Skip to content

Skip to table of contents

ਜਾਣ-ਪਛਾਣ

ਜਾਣ-ਪਛਾਣ

ਸੁਖੀ ਪਰਿਵਾਰਾਂ ਦੇ 12 ਰਾਜ਼

ਅਸੀਂ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਕਿ ਪਰਿਵਾਰ ਕਿਉਂ ਟੁੱਟ ਰਹੇ ਹਨ।

  • ਅਮਰੀਕਾ ਵਿਚ 1990 ਤੋਂ 2015 ਤਕ 50 ਸਾਲ ਤੋਂ ਉੱਪਰ ਤਲਾਕ ਲੈਣ ਵਾਲਿਆਂ ਦੀ ਗਿਣਤੀ ਦੁਗਣੀ ਅਤੇ 65 ਸਾਲ ਤੋਂ ਉੱਪਰ ਤਲਾਕ ਲੈਣ ਵਾਲਿਆਂ ਦੀ ਗਿਣਤੀ ਤਿੱਗੁਣੀ ਹੋ ਗਈ।

  • ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਦੀ ਸਲਾਹ ਮੰਨਣ: ਕਈ ਮਾਹਰ ਸਲਾਹ ਦਿੰਦੇ ਹਨ ਕਿ ਬੱਚਿਆਂ ਦੀ ਲਗਾਤਾਰ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ, ਪਰ ਹੋਰ ਮਾਹਰ ਕਹਿੰਦੇ ਹਨ ਕਿ ਬੱਚਿਆਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਸਖ਼ਤ ਤਾੜਨਾ ਦੇਣੀ ਚਾਹੀਦੀ ਹੈ।

  • ਨੌਜਵਾਨ ਵੱਡੇ ਤਾਂ ਹੋ ਜਾਂਦੇ ਹਨ, ਪਰ ਉਨ੍ਹਾਂ ਵਿਚ ਉਹ ਗੁਣ ਨਹੀਂ ਹੁੰਦੇ ਜੋ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੁੰਦੇ ਹਨ।

ਪਰ ਅਸੀਂ ਸਿੱਖਾਂਗੇ ਕਿ ਬਹੁਤ ਸਾਰੇ ਪਰਿਵਾਰ ਖ਼ੁਸ਼ ਹਨ। ਸੱਚਾਈ ਤਾਂ ਇਹ ਹੈ ਕਿ . . .

  • ਵਿਆਹੁਤਾ ਰਿਸ਼ਤਾ ਖ਼ੁਸ਼ੀਆਂ ਭਰਿਆ ਅਤੇ ਉਮਰ ਭਰ ਦਾ ਬੰਧਨ ਹੋ ਸਕਦਾ ਹੈ।

  • ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਅਨੁਸ਼ਾਸਨ ਦੇਣਾ ਸਿੱਖ ਸਕਦੇ ਹਨ।

  • ਵੱਡੇ ਹੋ ਕੇ ਜਿਨ੍ਹਾਂ ਗੁਣਾਂ ਦੀ ਲੋੜ ਹੁੰਦੀ ਹੈ, ਨੌਜਵਾਨ ਉਹ ਪੈਦਾ ਕਰ ਸਕਦੇ ਹਨ।

ਕਿਵੇਂ? ਜਾਗਰੂਕ ਬਣੋ! ਦੇ ਇਸ ਅੰਕ ਵਿਚ ਸੁਖੀ ਪਰਿਵਾਰਾਂ ਦੇ 12 ਰਾਜ਼ ਦੱਸੇ ਗਏ ਹਨ।