3 ਚੰਗੇ ਲੋਕਾਂ ’ਤੇ ਦੁੱਖ ਕਿਉਂ ਆਉਂਦੇ ਹਨ?
ਇਹ ਜਾਣਨਾ ਜ਼ਰੂਰੀ ਹੈ
ਜਦੋਂ ਚੰਗੇ ਲੋਕ ਦੁੱਖ ਝੱਲਦੇ ਹਨ, ਤਾਂ ਸਾਨੂੰ ਇਹ ਜਾਇਜ਼ ਨਹੀਂ ਲੱਗਦਾ। ਕੁਝ ਲੋਕ ਸੋਚਦੇ ਹਨ, ‘ਜੇ ਚੰਗੇ ਇਨਸਾਨ ਬਣ ਕੇ ਵੀ ਦੁੱਖ ਹੀ ਭੋਗਣੇ ਪੈਣੇ, ਤਾਂ ਚੰਗੇ ਬਣਨ ਦਾ ਕੀ ਫ਼ਾਇਦਾ?’
ਇਸ ਬਾਰੇ ਸੋਚੋ
ਕੁਝ ਲੋਕ ਮੰਨਦੇ ਹਨ ਕਿ ਇਨਸਾਨ ਜਨਮ-ਮਰਨ ਦੇ ਚੱਕਰਾਂ ਵਿੱਚੋਂ ਲੰਘਦੇ ਹਨ। ਉਹ ਕਹਿੰਦੇ ਹਨ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਨ੍ਹਾਂ ਨੂੰ ਅਗਲੇ ਜਨਮ ਵਿਚ ਵਧੀਆ ਜ਼ਿੰਦਗੀ ਮਿਲਦੀ ਹੈ ਜਦਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹਨ, ਉਨ੍ਹਾਂ ਨੂੰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਇਸ ਗੱਲ ’ਤੇ ਵਿਸ਼ਵਾਸ ਕਰਨ ਵਾਲੇ ਲੋਕ ਇਹ ਵੀ ਮੰਨਦੇ ਹਨ ਕਿ ਚੰਗੇ ਇਨਸਾਨ ਨੂੰ ਵੀ ਦੁੱਖ ਸਹਿਣੇ ਪੈ ਸਕਦੇ ਹਨ, ਜੇ ਉਸ ਨੇ ਆਪਣੇ ਕਿਸੇ “ਪਿਛਲੇ ਜਨਮ” ਵਿਚ ਬੁਰੇ ਕੰਮ ਕੀਤੇ ਸੀ। ਪਰ . . .
-
ਜੇ ਇਕ ਇਨਸਾਨ ਨੂੰ ਆਪਣਾ ਪਿਛਲਾ ਜਨਮ ਯਾਦ ਹੀ ਨਹੀਂ, ਤਾਂ ਕੀ ਉਹ ਇਸ ਜਨਮ ਵਿਚ ਦੁੱਖ ਝੱਲ ਕੇ ਆਪਣੇ ਵਿਚ ਸੁਧਾਰ ਕਰ ਸਕਦਾ ਹੈ?
-
ਅਸੀਂ ਸਿਹਤਮੰਦ ਰਹਿਣ ਅਤੇ ਐਕਸੀਡੈਂਟ ਤੋਂ ਬਚਣ ਦੀ ਇੰਨੀ ਕੋਸ਼ਿਸ਼ ਕਿਉਂ ਕਰਦੇ ਹਾਂ, ਜੇ ਸਾਡਾ ਭਲਾ ਸਾਡੇ ਪਿਛਲੇ ਕੰਮਾਂ ’ਤੇ ਹੀ ਨਿਰਭਰ ਕਰਦਾ ਹੈ?
ਹੋਰ ਜਾਣੋ
jw.org/pa ’ਤੇ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਨਾਂ ਦੀ ਵੀਡੀਓ ਦੇਖੋ।
ਬਾਈਬਲ ਕੀ ਕਹਿੰਦੀ ਹੈ?
ਰੱਬ ਦੁੱਖ ਲਿਆ ਕੇ ਸਾਨੂੰ ਸਜ਼ਾ ਨਹੀਂ ਦਿੰਦਾ।
ਇਸ ਤੋਂ ਉਲਟ, ਕਈ ਘਟਨਾਵਾਂ ਅਚਾਨਕ ਹੀ ਵਾਪਰਦੀਆਂ ਹਨ ਜਦੋਂ ਅਕਸਰ ਕੋਈ ਗ਼ਲਤ ਸਮੇਂ ’ਤੇ ਗ਼ਲਤ ਜਗ੍ਹਾ ’ਤੇ ਹੁੰਦਾ ਹੈ।
“ਨਾ ਤਾਂ ਕਾਹਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਜੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਮੱਤ ਵਾਲਿਆਂ ਨੂੰ ਧਨ ਨਾ ਹੀ ਚਤਰਿਆਂ ਨੂੰ ਕਿਰਪਾ [ਕਿਉਂਕਿ ਹਰ ਕਿਸੇ ’ਤੇ ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ, NW]”—ਉਪਦੇਸ਼ਕ ਦੀ ਪੋਥੀ 9:11.
ਪਾਪੀ ਹੋਣ ਕਰਕੇ ਵੀ ਸਾਡੇ ’ਤੇ ਦੁੱਖ ਆਉਂਦੇ ਹਨ।
ਜਦੋਂ ਕੋਈ ਵਿਅਕਤੀ ਗ਼ਲਤੀ ਕਰਦਾ ਹੈ, ਤਾਂ ਅਕਸਰ ਲੋਕ ਕਹਿੰਦੇ ਹਨ ਕਿ ਉਸ ਨੇ ਪਾਪ ਕੀਤਾ ਹੈ। ਨਾਲੇ ਬਾਈਬਲ ਵਿਚ ਵੀ ਚੰਗੇ ਤੇ ਮਾੜੇ ਲੋਕਾਂ ਦੀ ਹਾਲਤ ਲਈ ਪਾਪ ਸ਼ਬਦ ਵਰਤਿਆ ਗਿਆ ਹੈ ਜੋ ਉਨ੍ਹਾਂ ਨੂੰ ਆਪਣੇ ਪਹਿਲੇ ਮਾਂ-ਬਾਪ ਤੋਂ ਵਿਰਾਸਤ ਵਿਚ ਮਿਲਿਆ ਹੈ।
“ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।”—ਜ਼ਬੂਰਾਂ ਦੀ ਪੋਥੀ 51:5.
ਵਿਰਾਸਤ ਵਿਚ ਮਿਲੇ ਪਾਪ ਕਰਕੇ ਇਨਸਾਨ ਭਿਆਨਕ ਨਤੀਜੇ ਭੁਗਤਦੇ ਆਏ ਹਨ।
ਇਸ ਪਾਪ ਕਰਕੇ ਇਨਸਾਨਾਂ ਦਾ ਸ੍ਰਿਸ਼ਟੀਕਰਤਾ ਨਾਲ ਰਿਸ਼ਤਾ ਤਾਂ ਖ਼ਰਾਬ ਹੋਇਆ ਹੀ ਹੈ, ਸਗੋਂ ਇਨਸਾਨਾਂ ਦਾ ਆਪਸੀ ਰਿਸ਼ਤਾ ਵੀ ਖ਼ਰਾਬ ਹੋਇਆ। ਨਾਲੇ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਵੀ ਅਸਰ ਪਿਆ ਤੇ ਉਨ੍ਹਾਂ ਨੇ ਧਰਤੀ ਨੂੰ ਤਬਾਹ ਕੀਤਾ ਹੈ। ਨਤੀਜੇ ਵਜੋਂ, ਹਰ ਇਨਸਾਨ ਨੂੰ ਬਹੁਤ ਸਾਰੇ ਦੁੱਖ ਝੱਲਣੇ ਪਏ ਹਨ।
“ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ।”—ਰੋਮੀਆਂ 7:21.
“ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।”—ਰੋਮੀਆਂ 8:22.