ਅਧਿਐਨ ਕਰਨ ਲਈ ਵਿਸ਼ੇ
ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਲੋਕ ਸਮਝਦਾਰੀ ਨਾਲ ਫ਼ੈਸਲੇ ਕਰਦੇ ਹਨ
ਉਤਪਤ 25:29-34 ਪੜ੍ਹੋ ਤੇ ਜਾਣੋ ਕਿ ਏਸਾਓ ਤੇ ਯਾਕੂਬ ਨੇ ਸਮਝਦਾਰੀ ਨਾਲ ਫ਼ੈਸਲੇ ਕੀਤੇ ਜਾਂ ਨਹੀਂ।
ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਪਹਿਲਾਂ ਕੀ ਹੋਇਆ? (ਉਤ. 25:20-28) ਬਾਅਦ ਵਿਚ ਕੀ ਹੋਇਆ?—ਉਤ. 27:1-46.
ਹੋਰ ਜਾਣਕਾਰੀ ਲੈਣ ਲਈ ਖੋਜਬੀਨ ਕਰੋ। ਉਸ ਜ਼ਮਾਨੇ ਵਿਚ ਜੇਠੇ ਪੁੱਤਰ ਕੋਲ ਕਿਹੜੇ ਹੱਕ ਅਤੇ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਨ?—ਉਤ. 18:18, 19; w10 5/1 13, ਅੰਗ੍ਰੇਜ਼ੀ।
-
ਕੀ ਮਸੀਹ ਦਾ ਪੂਰਵਜ ਬਣਨ ਲਈ ਇਕ ਵਿਅਕਤੀ ਦਾ ਜੇਠਾ ਹੋਣਾ ਜ਼ਰੂਰੀ ਸੀ? (w17.12 14-15)
ਸਿੱਖੀਆਂ ਗੱਲਾਂ ਬਾਰੇ ਸੋਚੋ ਅਤੇ ਉਨ੍ਹਾਂ ਨੂੰ ਲਾਗੂ ਕਰੋ। ਏਸਾਓ ਨਾਲੋਂ ਯਾਕੂਬ ਲਈ ਜੇਠੇ ਹੋਣ ਦਾ ਹੱਕ ਇੰਨਾ ਮਾਅਨੇ ਕਿਉਂ ਰੱਖਦਾ ਸੀ? (ਇਬ. 12:16, 17; w03 10/15 28-29) ਯਹੋਵਾਹ ਇਨ੍ਹਾਂ ਦੋ ਭਰਾਵਾਂ ਬਾਰੇ ਕੀ ਸੋਚਦਾ ਸੀ ਅਤੇ ਕਿਉਂ? (ਮਲਾ. 1:2, 3) ਸਹੀ ਫ਼ੈਸਲੇ ਕਰਨ ਲਈ ਏਸਾਓ ਕੀ ਕਰ ਸਕਦਾ ਸੀ?
-
ਖ਼ੁਦ ਨੂੰ ਪੁੱਛੋ, ‘ਕੀ ਹਰ ਹਫ਼ਤੇ ਦੇ ਮੇਰੇ ਸ਼ਡਿਉਲ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ਦੀ ਭਗਤੀ ਨਾਲ ਜੁੜੇ ਕੰਮਾਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਦਾ ਹਾਂ, ਜਿੱਦਾਂ ਪਰਿਵਾਰਕ ਸਟੱਡੀ ਨੂੰ?’