ਅਧਿਐਨ ਲਈ ਸੁਝਾਅ
ਯਹੋਵਾਹ ਬਾਰੇ ਹੀਰੇ-ਮੋਤੀ ਲੱਭੋ
ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਪੜ੍ਹੀਆਂ ਗੱਲਾਂ ਨੂੰ ਸਮਝਣ ਲਈ ਅਸੀਂ ਅਧਿਐਨ ਕਰਨ ਦੇ ਵੱਖੋ-ਵੱਖਰੇ ਔਜ਼ਾਰ ਵਰਤ ਸਕਦੇ ਹਾਂ। ਪਰ ਸਾਨੂੰ ਸਿਰਫ਼ ਆਪਣਾ ਗਿਆਨ ਵਧਾਉਣ ਲਈ ਬਾਈਬਲ ਦਾ ਅਧਿਐਨ ਨਹੀਂ ਕਰਨਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਯਹੋਵਾਹ ਬਾਰੇ ਹੀਰੇ-ਮੋਤੀ ਲੱਭੀਏ ਜਿਸ ਨਾਲ ਸਾਡਾ ਉਸ ਲਈ ਪਿਆਰ ਵਧੇ। ਇਸ ਤਰ੍ਹਾਂ ਕਰਨ ਲਈ ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ, ‘ਬਾਈਬਲ ਦੇ ਇਸ ਬਿਰਤਾਂਤ ਤੋਂ ਮੈਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?’
ਉਦਾਹਰਣ ਲਈ, ਤੁਸੀਂ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਨੇ ਪਿਆਰ, ਬੁੱਧ, ਨਿਆਂ ਅਤੇ ਸ਼ਕਤੀ ਦੇ ਗੁਣ ਕਿਵੇਂ ਜ਼ਾਹਰ ਕੀਤੇ ਹਨ। ਪਰ ਯਹੋਵਾਹ ਵਿਚ ਸਿਰਫ਼ ਇਹੀ ਗੁਣ ਨਹੀਂ ਹਨ, ਸਗੋਂ ਉਸ ਵਿਚ ਹੋਰ ਵੀ ਕਈ ਸ਼ਾਨਦਾਰ ਗੁਣ ਹਨ। ਤੁਸੀਂ ਉਸ ਦੇ ਗੁਣਾਂ ਬਾਰੇ ਹੋਰ ਜਾਣਕਾਰੀ ਕਿੱਥੋਂ ਲੈ ਸਕਦੇ ਹੋ?
ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਯਹੋਵਾਹ ਪਰਮੇਸ਼ੁਰ” ਵਿਸ਼ੇ ਹੇਠਾਂ ਦੇਖੋ ਅਤੇ ਫਿਰ “ਯਹੋਵਾਹ ਦੇ ਗੁਣ” ਉਪ-ਸਿਰਲੇਖ ਹੇਠਾਂ ਦੇਖੋ। ਫਿਰ ਉਨ੍ਹਾਂ ਗੁਣਾਂ ਵੱਲ ਧਿਆਨ ਦਿਓ ਜਿਨ੍ਹਾਂ ਬਾਰੇ ਤੁਸੀਂ ਬਾਈਬਲ ਵਿੱਚੋਂ ਪੜ੍ਹ ਰਹੇ ਹੋ।