ਅਧਿਐਨ ਲੇਖ 3
ਹੋਰ ਭੇਡਾਂ ਦੀ ਵੱਡੀ ਭੀੜ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਦੀ ਹੈ
“ਅਸੀਂ ਆਪਣੇ ਪਰਮੇਸ਼ੁਰ ਦੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੈ, ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ ਹੈ।”—ਪ੍ਰਕਾ. 7:10.
ਗੀਤ 30 ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ
ਖ਼ਾਸ ਗੱਲਾਂ *
1. ਸਾਲ 1935 ਦੇ ਵੱਡੇ ਸੰਮੇਲਨ ਵਿਚ ਇਕ ਭਾਸ਼ਣ ਦਾ ਇਕ ਨੌਜਵਾਨ ਦੀ ਜ਼ਿੰਦਗੀ ’ਤੇ ਕੀ ਅਸਰ ਪਿਆ?
ਸਾਲ 1926 ਵਿਚ ਇਕ ਨੌਜਵਾਨ ਨੇ 18 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ। ਉਸ ਦੇ ਮਾਤਾ-ਪਿਤਾ ਯਹੋਵਾਹ ਦੇ ਗਵਾਹ ਸਨ ਜਿਨ੍ਹਾਂ ਨੂੰ ਉਸ ਵੇਲੇ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਉਨ੍ਹਾਂ ਦੇ ਤਿੰਨ ਮੁੰਡੇ ਅਤੇ ਦੋ ਕੁੜੀਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨੀ ਅਤੇ ਯਿਸੂ ਮਸੀਹ ਦੀ ਰੀਸ ਕਰਨੀ ਸਿਖਾਈ ਸੀ। ਉਸ ਸਮੇਂ ਦੇ ਬਾਕੀ ਬਾਈਬਲ ਸਟੂਡੈਂਟਸ ਵਾਂਗ ਇਹ ਨੌਜਵਾਨ ਵੀ ਹਰ ਸਾਲ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਲੈਂਦਾ ਸੀ। ਪਰ ਭਵਿੱਖ ਲਈ ਉਸ ਦੀ ਉਮੀਦ ਬਦਲ ਗਈ ਜਦੋਂ ਉਸ ਨੇ 1935 ਵਿਚ ਇਕ ਭਾਸ਼ਣ ਸੁਣਿਆ ਜਿਸ ਦਾ ਵਿਸ਼ਾ ਸੀ: “ਵੱਡੀ ਭੀੜ।” ਇਹ ਭਾਸ਼ਣ ਜੇ. ਐੱਫ਼ ਰਦਰਫ਼ਰਡ ਨੇ ਅਮਰੀਕਾ ਵਿਚ ਹੋਏ ਵੱਡੇ ਸੰਮੇਲਨ ’ਤੇ ਦਿੱਤਾ ਸੀ। ਇਸ ਸੰਮੇਲਨ ਵਿਚ ਬਾਈਬਲ ਸਟੂਡੈਂਟਸ ਨੂੰ ਕੀ ਪਤਾ ਲੱਗਾ?
2. ਭਰਾ ਰਦਰਫ਼ਰਡ ਨੇ ਆਪਣੇ ਭਾਸ਼ਣ ਵਿਚ ਕੀ ਸਮਝਾਇਆ?
2 ਆਪਣੇ ਭਾਸ਼ਣ ਵਿਚ ਭਰਾ ਰਦਰਫ਼ਰਡ ਨੇ ਦੱਸਿਆ ਕਿ ਪ੍ਰਕਾਸ਼ ਦੀ ਕਿਤਾਬ 7:9 ਵਿਚ ਦੱਸੀ “ਵੱਡੀ ਭੀੜ” ਵਿਚ ਕੌਣ ਸ਼ਾਮਲ ਹੋਣਗੇ। ਉਦੋਂ ਤਕ ਇਹ ਮੰਨਿਆ ਜਾਂਦਾ ਸੀ ਕਿ ਭਾਵੇਂ ਇਹ ਸਮੂਹ ਚੁਣੇ ਹੋਏ ਮਸੀਹੀਆਂ ਜਿੰਨਾ ਵਫ਼ਾਦਾਰ ਨਹੀਂ ਸੀ, ਪਰ ਫਿਰ ਵੀ ਇਹ ਸਵਰਗ ਜਾਵੇਗਾ। ਭਰਾ ਰਦਰਫ਼ਰਡ ਨੇ ਆਇਤਾਂ ਵਰਤ ਕੇ ਸਮਝਾਇਆ ਕਿ ਵੱਡੀ ਭੀੜ ਦੇ ਮੈਂਬਰ ਸਵਰਗ ਨਹੀਂ ਜਾਣਗੇ, ਸਗੋਂ ਇਹ ਯਿਸੂ ਦੀਆਂ ਹੋਰ ਭੇਡਾਂ * ਹਨ ਜੋ “ਮਹਾਂਕਸ਼ਟ” ਵਿੱਚੋਂ ਬਚ ਨਿਕਲਣਗੀਆਂ ਅਤੇ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੀਆਂ। (ਪ੍ਰਕਾ. 7:14) ਯਿਸੂ ਨੇ ਵਾਅਦਾ ਕੀਤਾ: “ਮੇਰੀਆਂ ਹੋਰ ਭੇਡਾਂ ਵੀ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ; ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਸਾਰੀਆਂ ਭੇਡਾਂ ਇੱਕੋ ਝੁੰਡ ਵਿਚ ਹੋਣਗੀਆਂ ਅਤੇ ਉਨ੍ਹਾਂ ਦਾ ਇੱਕੋ ਚਰਵਾਹਾ ਹੋਵੇਗਾ।” (ਯੂਹੰ. 10:16) ਭੇਡਾਂ ਵਰਗੇ ਇਹ ਲੋਕ ਯਹੋਵਾਹ ਦੇ ਵਫ਼ਾਦਾਰ ਸੇਵਕ ਹਨ ਜਿਨ੍ਹਾਂ ਕੋਲ ਬਾਗ਼ ਵਰਗੀ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਹੈ। (ਮੱਤੀ 25:31-33, 46) ਆਓ ਆਪਾਂ ਦੇਖੀਏ ਕਿ ਇਸ ਨਵੀਂ ਸਮਝ ਨੇ ਯਹੋਵਾਹ ਦੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਕਿਵੇਂ ਬਦਲ ਦਿੱਤੀਆਂ ਜਿਸ ਵਿਚ ਉਹ 18 ਸਾਲਾਂ ਦਾ ਭਰਾ ਵੀ ਸ਼ਾਮਲ ਸੀ।—ਜ਼ਬੂ. 97:11; ਕਹਾ. 4:18.
ਇਕ ਨਵੀਂ ਸਮਝ ਨੇ ਹਜ਼ਾਰਾਂ ਜ਼ਿੰਦਗੀਆਂ ਬਦਲੀਆਂ
3-4. ਸਾਲ 1935 ਵਿਚ ਹੋਏ ਵੱਡੇ ਸੰਮੇਲਨ ’ਤੇ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੂੰ ਕੀ ਅਹਿਸਾਸ ਹੋਇਆ ਅਤੇ ਕਿਉਂ?
3 ਵੱਡੇ ਸੰਮੇਲਨ ਵਿਚ ਭੈਣ-ਭਰਾ ਉਦੋਂ ਬਹੁਤ ਖ਼ੁਸ਼ ਹੋਏ ਜਦੋਂ ਭਾਸ਼ਣਕਾਰ ਨੇ ਹਾਜ਼ਰੀਨਾਂ ਤੋਂ ਇਹ ਸਵਾਲ ਪੁੱਛਿਆ: “ਕੀ ਉਹ ਖੜ੍ਹੇ ਹੋ ਸਕਦੇ ਹਨ ਜਿਨ੍ਹਾਂ ਕੋਲ ਧਰਤੀ ’ਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਹੈ?” ਇਕ ਭਰਾ ਮੁਤਾਬਕ ਉੱਥੇ ਹਾਜ਼ਰ ਲੋਕਾਂ ਵਿੱਚੋਂ ਲਗਭਗ ਅੱਧੇ ਤੋਂ ਜ਼ਿਆਦਾ ਜਣੇ ਖੜ੍ਹੇ ਹੋ ਗਏ। ਫਿਰ ਭਰਾ ਰਦਰਫ਼ਰਡ ਨੇ ਕਿਹਾ: “ਦੇਖੋ! ਵੱਡੀ ਭੀੜ!” ਇਸ ਤੋਂ ਬਾਅਦ ਸਾਰੇ ਜਣੇ ਖ਼ੁਸ਼ੀ ਨਾਲ ਝੂਮ ਉੱਠੇ। ਉਸ ਵੱਡੀ ਭੀੜ ਦੇ ਮੈਂਬਰਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਸਵਰਗ ਜਾਣ ਲਈ ਨਹੀਂ ਚੁਣਿਆ ਗਿਆ ਸੀ। ਹੁਣ ਉਹ ਜਾਣ ਗਏ ਸਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਸੀ। ਵੱਡੇ ਸੰਮੇਲਨ ਦੇ ਅਗਲੇ ਦਿਨ 840 ਲੋਕਾਂ ਨੇ ਬਪਤਿਸਮਾ ਲਿਆ ਉਨ੍ਹਾਂ ਵਿੱਚੋਂ ਜ਼ਿਆਦਾਤਰ ਵੱਡੀ ਭੀੜ ਦੇ ਮੈਂਬਰ ਸਨ।
4 ਪਹਿਲਾਂ ਜ਼ਿਕਰ ਕੀਤੇ ਗਏ ਨੌਜਵਾਨ ਅਤੇ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੇ ਇਹ ਭਾਸ਼ਣ ਸੁਣਨ ਤੋਂ ਬਾਅਦ ਮੈਮੋਰੀਅਲ ’ਤੇ ਰੋਟੀ ਖਾਣੀ ਅਤੇ ਦਾਖਰਸ ਪੀਣਾ ਬੰਦ ਕਰ ਦਿੱਤਾ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਇਸ ਭਰਾ ਵਾਂਗ ਮਹਿਸੂਸ ਕੀਤਾ ਜਿਸ ਨੇ ਨਿਮਰਤਾ ਨਾਲ ਕਿਹਾ: “ਮੈਂ ਆਖ਼ਰੀ ਵਾਰ 1935 ਦੇ ਮੈਮੋਰੀਅਲ ਵਿਚ ਰੋਟੀ ਤੇ ਦਾਖਰਸ ਲਿਆ ਕਿਉਂਕਿ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਮੇਰੇ ਅੰਦਰ ਸਵਰਗੀ ਜ਼ਿੰਦਗੀ ਦੀ ਉਮੀਦ ਨਹੀਂ ਜਗਾਈ ਸੀ। ਇਸ ਦੀ ਬਜਾਇ, ਮੇਰੇ ਕੋਲ ਧਰਤੀ ’ਤੇ ਹਮੇਸ਼ਾ ਰਹਿਣ ਅਤੇ ਇਸ ਨੂੰ ਬਾਗ਼ ਵਰਗੀ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਦੀ ਉਮੀਦ ਹੈ।” (ਰੋਮੀ. 8:16, 17; 2 ਕੁਰਿੰ. 1:21, 22) ਉਦੋਂ ਤੋਂ ਵੱਡੀ ਭੀੜ ਦੇ ਮੈਂਬਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਹ ਧਰਤੀ ’ਤੇ ਰਹਿੰਦੇ ਚੁਣੇ ਹੋਏ ਮਸੀਹੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ।
5. ਯਹੋਵਾਹ ਉਨ੍ਹਾਂ ਬਾਰੇ ਕੀ ਨਜ਼ਰੀਆ ਰੱਖਦਾ ਹੈ ਜਿਨ੍ਹਾਂ ਨੇ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਲੈਣਾ ਛੱਡ ਦਿੱਤਾ ਸੀ?
5 ਯਹੋਵਾਹ ਦਾ ਉਨ੍ਹਾਂ ਬਾਰੇ ਕੀ ਨਜ਼ਰੀਆ ਹੈ ਜਿਨ੍ਹਾਂ ਨੇ 1935 ਤੋਂ ਬਾਅਦ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਲੈਣਾ ਬੰਦ ਕਰ ਦਿੱਤਾ? ਨਾਲੇ ਉਦੋਂ ਕੀ ਜਦੋਂ ਕੋਈ ਬਪਤਿਸਮਾ-ਪ੍ਰਾਪਤ ਗਵਾਹ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਲੈਂਦਾ ਹੈ, ਪਰ ਬਾਅਦ ਵਿਚ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਗਿਆ? (1 ਕੁਰਿੰ. 11:28) ਕੁਝ ਜਣੇ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਇਸ ਕਰਕੇ ਲੈਂਦੇ ਸਨ ਕਿਉਂਕਿ ਉਨ੍ਹਾਂ ਨੂੰ ਆਪਣੀ ਉਮੀਦ ਬਾਰੇ ਗ਼ਲਤਫ਼ਹਿਮੀ ਸੀ। ਪਰ ਜੇ ਉਹ ਆਪਣੀ ਗ਼ਲਤੀ ਮੰਨਦੇ ਹਨ, ਰੋਟੀ ਅਤੇ ਦਾਖਰਸ ਲੈਣਾ ਛੱਡ ਦਿੰਦੇ ਹਨ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਨ, ਤਾਂ ਯਹੋਵਾਹ ਜ਼ਰੂਰ ਉਨ੍ਹਾਂ ਦੀ ਗਿਣਤੀ ਹੋਰ ਭੇਡਾਂ ਵਿਚ ਕਰੇਗਾ। ਭਾਵੇਂ ਉਹ ਮੈਮੋਰੀਅਲ ’ਤੇ ਰੋਟੀ ਅਤੇ ਦਾਖਰਸ ਨਹੀਂ ਲੈਂਦੇ, ਪਰ ਫਿਰ ਵੀ ਉਹ ਮੈਮੋਰੀਅਲ ’ਤੇ ਹਾਜ਼ਰ ਹੁੰਦੇ ਹਨ ਕਿਉਂਕਿ ਉਹ ਯਹੋਵਾਹ ਅਤੇ ਯਿਸੂ ਦੇ ਕੰਮਾਂ ਲਈ ਬਹੁਤ ਅਹਿਸਾਨਮੰਦ ਹਨ।
ਇਕ ਸ਼ਾਨਦਾਰ ਉਮੀਦ
6. ਯਿਸੂ ਨੇ ਦੂਤਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ?
6 ਬਹੁਤ ਜਲਦੀ ਮਹਾਂਕਸ਼ਟ ਆਉਣ ਵਾਲਾ ਹੈ। ਇਸ ਲਈ ਵਧੀਆ ਹੋਵੇਗਾ ਕਿ ਅਸੀਂ ਪ੍ਰਕਾਸ਼ ਦੀ ਕਿਤਾਬ ਦੇ 7ਵੇਂ ਅਧਿਆਇ ’ਤੇ ਗੌਰ ਕਰੀਏ ਜਿਸ ਵਿਚ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਦੀ ਵੱਡੀ ਭੀੜ ਬਾਰੇ ਪ੍ਰਕਾ. 7:1-4) ਮਸੀਹ ਦੇ ਚੁਣੇ ਹੋਏ ਭਰਾਵਾਂ ਨੂੰ ਵਫ਼ਾਦਾਰ ਰਹਿਣ ਕਰਕੇ ਉਸ ਨਾਲ ਸਵਰਗ ਵਿਚ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਸਨਮਾਨ ਮਿਲੇਗਾ। (ਪ੍ਰਕਾ. 20:6) ਪਰਮੇਸ਼ੁਰ ਦਾ ਸਵਰਗੀ ਪਰਿਵਾਰ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ 1,44,000 ਚੁਣੇ ਹੋਏ ਮਸੀਹੀ ਸਵਰਗ ਵਿਚ ਆਪਣਾ ਇਨਾਮ ਪਾਉਣਗੇ।
ਜਾਣਕਾਰੀ ਦਿੱਤੀ ਗਈ ਹੈ। ਯਿਸੂ ਨੇ ਦੂਤਾਂ ਨੂੰ ਤਬਾਹੀ ਦੀਆਂ ਚਾਰੇ ਹਵਾਵਾਂ ਨੂੰ ਰੋਕੀ ਰੱਖਣ ਦਾ ਹੁਕਮ ਦਿੱਤਾ। ਦੂਤ ਇਨ੍ਹਾਂ ਹਵਾਵਾਂ ਨੂੰ ਉਦੋਂ ਤਕ ਧਰਤੀ ’ਤੇ ਵਗਣ ਨਹੀਂ ਦੇਣਗੇ ਜਦੋਂ ਤਕ ਸਾਰੇ ਚੁਣੇ ਹੋਏ ਮਸੀਹੀਆਂ ’ਤੇ ਮੋਹਰ ਨਹੀਂ ਲੱਗ ਜਾਂਦੀ ਯਾਨੀ ਯਹੋਵਾਹ ਦੀ ਆਖ਼ਰੀ ਮਨਜ਼ੂਰੀ ਨਹੀਂ ਮਿਲ ਜਾਂਦੀ। (7. ਪ੍ਰਕਾਸ਼ ਦੀ ਕਿਤਾਬ 7:9, 10 ਮੁਤਾਬਕ ਯੂਹੰਨਾ ਨੇ ਦਰਸ਼ਣ ਵਿਚ ਕਿਨ੍ਹਾਂ ਨੂੰ ਦੇਖਿਆ ਅਤੇ ਉਹ ਕੀ ਕਰ ਰਹੇ ਸਨ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)
7 ਇਨ੍ਹਾਂ 1,44,000 ਰਾਜਿਆਂ ਅਤੇ ਪੁਜਾਰੀਆਂ ਬਾਰੇ ਦੱਸਣ ਤੋਂ ਬਾਅਦ ਯੂਹੰਨਾ “ਵੱਡੀ ਭੀੜ” ਦੇਖਦਾ ਹੈ ਜੋ ਆਰਮਾਗੇਡਨ ਵਿੱਚੋਂ ਬਚ ਨਿਕਲੀ ਹੈ। ਚੁਣੇ ਹੋਏ ਮਸੀਹੀਆਂ ਦੇ ਮੁਕਾਬਲੇ ਇਹ ਸਮੂਹ ਬਹੁਤ ਵੱਡਾ ਹੈ ਅਤੇ ਇਸ ਦੀ ਗਿਣਤੀ ਨਹੀਂ ਦੱਸੀ ਗਈ। (ਪ੍ਰਕਾਸ਼ ਦੀ ਕਿਤਾਬ 7:9, 10 ਪੜ੍ਹੋ।) ਵੱਡੀ ਭੀੜ ਦੇ ਲੋਕਾਂ ਨੇ “ਚਿੱਟੇ ਚੋਗੇ ਪਾਏ ਹੋਏ” ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੈਤਾਨ ਦੀ ਦੁਨੀਆਂ ਦੀ “ਗੰਦਗੀ ਤੋਂ ਸਾਫ਼” ਰੱਖਿਆ ਹੈ ਅਤੇ ਉਹ ਪਰਮੇਸ਼ੁਰ ਅਤੇ ਮਸੀਹ ਦੇ ਵਫ਼ਾਦਾਰ ਰਹੇ। (ਯਾਕੂ. 1:27) ਉਹ ਉੱਚੀ ਆਵਾਜ਼ ਵਿਚ ਕਹਿ ਰਹੇ ਹਨ ਕਿ ਉਹ ਯਹੋਵਾਹ ਅਤੇ ਯਿਸੂ ਕਰਕੇ ਬਚਾਏ ਗਏ ਹਨ। ਨਾਲੇ ਉਨ੍ਹਾਂ ਨੇ ਖਜੂਰ ਦੀਆਂ ਟਾਹਣੀਆਂ ਫੜੀਆਂ ਹੋਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਖ਼ੁਸ਼ੀ-ਖ਼ੁਸ਼ੀ ਯਿਸੂ ਨੂੰ ਯਹੋਵਾਹ ਦੇ ਚੁਣੇ ਹੋਏ ਰਾਜੇ ਵਜੋਂ ਸਵੀਕਾਰ ਕਰਦੇ ਹਨ।—ਯੂਹੰਨਾ 12:12, 13 ਵਿਚ ਨੁਕਤਾ ਦੇਖੋ।
8. ਪ੍ਰਕਾਸ਼ ਦੀ ਕਿਤਾਬ 7:11, 12 ਤੋਂ ਸਾਨੂੰ ਯਹੋਵਾਹ ਦੇ ਸਵਰਗੀ ਪਰਿਵਾਰ ਬਾਰੇ ਕੀ ਪਤਾ ਲੱਗਦਾ ਹੈ?
8 ਪ੍ਰਕਾਸ਼ ਦੀ ਕਿਤਾਬ 7:11, 12 ਪੜ੍ਹੋ। ਵੱਡੀ ਭੀੜ ਨੂੰ ਦੇਖ ਕੇ ਯਹੋਵਾਹ ਦੇ ਸਵਰਗੀ ਪਰਿਵਾਰ ਨੇ ਕੀ ਕੀਤਾ? ਯੂਹੰਨਾ ਨੇ ਦੇਖਿਆ ਕਿ ਵੱਡੀ ਭੀੜ ਨੂੰ ਦੇਖ ਕੇ ਸਵਰਗ ਵਿਚ ਰਹਿਣ ਵਾਲੇ ਖ਼ੁਸ਼ ਸਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ। ਯਹੋਵਾਹ ਦਾ ਸਵਰਗੀ ਪਰਿਵਾਰ ਇਸ ਦਰਸ਼ਣ ਦੀ ਪੂਰਤੀ ਦੇਖ ਕੇ ਕਿੰਨਾ ਖ਼ੁਸ਼ ਹੋਵੇਗਾ ਜਦੋਂ ਵੱਡੀ ਭੀੜ ਮਹਾਂਕਸ਼ਟ ਵਿੱਚੋਂ ਬਚ ਨਿਕਲੇਗੀ।
9. ਪ੍ਰਕਾਸ਼ ਦੀ ਕਿਤਾਬ 7:13-15 ਮੁਤਾਬਕ ਵੱਡੀ ਭੀੜ ਦੇ ਮੈਂਬਰ ਹੁਣ ਕੀ ਕਰ ਰਹੇ ਹਨ?
9 ਪ੍ਰਕਾਸ਼ ਦੀ ਕਿਤਾਬ 7:13-15 ਪੜ੍ਹੋ। ਯੂਹੰਨਾ ਨੇ ਦੱਸਿਆ ਕਿ ਵੱਡੀ ਭੀੜ ਨੇ “ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ।” ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਜ਼ਮੀਰ ਸਾਫ਼ ਹੈ ਅਤੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਹਨ। (ਯਸਾ. 1:18) ਉਹ ਬਪਤਿਸਮਾ-ਪ੍ਰਾਪਤ ਮਸੀਹੀ ਹਨ ਜੋ ਯਿਸੂ ਦੀ ਕੁਰਬਾਨੀ ’ਤੇ ਪੱਕੀ ਨਿਹਚਾ ਕਰਦੇ ਹਨ ਅਤੇ ਉਨ੍ਹਾਂ ਨੇ ਯਹੋਵਾਹ ਨਾਲ ਰਿਸ਼ਤਾ ਜੋੜਿਆ ਹੈ। (ਯੂਹੰ. 3:36; 1 ਪਤ. 3:21) ਇਸੇ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਖੜ੍ਹ ਕੇ ਧਰਤੀ ’ਤੇ “ਦਿਨ-ਰਾਤ ਉਸ ਦੀ ਭਗਤੀ” ਕਰ ਸਕਦੇ ਹਨ। ਉਹ ਹੁਣ ਵੀ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਂਦੇ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਹਨ।—ਮੱਤੀ 6:33; 24:14; 28:19, 20.
10. ਵੱਡੀ ਭੀੜ ਨੂੰ ਕਿਸ ਗੱਲ ਦਾ ਯਕੀਨ ਹੈ ਅਤੇ ਉਹ ਕਿਹੜਾ ਵਾਅਦਾ ਪੂਰਾ ਹੁੰਦਾ ਦੇਖੇਗੀ?
10 ਮਹਾਂਕਸ਼ਟ ਵਿੱਚੋਂ ਬਚਣ ਵਾਲਿਆਂ ਨੂੰ ਯਕੀਨ ਹੈ ਕਿ ਪਰਮੇਸ਼ੁਰ “ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ, ਉਨ੍ਹਾਂ ਦੀ ਰੱਖਿਆ ਕਰੇਗਾ।” ਹੋਰ ਭੇਡਾਂ ਇਹ ਵਾਅਦਾ ਪੂਰਾ ਹੁੰਦਾ ਦੇਖਣਗੀਆਂ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ: “[ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾ. 21:3, 4.
11-12. (ੳ) ਪ੍ਰਕਾਸ਼ ਦੀ ਕਿਤਾਬ 7:16, 17 ਅਨੁਸਾਰ ਵੱਡੀ ਭੀੜ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? (ਅ) ਹੋਰ ਭੇਡਾਂ ਮੈਮੋਰੀਅਲ ’ਤੇ ਕੀ ਕਰ ਸਕਦੀਆਂ ਹਨ ਅਤੇ ਕਿਉਂ?
ਪ੍ਰਕਾਸ਼ ਦੀ ਕਿਤਾਬ 7:16, 17 ਪੜ੍ਹੋ। ਅੱਜ ਪਰਮੇਸ਼ੁਰ ਦੇ ਕੁਝ ਸੇਵਕ ਆਰਥਿਕ ਤੰਗੀ ਅਤੇ ਯੁੱਧਾਂ ਕਰਕੇ ਭੁੱਖਮਰੀ ਦਾ ਸਾਮ੍ਹਣਾ ਕਰ ਰਹੇ ਹਨ। ਹੋਰ ਗਵਾਹ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਹਨ। ਪਰ ਵੱਡੀ ਭੀੜ ਜਾਣਦੀ ਹੈ ਕਿ ਇਸ ਦੁਸ਼ਟ ਦੁਨੀਆਂ ਦੇ ਨਾਸ਼ ਵਿੱਚੋਂ ਬਚ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਬਹੁਤਾਤ ਵਿਚ ਪਰਮੇਸ਼ੁਰ ਦਾ ਗਿਆਨ ਮਿਲਦਾ ਰਹੇਗਾ। ਸ਼ੈਤਾਨ ਦੀ ਦੁਸ਼ਟ ਦੁਨੀਆਂ ਦੇ ਨਾਸ਼ ਵੇਲੇ ਵੱਡੀ ਭੀੜ ਨੂੰ “ਲੂ” ਯਾਨੀ ਯਹੋਵਾਹ ਦੇ ਗੁੱਸੇ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। ਯਿਸੂ ਮਹਾਂਕਸ਼ਟ ਤੋਂ ਬਾਅਦ ਧਰਤੀ ’ਤੇ ਰਹਿਣ ਵਾਲਿਆਂ ਨੂੰ “ਅੰਮ੍ਰਿਤ ਜਲ” ਦੇ ਚਸ਼ਮਿਆਂ ਕੋਲ ਲੈ ਜਾਵੇਗਾ। ਜ਼ਰਾ ਸੋਚੋ ਕਿ ਵੱਡੀ ਭੀੜ ਕੋਲ ਕਿੰਨੀ ਹੀ ਸ਼ਾਨਦਾਰ ਉਮੀਦ ਹੈ! ਹੁਣ ਤਕ ਧਰਤੀ ’ਤੇ ਆਏ ਅਰਬਾਂ-ਖਰਬਾਂ ਲੋਕਾਂ ਵਿੱਚੋਂ ਇਸ ਵੱਡੀ ਭੀੜ ਨੂੰ ਕਦੇ ਮੌਤ ਦਾ ਸੁਆਦ ਨਹੀਂ ਚੱਖਣਾ ਪਵੇਗਾ!—ਯੂਹੰ. 11:26.
1112 ਹੋਰ ਭੇਡਾਂ ਇਸ ਸ਼ਾਨਦਾਰ ਉਮੀਦ ਕਰਕੇ ਯਹੋਵਾਹ ਤੇ ਯਿਸੂ ਦੀਆਂ ਸ਼ੁਕਰਗੁਜ਼ਾਰ ਹਨ! ਭਾਵੇਂ ਕਿ ਉਨ੍ਹਾਂ ਨੂੰ ਸਵਰਗੀ ਜੀਵਨ ਲਈ ਨਹੀਂ ਚੁਣਿਆ ਗਿਆ, ਪਰ ਉਹ ਕਿਸੇ ਵੀ ਤਰੀਕੇ ਨਾਲ ਯਹੋਵਾਹ ਦੀਆਂ ਨਜ਼ਰਾਂ ਵਿਚ ਘੱਟ ਅਨਮੋਲ ਨਹੀਂ ਹਨ। ਚੁਣੇ ਹੋਏ ਮਸੀਹੀ ਅਤੇ ਵੱਡੀ ਭੀੜ ਦੇ ਲੋਕ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰ ਸਕਦੇ ਹਨ। ਉਹ ਮੈਮੋਰੀਅਲ ’ਤੇ ਹਾਜ਼ਰ ਹੋ ਕੇ ਇਸ ਤਰ੍ਹਾਂ ਕਰਦੇ ਹਨ।
ਮੈਮੋਰੀਅਲ ’ਤੇ ਦਿਲੋਂ ਮਹਿਮਾ ਕਰੋ
13-14. ਸਾਰਿਆਂ ਨੂੰ ਮੈਮੋਰੀਅਲ ’ਤੇ ਕਿਉਂ ਹਾਜ਼ਰ ਹੋਣਾ ਚਾਹੀਦਾ ਹੈ?
13 ਹਾਲ ਹੀ ਦੇ ਸਾਲਾਂ ਵਿਚ ਇਕ ਹਜ਼ਾਰ ਵਿੱਚੋਂ ਤਕਰੀਬਨ ਇਕ ਜਣਾ ਮੈਮੋਰੀਅਲ ’ਤੇ ਰੋਟੀ ਤੇ ਦਾਖਰਸ ਲੈਂਦਾ ਹੈ। ਜ਼ਿਆਦਾਤਰ ਮੰਡਲੀਆਂ ਵਿਚ ਕੋਈ ਵੀ ਰੋਟੀ ਤੇ ਦਾਖਰਸ ਨਹੀਂ ਲੈਂਦਾ। ਮੈਮੋਰੀਅਲ ਵਿਚ ਹਾਜ਼ਰ ਹੋਣ ਵਾਲੇ ਲੋਕਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਉਮੀਦ ਧਰਤੀ ’ਤੇ ਰਹਿਣ ਦੀ ਹੈ। ਫਿਰ ਉਹ ਮੈਮੋਰੀਅਲ ’ਤੇ ਹਾਜ਼ਰ ਕਿਉਂ ਹੁੰਦੇ ਹਨ? ਮਿਸਾਲ ਲਈ, ਅਸੀਂ ਆਪਣੇ ਕਿਸੇ ਦੋਸਤ ਦੇ ਵਿਆਹ ’ਤੇ ਇਸ ਲਈ ਜਾਂਦੇ ਹਾਂ ਕਿਉਂਕਿ ਅਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਹੋਰ ਭੇਡਾਂ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਇਹ ਦਿਖਾਉਣਾ ਚਾਹੁੰਦੀਆਂ ਹਨ ਕਿ ਉਹ ਮਸੀਹ ਅਤੇ ਚੁਣੇ ਹੋਏ ਮਸੀਹੀਆਂ ਨੂੰ ਪਿਆਰ ਕਰਦੀਆਂ ਹਨ ਅਤੇ ਉਨ੍ਹਾਂ ਦਾ ਸਾਥ ਦਿੰਦੀਆਂ ਹਨ। ਹੋਰ ਭੇਡਾਂ ਮੈਮੋਰੀਅਲ ’ਤੇ ਹਾਜ਼ਰ ਹੋ ਕੇ ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਂਦੀਆਂ ਹਨ ਕਿਉਂਕਿ ਉਸ ਦੀ ਕੁਰਬਾਨੀ ਕਰਕੇ ਹੀ ਉਨ੍ਹਾਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹਿਆ ਹੈ।
1 ਕੁਰਿੰ. 11:23-26) ਇਸ ਲਈ ਹੋਰ ਭੇਡਾਂ ਉਦੋਂ ਤਕ ਮੈਮੋਰੀਅਲ ਮਨਾਉਂਦੀਆਂ ਰਹਿਣਗੀਆਂ ਅਤੇ ਸਾਰਿਆਂ ਨੂੰ ਇਸ ’ਤੇ ਹਾਜ਼ਰ ਹੋਣ ਦਾ ਸੱਦਾ ਦਿੰਦੀਆਂ ਰਹਿਣਗੀਆਂ ਜਦੋਂ ਤਕ ਸਾਰੇ ਚੁਣੇ ਹੋਏ ਮਸੀਹੀ ਸਵਰਗ ਨਹੀਂ ਚਲੇ ਜਾਂਦੇ।
14 ਹੋਰ ਭੇਡਾਂ ਇਸ ਲਈ ਵੀ ਮੈਮੋਰੀਅਲ ’ਤੇ ਹਾਜ਼ਰ ਹੁੰਦੀਆਂ ਹਨ ਕਿਉਂਕਿ ਉਹ ਯਿਸੂ ਦਾ ਹੁਕਮ ਮੰਨਣਾ ਚਾਹੁੰਦੀਆਂ ਹਨ। ਜਦੋਂ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨਾਲ ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (15. ਅਸੀਂ ਮੈਮੋਰੀਅਲ ’ਤੇ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?
15 ਮੈਮੋਰੀਅਲ ’ਤੇ ਸਾਡੇ ਕੋਲ ਗੀਤ ਅਤੇ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਨ ਦਾ ਮੌਕਾ ਹੁੰਦਾ ਹੈ। ਇਸ ਸਾਲ ਮੈਮੋਰੀਅਲ ਦੇ ਭਾਸ਼ਣ ਦਾ ਵਿਸ਼ਾ ਹੈ, “ਉਸ ਦੀ ਕਦਰ ਕਰੋ ਜੋ ਪਰਮੇਸ਼ੁਰ ਅਤੇ ਯਿਸੂ ਨੇ ਤੁਹਾਡੇ ਲਈ ਕੀਤਾ ਹੈ!” ਭਾਸ਼ਣ ਸੁਣ ਕੇ ਯਹੋਵਾਹ ਅਤੇ ਮਸੀਹ ਲਈ ਸਾਡੀ ਕਦਰ ਹੋਰ ਵੀ ਵਧੇਗੀ। ਜਦੋਂ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਵਰਤਾਇਆ ਜਾਵੇਗਾ, ਤਾਂ ਹਾਜ਼ਰੀਨ ਨੂੰ ਯਾਦ ਕਰਾਇਆ ਜਾਵੇਗਾ ਕਿ ਰੋਟੀ ਯਿਸੂ ਦੇ ਸਰੀਰ ਨੂੰ ਅਤੇ ਦਾਖਰਸ ਉਸ ਦੇ ਲਹੂ ਨੂੰ ਦਰਸਾਉਂਦਾ ਹੈ। ਸਾਨੂੰ ਇਹ ਵੀ ਯਾਦ ਕਰਾਇਆ ਜਾਵੇਗਾ ਕਿ ਯਹੋਵਾਹ ਨੇ ਸਾਡੀ ਖ਼ਾਤਰ ਆਪਣੇ ਪੁੱਤਰ ਨੂੰ ਮਰਨ ਦਿੱਤਾ ਤਾਂਕਿ ਅਸੀਂ ਜ਼ਿੰਦਗੀ ਪਾ ਸਕੀਏ। (ਮੱਤੀ 20:28) ਜਿਹੜਾ ਵੀ ਸਾਡੇ ਸਵਰਗੀ ਪਿਤਾ ਅਤੇ ਉਸ ਦੇ ਪੁੱਤਰ ਨੂੰ ਪਿਆਰ ਕਰਦਾ ਹੈ, ਉਸ ਨੂੰ ਮੈਮੋਰੀਅਲ ਵਿਚ ਹਾਜ਼ਰ ਹੋਣਾ ਚਾਹੀਦਾ ਹੈ।
ਯਹੋਵਾਹ ਵੱਲੋਂ ਦਿੱਤੀ ਉਮੀਦ ਲਈ ਸ਼ੁਕਰਗੁਜ਼ਾਰ
16. ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਵਿਚ ਕਿਹੜੀਆਂ ਕੁਝ ਗੱਲਾਂ ਰਲ਼ਦੀਆਂ-ਮਿਲਦੀਆਂ ਹਨ?
16 ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਵਿਚ ਕੁਝ ਗੱਲਾਂ ਰਲ਼ਦੀਆਂ-ਮਿਲਦੀਆਂ ਹਨ। ਇਹ ਦੋਵੇਂ ਸਮੂਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਨੂੰ ਖ਼ਰੀਦਣ ਲਈ ਇੱਕੋ ਕੀਮਤ ਚੁਕਾਈ ਯਾਨੀ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਜਾਨ ਦਿੱਤੀ ਹੈ। ਪਰ ਇਨ੍ਹਾਂ ਵਿਚ ਫ਼ਰਕ ਇਹ ਹੈ ਕਿ ਇਨ੍ਹਾਂ ਦੀਆਂ ਉਮੀਦਾਂ ਵੱਖੋ-ਵੱਖਰੀਆਂ ਹਨ। ਦੋਵਾਂ ਸਮੂਹਾਂ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਜ਼ਬੂ. 31:23) ਨਾਲੇ ਯਹੋਵਾਹ ਦੀ ਪਵਿੱਤਰ ਸ਼ਕਤੀ ਸਾਡੇ ਸਾਰਿਆਂ ’ਤੇ ਇੱਕੋ ਤਰੀਕੇ ਨਾਲ ਕੰਮ ਕਰਦੀ ਹੈ। ਇਸ ਦਾ ਮਤਲਬ ਹੈ ਕਿ ਯਹੋਵਾਹ ਹਰ ਵਿਅਕਤੀ ਦੀ ਲੋੜ ਅਨੁਸਾਰ ਪਵਿੱਤਰ ਸ਼ਕਤੀ ਦਿੰਦਾ ਹੈ।
17. ਧਰਤੀ ’ਤੇ ਰਹਿੰਦੇ ਚੁਣੇ ਹੋਏ ਮਸੀਹੀ ਕਿਸ ਗੱਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ?
17 ਚੁਣੇ ਹੋਏ ਮਸੀਹੀਆਂ ਨੂੰ ਜਨਮ ਵੇਲੇ ਹੀ ਸਵਰਗੀ ਉਮੀਦ ਨਹੀਂ ਮਿਲਦੀ। ਪਰਮੇਸ਼ੁਰ ਇਹ ਉਮੀਦ ਉਨ੍ਹਾਂ ਨੂੰ ਦਿੰਦਾ ਹੈ। ਉਹ ਆਪਣੀ ਉਮੀਦ ਬਾਰੇ ਸੋਚਦੇ ਹਨ, ਇਸ ਬਾਰੇ ਪ੍ਰਾਰਥਨਾ ਕਰਦੇ ਹਨ ਅਤੇ ਸਵਰਗ ਵਿਚ ਆਪਣਾ ਇਨਾਮ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਵਰਗ ਵਿਚ ਉਨ੍ਹਾਂ ਦਾ ਸਰੀਰ ਕਿਹੋ ਜਿਹੋ ਹੋਵੇਗਾ। (ਫ਼ਿਲਿ. 3:20, 21; 1 ਯੂਹੰ. 3:2) ਪਰ ਫਿਰ ਵੀ ਉਹ ਯਹੋਵਾਹ, ਯਿਸੂ, ਦੂਤਾਂ ਅਤੇ ਬਾਕੀ ਚੁਣੇ ਹੋਏ ਮਸੀਹੀਆਂ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ। ਨਾਲੇ ਉਹ ਸਵਰਗੀ ਰਾਜ ਦਾ ਹਿੱਸਾ ਬਣਨ ਲਈ ਉਤਸੁਕ ਹਨ।
18. ਹੋਰ ਭੇਡਾਂ ਕਿਹੜੀਆਂ ਗੱਲਾਂ ਦਾ ਇੰਤਜ਼ਾਰ ਕਰ ਰਹੀਆਂ ਹਨ?
18 ਹੋਰ ਭੇਡਾਂ ਵਿਚ ਸ਼ਾਮਲ ਲੋਕ ਇਸ ਧਰਤੀ ’ਤੇ ਹਮੇਸ਼ਾ ਲਈ ਰਹਿਣਾ ਚਾਹੁੰਦੇ ਹਨ। ਇਹ ਇੱਛਾ ਸਾਰੇ ਇਨਸਾਨਾਂ ਵਿਚ ਹੈ। (ਉਪ. 3:11) ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣ ਵਿਚ ਹਿੱਸਾ ਲੈ ਸਕਣਗੇ। ਉਹ ਉਸ ਸਮੇਂ ਦੀ ਉਡੀਕ ਵਿਚ ਹਨ ਜਦੋਂ ਉਹ ਆਪਣੇ ਘਰ ਬਣਾਉਣਗੇ, ਆਪਣੇ ਬਾਗ਼ ਲਾਉਣਗੇ ਅਤੇ ਚੰਗੇ ਹਾਲਾਤਾਂ ਵਿਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨਗੇ। (ਯਸਾ. 65:21-23) ਉਹ ਪਹਾੜਾਂ, ਜੰਗਲਾਂ, ਸਮੁੰਦਰਾਂ ਅਤੇ ਪਰਮੇਸ਼ੁਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਬਾਰੇ ਹੋਰ ਜਾਣਨ ਲਈ ਬੇਤਾਬ ਹਨ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਤੇ ਗੂੜ੍ਹਾ ਹੁੰਦਾ ਜਾਵੇਗਾ।
19. ਮੈਮੋਰੀਅਲ ’ਤੇ ਸਾਡੇ ਕੋਲ ਕੀ ਕਰਨ ਦਾ ਮੌਕਾ ਹੁੰਦਾ ਹੈ ਅਤੇ ਇਸ ਸਾਲ ਮੈਮੋਰੀਅਲ ਕਦੋਂ ਮਨਾਇਆ ਜਾਵੇਗਾ?
19 ਯਹੋਵਾਹ ਨੇ ਆਪਣੇ ਹਰ ਸਮਰਪਿਤ ਸੇਵਕ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ ਹੈ। (ਯਿਰ. 29:11) ਯਹੋਵਾਹ ਅਤੇ ਮਸੀਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਤਾਂਕਿ ਅਸੀਂ ਭਵਿੱਖ ਵਿਚ ਵਧੀਆ ਜ਼ਿੰਦਗੀ ਪਾ ਸਕੀਏ। ਇਸ ਲਈ ਮਸੀਹ ਦੀ ਮੌਤ ਦੀ ਯਾਦਗਾਰ ਸਾਡੇ ਸਾਰਿਆਂ ਲਈ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਨ ਦਾ ਵਧੀਆ ਮੌਕਾ ਹੈ। ਬਿਨਾਂ ਸ਼ੱਕ, ਮੈਮੋਰੀਅਲ ਸੱਚੇ ਮਸੀਹੀਆਂ ਲਈ ਸਭ ਤੋਂ ਅਹਿਮ ਦਿਨ ਹੁੰਦਾ ਹੈ। ਇਹ ਸ਼ਨੀਵਾਰ 27 ਮਾਰਚ 2021 ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਸ ਸਾਲ ਕਈ ਜਣੇ ਬਿਨਾਂ ਕਿਸੇ ਰੋਕ-ਟੋਕ ਦੇ ਇਸ ਖ਼ਾਸ ਦਿਨ ਨੂੰ ਮਨਾ ਸਕਣਗੇ, ਪਰ ਕਈ ਜਣੇ ਵਿਰੋਧਤਾ ਦੇ ਬਾਵਜੂਦ ਇਸ ਵਿਚ ਹਾਜ਼ਰ ਹੋਣਗੇ। ਕੁਝ ਜਣੇ ਜੇਲ੍ਹਾਂ ਵਿਚ ਇਸ ਨੂੰ ਮਨਾਉਣਗੇ। ਇਸ ਸਾਲ ਜਦੋਂ ਹਰ ਮੰਡਲੀ, ਸਮੂਹ ਅਤੇ ਵਿਅਕਤੀ ਮੈਮੋਰੀਅਲ ਦਾ ਖ਼ਾਸ ਦਿਨ ਮਨਾਵੇਗਾ, ਤਾਂ ਇਹ ਦੇਖ ਕੇ ਯਹੋਵਾਹ, ਯਿਸੂ ਅਤੇ ਪਰਮੇਸ਼ੁਰ ਦਾ ਸਵਰਗੀ ਪਰਿਵਾਰ ਕਿੰਨੇ ਖ਼ੁਸ਼ ਹੋਣਗੇ!
ਗੀਤ 49 ਯਹੋਵਾਹ ਸਾਡਾ ਸਹਾਰਾ
^ ਪੇਰਗ੍ਰੈਫ 5 27 ਮਾਰਚ 2021 ਯਹੋਵਾਹ ਦੇ ਗਵਾਹਾਂ ਲਈ ਇਕ ਖ਼ਾਸ ਦਿਨ ਹੋਵੇਗਾ। ਉਸ ਸ਼ਾਮ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ਮਨਾਵਾਂਗੇ। ਇਸ ਵਿਚ ਹਾਜ਼ਰ ਹੋਣ ਵਾਲੇ ਜ਼ਿਆਦਾਤਰ ਲੋਕ ਉਸ ਸਮੂਹ ਦਾ ਹਿੱਸਾ ਹੋਣਗੇ ਜਿਸ ਨੂੰ ਯਿਸੂ ਨੇ “ਹੋਰ ਭੇਡਾਂ” ਕਿਹਾ ਸੀ। ਸਾਲ 1935 ਵਿਚ ਇਸ ਸਮੂਹ ਬਾਰੇ ਕੀ ਦੱਸਿਆ ਗਿਆ ਸੀ? ਮਹਾਂਕਸ਼ਟ ਤੋਂ ਬਾਅਦ ਹੋਰ ਭੇਡਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਨਾਲੇ ਉਹ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਿਵੇਂ ਕਰ ਸਕਦੀਆਂ ਹਨ?
^ ਪੇਰਗ੍ਰੈਫ 2 ਸ਼ਬਦਾਂ ਦਾ ਮਤਲਬ: ਹੋਰ ਭੇਡਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਆਖ਼ਰੀ ਦਿਨਾਂ ਦੌਰਾਨ ਇਕੱਠਾ ਕੀਤਾ ਗਿਆ ਹੈ। ਉਹ ਮਸੀਹ ਦੇ ਪਿੱਛੇ ਚੱਲਦੇ ਹਨ ਅਤੇ ਉਨ੍ਹਾਂ ਕੋਲ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਹੈ। ਵੱਡੀ ਭੀੜ ਦੇ ਮੈਂਬਰ ਹੋਰ ਭੇਡਾਂ ਦਾ ਹਿੱਸਾ ਹਨ ਜੋ ਉਸ ਵੇਲੇ ਜੀ ਰਹੇ ਹੋਣਗੇ ਜਦੋਂ ਯਿਸੂ ਮਹਾਂਕਸ਼ਟ ਦੌਰਾਨ ਮਨੁੱਖਜਾਤੀ ਦਾ ਨਿਆਂ ਕਰੇਗਾ। ਇਹ ਵੱਡੀ ਭੀੜ ਮਹਾਂਕਸ਼ਟ ਵਿੱਚੋਂ ਬਚ ਨਿਕਲੇਗੀ।