Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪੌਲੁਸ ਨੇ ਕਿਹਾ ਕਿ ਹਰ ਚੁਣੇ ਹੋਏ ਮਸੀਹੀ ਨੂੰ ਪਰਮੇਸ਼ੁਰ ਤੋਂ ‘ਬਿਆਨਾ’ ਮਿਲਦਾ ਹੈ ਅਤੇ ਉਨ੍ਹਾਂ ’ਤੇ “ਮੁਹਰ” ਲਾਈ ਜਾਂਦੀ ਹੈ। ਇਸ ਦਾ ਮਤਲਬ ਕੀ ਹੈ?​—2 ਕੁਰਿੰ. 1:21, 22.

ਪੁਰਾਣੇ ਸਮੇਂ ਵਿਚ ਕਿਸੇ ਕਾਗਜ਼-ਪੱਤਰ ਨੂੰ ਤਸਦੀਕ ਕਰਨ ਲਈ ਮੁਹਰ ਵਾਲੀ ਮੁੰਦੀ ਨੂੰ ਮਿੱਟੀ ਜਾਂ ਮੋਮ ਉੱਤੇ ਦੱਬਿਆ ਜਾਂਦਾ ਸੀ

ਬਿਆਨਾ: ਇਕ ਕਿਤਾਬ ਮੁਤਾਬਕ 2 ਕੁਰਿੰਥੀਆਂ 1:22 ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ‘ਬਿਆਨਾ’ ਕੀਤਾ ਗਿਆ, ਉਹ ਸ਼ਬਦ “ਕਾਨੂੰਨੀ ਤੇ ਵਪਾਰਕ” ਮਾਮਲੇ ਵਿਚ ਵਰਤਿਆ ਜਾਂਦਾ ਸੀ। ਇਸ ਦਾ ਮਤਲਬ ਹੈ, “ਪਹਿਲੀ ਕਿਸ਼ਤ, ਪੇਸ਼ਗੀ ਜਾਂ ਜ਼ਮਾਨਤ। ਇਹ ਰਕਮ ਕਿਸੇ ਚੀਜ਼ ਨੂੰ ਖ਼ਰੀਦਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਇਹ ਰਕਮ ਦੇ ਕੇ ਤੁਸੀਂ ਜਿਸ ਚੀਜ਼ ਨੂੰ ਖ਼ਰੀਦਣਾ ਚਾਹੁੰਦੇ ਹੋ, ਉਸ ਉੱਤੇ ਤੁਹਾਡਾ ਕਾਨੂੰਨੀ ਹੱਕ ਹੋ ਜਾਂਦਾ ਹੈ ਜਾਂ ਤੁਹਾਡੇ ਵੱਲੋਂ ਕੀਤਾ ਇਕਰਾਰ ਪੱਕਾ ਹੋ ਜਾਂਦਾ ਹੈ।” ਚੁਣੇ ਹੋਏ ਮਸੀਹੀ ਦੇ ਮਾਮਲੇ ਵਿਚ 2 ਕੁਰਿੰਥੀਆਂ 5:1-5 ਵਿਚ ਪੂਰੀ ਰਕਮ ਯਾਨੀ ਇਨਾਮ ਬਾਰੇ ਗੱਲ ਕੀਤੀ ਗਈ ਹੈ ਜਿਸ ਵਿਚ ਉਹ ਅਵਿਨਾਸ਼ੀ ਸਵਰਗੀ ਸਰੀਰ ਪਾਉਂਦੇ ਹਨ। ਉਨ੍ਹਾਂ ਨੂੰ ਇਨਾਮ ਵਜੋਂ ਅਮਰ ਜੀਵਨ ਵੀ ਮਿਲੇਗਾ।​—1 ਕੁਰਿੰ. 15:48-54.

ਅੱਜ ਯੂਨਾਨੀ ਭਾਸ਼ਾ ਵਿਚ “ਬਿਆਨੇ” ਨਾਲ ਮਿਲਦਾ-ਜੁਲਦਾ ਸ਼ਬਦ ਮੰਗਣੀ ਦੀ ਮੁੰਦੀ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਉਨ੍ਹਾਂ ਲਈ ਢੁਕਵਾਂ ਹੈ ਜੋ ਮਸੀਹ ਦੀ ਲਾੜੀ ਬਣਨਗੇ।​—2 ਕੁਰਿੰ. 11:2; ਪ੍ਰਕਾ. 21:2, 9.

ਮੁਹਰ: ਪੁਰਾਣੇ ਜ਼ਮਾਨਿਆਂ ਵਿਚ ਦਸਤਖਤ ਦੀ ਜਗ੍ਹਾ ਮੁਹਰ ਨੂੰ ਇਸਤੇਮਾਲ ਕੀਤਾ ਜਾਂਦਾ ਸੀ। ਕਿਸੇ ਵੀ ਚੀਜ਼ ਉੱਤੇ ਲੱਗੀ ਮੁਹਰ ਉਸ ਦੇ ਮਾਲਕ ਦੀ ਨਿਸ਼ਾਨੀ ਹੁੰਦੀ ਸੀ। ਇਸੇ ਤਰ੍ਹਾਂ ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਆਪਣੇ ਸਮਝ ਕੇ ਉਨ੍ਹਾਂ ’ਤੇ ਪਵਿੱਤਰ ਸ਼ਕਤੀ ਰਾਹੀਂ “ਮੁਹਰ” ਲਾਈ ਹੈ। (ਅਫ਼. 1:13, 14) ਪਰ ਇਹ ਮੁਹਰ ਪੱਕੀ ਨਹੀਂ। ਪੱਕੀ ਮੁਹਰ ਸਿਰਫ਼ ਚੁਣੇ ਹੋਏ ਮਸੀਹੀਆਂ ਦੇ ਮਰਨ ਤੋਂ ਕੁਝ ਸਮਾਂ ਪਹਿਲਾਂ ਲੱਗਦੀ ਹੈ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਲੱਗੇਗੀ।​—ਅਫ਼. 4:30; ਪ੍ਰਕਾ. 7:2-4.