ਬਾਈਬਲ ਕੀ ਕਹਿੰਦੀ ਹੈ?
ਰੱਬ ਦਾ ਰਾਜ ਕੀ ਹੈ?
ਕੁਝ ਲੋਕ ਮੰਨਦੇ ਹਨ ਰੱਬ ਦਾ ਰਾਜ ਲੋਕਾਂ ਦੇ ਦਿਲਾਂ ਵਿਚ ਹੈ। ਦੂਸਰੇ ਸੋਚਦੇ ਹਨ ਕਿ ਇਨਸਾਨ ਹੀ ਦੁਨੀਆਂ ਵਿਚ ਸ਼ਾਂਤੀ ਤੇ ਏਕਤਾ ਲਿਆ ਸਕਦੇ ਹਨ। ਤੁਸੀਂ ਕੀ ਸੋਚਦੇ ਹੋ?
ਬਾਈਬਲ ਕੀ ਕਹਿੰਦੀ ਹੈ?
“ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਉਹ ਏਹਨਾਂ ਸਾਰੀਆਂ [ਮਨੁੱਖੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” (ਦਾਨੀਏਲ 2:44) ਰੱਬ ਦਾ ਰਾਜ ਇਕ ਅਸਲੀ ਸਰਕਾਰ ਹੈ।
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਰੱਬ ਦਾ ਰਾਜ ਸਵਰਗੋਂ ਹਕੂਮਤ ਕਰਦਾ ਹੈ।—ਮੱਤੀ 10:7; ਲੂਕਾ 10:9.
ਰੱਬ ਇਸ ਰਾਜ ਦੇ ਜ਼ਰੀਏ ਸਵਰਗ ਵਿਚ ਅਤੇ ਧਰਤੀ ’ਤੇ ਆਪਣੀ ਇੱਛਾ ਪੂਰੀ ਕਰਦਾ ਹੈ।—ਮੱਤੀ 6:10.
ਰੱਬ ਦਾ ਰਾਜ ਕਦੋਂ ਆਵੇਗਾ?
ਤੁਸੀਂ ਕੀ ਕਹੋਗੇ?
ਕੋਈ ਨਹੀਂ ਜਾਣਦਾ
ਜਲਦੀ ਹੀ
ਕਦੇ ਵੀ ਨਹੀਂ
ਬਾਈਬਲ ਕੀ ਕਹਿੰਦੀ ਹੈ?
“ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਜਦੋਂ ਸਾਰੀ ਧਰਤੀ ’ਤੇ ਪੂਰੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਜਾਵੇਗਾ, ਤਾਂ ਪਰਮੇਸ਼ੁਰ ਦਾ ਰਾਜ ਇਸ ਬੁਰੀ ਦੁਨੀਆਂ ਨੂੰ ਖ਼ਤਮ ਕਰੇਗਾ।
ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?
ਧਰਤੀ ’ਤੇ ਕੋਈ ਵੀ ਨਹੀਂ ਜਾਣਦਾ ਕਿ ਰੱਬ ਦਾ ਰਾਜ ਕਦੋਂ ਆਵੇਗਾ।—ਮੱਤੀ 24:36.
ਬਾਈਬਲ ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਰੱਬ ਦਾ ਰਾਜ ਛੇਤੀ ਹੀ ਆਵੇਗਾ।—ਮੱਤੀ 24:3, 7, 12. (wp16-E No. 5)