ਹਰ ਪਾਸੇ ਨਫ਼ਰਤ ਦੇ ਸ਼ਿਕਾਰ ਲੋਕ
ਨਫ਼ਰਤ ਮਹਾਂਮਾਰੀ ਵਾਂਗ ਹਰ ਪਾਸੇ ਫੈਲੀ ਹੋਈ ਹੈ।
ਲੋਕ ਭਾਸ਼ਣਾਂ, ਮੈਸਿਜਾਂ ਅਤੇ ਇੰਟਰਨੈੱਟ ਰਾਹੀਂ ਆਪਣੀ ਨਫ਼ਰਤ ਜ਼ਾਹਰ ਕਰਦੇ ਹਨ ਤੇ ਕਈ ਲੋਕ ਨਫ਼ਰਤ ਕਰਕੇ ਹਿੰਸਾ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਇਹ ਗੱਲ ਖ਼ਬਰਾਂ ਅਤੇ ਸੋਸ਼ਲ ਮੀਡੀਆ ਵਿਚ ਆਮ ਦਿਖਾਈ ਜਾਂਦੀ ਹੈ। ਨਾਲੇ ਸੁਣਨ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਦੂਜਿਆਂ ਨਾਲ ਪੱਖਪਾਤ ਕਰਦੇ ਹਨ, ਮਜ਼ਾਕ ਉਡਾਉਂਦੇ ਹਨ, ਬੇਇੱਜ਼ਤੀ ਕਰਦੇ ਹਨ, ਧਮਕੀਆਂ ਦਿੰਦੇ ਹਨ ਅਤੇ ਭੰਨ-ਤੋੜ ਕਰਦੇ ਹਨ। ਕਈ ਲੋਕਾਂ ਨਾਲ ਤਾਂ ਜਾਨਵਰਾਂ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ ਹੈ।
ਇਸ ਰਸਾਲੇ ਵਿਚ ਦੱਸਿਆ ਜਾਵੇਗਾ ਕਿ ਨਫ਼ਰਤ ਦੇ ਚੱਕਰ ਨੂੰ ਹਮੇਸ਼ਾ ਲਈ ਕਿਵੇਂ ਤੋੜਿਆ ਜਾ ਸਕਦਾ ਹੈ। ਇਹ ਕੋਈ ਸੁਪਨਾ ਨਹੀਂ ਹੈ, ਸਗੋਂ ਇੱਦਾਂ ਜ਼ਰੂਰ ਹੋਵੇਗਾ। ਅੱਜ ਵੀ ਦੁਨੀਆਂ ਭਰ ਵਿਚ ਲੋਕ ਇਸ ਤਰ੍ਹਾਂ ਕਰ ਰਹੇ ਹਨ।