ਦੇਸ਼ ਅਤੇ ਲੋਕ
ਸਪੇਨ ਦੀ ਸੈਰ
ਸਪੇਨ ਵਿਚ ਵੰਨ-ਸੁਵੰਨੇ ਨਜ਼ਾਰੇ ਅਤੇ ਲੋਕ ਹਨ। ਇਸ ਦੇਸ਼ ਵਿਚ ਜ਼ਿਆਦਾਤਰ ਕਣਕ ਦੇ ਖੇਤ, ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਹਨ। ਸਪੇਨ ਦੇ ਦੱਖਣ ਵਾਲੇ ਪਾਸੇ ਤੋਂ ਸਿਰਫ਼ 14 ਕਿਲੋਮੀਟਰ (9 ਮੀਲ) ਤੈਰ ਕੇ ਅਫ਼ਰੀਕੀ ਮਹਾਂਦੀਪ ਵਿਚ ਪਹੁੰਚਿਆ ਜਾ ਸਕਦਾ ਹੈ।
ਫ਼ਨੀਸ਼ਨ, ਯੂਨਾਨੀ, ਕਾਰਥਿਜ ਅਤੇ ਹੋਰ ਬਹੁਤ ਸਾਰੇ ਲੋਕ ਯੂਰਪ ਦੇ ਦੱਖਣੀ-ਪੱਛਮੀ ਹਿੱਸੇ ਵਿਚ ਆ ਕੇ ਰਹਿਣ ਲੱਗ ਪਏ। ਜਦੋਂ 300 ਸਾਲ ਪਹਿਲਾਂ ਰੋਮੀ ਇੱਥੇ ਆਏ, ਤਾਂ ਉਨ੍ਹਾਂ ਨੇ ਜਿੱਤੇ ਇਲਾਕੇ ਨੂੰ ਹਿਸਪਾਨੀਆ ਕਿਹਾ। ਬਾਅਦ ਵਿਚ ਵਿਸੀਗੋਥ ਅਤੇ ਮੂਰ ਲੋਕਾਂ ਨੇ ਇਸ ਇਲਾਕੇ ’ਤੇ ਕਬਜ਼ਾ ਕਰ ਲਿਆ ਅਤੇ ਆਪਣਾ ਸਭਿਆਚਾਰ ਫੈਲਾਇਆ।
ਹਾਲ ਹੀ ਦੇ ਸਾਲ ਵਿਚ 6,80,00,000 ਲੋਕ ਸਪੇਨ ਦੇਖਣ ਆਏ। ਜ਼ਿਆਦਾਤਰ ਲੋਕ ਇੱਥੇ ਸੂਰਜ ਦੀ ਰੋਸ਼ਨੀ ਦਾ ਮਜ਼ਾ ਲੈਣ, ਇਤਿਹਾਸ ਜਾਣਨ, ਸੋਹਣੇ ਸਮੁੰਦਰ, ਦੇਸ਼ ਦੀ ਕਲਾ ਅਤੇ ਪੁਰਾਣੇ ਜ਼ਮਾਨੇ ਦੀ ਕਲਾਕ੍ਰਿਤੀ ਦੇਖਣ ਆਉਂਦੇ ਹਨ। ਸਪੇਨ ਦਾ ਖਾਣਾ ਵੀ ਇੱਥੇ ਘੁੰਮਣ ਆਏ ਲੋਕਾਂ
ਨੂੰ ਬਹੁਤ ਪਸੰਦ ਆਉਂਦਾ ਹੈ। ਇੱਥੇ ਦੇ ਖਾਣੇ ਵਿਚ ਸਮੁੰਦਰੀ ਮੱਛੀ, ਝੀਂਗਾ, ਸੂਰ, ਤਰੀ ਵਾਲਾ ਮੀਟ, ਸਲਾਦ ਅਤੇ ਜ਼ੈਤੂਨ ਤੇਲ ਵਿਚ ਬਣੀਆਂ ਸਬਜ਼ੀਆਂ ਸ਼ਾਮਲ ਹਨ। ਸਪੈਨਿਸ਼ ਓਮਲੇੱਟ ਅਤੇ ਹੋਰ ਖਾਣਾ ਦੁਨੀਆਂ ਭਰ ਵਿਚ ਮਸ਼ਹੂਰ ਹੈ।ਸਪੇਨ ਦੇ ਲੋਕ ਬਹੁਤ ਮਿਲਣਸਾਰ ਅਤੇ ਦੋਸਤਾਨਾ ਸੁਭਾਅ ਦੇ ਹੁੰਦੇ ਹਨ। ਬਹੁਤ ਸਾਰੇ ਲੋਕ ਰੋਮਨ ਕੈਥੋਲਿਕ ਹੋਣ ਦਾ ਦਾਅਵਾ ਕਰਦੇ ਹਨ, ਪਰ ਇਨ੍ਹਾਂ ਵਿੱਚੋਂ ਘੱਟ-ਵੱਧ ਹੀ ਚਰਚ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਲੋਕ ਸਪੇਨ ਵਿਚ ਆ ਕੇ ਰਹਿਣ ਲੱਗ ਪਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਧਰਮ ਅਤੇ ਰੀਤੀ-ਰਿਵਾਜਾਂ ਬਾਰੇ ਗੱਲ ਕਰਨੀ ਵਧੀਆ ਲੱਗਦੀ ਹੈ। ਇਸ ਕਰਕੇ ਯਹੋਵਾਹ ਦੇ ਗਵਾਹਾਂ ਨਾਲ ਉਨ੍ਹਾਂ ਦੀ ਬਹੁਤ ਵਧੀਆ ਗੱਲਬਾਤ ਹੋਈ ਅਤੇ ਗਵਾਹ ਉਨ੍ਹਾਂ ਨੂੰ ਦੱਸ ਸਕੇ ਕਿ ਬਾਈਬਲ ਕਈ ਵਿਸ਼ਿਆਂ ਬਾਰੇ ਕੀ ਸਿਖਾਉਂਦੀ ਹੈ।
2015 ਵਿਚ 10,500 ਯਹੋਵਾਹ ਦੇ ਗਵਾਹਾਂ ਨੇ ਆਪਣੀ ਇੱਛਾ ਨਾਲ 70 ਹਾਲਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ। ਇਨ੍ਹਾਂ ਹਾਲਾਂ ਵਿਚ ਗਵਾਹਾਂ ਦੀਆਂ ਸਭਾਵਾਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਕਿੰਗਡਮ ਹਾਲ ਕਿਹਾ ਜਾਂਦਾ ਹੈ। ਮਿਊਨਸਪੈਲਿਟੀ ਨੇ ਹਾਲ ਬਣਾਉਣ ਲਈ ਕਈ ਥਾਵਾਂ ਦਿੱਤੀਆਂ। ਪਰਦੇਸੀਆਂ ਦੀ ਮਦਦ ਕਰਨ ਲਈ ਯਹੋਵਾਹ ਦੇ ਗਵਾਹਾਂ ਨੇ ਸਪੇਨੀ ਭਾਸ਼ਾ ਤੋਂ ਇਲਾਵਾ 30 ਤੋਂ ਜ਼ਿਆਦਾ ਹੋਰ ਭਾਸ਼ਾਵਾਂ ਵਿਚ ਸਭਾਵਾਂ ਕੀਤੀਆਂ। 2016 ਵਿਚ 1,86,000 ਤੋਂ ਜ਼ਿਆਦਾ ਲੋਕ ਇਕ ਖ਼ਾਸ ਭਾਸ਼ਣ ਸੁਣਨ ਆਏ ਜਿਸ ਦਾ ਪ੍ਰਬੰਧ ਯਹੋਵਾਹ ਦੇ ਗਵਾਹਾਂ ਨੇ ਕੀਤਾ ਸੀ। ਇਹ ਭਾਸ਼ਣ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਬਾਰੇ ਸੀ।