ਅਧਿਐਨ ਲਈ ਸੁਝਾਅ
ਸਾਡੀ ਸਮਝ ਵਿਚ ਹੋਏ ਸੁਧਾਰਾਂ ਬਾਰੇ ਨਵੀਂ ਜਾਣਕਾਰੀ ਕਿੱਥੋਂ ਲਈਏ?
ਅੱਜ ਅਸੀਂ ਦਿਲਚਸਪ ਸਮੇਂ ਵਿਚ ਜੀ ਰਹੇ ਹਾਂ। ਯਹੋਵਾਹ ਹੌਲੀ-ਹੌਲੀ ਆਪਣੇ ਬਚਨ ਬਾਈਬਲ ਬਾਰੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਝ ਦੇ ਰਿਹਾ ਹੈ। (ਦਾਨੀ. 12:4) ਪਰ ਬਾਈਬਲ ਦੀਆਂ ਸੱਚਾਈਆਂ ਬਾਰੇ ਸਾਡੀ ਸਮਝ ਵਿਚ ਜੋ ਸੁਧਾਰ ਕੀਤੇ ਜਾਂਦੇ ਹਨ, ਉਨ੍ਹਾਂ ਬਾਰੇ ਨਵੀਂ ਜਾਣਕਾਰੀ ਲੈਂਦੇ ਰਹਿਣਾ ਸ਼ਾਇਦ ਸਾਡੇ ਲਈ ਔਖਾ ਹੋਵੇ। ਅਸੀਂ ਇਹ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ?
• ਜਿਨ੍ਹਾਂ ਵਿਸ਼ਿਆਂ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਕੁਝ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ ਦਿੱਤੇ ਗਏ ਹਨ। ਇਨ੍ਹਾਂ ਵਿਸ਼ਿਆਂ ਦੀ ਸੂਚੀ ਦੇਖਣ ਲਈ “ਯਹੋਵਾਹ ਦੇ ਗਵਾਹ” ਵਿਸ਼ੇ ਹੇਠਾਂ ਸਿਰਲੇਖ “ਵਿਚਾਰ ਤੇ ਵਿਸ਼ਵਾਸ” ਵਿਚ “ਸਾਡੀ ਸਮਝ ਵਿਚ ਸੁਧਾਰ” ਦੇਖੋ। ਜਾਂ ਜੇ ਤੁਸੀਂ ਚਾਹੋ, ਤਾਂ ਵਾਚਟਾਵਰ ਲਾਇਬ੍ਰੇਰੀ ਜਾਂ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ʼਤੇ ਲੱਭੋ ਬਾਕਸ ਵਿਚ “ਸਾਡੀ ਸਮਝ ਵਿਚ ਸੁਧਾਰ” (ਡਬਲ ਕਾਮਿਆਂ ਵਿਚ) ਟਾਈਪ ਕਰ ਸਕਦੇ ਹੋ।
ਅਧਿਐਨ ਕਰਨ ਲਈ ਕਿਉਂ ਨਾ ਹਾਲ ਹੀ ਵਿਚ ਸਾਡੀ ਸਮਝ ਵਿਚ ਜੋ ਸੁਧਾਰ ਕੀਤਾ ਗਿਆ, ਉਸ ਬਾਰੇ ਖੋਜਬੀਨ ਕਰੋ ਅਤੇ ਬਾਈਬਲ ਤੋਂ ਦੇਖੋ ਕਿ ਇਹ ਸੁਧਾਰ ਕਿਉਂ ਕੀਤਾ ਗਿਆ ਹੈ।