ਅਧਿਐਨ ਲਈ ਸੁਝਾਅ
ਕੀ ਤੁਸੀਂ ਕਿਸੇ ਆਇਤ ਦਾ ਮਤਲਬ ਸਮਝਣ ਲਈ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ ਦਿੱਤੀ ਜਾਣਕਾਰੀ ਤੋਂ ਪੂਰਾ ਫ਼ਾਇਦਾ ਲੈ ਰਹੇ ਹੋ?
ਇਸ ਵਿਚ ਦਿੱਤੀ ਜਾਣਕਾਰੀ ਪੜ੍ਹਨ ਨਾਲ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਗਹਿਰੀ ਸਮਝ ਹਾਸਲ ਕਰ ਸਕੋਗੇ। ਤੁਸੀਂ ਜਾਣ ਸਕੋਗੇ ਕਿ ਕਿਸੇ ਆਇਤ ਵਿਚ ਜਿਸ ਘਟਨਾ ਬਾਰੇ ਦੱਸਿਆ ਹੈ ਉਸ ਵੇਲੇ ਕਿਹੋ ਜਿਹੇ ਹਾਲਾਤ ਸਨ, ਉਹ ਕਿਉਂ ਲਿਖੀ ਗਈ ਜਾਂ ਉਸ ਵਿਚ ਕਿਸ ਬਾਰੇ ਗੱਲ ਕੀਤੀ ਗਈ ਹੈ। ਤੁਸੀਂ ਕਿਸੇ ਆਇਤ ਦੇ ਖ਼ਾਸ ਸ਼ਬਦਾਂ ਜਾਂ ਵਾਕਾਂ ਦਾ ਮਤਲਬ ਵੀ ਜਾਣ ਸਕੋਗੇ।
ਤੁਸੀਂ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਅਤੇ JW ਲਾਇਬ੍ਰੇਰੀ ਐਪ ʼਤੇ ਬਾਈਬਲ ਪੜ੍ਹਦੇ ਵੇਲੇ ਸਿੱਧਾ ਕਿਸੇ ਆਇਤ ਤੋਂ ਹੀ ਉਸ ਬਾਰੇ ਰਿਸਰਚ ਬਰੋਸ਼ਰ ਵਿਚ ਦਿੱਤੀ ਜਾਣਕਾਰੀ ਦੇਖ ਸਕਦੇ ਹੋ। ਕਿਸੇ ਆਇਤ ʼਤੇ ਕਲਿੱਕ ਕਰਨ ਤੇ ਉਸ ਬਾਰੇ ਸਾਰੀ ਜਾਣਕਾਰੀ ਸਟੱਡੀ ਵਾਲੇ ਖ਼ਾਨੇ ਵਿਚ ਦਿਖਾਈ ਦੇਵੇਗੀ।
ਇਹ ਜਾਣਕਾਰੀ ਦੇਖਦਿਆਂ ਧਿਆਨ ਦਿਓ ਕਿ ਨਵੇਂ ਲੇਖ ਜਾਂ ਅਧਿਆਇ ਸਭ ਤੋਂ ਉੱਪਰ ਅਤੇ ਪੁਰਾਣੇ ਲੇਖ ਜਾਂ ਅਧਿਆਇ ਹੇਠਾਂ ਦਿੱਤੇ ਗਏ ਹਨ। ਕਈ ਪੁਰਾਣੇ ਲੇਖਾਂ ਵਿਚ ਦਿੱਤੀ ਜਾਣਕਾਰੀ ਬਾਰੇ ਸਮਝ ਵਿਚ ਸੁਧਾਰ ਕੀਤਾ ਗਿਆ ਹੈ।
ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਿਚ ਰਿਸਰਚ ਬਰੋਸ਼ਰ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ।
JW ਲਾਇਬ੍ਰੇਰੀ ਵਿਚ ਕਿਸੇ ਆਇਤ ਬਾਰੇ ਜਾਣਕਾਰੀ ਦੇਖਣ ਲਈ ਰਿਸਰਚ ਬਰੋਸ਼ਰ ਡਾਊਨਲੋਡ ਕਰੋ ਅਤੇ ਇਸ ਨੂੰ ਅਪਡੇਟ ਕਰਦੇ ਰਹੋ। ਇਸ ਤਰ੍ਹਾਂ ਕਰਨ ਲਈ ਬਾਈਬਲ ਦੇ ਕਿਸੇ ਵੀ ਅਧਿਆਇ ਵਿਚ ਸਟੱਡੀ ਵਾਲੇ ਖ਼ਾਨੇ ਵਿਚ ਉੱਪਰ ਦਿੱਤੇ ਡਾਊਨਲੋਡ ਬਟਨ ʼਤੇ ਕਲਿੱਕ ਕਰੋ।