Skip to content

Skip to table of contents

ਪਰਿਵਾਰ ਦਾ ਆਦਰ ਕਰੋ

ਪਰਿਵਾਰ ਦਾ ਆਦਰ ਕਰੋ

ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?

ਜਦੋਂ ਪਰਿਵਾਰ ਵਿਚ ਪਤੀ-ਪਤਨੀ ਤੇ ਬੱਚੇ ਇਕ-ਦੂਜੇ ਦਾ ਆਦਰ ਕਰਦੇ ਹਨ, ਤਾਂ ਪਰਿਵਾਰ ਵਿਚ ਸ਼ਾਂਤੀ ਭਰਿਆ ਮਾਹੌਲ ਬਣਿਆ ਰਹਿੰਦਾ ਹੈ।

  • ਅੰਗ੍ਰੇਜ਼ੀ ਦੀ ਕਿਤਾਬ ਵਿਆਹੁਤਾ ਰਿਸ਼ਤੇ ਨੂੰ ਸਫ਼ਲ ਬਣਾਉਣ ਲਈ ਸੱਤ ਅਸੂਲ ਵਿਚ ਦੱਸਿਆ ਗਿਆ ਹੈ ਕਿ ਜੇ ਪਤੀ-ਪਤਨੀ ਇਕ-ਦੂਜੇ ਦਾ ਆਦਰ ਕਰਨਗੇ, ਤਾਂ ਉਹ “ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਵਿਚ ਹੀ ਨਹੀਂ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਹਰ ਦਿਨ” ਇਕ-ਦੂਜੇ ਨੂੰ ਪਿਆਰ ਜ਼ਾਹਰ ਕਰ ਸਕਣਗੇ।

  • ਇਕ ਖੋਜ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਬੱਚੇ ਦੂਜਿਆਂ ਦਾ ਆਦਰ ਕਰਦੇ ਹਨ, ਉਹ ਆਪਣੇ ਬਾਰੇ ਵਧੀਆ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਆਪਣੇ ਮੰਮੀ-ਡੈਡੀ ਨਾਲ ਇਕ ਵਧੀਆ ਰਿਸ਼ਤਾ ਹੁੰਦਾ ਹੈ, ਉਹ ਖ਼ੁਸ਼ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਘੱਟ ਹੀ ਮਾਨਸਿਕ ਸਮੱਸਿਆਵਾਂ ਹੁੰਦੀਆਂ ਹਨ।

ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?

ਆਪਣੇ ਪਰਿਵਾਰ ਨਾਲ ਮਿਲ ਕੇ ਗੱਲ ਕਰੋ। ਪਹਿਲਾ ਕਦਮ, ਪਤੀ-ਪਤਨੀ ਮਿਲ ਕੇ ਗੱਲ ਕਰਨ ਕਿ ਆਦਰ-ਮਾਣ ਕਰਨ ਵਿਚ ਕੀ ਕੁਝ ਸ਼ਾਮਲ ਹੈ। ਦੂਜਾ ਕਦਮ, ਲਿਖੋ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ ਤੇ ਕਿੱਦਾਂ ਨਹੀਂ। ਤੀਜਾ ਕਦਮ, ਜੋ ਗੱਲਾਂ ਤੁਸੀਂ ਲਿਖੀਆਂ ਹਨ, ਉਨ੍ਹਾਂ ਬਾਰੇ ਆਪਣੇ ਬੱਚਿਆਂ ਨਾਲ ਵੀ ਗੱਲ ਕਰੋ ਤਾਂਕਿ ਸਾਰਿਆਂ ਨੂੰ ਪਤਾ ਹੋਵੇ ਕਿ ਦੂਸਰਿਆਂ ਦਾ ਆਦਰ ਕਰਨ ਲਈ ਕੀ ਕੁਝ ਕਰਨਾ ਹੈ।

“ਜੇ ਸਲਾਹ ਨਾ ਮਿਲੇ, ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।”​—ਕਹਾਉਤਾਂ 15:22.

ਖ਼ੁਦ ਕਰ ਕੇ ਦਿਖਾਓ। ਜਦੋਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਤੋਂ ਗ਼ਲਤੀ ਹੁੰਦੀ ਹੈ, ਤਾਂ ਕੀ ਤੁਸੀਂ ਉਸ ਵਿਚ ਨੁਕਸ ਕੱਢਦੇ ਹੋ? ਜਾਂ ਜਦੋਂ ਕੋਈ ਆਪਣੀ ਰਾਇ ਦਿੰਦਾ ਹੈ, ਤਾਂ ਕੀ ਤੁਸੀਂ ਉਸ ਦਾ ਮਖੌਲ ਉਡਾਉਂਦੇ ਹੋ? ਜਾਂ ਜਦੋਂ ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ, ਤਾਂ ਕੀ ਤੁਸੀਂ ਉਸ ਨੂੰ ਵਿੱਚੇ ਹੀ ਟੋਕ ਦਿੰਦੇ ਹੋ ਜਾਂ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ? ਯਾਦ ਰੱਖੋ ਕਿ ਦੂਜਿਆਂ ਦੀ ਇੱਜ਼ਤ ਕਰਨ ਵਿਚ ਤੁਹਾਨੂੰ ਪਹਿਲ ਕਰਨੀ ਚਾਹੀਦੀ ਹੈ।

ਸੁਝਾਅ: ਆਪਣੇ ਜੀਵਨ ਸਾਥੀ ਤੇ ਬੱਚਿਆਂ ਦਾ ਉਦੋਂ ਵੀ ਆਦਰ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਉਹ ਆਦਰ ਦੇ ਲਾਇਕ ਨਹੀਂ ਹਨ।

“ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।”​—ਰੋਮੀਆਂ 12:10.

ਸਹਿਮਤ ਨਾ ਹੋਣ ਦੇ ਬਾਵਜੂਦ ਆਦਰ ਨਾਲ ਪੇਸ਼ ਆਓ। ਗੱਲ ਕਰਦੇ ਵੇਲੇ ਕਦੀ ਵੀ ਇਹ ਨਾ ਕਹੋ ਕਿ “ਤੇਰੇ ਕੋਲ ਤਾਂ ਕਦੇ ਟਾਈਮ ਹੀ ਨਹੀਂ ਹੁੰਦਾ” ਜਾਂ “ਤੂੰ ਕਦੇ ਵੀ ਮੇਰੇ ਕਿਸੇ ਕੰਮ ਨਹੀਂ ਆਇਆ” ਜਾਂ “ਤੂੰ ਹਮੇਸ਼ਾ ਇੱਦਾਂ ਹੀ ਕਰਦਾ।” ਇਹੋ ਜਿਹੇ ਕੌੜੇ ਬੋਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਦਿਲ ਦੁਖਾ ਸਕਦੇ ਹਨ ਅਤੇ ਰਾਈ ਦਾ ਪਹਾੜ ਬਣ ਸਕਦਾ ਹੈ।

“ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।”​—ਕਹਾਉਤਾਂ 15:1.

ਯਹੋਵਾਹ ਦੇ ਗਵਾਹ ਕੀ ਕਰਦੇ ਹਨ?

ਯਹੋਵਾਹ ਦੇ ਗਵਾਹ ਪਰਿਵਾਰ ਦੇ ਮੈਂਬਰਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਇਕ-ਦੂਜੇ ਨਾਲ ਆਦਰ ਨਾਲ ਪੇਸ਼ ਆਉਣ। ਸਾਡੇ ਕਈ ਲੇਖਾਂ, ਕਿਤਾਬਾਂ ਅਤੇ ਵੀਡੀਓ ਵਿਚ ਅਕਸਰ ਇਸ ਵਿਸ਼ੇ ਬਾਰੇ ਗੱਲ ਕੀਤੀ ਜਾਂਦੀ ਹੈ। ਇਹ ਸਾਰੇ ਪ੍ਰਕਾਸ਼ਨ ਅਤੇ ਵੀਡੀਓ ਮੁਫ਼ਤ ਵਿਚ ਉਪਲਬਧ ਹਨ।

ਵਿਆਹੁਤਾ ਜੋੜਿਆ ਲਈ: ਪਰਿਵਾਰ ਦੀ ਮਦਦ ਲਈ ਲੜੀਵਾਰ ਲੇਖ ਪੜ੍ਹ ਕੇ ਪਤੀ-ਪਤਨੀਆਂ ਦੀ ਬਹੁਤ ਮਦਦ ਹੋ ਸਕਦੀ ਹੈ, ਜਿਵੇਂ ਕਿ . . .

  • ਉਹ ਇਕ-ਦੂਜੇ ਦੀ ਗੱਲ ਧਿਆਨ ਨਾਲ ਕਿਵੇਂ ਸੁਣਨ

  • ਉਹ ਆਪਣੀ ਚੁੱਪ ਕਿਵੇਂ ਤੋੜਨ

  • ਉਹ ਬਹਿਸ ਕਰਨ ਤੋਂ ਕਿਵੇਂ ਬਚਣ

(jw.org/pa ਉੱਤੇ “ਪਰਿਵਾਰ ਦੀ ਮਦਦ ਲਈ” ਲੜੀਵਾਰ ਲੇਖ ਲੱਭੋ)

ਮਾਪਿਆਂ ਲਈ: ਪਰਿਵਾਰ ਦੀ ਮਦਦ ਲਈ ਲੜੀਵਾਰ ਲੇਖ ਪੜ੍ਹ ਕੇ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾ ਸਕਦੇ ਹਨ, ਜਿਵੇਂ ਕਿ . . .

  • ਕਹਿਣਾ ਮੰਨਣਾ

  • ਘਰ ਦੇ ਕੰਮਾਂ ਵਿਚ ਹੱਥ ਵਟਾਉਣਾ

  • “ਪਲੀਜ਼” ਅਤੇ “ਥੈਂਕਯੂ” ਕਹਿਣਾ

(jw.org/pa ਉੱਤੇ “ਬੱਚਿਆਂ ਦੀ ਪਰਵਰਿਸ਼” ਅਤੇ “ਨੌਜਵਾਨਾਂ ਦੀ ਪਰਵਰਿਸ਼” ਲੜੀਵਾਰ ਲੇਖ ਲੱਭੋ)

2019 ਦਾ ਜਾਗਰੂਕ ਬਣੋ! ਨੰ. 2 ਰਸਾਲਾ “ਬੱਚਿਆਂ ਦੇ ਸਿੱਖਣ ਲਈ ਛੇ ਸਬਕ” ਅਤੇ 2018 ਦਾ ਜਾਗਰੂਕ ਬਣੋ! ਨੰ. 2 ਰਸਾਲਾ “ਸੁਖੀ ਪਰਿਵਾਰਾਂ ਦੇ 12 ਰਾਜ਼” ਦੇ ਸਫ਼ੇ 8-11 ਵੀ ਦੇਖੋ।

ਨੌਜਵਾਨਾਂ ਲਈ: ਨੌਜਵਾਨਾਂ ਲਈ ਭਾਗ ਵਿਚ ਕਈ ਲੇਖ ਅਤੇ ਵੀਡੀਓ ਦਿੱਤੇ ਗਏ ਹਨ। ਨਾਲੇ jw.org/hi ʼਤੇ “ਨੌਜਵਾਨਾਂ ਲਈ ਅਭਿਆਸ” ਵੀ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਬਹੁਤ ਕੁਝ ਸਿੱਖ ਸਕਦੇ ਹਨ, ਜਿਵੇਂ ਕਿ . . .

  • ਆਪਣੇ ਮੰਮੀ-ਡੈਡੀ ਅਤੇ ਭੈਣਾਂ-ਭਰਾਵਾਂ ਨਾਲ ਕਿਵੇਂ ਬਣਾ ਕੇ ਰੱਖਾਂ

  • ਮਾਪਿਆਂ ਵੱਲੋਂ ਬਣਾਏ ਨਿਯਮਾਂ ਬਾਰੇ ਉਨ੍ਹਾਂ ਨਾਲ ਕਿਵੇਂ ਆਦਰ ਨਾਲ ਗੱਲ ਕਰਾਂ

  • ਹੋਰ ਆਜ਼ਾਦੀ ਕਿਵੇਂ ਪਾਵਾਂ

(jw.org/pa ʼਤੇ “ਨੌਜਵਾਨਾਂ ਲਈ” ਭਾਗ ਲੱਭੋ)

ਤੁਸੀਂ jw.org/pa ਵੈੱਬਸਾਈਟ ਤੋਂ ਮੁਫ਼ਤ ਵਿਚ ਪੜ੍ਹ, ਦੇਖ ਅਤੇ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਪੈਸੇ ਨਹੀਂ ਦੇਣੇ ਪੈਣਗੇ ਅਤੇ ਨਾ ਹੀ ਕੋਈ ਮੈਂਬਰਸ਼ਿਪ ਅਤੇ ਸਬਸਕ੍ਰਿਪਸ਼ਨ ਲੈਣੀ ਪਵੇਗੀ। ਤੁਹਾਨੂੰ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਨਹੀਂ ਦੇਣੀ ਪਵੇਗੀ।