Skip to content

Skip to table of contents

ਅਧਿਐਨ ਕਰਨ ਲਈ ਵਿਸ਼ੇ

ਵਫ਼ਾਦਾਰ ਸੇਵਕ ਆਪਣੇ ਵਾਅਦੇ ਨਿਭਾਉਂਦੇ ਹਨ

ਵਫ਼ਾਦਾਰ ਸੇਵਕ ਆਪਣੇ ਵਾਅਦੇ ਨਿਭਾਉਂਦੇ ਹਨ

ਨਿਆਈਆਂ 11:30-40 ਪੜ੍ਹੋ ਅਤੇ ਜਾਣੋ ਕਿ ਸੁੱਖਣਾਂ ਪੂਰੀਆਂ ਕਰਨ ਜਾਂ ਵਾਅਦੇ ਨਿਭਾਉਣ ਬਾਰੇ ਅਸੀਂ ਯਿਫਤਾਹ ਤੇ ਉਸ ਦੀ ਧੀ ਤੋਂ ਕੀ ਸਿੱਖ ਸਕਦੇ ਹਾਂ।

ਹੋਰ ਜਾਣਕਾਰੀ ਲੈਣ ਲਈ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਜਦੋਂ ਵਫ਼ਾਦਾਰ ਇਜ਼ਰਾਈਲੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੇ ਸਨ, ਤਾਂ ਉਹ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਸਨ? (ਗਿਣ. 30:2) ਯਿਫਤਾਹ ਤੇ ਉਸ ਦੀ ਧੀ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ʼਤੇ ਨਿਹਚਾ ਕਰਦੇ ਸਨ?​—ਨਿਆ. 11:9-11, 19-24, 36.

ਬਾਰੀਕੀ ਨਾਲ ਖੋਜਬੀਨ ਕਰੋ। ਜਦੋਂ ਯਿਫਤਾਹ ਨੇ ਸੁੱਖਣਾ ਸੁੱਖੀ ਸੀ, ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? (w16.04 7 ਪੈਰਾ 12) ਆਪਣੀ ਸੁੱਖਣਾ ਪੂਰੀ ਕਰਨ ਲਈ ਯਿਫਤਾਹ ਤੇ ਉਸ ਦੀ ਧੀ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ? (w16.04 7-8 ਪੈਰੇ 14-16) ਅੱਜ ਮਸੀਹੀ ਯਹੋਵਾਹ ਨਾਲ ਕਿਹੜੇ ਕੁਝ ਅਹਿਮ ਵਾਅਦੇ ਕਰਦੇ ਹਨ? w17.04 5-8 ਪੈਰੇ 10-19.

ਸਿੱਖੀਆਂ ਗੱਲਾਂ ਬਾਰੇ ਸੋਚੋ। ਖ਼ੁਦ ਨੂੰ ਪੁੱਛੋ:

  • ‘ਸਮਰਪਣ ਦਾ ਆਪਣਾ ਵਾਅਦਾ ਪੂਰਾ ਕਰਨ ਵਿਚ ਕਿਹੜੀਆਂ ਗੱਲਾਂ ਮੇਰੀ ਮਦਦ ਕਰ ਸਕਦੀਆਂ ਹਨ?’ (w20.03 13 ਪੈਰਾ 20)

  • ‘ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਨ ਲਈ ਮੈਂ ਕਿਹੜੀਆਂ ਕੁਰਬਾਨੀਆਂ ਕਰ ਸਕਦਾ ਹਾਂ?’

  • ‘ਆਪਣੇ ਵਿਆਹ ਦਾ ਵਾਅਦਾ ਨਿਭਾਉਣ ਵਿਚ ਕਿਹੜੀਆਂ ਗੱਲਾਂ ਮੇਰੀ ਮਦਦ ਕਰ ਸਕਦੀਆਂ ਹਨ?’ (ਮੱਤੀ 19:5, 6; ਅਫ਼. 5:28-33)