Skip to content

Skip to table of contents

Oleh_Slobodeniuk/E+ via Getty Images

ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ

ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ

“ਅਸੀਂ ਜਿੰਨਾ ਸੋਚਿਆ ਸੀ, ਧਰਤੀ ਉਸ ਤੋਂ ਕਿਤੇ ਜ਼ਿਆਦਾ ਕਮਾਲ ਦੀ ਹੈ।”

ਇਹ ਸਿੱਟਾ ਮੌਸਮ ਵਿਚ ਹੋਏ ਭਾਰੀ ਬਦਲਾਅ ʼਤੇ ਅਧਿਐਨ ਕਰ ਰਹੀ ਖੋਜਕਾਰਾਂ ਦੀ ਅੰਤਰਰਾਸ਼ਟਰੀ ਟੀਮ ਨੇ ਕੱਢਿਆ ਸੀ। ਜੇ ਤੁਸੀਂ ਇਕ ਅਜਿਹੇ ਸ੍ਰਿਸ਼ਟੀਕਰਤਾ ʼਤੇ ਯਕੀਨ ਕਰਦੇ ਹੋ ਜੋ ਇਨਸਾਨਾਂ ਦੀ ਪਰਵਾਹ ਕਰਦਾ ਹੈ, ਤਾਂ ਵਿਗਿਆਨੀਆਂ ਦੇ ਇਸ ਸਿੱਟੇ ਤੋਂ ਸ਼ਾਇਦ ਤੁਹਾਡੇ ਮਨ ਵਿਚ ਆਵੇ ਕਿ ਰੱਬ ਨੇ ਧਰਤੀ ਨੂੰ ਇੰਨੀ ਜ਼ਿਆਦਾ ਕਮਾਲ ਦੀ ਬਣਾਇਆ ਹੈ ਕਿ ਇਹ ਆਪਣੇ ਆਪ ਨੂੰ ਖ਼ੁਦ ਠੀਕ ਕਰ ਸਕਦੀ ਹੈ।

ਪਰ ਇਨਸਾਨਾਂ ਨੇ ਧਰਤੀ ਨੂੰ ਇਸ ਹੱਦ ਤਕ ਨੁਕਸਾਨ ਪਹੁੰਚਾਇਆ ਹੈ ਕਿ ਇਹ ਆਪਣੇ ਆਪ ਠੀਕ ਨਹੀਂ ਹੋ ਸਕਦੀ, ਰੱਬ ਨੂੰ ਹੀ ਕੁਝ ਕਰਨਾ ਪੈਣਾ। ਅਸੀਂ ਇਹ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਰੱਬ ਇਸ ਬਾਰੇ ਜ਼ਰੂਰ ਕੁਝ ਕਰੇਗਾ?

ਡੱਬੀ ਵਿਚ ਦਿੱਤੀਆਂ ਆਇਤਾਂ ʼਤੇ ਗੌਰ ਕਰੋ ਜੋ ਸਾਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਸਾਡੀ ਧਰਤੀ ਨਾ ਸਿਰਫ਼ ਤਬਾਹ ਹੋਣ ਤੋਂ ਬਚੇਗੀ, ਸਗੋਂ ਹਮੇਸ਼ਾ ਖ਼ੁਸ਼ਹਾਲ ਰਹੇਗੀ।

  • ਸਾਡੀ ਧਰਤੀ ਨੂੰ ਰੱਬ ਨੇ ਬਣਾਇਆ ਹੈ। “ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ।”​—ਉਤਪਤ 1:1

  • ਰੱਬ ਸਾਡੀ ਧਰਤੀ ਦਾ ਮਾਲਕ ਹੈ। “ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ a ਦੀ ਹੈ।”​—ਜ਼ਬੂਰ 24:1

  • ਰੱਬ ਨੇ ਸਾਡੀ ਧਰਤੀ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਹ ਸਦਾ ਰਹੇਗੀ। “ਉਸ ਨੇ ਧਰਤੀ ਦੀਆਂ ਪੱਕੀਆਂ ਨੀਂਹਾਂ ਰੱਖੀਆਂ; ਇਹ ਕਦੇ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇਗੀ।”​—ਜ਼ਬੂਰ 104:5

  • ਰੱਬ ਵਾਅਦਾ ਕਰਦਾ ਹੈ ਕਿ ਧਰਤੀ ʼਤੇ ਹਮੇਸ਼ਾ ਲਈ ਖ਼ੁਸ਼ਹਾਲ ਜੀਵਨ ਹੋਵੇਗਾ। ‘ਸੱਚਾ ਪਰਮੇਸ਼ੁਰ ਜਿਸ ਨੇ ਧਰਤੀ ਨੂੰ ਬਣਾਇਆ, ਉਸ ਨੇ ਇਸ ਨੂੰ ਐਵੇਂ ਹੀ ਨਹੀਂ ਸਿਰਜਿਆ, ਸਗੋਂ ਇਸ ਨੂੰ ਵੱਸਣ ਲਈ ਬਣਾਇਆ।’​—ਯਸਾਯਾਹ 45:18

  • ਰੱਬ ਵਾਅਦਾ ਕਰਦਾ ਹੈ ਕਿ ਇਨਸਾਨ ਧਰਤੀ ʼਤੇ ਹਮੇਸ਼ਾ ਲਈ ਰਹਿਣਗੇ। “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”​—ਜ਼ਬੂਰ 37:29

ਰੱਬ ਨੇ ਧਰਤੀ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਨਸਾਨ ਇਸ ਨੂੰ ਬਿਨਾਂ ਨੁਕਸਾਨ ਪਹੁੰਚਾਏ ਇਸ ʼਤੇ ਖ਼ੁਸ਼ੀ-ਖ਼ੁਸ਼ੀ ਰਹਿ ਸਕਦੇ ਹਨ। ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਇਕ ਸਮਾਂ ਮਿਥਿਆ ਹੈ ਜਦੋਂ ਉਹ ਧਰਤੀ ਦਾ ਹੋਰ ਨੁਕਸਾਨ ਨਹੀਂ ਹੋਣ ਦੇਵੇਗਾ। ਨਾਲੇ ਇਨਸਾਨ ਲਾਲਚ ਵਿਚ ਆ ਕੇ ਜਿਸ ਤਰ੍ਹਾਂ ਧਰਤੀ ਨੂੰ ਤਬਾਹ ਕਰ ਰਹੇ ਹਨ, ਰੱਬ ਉਸ ਸਭ ਨੂੰ ਵੀ ਰੋਕ ਦੇਵੇਗਾ।​—ਪ੍ਰਕਾਸ਼ ਦੀ ਕਿਤਾਬ 11:18

ਬਾਈਬਲ ਵਿਚ ਇਹ ਵੀ ਲਿਖਿਆ ਹੈ ਕਿ ਇਸ ਤੋਂ ਬਾਅਦ ਰੱਬ ਧਰਤੀ ਨੂੰ ਪੂਰੀ ਤਰ੍ਹਾਂ ਠੀਕ ਕਰ ਕੇ ਇਕ ਸੋਹਣੇ ਬਾਗ਼ ਵਿਚ ਬਦਲ ਦੇਵੇਗਾ। ਉਹ ਆਪਣਾ ਹੱਥ ਖੋਲ੍ਹ ਕੇ “ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ” ਕਰੇਗਾ।​—ਜ਼ਬੂਰ 145:16

a ਯਹੋਵਾਹ ਰੱਬ ਦਾ ਨਾਮ ਹੈ।​—ਜ਼ਬੂਰ 83:18.