਮੇਰੇ ਸਾਮ੍ਹਣਿਓਂ ਭਜਾਵੇਂਗਾ;*+ਮੇਰੇ ਨਾਲ ਨਫ਼ਰਤ ਕਰਨ ਵਾਲਿਆਂ ਦਾ ਮੈਂ ਨਾਮੋ-ਨਿਸ਼ਾਨ ਮਿਟਾ* ਦਿਆਂਗਾ।+ 42  ਉਹ ਮਦਦ ਲਈ ਦੁਹਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ;ਉਹ ਯਹੋਵਾਹ ਨੂੰ ਵੀ ਮਦਦ ਲਈ ਪੁਕਾਰਦੇ ਹਨ, ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦਿੰਦਾ।+ 43  ਮੈਂ ਉਨ੍ਹਾਂ ਨੂੰ ਕੁੱਟ-ਕੁੱਟ ਕੇ ਧਰਤੀ ਦੀ ਧੂੜ ਬਣਾ ਦਿਆਂਗਾ;ਮੈਂ ਉਨ੍ਹਾਂ ਨੂੰ ਚੂਰ-ਚੂਰ ਕਰ ਦਿਆਂਗਾ ਤੇ ਗਲੀਆਂ ਵਿਚ ਚਿੱਕੜ ਵਾਂਗ ਮਿੱਧਾਂਗਾ। 44  ਤੂੰ ਮੈਨੂੰ ਮੇਰੇ ਲੋਕਾਂ ਦੇ ਵਿਰੋਧ ਤੋਂ ਬਚਾਵੇਂਗਾ।+ ਤੂੰ ਮੈਨੂੰ ਬਚਾ ਕੇ ਕੌਮਾਂ ਦਾ ਮੁਖੀ ਠਹਿਰਾਵੇਂਗਾ;+ਜਿਹੜੇ ਲੋਕ ਮੈਨੂੰ ਨਹੀਂ ਜਾਣਦੇ, ਉਹ ਮੇਰੀ ਸੇਵਾ ਕਰਨਗੇ।+ 45  ਪਰਦੇਸੀ ਡਰਦੇ-ਡਰਦੇ ਮੇਰੇ ਅੱਗੇ ਆਉਣਗੇ;+ਉਹ ਮੇਰੇ ਬਾਰੇ ਜੋ ਸੁਣਨਗੇ, ਉਸ ਕਰਕੇ ਮੇਰਾ ਕਹਿਣਾ ਮੰਨਣਗੇ।* 46  ਪਰਦੇਸੀ ਹਿੰਮਤ ਹਾਰ ਬੈਠਣਗੇ;*ਉਹ ਆਪਣੇ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ। 47  ਯਹੋਵਾਹ ਜੀਉਂਦਾ ਪਰਮੇਸ਼ੁਰ ਹੈ! ਮੇਰੀ ਚਟਾਨ ਦੀ ਮਹਿਮਾ ਹੋਵੇ!+ ਮੇਰੀ ਮੁਕਤੀ ਦੀ ਚਟਾਨ, ਹਾਂ, ਮੇਰੇ ਪਰਮੇਸ਼ੁਰ ਦਾ ਨਾਂ ਬੁਲੰਦ ਹੋਵੇ!+ 48  ਸੱਚਾ ਪਰਮੇਸ਼ੁਰ ਮੇਰਾ ਬਦਲਾ ਲੈਂਦਾ ਹੈ;+ਉਹ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ;+ 49  ਉਹ ਮੇਰੇ ਦੁਸ਼ਮਣਾਂ ਤੋਂ ਮੈਨੂੰ ਬਚਾਉਂਦਾ ਹੈ। ਤੂੰ ਮੇਰੇ ’ਤੇ ਹਮਲਾ ਕਰਨ ਵਾਲਿਆਂ ਤੋਂ ਮੈਨੂੰ ਉੱਚਾ ਚੁੱਕਦਾ ਹੈਂ;+ਤੂੰ ਖ਼ੂਨ-ਖ਼ਰਾਬਾ ਕਰਨ ਵਾਲੇ ਤੋਂ ਮੈਨੂੰ ਬਚਾਉਂਦਾ ਹੈਂ।+ 50  ਇਸੇ ਕਰਕੇ ਹੇ ਯਹੋਵਾਹ, ਮੈਂ ਕੌਮਾਂ ਵਿਚ ਤੇਰਾ ਧੰਨਵਾਦ ਕਰਾਂਗਾ+ਅਤੇ ਮੈਂ ਤੇਰੇ ਨਾਂ ਦਾ ਗੁਣਗਾਨ ਕਰਾਂਗਾ:*+ 51  ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+ਉਹ ਆਪਣੇ ਚੁਣੇ ਹੋਏ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+

ਫੁਟਨੋਟ

ਜਾਂ, “ਸ਼ਕਤੀਸ਼ਾਲੀ ਮੁਕਤੀਦਾਤਾ।” ਸ਼ਬਦਾਵਲੀ ਦੇਖੋ।
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਹਵਾ।”
ਜਾਂ, “ਖੁੱਲ੍ਹੀ।”
ਜਾਂ, “ਬੇਕਸੂਰ।”
ਜਾਂ ਸੰਭਵ ਹੈ, “ਨਾਸਮਝੀ।”
ਇੱਥੇ ਵਰਤੇ ਇਬਰਾਨੀ ਸ਼ਬਦ ਦਾ ਮਤਲਬ ਹੈ ਧਾਤ ਨੂੰ ਪਿਘਲਾ ਕੇ ਸ਼ੁੱਧ ਕਰਨਾ।
ਜਾਂ, “ਗਿੱਟੇ।”
ਜਾਂ, “ਤੂੰ ਮੇਰੇ ਦੁਸ਼ਮਣਾਂ ਦੀ ਪਿੱਠ ਮੈਨੂੰ ਦਿਖਾਏਂਗਾ।”
ਇਬ, “ਚੁੱਪ ਕਰਾ।”
ਇਬ, “ਸੁਣਦਿਆਂ ਸਾਰ ਉਹ ਮੇਰਾ ਕਹਿਣਾ ਮੰਨਣਗੇ।”
ਜਾਂ, “ਮੁਰਝਾ ਜਾਣਗੇ।”
ਜਾਂ, “ਲਈ ਸੰਗੀਤ ਵਜਾਵਾਂਗਾ।”
ਜਾਂ, “ਨੂੰ ਵੱਡੀਆਂ-ਵੱਡੀਆਂ ਲੜਾਈਆਂ ਜਿਤਾਉਂਦਾ ਹੈ।”
ਇਬ, “ਬੀ।”