Skip to content

Skip to table of contents

ਫ਼ਾਇਦੇਮੰਦ ਤੁਲਨਾ ਜੋ ਤੁਸੀਂ ਪਹਿਲਾਂ ਕਦੇ ਨਹੀਂ ਕੀਤੀ ਹੋਣੀ

ਫ਼ਾਇਦੇਮੰਦ ਤੁਲਨਾ ਜੋ ਤੁਸੀਂ ਪਹਿਲਾਂ ਕਦੇ ਨਹੀਂ ਕੀਤੀ ਹੋਣੀ

ਕੀ ਤੁਸੀਂ ਆਪਣੇ ਆਪ ਨੂੰ ਮਸੀਹੀ ਮੰਨਦੇ ਹੋ? ਜੇ ਹਾਂ, ਤਾਂ ਤੁਸੀਂ ਉਨ੍ਹਾਂ ਦੋ ਅਰਬ ਤੋਂ ਜ਼ਿਆਦਾ ਲੋਕਾਂ ਵਿਚ (ਲਗਭਗ 3 ਵਿੱਚੋਂ 1) ਸ਼ਾਮਲ ਹੋ ਜੋ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ। ਅੱਜ ਹਜ਼ਾਰਾਂ ਹੀ ਪੰਥ ਹਨ ਜੋ ਮਸੀਹੀ ਕਹਾਏ ਜਾਂਦੇ ਹਨ। ਪਰ ਉਹ ਵੱਖੋ-ਵੱਖਰੀਆਂ ਸਿੱਖਿਆਵਾਂ ਅਤੇ ਵਿਚਾਰਾਂ ਕਰਕੇ ਵੰਡੇ ਹੋਏ ਹਨ। ਇਸ ਲਈ ਸ਼ਾਇਦ ਤੁਹਾਡੇ ਵਿਸ਼ਵਾਸਾਂ ਅਤੇ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਵਿਸ਼ਵਾਸਾਂ ਵਿਚ ਬਹੁਤ ਜ਼ਿਆਦਾ ਫ਼ਰਕ ਹੋਵੇ। ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ? ਹਾਂਜੀ ਪੈਂਦਾ ਹੈ ਜੇ ਤੁਸੀਂ ਬਾਈਬਲ ਵਿਚ ਦੱਸੀਆਂ ਸਿੱਖਿਆਵਾਂ ਮੁਤਾਬਕ ਚੱਲਣਾ ਚਾਹੁੰਦੇ ਹੋ।

ਪਹਿਲੀ ਸਦੀ ਵਿਚ ਯਿਸੂ ਮਸੀਹ ਦੇ ਚੇਲੇ ‘ਮਸੀਹੀਆਂ’ ਵਜੋਂ ਜਾਣੇ ਜਾਂਦੇ ਸਨ। (ਰਸੂਲਾਂ ਦੇ ਕੰਮ 11:26) ਉਨ੍ਹਾਂ ਨੂੰ ਹੋਰ ਨਾਵਾਂ ਤੋਂ ਜਾਣੇ ਜਾਣ ਦੀ ਲੋੜ ਨਹੀਂ ਸੀ ਕਿਉਂਕਿ ਉਸ ਸਮੇਂ ਇੱਕੋ ਹੀ ਮਸੀਹੀ ਧਰਮ ਹੁੰਦਾ ਸੀ। ਮਸੀਹੀ ਇਕਮੁੱਠ ਹੋ ਕੇ ਮਸੀਹੀ ਧਰਮ ਦੇ ਮੋਢੀ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਹਿਦਾਇਤਾਂ ’ਤੇ ਚੱਲਦੇ ਸਨ। ਤੁਹਾਡੇ ਚਰਚ ਬਾਰੇ ਕੀ? ਕੀ ਤੁਸੀਂ ਮੰਨਦੇ ਹੋ ਕਿ ਤੁਹਾਡਾ ਚਰਚ ਉਹੀ ਸਿੱਖਿਆ ਦਿੰਦਾ ਹੈ ਜੋ ਯਿਸੂ ਨੇ ਦਿੱਤੀ ਸੀ ਅਤੇ ਜਿਸ ਅਨੁਸਾਰ ਪਹਿਲੀ ਸਦੀ ਦੇ ਮਸੀਹੀ ਚੱਲਦੇ ਸਨ? ਇਹ ਤੁਸੀਂ ਪੱਕੀ ਤਰ੍ਹਾਂ ਕਿਵੇਂ ਜਾਣ ਸਕਦੇ ਹੋ? ਇਹ ਜਾਣਨ ਦਾ ਇੱਕੋ-ਇਕ ਤਰੀਕਾ ਹੈ ਬਾਈਬਲ।

ਇਸ ਗੱਲ ’ਤੇ ਗੌਰ ਕਰੋ: ਯਿਸੂ ਮਸੀਹ ਬਾਈਬਲ ਦਾ ਗਹਿਰਾ ਆਦਰ ਕਰਦਾ ਸੀ ਤੇ ਇਸ ਨੂੰ ਰੱਬ ਦਾ ਬਚਨ ਮੰਨਦਾ ਸੀ। ਉਹ ਉਨ੍ਹਾਂ ਲੋਕਾਂ ਨੂੰ ਚੰਗਾ ਨਹੀਂ ਸੀ ਸਮਝਦਾ ਜੋ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਬਜਾਇ ਇਨਸਾਨਾਂ ਦੀਆਂ ਬਣਾਈਆਂ ਰੀਤਾਂ ਉੱਤੇ ਜ਼ਿਆਦਾ ਚੱਲਦੇ ਸਨ। (ਮਰਕੁਸ 7:9-13) ਇਸ ਤੋਂ ਅਸੀਂ ਸਾਫ਼ ਸਿੱਟਾ ਕੱਢ ਸਕਦੇ ਹਾਂ ਕਿ ਯਿਸੂ ਦੇ ਸੱਚੇ ਚੇਲੇ ਆਪਣੇ ਵਿਸ਼ਵਾਸਾਂ ਦਾ ਆਧਾਰ ਬਾਈਬਲ ਨੂੰ ਮੰਨਣਗੇ। ਇਸ ਲਈ ਹਰ ਮਸੀਹੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੇ ਚਰਚ ਦੀਆਂ ਸਿੱਖਿਆਵਾਂ ਬਾਈਬਲ ਨਾਲ ਮਿਲਦੀਆਂ ਹਨ?’ ਇਸ ਸਵਾਲ ਦਾ ਜਵਾਬ ਪਾਉਣ ਲਈ ਕਿਉਂ ਨਾ ਤੁਸੀਂ ਆਪਣੇ ਚਰਚ ਦੀਆਂ ਸਿੱਖਿਆਵਾਂ ਦੀ ਤੁਲਨਾ ਬਾਈਬਲ ਵਿਚ ਦੱਸੀਆਂ ਗੱਲਾਂ ਨਾਲ ਕਰੋ?

ਯਿਸੂ ਨੇ ਕਿਹਾ ਸੀ ਕਿ ਸਾਨੂੰ ਪਰਮੇਸ਼ੁਰ ਦੀ ਭਗਤੀ ਸੱਚਾਈ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ ਅਤੇ ਇਹ ਸੱਚਾਈ ਬਾਈਬਲ ਵਿੱਚੋਂ ਮਿਲਦੀ ਹੈ। (ਯੂਹੰਨਾ 4:24; 17:17) ਪੌਲੁਸ ਰਸੂਲ ਨੇ ਕਿਹਾ ਸੀ ਕਿ ਸਾਡੀ ਮੁਕਤੀ “ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ” ’ਤੇ ਨਿਰਭਰ ਕਰਦੀ ਹੈ। (1 ਤਿਮੋਥਿਉਸ 2:4) ਇਸ ਲਈ ਜ਼ਰੂਰੀ ਹੈ ਕਿ ਸਾਡੇ ਵਿਸ਼ਵਾਸ ਬਾਈਬਲ ਵਿਚ ਪਾਈ ਜਾਂਦੀ ਸੱਚਾਈ ਮੁਤਾਬਕ ਹੋਣ ਕਿਉਂਕਿ ਤਾਹੀਓਂ ਸਾਨੂੰ ਮੁਕਤੀ ਮਿਲੇਗੀ!

ਬਾਈਬਲ ਨਾਲ ਆਪਣੇ ਵਿਸ਼ਵਾਸਾਂ ਦੀ ਤੁਲਨਾ ਕਿਵੇਂ ਕਰੀਏ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਲੇਖ ਨਾਲ ਦਿੱਤੇ ਛੇ ਸਵਾਲ ਪੜ੍ਹੋ ਅਤੇ ਧਿਆਨ ਦਿਓ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ। ਬਾਈਬਲ ਦੀਆਂ ਦਿੱਤੀਆਂ ਗਈਆਂ ਆਇਤਾਂ ਦੇਖੋ ਤੇ ਜਵਾਬਾਂ ਉੱਤੇ ਸੋਚ-ਵਿਚਾਰ ਕਰੋ। ਫਿਰ ਖ਼ੁਦ ਨੂੰ ਪੁੱਛੋ: ‘ਮੇਰੇ ਚਰਚ ਦੀਆਂ ਸਿੱਖਿਆਵਾਂ ਤੇ ਬਾਈਬਲ ਵਿਚ ਦੱਸੀਆਂ ਗੱਲਾਂ ਵਿਚ ਕੀ ਫ਼ਰਕ ਹੈ?’

ਇਨ੍ਹਾਂ ਕੁਝ ਸਵਾਲਾਂ ਦੀ ਮਦਦ ਨਾਲ ਤੁਸੀਂ ਫ਼ਾਇਦੇਮੰਦ ਤੁਲਨਾ ਕਰ ਸਕਦੇ ਹੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਕੀਤੀ ਹੋਣੀ। ਕੀ ਤੁਸੀਂ ਆਪਣੇ ਚਰਚ ਦੀਆਂ ਹੋਰ ਸਿੱਖਿਆਵਾਂ ਦੀ ਤੁਲਨਾ ਬਾਈਬਲ ਨਾਲ ਕਰਨ ਲਈ ਤਿਆਰ ਹੋ? ਬਾਈਬਲ ਦੀ ਸੱਚਾਈ ਦੀ ਜਾਂਚ ਕਰਨ ਵਿਚ ਤੁਹਾਡੀ ਮਦਦ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ। ਕਿਉਂ ਨਾ ਤੁਸੀਂ ਕਿਸੇ ਗਵਾਹ ਨੂੰ ਪੁੱਛੋ ਕਿ ਉਹ ਤੁਹਾਨੂੰ ਮੁਫ਼ਤ ਵਿਚ ਬਾਈਬਲ ਦਾ ਅਧਿਐਨ ਕਰਾਵੇ? ਜਾਂ ਤੁਸੀਂ ਸਾਡੀ ਵੈੱਬਸਾਈਟ jw.org ’ਤੇ ਜਾ ਸਕਦੇ ਹੋ। ▪ (w16-E No. 4)