ਸਵਾਲ 6
ਬਾਈਬਲ ਵਿਚ ਮਸੀਹ ਬਾਰੇ ਕਿਹੜੀਆਂ ਭਵਿੱਖਬਾਣੀਆਂ ਦਰਜ ਹਨ?
ਭਵਿੱਖਬਾਣੀ
“ਹੇ ਬੈਤਲਹਮ ਅਫਰਾਥਾਹ, . . . ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ।”
ਪੂਰਤੀ
“ਰਾਜਾ ਹੇਰੋਦੇਸ ਦੇ ਦਿਨਾਂ ਵਿਚ ਯਹੂਦਿਯਾ ਦੇ ਬੈਤਲਹਮ ਸ਼ਹਿਰ ਵਿਚ ਯਿਸੂ ਦਾ ਜਨਮ ਹੋਣ ਤੋਂ ਬਾਅਦ, ਦੇਖੋ! ਪੂਰਬ ਵੱਲੋਂ ਜੋਤਸ਼ੀ ਯਰੂਸ਼ਲਮ ਆਏ।”
ਭਵਿੱਖਬਾਣੀ
“ਉਹ ਮੇਰੇ ਕੱਪੜੇ ਆਪਸ ਵਿਚ ਵੰਡ ਲੈਂਦੇ ਹਨ ਅਤੇ ਮੇਰੇ ਕੱਪੜਿਆਂ ʼਤੇ ਗੁਣੇ ਪਾਉਂਦੇ ਹਨ।”
ਪੂਰਤੀ
“ਜਿਨ੍ਹਾਂ ਫ਼ੌਜੀਆਂ ਨੇ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਸੀ, ਉਨ੍ਹਾਂ ਨੇ ਉਸ ਦਾ ਕੱਪੜਾ ਲੈ ਕੇ ਚਾਰ ਟੁਕੜੇ ਕਰ ਲਏ . . . ਪਰ ਕੁੜਤੇ ਨੂੰ ਕੋਈ ਸੀਣ ਨਹੀਂ ਲੱਗੀ ਹੋਈ ਸੀ, ਇਹ ਉੱਪਰੋਂ ਲੈ ਕੇ ਥੱਲੇ ਤਕ ਬੁਣਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: ‘ਸਾਨੂੰ ਇਸ ਨੂੰ ਪਾੜਨਾ ਨਹੀਂ ਚਾਹੀਦਾ, ਪਰ ਆਪਾਂ ਗੁਣੇ ਪਾ ਕੇ ਤੈਅ ਕਰ ਲੈਂਦੇ ਹਾਂ ਕਿ ਇਹ ਕਿਸ ਦਾ ਹੋਵੇਗਾ।’”
ਭਵਿੱਖਬਾਣੀ
“ਉਹ ਉਸ ਦੀਆਂ ਸਾਰੀਆਂ ਹੱਡੀਆਂ ਦੀ ਰਖਵਾਲੀ ਕਰਦਾ ਹੈ; ਉਸ ਦੀ ਇਕ ਵੀ ਹੱਡੀ ਤੋੜੀ ਨਹੀਂ ਗਈ।”
ਪੂਰਤੀ
“ਜਦੋਂ ਉਹ ਯਿਸੂ ਕੋਲ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਮਰ ਚੁੱਕਾ ਸੀ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਹੀਂ ਤੋੜੀਆਂ।”
ਭਵਿੱਖਬਾਣੀ
“ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ।”
ਪੂਰਤੀ
“ਇਕ ਫ਼ੌਜੀ ਨੇ ਆਪਣੇ ਬਰਛੇ ਨਾਲ ਉਸ ਦੀਆਂ ਪਸਲੀਆਂ ਨੂੰ ਵਿੰਨ੍ਹਿਆ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਨਿਕਲਿਆ।”
ਭਵਿੱਖਬਾਣੀ
“ਉਨ੍ਹਾਂ ਨੇ ਮਜ਼ਦੂਰੀ ਵਜੋਂ ਮੈਨੂੰ ਚਾਂਦੀ ਦੇ 30 ਟੁਕੜੇ ਦੇ ਦਿੱਤੇ।”
ਪੂਰਤੀ
“ਫਿਰ ਉਸ ਦੇ 12 ਰਸੂਲਾਂ ਵਿੱਚੋਂ ਇਕ ਰਸੂਲ, ਯਹੂਦਾ ਇਸਕਰਿਓਤੀ ਮੁੱਖ ਪੁਜਾਰੀਆਂ ਕੋਲ ਗਿਆ ਅਤੇ ਕਿਹਾ: ‘ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦੇਵਾਂ, ਤਾਂ ਤੁਸੀਂ ਮੈਨੂੰ ਕੀ ਦਿਓਗੇ?’ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਦਾ ਵਾਅਦਾ ਕੀਤਾ।”