Skip to content

Skip to table of contents

1 ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

1 ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਇਹ ਜਾਣਨਾ ਜ਼ਰੂਰੀ ਹੈ

ਬਹੁਤ ਸਾਰੇ ਲੋਕ ਦੁੱਖਾਂ ਲਈ ਰੱਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਇਸ ਲਈ ਉਹ ਰੱਬ ਨੂੰ ਨਹੀਂ ਮੰਨਦੇ।

ਇਸ ਬਾਰੇ ਸੋਚੋ

ਬਹੁਤ ਸਾਰੇ ਧਾਰਮਿਕ ਆਗੂਆਂ ਨੇ ਸਿੱਧੇ ਤੌਰ ਤੇ ਜਾਂ ਘੁਮਾ-ਫਿਰਾ ਕੇ ਇਹੀ ਸਿਖਾਇਆ ਹੈ ਕਿ ਰੱਬ ਹੀ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ। ਮਿਸਾਲ ਲਈ, ਕਈ ਇਹ ਸਿਖਾਉਂਦੇ ਹਨ:

  • ਕੁਦਰਤੀ ਆਫ਼ਤਾਂ ਰੱਬ ਵੱਲੋਂ ਸਜ਼ਾ ਹਨ।

  • ਬੱਚੇ ਇਸ ਕਰਕੇ ਮਰਦੇ ਹਨ ਕਿਉਂਕਿ ਰੱਬ ਨੂੰ ਸਵਰਗ ਵਿਚ ਹੋਰ ਦੂਤਾਂ ਦੀ ਲੋੜ ਹੈ।

  • ਰੱਬ ਯੁੱਧਾਂ ਵਿਚ ਪੱਖ ਲੈਂਦਾ ਹੈ ਜਿਨ੍ਹਾਂ ਕਰਕੇ ਬਹੁਤ ਸਾਰੇ ਦੁੱਖ ਆਉਂਦੇ ਹਨ।

ਪਰ ਕੀ ਇੱਦਾਂ ਹੋ ਸਕਦਾ ਕਿ ਧਾਰਮਿਕ ਆਗੂਆਂ ਨੇ ਰੱਬ ਬਾਰੇ ਗ਼ਲਤ ਸਿਖਾਇਆ ਹੋਵੇ? ਕਿਤੇ ਰੱਬ ਨੇ ਇਨ੍ਹਾਂ ਨੂੰ ਰੱਦਿਆ ਤਾਂ ਨਹੀਂ?

ਹੋਰ ਜਾਣੋ

jw.org/pa ’ਤੇ ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ।

ਬਾਈਬਲ ਕੀ ਕਹਿੰਦੀ ਹੈ?

ਦੁੱਖਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ।

ਜੇ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ, ਤਾਂ ਇਹ ਗੱਲ ਬਾਈਬਲ ਵਿਚ ਦੱਸੇ ਉਸ ਦੇ ਗੁਣਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮਿਸਾਲ ਲਈ:

“[ਰੱਬ] ਦੇ ਸਾਰੇ ਮਾਰਗ ਨਿਆਉਂ ਦੇ ਹਨ। . . . ਉਹ ਧਰਮੀ ਅਤੇ ਸਚਿਆਰ ਹੈ।”ਬਿਵਸਥਾ ਸਾਰ 32:4.

“ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!”ਅੱਯੂਬ 34:10.

“ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਉਂ ਕਰੂ।”ਅੱਯੂਬ 34:12.

ਰੱਬ ਉਨ੍ਹਾਂ ਧਰਮਾਂ ਨੂੰ ਠੁਕਰਾਉਂਦਾ ਹੈ ਜੋ ਉਸ ਬਾਰੇ ਗ਼ਲਤ ਸਿਖਾਉਂਦੇ ਹਨ।

ਇਨ੍ਹਾਂ ਵਿਚ ਉਹ ਧਰਮ ਸ਼ਾਮਲ ਹਨ ਜੋ ਸਿਖਾਉਂਦੇ ਹਨ ਕਿ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ ਅਤੇ ਜਿਹੜੇ ਯੁੱਧਾਂ ਵਿਚ ਹਿੱਸਾ ਲੈਂਦੇ ਤੇ ਹਿੰਸਾ ਕਰਦੇ ਹਨ।

“ਨਬੀ ਮੇਰਾ [ਯਾਨੀ ਰੱਬ ਦਾ] ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ। ਨਾ ਮੈਂ ਓਹਨਾਂ ਨੂੰ ਘੱਲਿਆ, ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਓਹਨਾਂ ਨਾਲ ਬੋਲਿਆ। ਓਹ ਤੁਹਾਡੇ ਲਈ ਝੂਠੇ ਦਰਸ਼ਣ . . . ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ।”ਯਿਰਮਿਯਾਹ 14:14.

ਯਿਸੂ ਨੇ ਧਰਮਾਂ ਵਿਚ ਹੁੰਦੇ ਪਖੰਡ ਦੀ ਨਿੰਦਿਆ ਕੀਤੀ।

“ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ। ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’ ਪਰ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!”ਮੱਤੀ 7:21-23.