ਪਾਠਕਾਂ ਲਈ ਨੋਟ
ਪਿਆਰੇ ਪਾਠਕੋ
ਪਹਿਰਾਬੁਰਜ ਦੇ ਇਸ ਅੰਕ ਵਿਚ ਪੰਜ ਲੇਖ ਹਨ ਜੋ ਇਕ-ਦੂਜੇ ਨਾਲ ਜੁੜੇ ਹੋਏ ਹਨ। ਇਨ੍ਹਾਂ ਲੇਖਾਂ ਵਿਚ ਅਸੀਂ ਹੇਠਾਂ ਲਿਖੇ ਸਵਾਲਾਂ ʼਤੇ ਗੌਰ ਕਰਾਂਗੇ:
ਪਹਿਲਾ, ਪਾਪ ਖ਼ਿਲਾਫ਼ ਲੜਨ ਲਈ ਯਹੋਵਾਹ ਨੇ ਆਪਣੇ ਧੀਆਂ-ਪੁੱਤਰਾਂ ਲਈ ਕਿਹੜਾ ਪ੍ਰਬੰਧ ਕੀਤਾ ਹੈ?
ਦੂਜਾ, ਉਸ ਨੇ ਸਾਨੂੰ ਕਿਵੇਂ ਸਿਖਾਇਆ ਕਿ ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ ਅਤੇ ਉਸ ਨੇ ਤੋਬਾ ਕਰਨ ਵਿਚ ਪਾਪੀਆਂ ਦੀ ਕਿਵੇਂ ਮਦਦ ਕੀਤੀ?
ਤੀਜਾ, ਜਦੋਂ ਕੁਰਿੰਥੁਸ ਦੀ ਮੰਡਲੀ ਦੇ ਇਕ ਆਦਮੀ ਨੇ ਗੰਭੀਰ ਪਾਪ ਕੀਤਾ ਅਤੇ ਤੋਬਾ ਨਹੀਂ ਕੀਤੀ, ਤਾਂ ਉਸ ਮਸਲੇ ਨੂੰ ਸੁਲਝਾਉਣ ਲਈ ਮੰਡਲੀ ਨੂੰ ਕੀ ਹਿਦਾਇਤ ਦਿੱਤੀ ਗਈ?
ਚੌਥਾ, ਬਜ਼ੁਰਗ ਗੰਭੀਰ ਪਾਪ ਦੇ ਮਸਲਿਆਂ ਨੂੰ ਕਿਵੇਂ ਸੁਲਝਾਉਂਦੇ ਹਨ?
ਪੰਜਵਾਂ, ਜਦੋਂ ਤੋਬਾ ਨਾ ਕਰਨ ਵਾਲੇ ਪਾਪੀ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਉਦੋਂ ਵੀ ਬਜ਼ੁਰਗ ਅਤੇ ਹੋਰ ਭੈਣ-ਭਰਾ ਉਸ ਨਾਲ ਕਿਵੇਂ ਪਿਆਰ ਅਤੇ ਦਇਆ ਨਾਲ ਪੇਸ਼ ਆ ਸਕਦੇ ਹਨ ਹੈ?