Skip to content

Skip to table of contents

ਜਾਗਰੂਕ ਬਣੋ! ਨੰ. 1 2024 | ਕਿੱਥੇ ਗਿਆ ਆਦਰ-ਮਾਣ?

ਅਕਸਰ ਅੱਜ-ਕੱਲ੍ਹ ਲੋਕ ਕਿਸੇ ਦਾ ਵੀ ਆਦਰ ਨਹੀਂ ਕਰਦੇ। ਇਸ ਲਈ ਜਦੋਂ ਕੋਈ ਕਿਸੇ ਦਾ ਆਦਰ ਕਰਦਾ ਵੀ ਹੈ, ਤਾਂ ਲੋਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਕਹਿੰਦੇ ਹਨ: ‘ਇਹਨੂੰ ਕੀ ਹੋ ਗਿਆ?’

ਅੱਜ-ਕੱਲ੍ਹ ਲੋਕ ਮਾਪਿਆਂ ਦਾ ਅਤੇ ਸਿਆਣੀ ਉਮਰ ਵਾਲਿਆਂ ਦਾ ਆਦਰ-ਮਾਣ ਕਰਨਾ ਤਾਂ ਭੁੱਲ ਹੀ ਗਏ ਹਨ, ਇੱਥੋਂ ਤਕ ਕਿ ਉਹ ਉੱਚੀ ਪਦਵੀ ਵਾਲਿਆਂ ਦਾ ਵੀ ਆਦਰ-ਮਾਣ ਨਹੀਂ ਕਰਦੇ, ਜਿਵੇਂ ਕਿ ਪੁਲਿਸ ਦਾ, ਕੰਮ ਦੀ ਥਾਂ ʼਤੇ ਆਪਣੇ ਮਾਲਕ ਦਾ ਅਤੇ ਆਪਣੇ ਟੀਚਰਾਂ ਦਾ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਤਾਂ ਲੋਕ ਰੱਜ ਕੇ ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹਨ। ਹਾਵਰਡ ਬਿਜ਼ਨਿਸ ਰਿਵਿਊ ਰਸਾਲੇ ਦੇ ਇਕ ਲੇਖ ਮੁਤਾਬਕ, ‘ਲੋਕਾਂ ਦਾ ਦਿਨ-ਬਦਿਨ ਇਕ-ਦੂਜੇ ਲਈ ਆਦਰ-ਮਾਣ ਘਟਦਾ ਜਾ ਰਿਹਾ ਹੈ ਅਤੇ ਲੋਕ ਖ਼ੁਦ ਵੀ ਇਸ ਬਾਰੇ ਦੱਸਦੇ ਹਨ।’

 

ਦੂਜਿਆਂ ਦਾ ਆਦਰ ਕਰੋ

ਜਾਣੋ ਕਿ ਦੂਜਿਆਂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਦੂਜਿਆਂ ਦਾ ਆਦਰ ਕਿਵੇਂ ਕਰ ਸਕਦੇ ਹੋ।

ਜ਼ਿੰਦਗੀ ਦਾ ਆਦਰ ਕਰੋ

ਬਾਈਬਲ ਵਿੱਚੋਂ ਕੁਝ ਸਲਾਹਾਂ ʼਤੇ ਗੌਰ ਕਰੋ ਕਿ ਅਸੀਂ ਕਿਵੇਂ ਆਪਣੀ ਤੇ ਦੂਸਰਿਆਂ ਦੀ ਜ਼ਿੰਦਗੀ ਦੀ ਕਦਰ ਕਰ ਸਕਦੇ ਹਾਂ।

ਪਰਿਵਾਰ ਦਾ ਆਦਰ ਕਰੋ

ਹਰ ਪਰਿਵਾਰ ਖ਼ੁਸ਼ ਰਹਿ ਸਕਦਾ ਹੈ ਜੇ ਪਰਿਵਾਰ ਵਿਚ ਸਾਰੇ ਜਣੇ ਇਕ-ਦੂਜੇ ਦਾ ਆਦਰ ਕਰਨ।

ਖ਼ੁਦ ਦਾ ਆਦਰ ਕਰੋ

ਬਾਈਬਲ ਦੀ ਮਦਦ ਨਾਲ ਲੋਕ ਆਪਣਾ ਆਦਰ ਯਾਨੀ ਆਪਣੀ ਕਦਰ ਕਰਨੀ ਸਿੱਖਦੇ ਹਨ ਅਤੇ ਆਪਣੀ ਜ਼ਿੰਦਗੀ ਬਿਹਤਰ ਬਣਾ ਪਾਉਂਦੇ ਹਨ।

ਕਿੱਥੇ ਗਿਆ ਆਦਰ-ਮਾਣ?

ਆਦਰ-ਮਾਣ ਕਰਨ ਬਾਰੇ ਲੇਖ ਪੜ੍ਹੋ। ਇਹ ਵੀ ਜਾਣੋ ਕਿ ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਦੂਜਿਆਂ ਦਾ ਆਦਰ-ਮਾਣ ਕਰਨ ਦੀ ਹੱਲਾਸ਼ੇਰੀ ਕਿਵੇਂ ਦਿੰਦੇ ਹਨ।