ਤੁਸੀਂ ਕੀ ਸੋਚਦੇ ਹੋ?
ਕੀ ਬਾਈਬਲ ਯਹੋਵਾਹ ਦੇ ਦੋਸਤ ਬਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ?
ਕੁਝ ਲੋਕ ਮੰਨਦੇ ਹਨ . . .
ਕਿ ਉਹ ਰੱਬ ਦੇ ਦੋਸਤ ਨਹੀਂ ਬਣ ਸਕਦੇ ਕਿਉਂਕਿ ਉਹ ਅਸ਼ੁੱਧ ਜਾਂ ਪਾਪੀ ਹਨ। ਕੁਝ ਕਹਿੰਦੇ ਹਨ ਕਿ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਤੁਸੀਂ ਕੀ ਸੋਚਦੇ ਹੋ?
ਬਾਈਬਲ ਕੀ ਕਹਿੰਦੀ ਹੈ?
ਰੱਬ ਦੀ ‘ਸਚਿਆਰਾਂ ਨਾਲ ਦੋਸਤੀ ਹੈ।’ (ਕਹਾਉਤਾਂ 3:32) ਜੇ ਅਸੀਂ ਰੱਬ ਦਾ ਕਹਿਣਾ ਮੰਨੀਏ, ਤਾਂ ਅਸੀਂ ਉਸ ਦੇ ਦੋਸਤ ਬਣ ਸਕਦੇ ਹਾਂ।
ਅਸੀਂ ਬਾਈਬਲ ਤੋਂ ਹੋਰ ਕੀ ਸਿੱਖ ਸਕਦੇ ਹਾਂ?
ਰੱਬ ਸਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ।—ਯਾਕੂਬ 4:8.
ਸਾਡਾ ਦੋਸਤ ਹੋਣ ਕਰਕੇ ਰੱਬ ਸਾਡੀ ਮਦਦ ਕਰਨ ਅਤੇ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।—ਜ਼ਬੂਰਾਂ ਦੀ ਪੋਥੀ 86:5.
ਰੱਬ ਦੇ ਦੋਸਤ ਉਹ ਕੰਮ ਕਰਦੇ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਕੰਮਾਂ ਤੋਂ ਨਫ਼ਰਤ ਕਰਦੇ ਹਨ ਜਿਨ੍ਹਾਂ ਤੋਂ ਉਹ ਨਫ਼ਰਤ ਕਰਦਾ ਹੈ।—ਰੋਮੀਆਂ 12:9.