Skip to content

Skip to table of contents

ਅਧਿਐਨ ਲਈ ਸੁਝਾਅ

ਮੁੱਖ ਗੱਲਾਂ ਦੁਹਰਾਓ

ਮੁੱਖ ਗੱਲਾਂ ਦੁਹਰਾਓ

ਕੀ ਤੁਹਾਡੇ ਨਾਲ ਇੱਦਾਂ ਹੁੰਦਾ ਹੈ ਕਿ ਤੁਹਾਨੂੰ ਪੜ੍ਹੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ? ਸਾਡੇ ਸਾਰਿਆਂ ਨਾਲ ਇੱਦਾਂ ਹੁੰਦਾ ਹੈ। ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਗੱਲਾਂ ਯਾਦ ਰਹਿਣ? ਆਪਣੇ ਮਨ ਵਿਚ ਮੁੱਖ ਗੱਲਾਂ ਦੁਹਰਾਓ।

ਅਧਿਐਨ ਦੌਰਾਨ ਵਿਚ-ਵਿਚ ਰੁਕ ਕੇ ਸੋਚੋ ਕਿ ਤੁਸੀਂ ਕਿਹੜੀਆਂ ਮੁੱਖ ਗੱਲਾਂ ਸਿੱਖੀਆਂ ਹਨ। ਪੌਲੁਸ ਰਸੂਲ ਨੇ ਆਪਣੀ ਇਕ ਚਿੱਠੀ ਵਿਚ ਭੈਣਾਂ-ਭਰਾਵਾਂ ਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਉਸ ਨੇ ਕਿਹਾ: “ਉਨ੍ਹਾਂ ਦਾ ਨਿਚੋੜ ਇਹ ਹੈ।” (ਇਬ. 8:1) ਇੱਦਾਂ ਕਹਿ ਕੇ ਉਹ ਭੈਣਾਂ-ਭਰਾਵਾਂ ਨੂੰ ਸਮਝਾ ਰਿਹਾ ਸੀ ਕਿ ਉਹ ਕੀ ਕਹਿਣਾ ਚਾਹੁੰਦਾ ਹੈ ਅਤੇ ਉਸ ਦੀ ਹਰ ਗੱਲ ਮੁੱਖ ਵਿਸ਼ੇ ਨਾਲ ਕਿਵੇਂ ਜੁੜੀ ਹੈ।

ਹੋ ਸਕੇ, ਤਾਂ ਅਧਿਐਨ ਕਰਨ ਤੋਂ ਬਾਅਦ 10 ਮਿੰਟ ਕੱਢ ਕੇ ਸੋਚੋ ਕਿ ਤੁਸੀਂ ਜੋ ਪੜ੍ਹਿਆ ਹੈ, ਉਸ ਵਿਚ ਮੁੱਖ ਗੱਲਾਂ ਕਿਹੜੀਆਂ ਹਨ। ਜੇ ਤੁਹਾਨੂੰ ਯਾਦ ਨਹੀਂ ਰਹਿੰਦਾ, ਤਾਂ ਲੇਖ ਦੇ ਸਿਰਲੇਖਾਂ ʼਤੇ ਦੁਬਾਰਾ ਨਜ਼ਰ ਮਾਰੋ। ਅਕਸਰ ਹਰ ਪੈਰੇ ਦੀ ਪਹਿਲੀ ਲਾਈਨ ਵਿਚ ਹੀ ਮੁੱਖ ਗੱਲ ਦੱਸੀ ਹੁੰਦੀ ਹੈ। ਜੇ ਤੁਸੀਂ ਕੁਝ ਨਵਾਂ ਸਿੱਖਿਆ ਹੈ, ਤਾਂ ਉਸ ਨੂੰ ਆਪਣੇ ਸ਼ਬਦਾਂ ਵਿਚ ਸਮਝਾਉਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਜਦੋਂ ਤੁਸੀਂ ਮੁੱਖ ਗੱਲਾਂ ਦੁਹਰਾਓਗੇ, ਤਾਂ ਤੁਸੀਂ ਸੌਖਿਆਂ ਹੀ ਯਾਦ ਰੱਖ ਸਕੋਗੇ ਅਤੇ ਇਹ ਵੀ ਸਮਝ ਸਕੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹੋ।