ਰਾਜ ਦਾ ਰਾਜਾ ਕੌਣ ਹੈ?
ਰੱਬ ਨੇ ਬਾਈਬਲ ਲਿਖਾਰੀਆਂ ਤੋਂ ਉਹ ਗੱਲਾਂ ਲਿਖਵਾਈਆਂ ਜਿਸ ਤੋਂ ਪਤਾ ਲੱਗਣਾ ਸੀ ਕਿ ਭਵਿੱਖ ਵਿਚ ਬਣਨ ਵਾਲਾ ਰਾਜਾ ਕੌਣ ਹੋਵੇਗਾ। ਇਹ ਰਾਜਾ:
-
ਰੱਬ ਦੁਆਰਾ ਚੁਣਿਆ ਜਾਣਾ ਸੀ। ‘ਮੈਂ ਆਪਣੇ ਰਾਜੇ ਨੂੰ ਵਿਰਾਜਮਾਨ ਕਰ ਦਿੱਤਾ ਹੈ। ਮੈਂ ਸਭ ਕੌਮਾਂ ਤੈਨੂੰ ਵਿਰਸੇ ਵਿਚ ਦੇਵਾਂਗਾ। ਮੈਂ ਸਭ ਧਰਤੀ ਤੇਰੇ ਅਧਿਕਾਰ ਵਿਚ ਦੇਵਾਂਗਾ।’—ਭਜਨ 2:6, 8, CL.
-
ਦਾਊਦ ਦੀ ਪੀੜ੍ਹੀ ਵਿੱਚੋਂ ਹੋਣਾ ਸੀ। “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ . . . ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ।”—ਯਸਾਯਾਹ 9:6, 7.
-
ਬੈਤਲਹਮ ਵਿਚ ਪੈਦਾ ਹੋਣਾ ਸੀ। “ਹੇ ਬੈਤਲਹਮ . . . ਤੈਥੋਂ ਇੱਕ ਮੇਰੇ ਲਈ ਨਿੱਕਲੇਗਾ ਜੋ ਹਾਕਮ ਹੋਵੇਗਾ। . . . ਉਹ ਧਰਤੀ ਦੀਆਂ ਹੱਦਾਂ ਤੀਕੁਰ ਮਹਾਨ ਹੋਵੇਗਾ।”—ਮੀਕਾਹ 5:2, 4.
-
ਇਨਸਾਨਾਂ ਦੁਆਰਾ ਠੁਕਰਾਇਆ ਤੇ ਮਰਵਾਇਆ ਜਾਣਾ ਸੀ। “ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। . . . ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ।”—ਯਸਾਯਾਹ 53:3, 5.
-
ਮਰਿਆਂ ਵਿੱਚੋਂ ਜੀਉਂਦਾ ਹੋਣਾ ਸੀ ਤੇ ਇਸ ਨੂੰ ਮਹਿਮਾ ਮਿਲਣੀ ਸੀ। “ਤੂੰ ਮੈਨੂੰ ਕਬਰ ਵਿਚ ਨਹੀਂ ਛੱਡੇਂਗਾ। ਤੂੰ ਆਪਣੇ ਵਫ਼ਾਦਾਰ ਸੇਵਕ ਨੂੰ ਟੋਏ ਦਾ ਮੂੰਹ ਨਹੀਂ ਦੇਖਣ ਦੇਵੇਂਗਾ। . . . ਤੇਰੇ ਸੱਜੇ ਹੱਥ ਰਹਿ ਕੇ ਮੈਨੂੰ ਸਦਾ ਆਨੰਦ ਮਿਲਦਾ ਹੈ।”—ਜ਼ਬੂਰਾਂ ਦੀ ਪੋਥੀ 16:10, 11, NW.
ਯਿਸੂ ਮਸੀਹ—ਸਭ ਤੋਂ ਕਾਬਲ ਰਾਜਾ
ਪੂਰੇ ਇਤਿਹਾਸ ਦੌਰਾਨ ਸਿਰਫ਼ ਇਕ ਵਿਅਕਤੀ ਸੀ ਜਿਸ ʼਤੇ ਇਹ ਸਾਰੀਆਂ ਗੱਲਾਂ ਪੂਰੀਆਂ ਹੋਈਆਂ ਤੇ ਉਹ ਹੈ, ਯਿਸੂ ਮਸੀਹ। ਇੱਥੋਂ ਤਕ ਕਿ ਇਕ ਦੂਤ ਨੇ ਉਸ ਦੀ ਮਾਤਾ ਮਰੀਅਮ ਨੂੰ ਕਿਹਾ: “ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ . . . ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।”—ਲੂਕਾ 1:31-33.
ਧਰਤੀ ʼਤੇ ਹੁੰਦਿਆਂ ਯਿਸੂ ਰਾਜਾ ਨਹੀਂ ਬਣਿਆ, ਸਗੋਂ ਉਸ ਨੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਸਵਰਗ ਤੋਂ ਇਨਸਾਨਾਂ ʼਤੇ ਰਾਜ ਕਰਨਾ ਹੈ। ਕਿਹੜੀਆਂ ਗੱਲਾਂ ਕਰਕੇ ਯਿਸੂ ਇਕ ਕਾਬਲ ਰਾਜਾ ਹੈ? ਆਓ ਦੇਖੀਏ ਕਿ ਯਿਸੂ ਕਿਹੋ ਜਿਹਾ ਇਨਸਾਨ ਸੀ।
-
ਮੱਤੀ 9:36; ਮਰਕੁਸ 10:16) ਜਦੋਂ ਇਕ ਕੋੜ੍ਹੀ ਨੇ ਬੇਨਤੀ ਕੀਤੀ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ,” ਤਾਂ ਯਿਸੂ ਨੇ ਕੋੜ੍ਹੀ ʼਤੇ ਤਰਸ ਖਾ ਕੇ ਉਸ ਨੂੰ ਠੀਕ ਕੀਤਾ।—ਮਰਕੁਸ 1:40-42.
ਯਿਸੂ ਨੇ ਲੋਕਾਂ ਦੀ ਪਰਵਾਹ ਕੀਤੀ। ਯਿਸੂ ਨੇ ਹਰ ਕਿਸੇ ਦੀ ਮਦਦ ਕੀਤੀ ਚਾਹੇ ਉਹ ਆਦਮੀ, ਔਰਤ, ਜਵਾਨ, ਬੁੱਢੇ, ਵੱਖੋ-ਵੱਖਰੇ ਪਿਛੋਕੜ ਜਾਂ ਰੁਤਬੇ ਦੇ ਸਨ। ( -
ਯਿਸੂ ਨੇ ਲੋਕਾਂ ਨੂੰ ਸਿਖਾਇਆ ਕਿ ਰੱਬ ਨੂੰ ਖ਼ੁਸ਼ ਕਿਵੇਂ ਕਰਨਾ ਹੈ। ਉਸ ਨੇ ਕਿਹਾ: “ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” ਉਸ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਦੂਸਰੇ ਤੁਹਾਡੇ ਨਾਲ ਪੇਸ਼ ਆਉਣ ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ। ਇਸ ਦੇ ਨਾਲ ਉਸ ਨੇ ਦਿਖਾਇਆ ਕਿ ਰੱਬ ਨੂੰ ਸਿਰਫ਼ ਸਾਡੇ ਕੰਮਾਂ ਵਿਚ ਨਹੀਂ, ਸਗੋਂ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਵਿਚ ਵੀ ਦਿਲਚਸਪੀ ਹੈ। ਇਸ ਲਈ ਰੱਬ ਨੂੰ ਖ਼ੁਸ਼ ਕਰਨ ਵਾਸਤੇ ਸਾਨੂੰ ਆਪਣੀਆਂ ਸੋਚਾਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ। (ਮੱਤੀ 5:28; 6:24; 7:12) ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੰਦਿਆਂ ਕਿਹਾ ਕਿ ਖ਼ੁਸ਼ ਰਹਿਣ ਲਈ ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਰੱਬ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਫਿਰ ਉਸ ਮੁਤਾਬਕ ਕੰਮ ਕਰਨੇ ਚਾਹੀਦੇ ਹਨ।—ਲੂਕਾ 11:28.
-
ਯਿਸੂ ਨੇ ਸਿਖਾਇਆ ਕਿ ਪਿਆਰ ਕਰਨ ਦਾ ਕੀ ਮਤਲਬ ਹੈ। ਯਿਸੂ ਦੇ ਕੰਮ ਅਤੇ ਸ਼ਬਦ ਇੰਨੇ ਦਮਦਾਰ ਸਨ ਕਿ ਇਹ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੇ ਸਨ। “ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ, ਕਿਉਂਕਿ ਉਹ . . . ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦਾ ਸੀ।” (ਮੱਤੀ 7:28, 29) ਉਸ ਨੇ ਲੋਕਾਂ ਨੂੰ ਸਿਖਾਇਆ: “ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ।” ਉਸ ਨੇ ਉਨ੍ਹਾਂ ਲੋਕਾਂ ਲਈ ਵੀ ਪ੍ਰਾਰਥਨਾ ਕੀਤੀ ਜੋ ਉਸ ਦੀ ਮੌਤ ਲਈ ਜ਼ਿੰਮੇਵਾਰ ਸਨ: “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।”—ਮੱਤੀ 5:44; ਲੂਕਾ 23:34.
ਯਿਸੂ ਸਭ ਤੋਂ ਕਾਬਲ ਰਾਜਾ ਹੈ ਕਿਉਂਕਿ ਉਹ ਸਾਨੂੰ ਦਿਲੋਂ ਪਿਆਰ ਹੀ ਨਹੀਂ ਕਰਦਾ, ਸਗੋਂ ਉਹ ਸਾਡੀ ਮਦਦ ਵੀ ਕਰਦਾ ਹੈ। ਪਰ ਉਹ ਕਦੋਂ ਰਾਜ ਕਰੇਗਾ?