Skip to content

Skip to table of contents

ਕੀ ਮਰ ਚੁੱਕੇ ਲੋਕਾਂ ਲਈ ਕੋਈ ਉਮੀਦ ਹੈ?

ਕੀ ਮਰ ਚੁੱਕੇ ਲੋਕਾਂ ਲਈ ਕੋਈ ਉਮੀਦ ਹੈ?

ਮੌਤ ਦਾ ਅਸਰ ਸਾਰਿਆਂ ’ਤੇ ਪੈਂਦਾ ਹੈ, ਪਰ ਕੀ ਮੌਤ ਹੋਣ ’ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ? ਕੀ ਮਰ ਚੁੱਕੇ ਲੋਕਾਂ ਨੂੰ ਭੁਲਾਇਆ ਜਾ ਚੁੱਕਾ ਹੈ? ਕੀ ਉਨ੍ਹਾਂ ਲਈ ਕੋਈ ਉਮੀਦ ਹੈ?

ਧਿਆਨ ਦਿਓ ਕਿ ਬਾਈਬਲ ਕੀ ਕਹਿੰਦੀ ਹੈ:

ਮਰ ਚੁੱਕੇ ਲੋਕਾਂ ਨੂੰ ਭੁਲਾਇਆ ਨਹੀਂ ਗਿਆ ਹੈ

“ਕਬਰਾਂ ਵਿਚ ਪਏ ਸਾਰੇ ਲੋਕ . . . ਬਾਹਰ ਨਿਕਲ ਆਉਣਗੇ।”—ਯੂਹੰਨਾ 5:28, 29.

ਰੱਬ ਮਰ ਚੁੱਕੇ ਲੋਕਾਂ ਨੂੰ ਯਾਦ ਰੱਖਦਾ ਹੈ ਅਤੇ ਉਨ੍ਹਾਂ ਨੂੰ ਫਿਰ ਤੋਂ ਜੀਉਂਦਾ ਕਰੇਗਾ।

ਮਰ ਚੁੱਕੇ ਲੋਕਾਂ ਨੂੰ ਧਰਤੀ ’ਤੇ ਜੀਉਂਦਾ ਕੀਤਾ ਜਾਵੇਗਾ

“ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂਲਾਂ ਦੇ ਕੰਮ 24:15.

ਲੱਖਾਂ-ਕਰੋੜਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਨੂੰ ਧਰਤੀ ’ਤੇ ਸ਼ਾਂਤੀ ਨਾਲ ਹਮੇਸ਼ਾ ਜੀਉਂਦੇ ਰਹਿਣ ਦੀ ਆਸ ਹੋਵੇਗੀ।

ਅਸੀਂ ਯਕੀਨ ਕਰ ਸਕਦੇ ਹਾਂ ਕਿ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ

“[ਰੱਬ] ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 147:4.

ਉਹ ਸਾਰੇ ਤਾਰਿਆਂ ਨੂੰ ਉਨ੍ਹਾਂ ਦੇ ਨਾਂ ਤੋਂ ਬੁਲਾਉਂਦਾ ਹੈ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਸੌਖਿਆਂ ਹੀ ਯਾਦ ਰੱਖ ਸਕਦਾ ਹੈ ਜਿਨ੍ਹਾਂ ਨੂੰ ਉਹ ਜੀਉਂਦਾ ਕਰੇਗਾ।