ਅਧਿਐਨ ਲੇਖ 14
“ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ”
“ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।”—1 ਪਤ. 2:21.
ਗੀਤ 5 ਮਸੀਹ, ਸਾਡੀ ਮਿਸਾਲ
ਖ਼ਾਸ ਗੱਲਾਂ *
1-2. ਪਹਿਲਾ ਪਤਰਸ 2:21 ਦੇ ਸ਼ਬਦਾਂ ਨੂੰ ਸਮਝਣ ਵਿਚ ਕਿਹੜੀ ਮਿਸਾਲ ਸਾਡੀ ਮਦਦ ਕਰਦੀ ਹੈ?
ਮੰਨ ਲਓ, ਤੁਸੀਂ ਕੁਝ ਲੋਕਾਂ ਨਾਲ ਇਕ ਖ਼ਤਰਨਾਕ ਇਲਾਕੇ ਵਿੱਚੋਂ ਦੀ ਲੰਘ ਰਹੇ ਹੋ। ਇਹ ਇਲਾਕਾ ਬਰਫ਼ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ। ਤੁਹਾਡੇ ਨਾਲ ਇਕ ਗਾਈਡ ਹੈ ਜਿਸ ਨੂੰ ਰਾਹ ਬਾਰੇ ਚੰਗੀ ਤਰ੍ਹਾਂ ਪਤਾ ਹੈ। ਉਹ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ ਉਸ ਦੇ ਪੈਰਾਂ ਦੇ ਨਿਸ਼ਾਨ ਬਰਫ਼ ’ਤੇ ਛਪਦੇ ਜਾ ਰਹੇ ਹਨ। ਥੋੜ੍ਹੀ ਦੂਰ ਜਾ ਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਗਾਈਡ ਤਾਂ ਨਜ਼ਰ ਹੀ ਨਹੀਂ ਆ ਰਿਹਾ। ਪਰ ਤੁਸੀਂ ਅਤੇ ਤੁਹਾਡੇ ਗਰੁੱਪ ਦੇ ਲੋਕ ਘਬਰਾਉਣ ਦੀ ਬਜਾਇ ਗਾਈਡ ਦੇ ਪੈਰਾਂ ਦੇ ਨਿਸ਼ਾਨ ਨੂੰ ਧਿਆਨ ਨਾਲ ਦੇਖ ਕੇ ਅੱਗੇ ਵਧ ਰਹੇ ਹੋ!
2 ਅੱਜ ਅਸੀਂ ਇਸ ਦੁਸ਼ਟ ਦੁਨੀਆਂ ਵਿਚ ਜੀ ਰਹੇ ਹਾਂ ਜੋ ਉਸ ਖ਼ਤਰਨਾਕ ਇਲਾਕੇ ਵਾਂਗ ਹੈ ਅਤੇ ਸੱਚੇ ਮਸੀਹੀ ਉਸ ਇਲਾਕੇ ਵਿੱਚੋਂ ਲੰਘਣ ਵਾਲੇ ਲੋਕਾਂ ਵਾਂਗ ਹਨ। ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਸਭ ਤੋਂ ਵਧੀਆ ਗਾਈਡ ਦਿੱਤਾ ਹੈ। ਉਹ ਹੈ ਉਸ ਦਾ ਬੇਟਾ ਯਿਸੂ ਮਸੀਹ ਜਿਸ ਦੇ ਨਕਸ਼ੇ-ਕਦਮਾਂ ’ਤੇ ਅਸੀਂ ਧਿਆਨ ਨਾਲ ਚੱਲ ਸਕਦੇ ਹਾਂ। (1 ਪਤ. 2:21) ਬਾਈਬਲ ਦੇ ਇਕ ਵਿਦਵਾਨ ਮੁਤਾਬਕ ਪਤਰਸ ਇੱਥੇ ਯਿਸੂ ਦੀ ਤੁਲਨਾ ਇਕ ਗਾਈਡ ਨਾਲ ਕਰਦਾ ਹੈ। ਇਕ ਗਾਈਡ ਵਾਂਗ ਯਿਸੂ ਨੇ ਸਾਡੇ ਲਈ ਪੈਰਾਂ ਦੇ ਨਿਸ਼ਾਨ ਛੱਡੇ ਹਨ ਜਿਨ੍ਹਾਂ ’ਤੇ ਅਸੀਂ ਚੱਲ ਸਕਦੇ ਹਾਂ। ਆਓ ਹੁਣ ਅਸੀਂ ਤਿੰਨ ਸਵਾਲਾਂ ਦੇ ਜਵਾਬ ਜਾਣੀਏ। ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਕੀ ਮਤਲਬ ਹੈ? ਸਾਨੂੰ ਉਸ ਦੇ ਨਕਸ਼ੇ-ਕਦਮਾਂ ’ਤੇ ਕਿਉਂ ਚੱਲਣਾ ਚਾਹੀਦਾ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਕੀ ਮਤਲਬ ਹੈ?
3. ਕਿਸੇ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਕੀ ਮਤਲਬ ਹੈ?
3 ਕਿਸੇ ਵਿਅਕਤੀ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਕੀ ਮਤਲਬ ਹੈ? ਬਾਈਬਲ ਵਿਚ ਜਦੋਂ ਸ਼ਬਦ “ਚੱਲਿਆ” ਜਾਂ “ਪੈਰਾਂ” ਦਾ ਜ਼ਿਕਰ ਆਉਂਦਾ ਹੈ, ਤਾਂ ਅਕਸਰ ਇਹ ਸ਼ਬਦ ਇਕ ਵਿਅਕਤੀ ਦੇ ਜ਼ਿੰਦਗੀ ਜੀਉਣ ਦੇ ਤਰੀਕੇ ਨੂੰ ਦਰਸਾਉਂਦੇ ਹਨ। ਉਤ. 6:9; ਕਹਾ. 4:26) ਇਕ ਵਿਅਕਤੀ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਉਂਦਾ ਹੈ ਉਸ ਦੀ ਤੁਲਨਾ ਪੈਰਾਂ ਦੇ ਨਿਸ਼ਾਨ ਨਾਲ ਕੀਤੀ ਜਾ ਸਕਦੀ ਹੈ। ਇਸ ਲਈ ਕਿਸੇ ਵਿਅਕਤੀ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਮਤਲਬ ਹੈ, ਉਸ ਦੀ ਮਿਸਾਲ ਦੀ ਰੀਸ ਕਰਨੀ।
(4. ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਕੀ ਮਤਲਬ ਹੈ?
4 ਫਿਰ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਕੀ ਮਤਲਬ ਹੈ? ਜੇ ਸੌਖੇ ਸ਼ਬਦਾਂ ਵਿਚ ਕਹੀਏ, ਤਾਂ ਇਸ ਦਾ ਮਤਲਬ ਹੈ ਯਿਸੂ ਦੀ ਮਿਸਾਲ ਦੀ ਰੀਸ ਕਰਨੀ। ਪਤਰਸ ਰਸੂਲ ਨੇ ਇਸ ਲੇਖ ਦੀ ਮੁੱਖ ਆਇਤ ਵਿਚ ਦੱਸਿਆ ਕਿ ਯਿਸੂ ਨੇ ਦੁੱਖ ਝੱਲ ਕੇ ਸਾਡੇ ਲਈ ਇਕ ਵਧੀਆ ਮਿਸਾਲ ਰੱਖੀ। ਪਰ ਯਿਸੂ ਨੇ ਹੋਰ ਕਈ ਗੱਲਾਂ ਵਿਚ ਵੀ ਸਾਡੇ ਲਈ ਵਧੀਆ ਮਿਸਾਲ ਰੱਖੀ ਹੈ। (1 ਪਤ. 2:18-25) ਯਿਸੂ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਜੋ ਕਿਹਾ ਅਤੇ ਕੀਤਾ ਉਸ ਦੀ ਅਸੀਂ ਰੀਸ ਕਰ ਸਕਦੇ ਹਾਂ।
5. ਕੀ ਨਾਮੁਕੰਮਲ ਇਨਸਾਨ ਸੱਚ-ਮੁੱਚ ਯਿਸੂ ਦੀ ਰੀਸ ਕਰ ਸਕਦੇ ਹਨ? ਸਮਝਾਓ।
5 ਕੀ ਨਾਮੁਕੰਮਲ ਇਨਸਾਨ ਯਿਸੂ ਦੀ ਰੀਸ ਕਰ ਸਕਦੇ ਹਨ? ਹਾਂਜੀ, ਕਰ ਸਕਦੇ ਹਨ। ਜ਼ਰਾ ਯਾਦ ਕਰੋ, ਪਤਰਸ ਨੇ ਸਾਨੂੰ ਇਹ ਨਹੀਂ ਕਿਹਾ ਕਿ ਯਿਸੂ ਦੇ ਨਕਸ਼ੇ-ਕਦਮਾਂ ’ਤੇ ਹੂ-ਬਹੂ ਚੱਲੋ, ਸਗੋਂ ਉਸ ਨੇ ਕਿਹਾ ਸੀ ਕਿ ਯਿਸੂ ਦੇ “ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।” ਨਾਮੁਕੰਮਲ ਇਨਸਾਨਾਂ ਵਜੋਂ ਜੇ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਯੂਹੰਨਾ ਰਸੂਲ ਦੀ ਇਹ ਗੱਲ ਮੰਨ ਰਹੇ ਹੋਵਾਂਗੇ: ‘ਉਸੇ ਤਰ੍ਹਾਂ ਚੱਲੋ ਜਿਵੇਂ ਉਹ ਚੱਲਿਆ ਸੀ।’—1 ਯੂਹੰ. 2:6; ਫੁਟਨੋਟ।
ਯਿਸੂ ਦੇ ਨਕਸ਼ੇ-ਕਦਮਾਂ ’ਤੇ ਕਿਉਂ ਚੱਲੀਏ?
6-7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਨਾਲ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ?
6 ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਨਾਲ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਪਹਿਲੀ ਗੱਲ, ਯਿਸੂ ਨੇ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਿਤਾਈ ਉਸ ਤੋਂ ਪਰਮੇਸ਼ੁਰ ਖ਼ੁਸ਼ ਸੀ। (ਯੂਹੰ. 8:29) ਇਸ ਲਈ ਜੇ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਾਂਗੇ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਕਰਾਂਗੇ। ਨਾਲੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਉਨ੍ਹਾਂ ਦੇ ਨੇੜੇ ਆਉਂਦਾ ਹੈ ਜੋ ਉਸ ਦੇ ਦੋਸਤ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।—ਯਾਕੂ. 4:8.
7 ਦੂਸਰੀ ਗੱਲ, ਯਿਸੂ ਨੇ ਹੂ-ਬਹੂ ਆਪਣੇ ਪਿਤਾ ਦੀ ਯੂਹੰ. 14:9) ਜਦੋਂ ਅਸੀਂ ਯਿਸੂ ਵਰਗੇ ਗੁਣ ਪੈਦਾ ਕਰਦੇ ਹਾਂ ਅਤੇ ਦੂਸਰਿਆਂ ਨਾਲ ਉਸ ਤਰੀਕੇ ਨਾਲ ਪੇਸ਼ ਆਉਂਦੇ ਹਾਂ ਜਿਵੇਂ ਉਹ ਆਇਆ ਸੀ, ਤਾਂ ਅਸੀਂ ਯਹੋਵਾਹ ਦੀ ਵੀ ਰੀਸ ਕਰ ਰਹੇ ਹੁੰਦੇ ਹਾਂ। ਮਿਸਾਲ ਲਈ, ਇਕ ਕੋੜ੍ਹੀ ਨੂੰ ਦੇਖ ਕੇ ਯਿਸੂ ਤੜਫ ਉੱਠਿਆ, ਉਸ ਨੇ ਇਕ ਤੀਵੀਂ ਦੇ ਦਰਦ ਨੂੰ ਸਮਝਿਆ ਜਿਸ ਨੂੰ ਗੰਭੀਰ ਬੀਮਾਰੀ ਸੀ ਅਤੇ ਜਿਨ੍ਹਾਂ ਦੇ ਅਜ਼ੀਜ਼ਾਂ ਦੀ ਮੌਤ ਹੋ ਗਈ ਸੀ ਉਨ੍ਹਾਂ ਪ੍ਰਤੀ ਉਸ ਨੇ ਦਇਆ ਦਿਖਾਈ। (ਮਰ. 1:40, 41; 5:25-34; ਯੂਹੰ. 11:33-35) ਅਸੀਂ ਜਿੰਨਾ ਜ਼ਿਆਦਾ ਯਹੋਵਾਹ ਵਾਂਗ ਬਣਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੇ ਨੇੜੇ ਜਾਵਾਂਗੇ।
ਰੀਸ ਕੀਤੀ। ਇਸ ਕਰਕੇ ਉਹ ਕਹਿ ਸਕਿਆ “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (8. ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਨਾਲ ਅਸੀਂ ਇਸ ‘ਦੁਨੀਆਂ ’ਤੇ ਜਿੱਤ’ ਹਾਸਲ ਕਿਵੇਂ ਕਰ ਪਾਵਾਂਗੇ? ਸਮਝਾਓ।
8 ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਕਰਕੇ ਅਸੀਂ ਇਸ ਦੁਨੀਆਂ ਦੇ ਬਹਿਕਾਵੇ ਵਿਚ ਨਹੀਂ ਆਵਾਂਗੇ। ਧਰਤੀ ’ਤੇ ਆਪਣੀ ਆਖ਼ਰੀ ਰਾਤ ਵੇਲੇ ਯਿਸੂ ਇਹ ਕਹਿ ਸਕਿਆ: “ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।” (ਯੂਹੰ. 16:33) ਉਸ ਦੇ ਕਹਿਣ ਦਾ ਮਤਲਬ ਸੀ ਕਿ ਉਸ ਨੇ ਦੁਨੀਆਂ ਦੀ ਸੋਚ, ਟੀਚਿਆਂ ਅਤੇ ਕੰਮਾਂ ਦਾ ਆਪਣੇ ’ਤੇ ਪ੍ਰਭਾਵ ਪੈਣ ਨਹੀਂ ਦਿੱਤਾ। ਯਿਸੂ ਕਦੇ ਵੀ ਇਹ ਨਹੀਂ ਭੁੱਲਿਆ ਕਿ ਉਸ ਨੂੰ ਧਰਤੀ ’ਤੇ ਯਹੋਵਾਹ ਦੇ ਨਾਂ ਅਤੇ ਉਸ ਦੀ ਹਕੂਮਤ ਨੂੰ ਬੁਲੰਦ ਕਰਨ ਲਈ ਭੇਜਿਆ ਗਿਆ ਸੀ। ਸਾਡੇ ਬਾਰੇ ਕੀ? ਇਸ ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡਾ ਧਿਆਨ ਭਟਕਾ ਸਕਦੀਆਂ ਹਨ। ਜੇ ਅਸੀਂ ਯਿਸੂ ਵਾਂਗ ਆਪਣਾ ਧਿਆਨ ਯਹੋਵਾਹ ਦੀ ਇੱਛਾ ਪੂਰੀ ਕਰਨ ’ਤੇ ਲਾਵਾਂਗੇ, ਤਾਂ ਅਸੀਂ ਵੀ ਇਸ ਦੁਨੀਆਂ ’ਤੇ “ਜਿੱਤ” ਹਾਸਲ ਕਰ ਪਾਵਾਂਗੇ।—1 ਯੂਹੰ. 5:5.
9. ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਕਰਕੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਜਦੋਂ ਇਕ ਅਮੀਰ ਨੌਜਵਾਨ ਨੇ ਯਿਸੂ ਨੂੰ ਪੁੱਛਿਆ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਹ ਕੀ ਕਰੇ, ਤਾਂ ਉਸ ਨੇ ਕਿਹਾ: “ਆ ਕੇ ਮੇਰਾ ਚੇਲਾ ਬਣ ਜਾ।” (ਮੱਤੀ 19:16-21) ਕੁਝ ਯਹੂਦੀ ਇਹ ਨਹੀਂ ਮੰਨਦੇ ਸਨ ਕਿ ਯਿਸੂ ਹੀ ਮਸੀਹ ਹੈ। ਯਿਸੂ ਨੇ ਕਿਹਾ “ਮੇਰੀਆਂ ਭੇਡਾਂ . . . ਮੇਰੇ ਪਿੱਛੇ-ਪਿੱਛੇ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿਆਂਗਾ।” (ਯੂਹੰ. 10:24-29) ਜਦੋਂ ਮਹਾਸਭਾ ਦਾ ਮੈਂਬਰ ਨਿਕੁਦੇਮੁਸ ਯਿਸੂ ਕੋਲ ਸਿੱਖਣ ਲਈ ਆਇਆ, ਤਾਂ ਯਿਸੂ ਨੇ ਉਸ ਨੂੰ ਕਿਹਾ ਕਿ “ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ” ਉਹ “ਹਮੇਸ਼ਾ ਦੀ ਜ਼ਿੰਦਗੀ” ਪਾਵੇਗਾ। (ਯੂਹੰ. 3:16) ਯਿਸੂ ਰਾਹੀਂ ਸਿਖਾਈਆਂ ਗੱਲਾਂ ਨੂੰ ਲਾਗੂ ਕਰ ਕੇ ਅਤੇ ਉਸ ਦੇ ਕੰਮਾਂ ਦੀ ਰੀਸ ਕਰ ਕੇ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਮੱਤੀ 7:14.
ਯਿਸੂ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਕਿਵੇਂ ਚੱਲੀਏ?
10. ਯਿਸੂ ਨੂੰ “ਜਾਣਨ” ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਯੂਹੰਨਾ 17:3)
10 ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਜਾਣੀਏ। (ਯੂਹੰਨਾ 17:3 ਪੜ੍ਹੋ।) ਯਿਸੂ ਨੂੰ “ਜਾਣਨ” ਦਾ ਮਤਲਬ ਹੈ ਕਿ ਸਾਨੂੰ ਲਗਾਤਾਰ ਉਸ ਬਾਰੇ ਸਿੱਖਣ ਦੀ ਲੋੜ ਹੈ। ਮਿਸਾਲ ਲਈ, ਉਸ ਵਿਚ ਕਿਹੜੇ-ਕਿਹੜੇ ਗੁਣ ਹਨ ਉਹ ਕੀ ਸੋਚਦਾ ਹੈ ਅਤੇ ਉਸ ਦੇ ਅਸੂਲ ਕੀ ਹਨ। ਇਸ ਤਰ੍ਹਾਂ ਅਸੀਂ ਯਿਸੂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਪਾਵਾਂਗੇ। ਭਾਵੇਂ ਅਸੀਂ ਜਿੰਨੇ ਮਰਜ਼ੀ ਸਾਲਾਂ ਤੋਂ ਸੱਚਾਈ ਵਿਚ ਕਿਉਂ ਨਾ ਹੋਈਏ ਸਾਨੂੰ ਯਹੋਵਾਹ ਅਤੇ ਯਿਸੂ ਨੂੰ ਜਾਣਨ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ।
11. ਬਾਈਬਲ ਵਿਚ ਦਰਜ ਚਾਰ ਇੰਜੀਲਾਂ ਵਿਚ ਕੀ ਦੱਸਿਆ ਗਿਆ ਹੈ?
ਇਬ. 12:3) ਇਸ ਲਈ ਅਸੀਂ ਜਿੰਨਾ ਜ਼ਿਆਦਾ ਇਨ੍ਹਾਂ ਕਿਤਾਬਾਂ ਦਾ ਅਧਿਐਨ ਕਰਾਂਗੇ,ਉੱਨਾ ਜ਼ਿਆਦਾ ਅਸੀਂ ਯਿਸੂ ਨੂੰ ਚੰਗੀ ਤਰ੍ਹਾਂ ਜਾਣ ਸਕਾਂਗੇ ਅਤੇ ਉਸ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲ ਸਕਾਂਗੇ।
11 ਯਿਸੂ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਯਹੋਵਾਹ ਨੇ ਬਾਈਬਲ ਵਿਚ ਚਾਰ ਇੰਜੀਲਾਂ ਦਰਜ ਕਰਵਾਈਆਂ ਹਨ। ਇਨ੍ਹਾਂ ਇੰਜੀਲਾਂ ਵਿਚ ਯਿਸੂ ਦੀ ਜ਼ਿੰਦਗੀ ਅਤੇ ਸੇਵਾ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਯਿਸੂ ਦੀ ਮਿਸਾਲ ’ਤੇ ਚੰਗੀ ਤਰ੍ਹਾਂ “ਗੌਰ” ਕਰ ਸਕਾਂਗੇ। (12. ਇੰਜੀਲਾਂ ਦਾ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?
12 ਇੰਜੀਲਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਇਨ੍ਹਾਂ ਨੂੰ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਸਮਾਂ ਕੱਢ ਕੇ ਇਨ੍ਹਾਂ ਦਾ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ ਅਤੇ ਪੜ੍ਹੀਆਂ ਗੱਲਾਂ ’ਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਯਹੋਸ਼ੁਆ 1:8 ਵਿਚ ਨੁਕਤਾ ਦੇਖੋ, ਫੁਟਨੋਟ।) ਆਓ ਆਪਾਂ ਦੋ ਸੁਝਾਅ ਦੇਖੀਏ ਕਿ ਅਸੀਂ ਇੰਜੀਲਾਂ ਵਿੱਚੋਂ ਪੜ੍ਹੀਆਂ ਗੱਲਾਂ ’ਤੇ ਕਿਵੇਂ ਸੋਚ-ਵਿਚਾਰ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਲਾਗੂ ਕਰ ਸਕਦੇ ਹਾਂ।
13. ਤੁਸੀਂ ਆਪਣੇ ਮਨ ਵਿਚ ਘਟਨਾਵਾਂ ਦੀ ਜੀਉਂਦੀ-ਜਾਗਦੀ ਤਸਵੀਰ ਕਿਵੇਂ ਬਣਾ ਸਕਦੇ ਹੋ?
13 ਪਹਿਲਾ, ਇੰਜੀਲ ਵਿਚ ਦਰਜ ਘਟਨਾਵਾਂ ਦੀ ਆਪਣੇ ਮਨ ਵਿਚ ਜੀਉਂਦੀ-ਜਾਗਦੀ ਤਸਵੀਰ ਬਣਾਓ। ਜਿਸ ਘਟਨਾ ਬਾਰੇ ਤੁਸੀਂ ਪੜ੍ਹ ਰਹੇ ਹੋ ਉਸ ਨੂੰ ਦੇਖੋ, ਸੁਣੋ ਅਤੇ ਮਹਿਸੂਸ ਕਰੋ। ਇੱਦਾਂ ਕਰਨ ਲਈ ਉਸ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੇ ਬਿਰਤਾਂਤ ਪੜ੍ਹੋ ਅਤੇ ਉਨ੍ਹਾਂ ਵਿਚ ਦੱਸੇ ਲੋਕਾਂ ਅਤੇ ਥਾਵਾਂ ’ਤੇ ਧਿਆਨ ਦਿਓ। ਯਹੋਵਾਹ ਦੇ ਸੰਗਠਨ ਵੱਲੋਂ ਦਿੱਤੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰੋ। ਉਸ ਘਟਨਾ ਬਾਰੇ ਇੰਜੀਲ ਦੀਆਂ ਦੂਸਰੀਆਂ ਕਿਤਾਬਾਂ ਵਿੱਚੋਂ ਵੀ ਪੜ੍ਹੋ। ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਤੁਹਾਨੂੰ ਕੋਈ ਦਿਲਚਸਪ ਜਾਣਕਾਰੀ ਮਿਲ ਜਾਵੇ ਜੋ ਇੰਜੀਲ ਦੀ ਕਿਸੇ ਹੋਰ ਕਿਤਾਬ ਵਿਚ ਨਾ ਹੋਵੇ।
14-15. ਇੰਜੀਲ ਵਿਚ ਦਰਜ ਬਿਰਤਾਂਤਾਂ ਤੋਂ ਸਿੱਖੀਆਂ ਗੱਲਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?
14 ਦੂਸਰਾ, ਇੰਜੀਲ ਦੀਆਂ ਘਟਨਾਵਾਂ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। (ਯੂਹੰ. 13:17) ਇੰਜੀਲ ਦੀਆਂ ਘਟਨਾਵਾਂ ਬਾਰੇ ਧਿਆਨ ਨਾਲ ਅਧਿਐਨ ਕਰਨ ਤੋਂ ਬਾਅਦ ਆਪਣੇ-ਆਪ ਤੋਂ ਪੁੱਛੋ: ‘ਇਸ ਘਟਨਾ ਵਿਚ ਕਿਹੜੀਆਂ ਗੱਲਾਂ ਹਨ ਜੋ ਮੈਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦਾ ਹਾਂ? ਇਨ੍ਹਾਂ ਗੱਲਾਂ ਨਾਲ ਮੈਂ ਦੂਸਰਿਆਂ ਦੀ ਕਿਵੇਂ ਮਦਦ ਕਰ ਸਕਦਾ ਹਾਂ?’ ਇਕ ਅਜਿਹੇ ਵਿਅਕਤੀ ਬਾਰੇ ਸੋਚੋ ਜਿਸ ਦੀ ਤੁਸੀਂ ਮਦਦ ਕਰ ਸਕਦੇ ਹੋ। ਫਿਰ ਸਹੀ ਸਮੇਂ ’ਤੇ ਪਿਆਰ ਨਾਲ ਅਤੇ ਸੋਚ-ਸਮਝ ਕੇ ਸਿੱਖੀਆਂ ਗੱਲਾਂ ਉਸ ਵਿਅਕਤੀ ਨੂੰ ਦੱਸੋ।
15 ਆਓ ਅਸੀਂ ਇਕ ਮਿਸਾਲ ਰਾਹੀਂ ਦੇਖੀਏ ਕਿ ਅਸੀਂ ਇਨ੍ਹਾਂ ਦੋ ਸੁਝਾਵਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਅਸੀਂ ਗ਼ਰੀਬ ਵਿਧਵਾ ਦੇ ਬਿਰਤਾਂਤ ’ਤੇ ਗੌਰ ਕਰਾਂਗੇ ਜਿਸ ਨੂੰ ਯਿਸੂ ਨੇ ਮੰਦਰ ਵਿਚ ਦੇਖਿਆ ਸੀ।
ਮੰਦਰ ਵਿਚ ਗ਼ਰੀਬ ਵਿਧਵਾ
16. ਮਰਕੁਸ 12:41 ਪੜ੍ਹੋ ਅਤੇ ਦੱਸੋ ਕਿ ਕੀ ਹੋ ਰਿਹਾ ਹੈ?
16 ਆਪਣੇ ਮਨ ਵਿਚ ਇਸ ਬਿਰਤਾਂਤ ਦੀ ਜੀਉਂਦੀ-ਜਾਗਦੀ ਤਸਵੀਰ ਬਣਾਓ। (ਮਰਕੁਸ 12:41 ਪੜ੍ਹੋ।) ਜ਼ਰਾ ਕਲਪਨਾ ਕਰੋ ਕਿ ਕੀ ਹੋ ਰਿਹਾ ਸੀ, 11 ਨੀਸਾਨ 33 ਈਸਵੀ ਦਾ ਦਿਨ ਹੈ ਕੁਝ ਹੀ ਦਿਨਾਂ ਬਾਅਦ ਯਿਸੂ ਦੀ ਮੌਤ ਹੋਣ ਵਾਲੀ ਹੈ। ਉਹ ਸਵੇਰ ਤੋਂ ਮੰਦਰ ਵਿਚ ਸਿਖਾ ਰਿਹਾ ਹੈ। ਕੁਝ ਧਾਰਮਿਕ ਆਗੂ ਉਸ ਦੇ ਅਧਿਕਾਰ ’ਤੇ ਸਵਾਲ ਖੜ੍ਹਾ ਕਰਦੇ ਹਨ ਅਤੇ ਕੁਝ ਹੋਰ ਲੋਕ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾਉਣ ਲਈ ਸਵਾਲ ਪੁੱਛਦੇ ਹਨ। (ਮਰ. 11:27-33; 12:13-34) ਹੁਣ ਯਿਸੂ ਮੰਦਰ ਦੇ ਦੂਸਰੇ ਹਿੱਸੇ ਯਾਨੀ ਔਰਤਾਂ ਦੇ ਵਿਹੜੇ ਵਿਚ ਜਾਂਦਾ ਹੈ। ਉੱਥੇ ਉਹ ਦਾਨ-ਪੇਟੀ ਦੇਖਦਾ ਹੈ। ਉਹ ਬੈਠ ਜਾਂਦਾ ਹੈ ਅਤੇ ਲੋਕਾਂ ਨੂੰ ਦਾਨ ਪਾਉਂਦਿਆਂ ਦੇਖਦਾ ਹੈ। ਉਹ ਧਿਆਨ ਦਿੰਦਾ ਹੈ ਕਿ ਅਮੀਰ ਲੋਕ ਬਹੁਤ ਸਾਰੇ ਸਿੱਕੇ ਪਾ ਰਹੇ ਹਨ ਜਿਸ ਕਰਕੇ ਉਸ ਨੂੰ ਸਿੱਕਿਆਂ ਦੇ ਖਣ-ਖਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।
17. ਮਰਕੁਸ 12:42 ਵਿਚ ਜ਼ਿਕਰ ਕੀਤੀ ਗਈ ਗ਼ਰੀਬ ਵਿਧਵਾ ਨੇ ਕੀ ਕੀਤਾ?
17 ਮਰਕੁਸ 12:42 ਪੜ੍ਹੋ। ਫਿਰ ਯਿਸੂ ਦਾ ਧਿਆਨ ਇਕ ਜ਼ਰੂਰਤਮੰਦ ਅਤੇ “ਗ਼ਰੀਬ ਵਿਧਵਾ” ਵੱਲ ਜਾਂਦਾ ਹੈ। (ਲੂਕਾ 21:2) ਇਸ ਵਿਧਵਾ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ। ਉਸ ਕੋਲ ਤਾਂ ਜ਼ਰੂਰਤ ਦੀਆਂ ਚੀਜ਼ਾਂ ਖ਼ਰੀਦਣ ਲਈ ਵੀ ਪੈਸੇ ਨਹੀਂ ਹਨ। ਉਹ ਦਾਨ-ਪੇਟੀ ਕੋਲ ਆ ਕੇ ਚੁੱਪ-ਚਾਪ ਦੋ ਸਿੱਕੇ ਪਾਉਂਦੀ ਹੈ। ਉਨ੍ਹਾਂ ਸਿੱਕਿਆਂ ਦੀ ਸ਼ਾਇਦ ਹੀ ਕੋਈ ਆਵਾਜ਼ ਸੁਣਾਈ ਦਿੰਦੀ ਹੈ। ਪਰ ਯਿਸੂ ਜਾਣਦਾ ਹੈ ਕਿ ਉਸ ਨੇ ਕਿੰਨੇ ਸਿੱਕੇ ਪਾਏ ਹਨ। ਉਸ ਨੇ ਦੋ ਲੈਪਟਨ ਪਾਏ ਹਨ ਜਿਨ੍ਹਾਂ ਦੀ ਕੀਮਤ ਉਸ ਜ਼ਮਾਨੇ ਵਿਚ ਬਹੁਤ ਹੀ ਘੱਟ ਸੀ, ਇੰਨੀ ਘੱਟ ਕਿ ਉਨ੍ਹਾਂ ਸਿੱਕਿਆਂ ਤੋਂ ਇਕ ਸਸਤੀ ਜਿਹੀ ਚਿੜੀ ਵੀ ਨਹੀਂ ਖ਼ਰੀਦੀ ਜਾ ਸਕਦੀ ਸੀ।
18. ਮਰਕੁਸ 12:43, 44 ਮੁਤਾਬਕ ਯਿਸੂ ਨੇ ਗ਼ਰੀਬ ਵਿਧਵਾ ਦੇ ਦਾਨ ਬਾਰੇ ਕੀ ਕਿਹਾ?
18 ਮਰਕੁਸ 12:43, 44 ਪੜ੍ਹੋ। ਯਿਸੂ ਇਸ ਗ਼ਰੀਬ ਵਿਧਵਾ ਦੇ ਦਾਨ ਤੋਂ ਬਹੁਤ ਖ਼ੁਸ਼ ਹੁੰਦਾ ਹੈ। ਉਹ ਆਪਣੇ ਚੇਲਿਆਂ ਨੂੰ ਬੁਲਾ ਕੇ ਕਹਿੰਦਾ ਹੈ: “ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ। ਕਿਉਂਕਿ ਉਨ੍ਹਾਂ ਸਾਰਿਆਂ [ਖ਼ਾਸ ਕਰਕੇ ਅਮੀਰ ਲੋਕਾਂ] ਨੇ ਆਪਣੇ ਵਾਧੂ ਪੈਸੇ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਗ਼ਰੀਬ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।” ਉਸ ਦਿਨ ਉਸ ਵਫ਼ਾਦਾਰ ਵਿਧਵਾ ਨੇ ਆਪਣੇ ਗੁਜ਼ਾਰੇ ਲਈ ਰੱਖੇ ਦੋਵੇਂ ਸਿੱਕੇ ਦਾਨ ਕਰ ਕੇ ਦਿਖਾਇਆ ਕਿ ਉਸ ਨੂੰ ਯਹੋਵਾਹ ’ਤੇ ਭਰੋਸਾ ਹੈ ਕਿ ਉਹ ਉਸ ਦਾ ਖ਼ਿਆਲ ਰੱਖੇਗਾ।—ਜ਼ਬੂ. 26:3.
19. ਯਿਸੂ ਨੇ ਗ਼ਰੀਬ ਵਿਧਵਾ ਬਾਰੇ ਜੋ ਕਿਹਾ ਉਸ ਤੋਂ ਅਸੀਂ ਕਿਹੜੀ ਜ਼ਰੂਰੀ ਗੱਲ ਸਿੱਖਦੇ ਹਾਂ?
19 ਇਸ ਬਿਰਤਾਂਤ ਤੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਆਪਣੇ ਆਪ ਤੋਂ ਪੁੱਛੋ: ਯਿਸੂ ਨੇ ਗ਼ਰੀਬ ਵਿਧਵਾ ਬਾਰੇ ਜੋ ਕਿਹਾ ਉਸ ਤੋਂ ਮੈਂ ਕੀ ਸਿੱਖ ਸਕਦਾ ਹਾਂ? ਜ਼ਰਾ ਗ਼ਰੀਬ ਵਿਧਵਾ ਬਾਰੇ ਸੋਚੋ। ਬਿਨਾਂ ਸ਼ੱਕ ਉਹ ਯਹੋਵਾਹ ਨੂੰ ਜ਼ਿਆਦਾ ਦੇਣਾ ਚਾਹੁੰਦੀ ਸੀ, ਫਿਰ ਵੀ ਉਸ ਨੇ ਉਹ ਦਿੱਤਾ ਜੋ ਉਹ ਦੇ ਸਕਦੀ ਸੀ। ਉਸ ਨੇ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿੱਤਾ। ਨਾਲੇ ਯਿਸੂ ਜਾਣਦਾ ਸੀ ਕਿ ਉਸ ਦਾ ਦਾਨ ਉਸ ਦੇ ਪਿਤਾ ਦੀਆਂ ਨਜ਼ਰਾਂ ਵਿਚ ਅਨਮੋਲ ਹੈ। ਇਸ ਤੋਂ ਅਸੀਂ ਇਕ ਅਹਿਮ ਸਬਕ ਸਿੱਖਦੇ ਹਾਂ: ਆਪਣੇ ਹਾਲਾਤਾਂ ਮੁਤਾਬਕ ਜਦੋਂ ਅਸੀਂ ਪੂਰੀ ਦਿਲ ਨਾਲ ਉਹ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਤਾਂ ਉਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। (ਮੱਤੀ 22:37; ਕੁਲੁ. 3:23) ਇਹ ਅਸੂਲ ਭਗਤੀ ਦੇ ਮਾਮਲੇ ਵਿਚ ਵੀ ਲਾਗੂ ਹੁੰਦਾ ਹੈ ਕਿ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਆਪਣਾ ਕਿੰਨਾ ਸਮਾਂ ਅਤੇ ਕਿੰਨੀ ਤਾਕਤ ਲਾਉਂਦੇ ਹਾਂ।
20. ਤੁਸੀਂ ਗ਼ਰੀਬ ਵਿਧਵਾ ਦੇ ਬਿਰਤਾਂਤ ਤੋਂ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹੋ? ਇਕ ਮਿਸਾਲ ਦਿਓ।
20 ਗ਼ਰੀਬ ਵਿਧਵਾ ਦੇ ਬਿਰਤਾਂਤ ਤੋਂ ਤੁਸੀਂ ਜੋ ਗੱਲਾਂ ਸਿੱਖੀਆਂ ਉਸ ਨੂੰ ਤੁਸੀਂ ਕਿਵੇਂ ਲਾਗੂ ਕਰ ਸਕਦੇ ਹੋ? ਜ਼ਰਾ ਕਿਸੇ ਅਜਿਹੇ ਭੈਣ-ਭਰਾ ਬਾਰੇ ਸੋਚੋ ਜਿਸ ਨੂੰ ਤੁਸੀਂ ਇਹ ਭਰੋਸਾ ਦਿਵਾ ਸਕਦੇ ਹੋ ਕਿ ਜੋ ਵੀ ਉਹ ਕਰਦੇ ਹਨ, ਉਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਮਿਸਾਲ ਲਈ, ਕਿਸੇ ਸਿਆਣੀ ਉਮਰ ਦੀ ਭੈਣ ਬਾਰੇ ਸੋਚੋ ਜਿਸ ਦੀ ਸਿਹਤ ਹੁਣ ਠੀਕ ਨਹੀਂ ਅਫ਼. 4:29) ਗ਼ਰੀਬ ਵਿਧਵਾ ਦੇ ਬਿਰਤਾਂਤ ਤੋਂ ਸਿੱਖੀਆਂ ਹੌਸਲੇ ਭਰੀਆਂ ਗੱਲਾਂ ਇਨ੍ਹਾਂ ਭੈਣਾਂ-ਭਰਾਵਾਂ ਨਾਲ ਸਾਂਝੀਆਂ ਕਰੋ। ਤੁਹਾਡੀਆਂ ਗੱਲਾਂ ਨਾਲ ਇਨ੍ਹਾਂ ਭੈਣਾਂ-ਭਰਾਵਾਂ ਦਾ ਹੌਸਲਾ ਵਧ ਸਕਦਾ ਹੈ ਕਿ ਆਪਣੇ ਹਾਲਾਤਾਂ ਮੁਤਾਬਕ ਯਹੋਵਾਹ ਦੀ ਸੇਵਾ ਵਿਚ ਉਹ ਜੋ ਵੀ ਕਰ ਰਹੇ ਹਨ, ਉਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। (ਕਹਾ. 15:23; 1 ਥੱਸ. 5:11) ਅਜਿਹੇ ਭੈਣ-ਭਰਾ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦੇ ਰਹੇ ਹਨ ਭਾਵੇਂ ਉਹ ਦੇਖਣ ਨੂੰ ਥੋੜ੍ਹਾ ਬਹੁਤ ਹੀ ਕਿਉਂ ਨਾ ਲੱਗਦਾ ਹੋਵੇ। ਇਨ੍ਹਾਂ ਭੈਣਾਂ-ਭਰਾਵਾਂ ਦੀ ਤਾਰੀਫ਼ ਕਰ ਕੇ ਤੁਸੀਂ ਯਿਸੂ ਦੇ ਨਕਸ਼ੇ ਕਦਮਾਂ ’ਤੇ ਧਿਆਨ ਨਾਲ ਚੱਲ ਰਹੇ ਹੁੰਦੇ ਹੋ।
ਰਹਿੰਦੀ ਜਿਸ ਕਰਕੇ ਉਹ ਪਹਿਲਾਂ ਜਿੰਨਾ ਪ੍ਰਚਾਰ ਨਹੀਂ ਕਰ ਪਾਉਂਦੀ। ਇਨ੍ਹਾਂ ਗੱਲਾਂ ਕਰਕੇ ਉਸ ਨੂੰ ਲੱਗਦਾ ਹੈ ਕਿ ਉਹ ਕਿਸੇ ਕੰਮ ਦੀ ਨਹੀਂ ਹੈ। ਜਾਂ ਫਿਰ ਤੁਸੀਂ ਕਿਸੇ ਅਜਿਹੇ ਭਰਾ ਬਾਰੇ ਸੋਚ ਸਕਦੇ ਹੋ ਜੋ ਲੰਬੇ ਸਮੇਂ ਤੋਂ ਬੀਮਾਰ ਹੈ ਅਤੇ ਨਿਰਾਸ਼ ਹੈ ਕਿ ਉਹ ਹਰ ਮੀਟਿੰਗ ਵਿਚ ਨਹੀਂ ਜਾ ਸਕਦਾ। ਅਜਿਹੇ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਤੁਸੀਂ ਉਨ੍ਹਾਂ ਦਾ ‘ਹੌਸਲਾ ਵਧਾ’ ਸਕਦੇ ਹੋ। (21. ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?
21 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਇੰਜੀਲ ਦੇ ਇਨ੍ਹਾਂ ਬਿਰਤਾਂਤਾਂ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਪੜ੍ਹ ਕੇ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ ਅਤੇ ਉਸ ਦੇ ਨਕਸ਼ੇ ਕਦਮਾਂ ਉੱਤੇ ਧਿਆਨ ਨਾਲ ਚੱਲ ਸਕਦੇ ਹਾਂ। ਕਿਉਂ ਨਾ ਆਪਣੇ ਨਿੱਜੀ ਅਧਿਐਨ ਜਾਂ ਪਰਿਵਾਰਕ ਸਟੱਡੀ ਵਿਚ ਇਨ੍ਹਾਂ ਕਿਤਾਬਾਂ ਬਾਰੇ ਗਹਿਰਾਈ ਨਾਲ ਅਧਿਐਨ ਕਰੋ। ਆਓ ਯਾਦ ਰੱਖੀਏ ਕਿ ਇਨ੍ਹਾਂ ਕਿਤਾਬਾਂ ਦੇ ਅਧਿਐਨ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਸਾਨੂੰ ਬਿਰਤਾਂਤਾਂ ਬਾਰੇ ਆਪਣੇ ਮਨ ਵਿਚ ਪੂਰੀ ਤਰ੍ਹਾਂ ਤਸਵੀਰ ਬਣਾਉਣੀ ਚਾਹੀਦੀ ਹੈ ਅਤੇ ਫਿਰ ਇਨ੍ਹਾਂ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਯਿਸੂ ਦੇ ਕੰਮਾਂ ਦੀ ਤਾਂ ਰੀਸ ਕਰਨੀ ਚਾਹੀਦੀ ਹੀ ਹੈ, ਪਰ ਉਸ ਨੇ ਜੋ ਕਿਹਾ ਸਾਨੂੰ ਉਹ ਵੀ ਸੁਣਨਾ ਚਾਹੀਦਾ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਧਰਤੀ ’ਤੇ ਆਪਣੀ ਆਖ਼ਰੀ ਰਾਤ ਵੇਲੇ ਜੋ ਗੱਲਾਂ ਕਹੀਆਂ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ।
ਗੀਤ 30 ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ
^ ਪੈਰਾ 5 ਸੱਚੇ ਮਸੀਹੀਆਂ ਨੂੰ ਯਿਸੂ ਦੇ “ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ” ਚੱਲਣਾ ਚਾਹੀਦਾ ਹੈ। ਪਰ ਇਸ ਦਾ ਕੀ ਮਤਲਬ ਹੈ? ਸਾਨੂੰ ਯਿਸੂ ਦੇ “ਨਕਸ਼ੇ-ਕਦਮਾਂ” ’ਤੇ ਕਿਉਂ ਚੱਲਣਾ ਚਾਹੀਦਾ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
^ ਪੈਰਾ 60 ਤਸਵੀਰ ਬਾਰੇ ਜਾਣਕਾਰੀ: ਯਿਸੂ ਨੇ ਗ਼ਰੀਬ ਵਿਧਵਾ ਬਾਰੇ ਜੋ ਕਿਹਾ ਉਸ ’ਤੇ ਇਕ ਭੈਣ ਸੋਚ-ਵਿਚਾਰ ਕਰ ਰਹੀ ਹੈ। ਫਿਰ ਉਹ ਇਕ ਸਿਆਣੀ ਉਮਰ ਦੀ ਭੈਣ ਨੂੰ ਦੱਸਦੀ ਹੈ ਕਿ ਉਹ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੀ ਹੈ, ਉਸ ਤੋਂ ਪਰਮੇਸ਼ੁਰ ਖ਼ੁਸ਼ ਹੈ।