ਅਧਿਐਨ ਲੇਖ 27
ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ
“ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਆਪਣੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।”—2 ਤਿਮੋ. 3:12.
ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ
ਖ਼ਾਸ ਗੱਲਾਂ *
1. ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰੀ ਕਰਨ ਦੀ ਕਿਉਂ ਲੋੜ ਹੈ?
ਪ੍ਰਭੂ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਦੱਸਿਆ ਕਿ ਉਨ੍ਹਾਂ ਲੋਕਾਂ ਨਾਲ ਨਫ਼ਰਤ ਕੀਤੀ ਜਾਵੇਗੀ ਜਿਹੜੇ ਉਸ ਦੇ ਚੇਲੇ ਬਣਨਾ ਚਾਹੁਣਗੇ। (ਯੂਹੰ. 17:14) ਉਸ ਸਮੇਂ ਤੋਂ ਲੈ ਕੇ ਹੁਣ ਤਕ ਸੱਚੀ ਭਗਤੀ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਯਹੋਵਾਹ ਦੇ ਵਫ਼ਾਦਾਰ ਗਵਾਹਾਂ ਨੂੰ ਸਤਾਇਆ ਜਾਂਦਾ ਹੈ। (2 ਤਿਮੋ. 3:12) ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਸਾਡੇ ਦੁਸ਼ਮਣ ਹੋਰ ਜ਼ਿਆਦਾ ਵਿਰੋਧ ਕਰਨਗੇ।—ਮੱਤੀ 24:9.
2-3. (ੳ) ਡਰ ਰੱਖਣਾ ਖ਼ਤਰਨਾਕ ਕਿਉਂ ਹੈ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?
2 ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਆਪਣੇ ਆਪ ਨੂੰ ਹੁਣ ਹੀ ਤਿਆਰ ਕਿਵੇਂ ਕਰ ਸਕਦੇ ਹਾਂ? ਸਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਸਾਡੇ ਨਾਲ ਕੀ-ਕੀ ਹੋ ਸਕਦਾ ਹੈ। ਇੱਦਾਂ ਕਰਨ ਕਰਕੇ ਅਸੀਂ ਸ਼ਾਇਦ ਬਹੁਤ ਜ਼ਿਆਦਾ ਡਰ ਜਾਈਏ ਤੇ ਪਰੇਸ਼ਾਨ ਹੋ ਜਾਈਏ। ਇਸ ਕਰਕੇ ਸ਼ਾਇਦ ਅਸੀਂ ਕੋਈ ਮੁਸ਼ਕਲ ਆਉਣ ਤੋਂ ਪਹਿਲਾਂ ਹੀ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। (ਕਹਾ. 12:25; 17:22) ਸਾਡੇ “ਦੁਸ਼ਮਣ ਸ਼ੈਤਾਨ” ਦਾ ਇਕ ਜ਼ਬਰਦਸਤ ਹਥਿਆਰ ਹੈ, ਡਰ। ਉਹ ਇਸ ਨੂੰ ਸਾਡੇ ਖ਼ਿਲਾਫ਼ ਵਰਤਦਾ ਹੈ। (1 ਪਤ. 5:8, 9) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਿਵੇਂ ਕਰ ਸਕਦੇ ਹਾਂ?
3 ਇਸ ਲੇਖ ਵਿਚ ਅਸੀਂ ਗੌਰ ਕਰਾਂਗੇ ਕਿ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ ਅਤੇ ਇੱਦਾਂ ਕਰਨਾ ਹੁਣ ਤੋਂ ਹੀ ਜ਼ਰੂਰੀ ਕਿਉਂ ਹੈ। ਅਸੀਂ ਇਹ ਵੀ ਗੌਰ ਕਰਾਂਗੇ ਕਿ ਅਸੀਂ ਹੋਰ ਦਲੇਰ ਬਣਨ ਲਈ ਕੀ ਕਰ ਸਕਦੇ ਹਾਂ। ਨਾਲੇ ਅਸੀਂ ਦੇਖਾਂਗੇ ਕਿ ਨਫ਼ਰਤ ਦਾ ਸ਼ਿਕਾਰ ਹੋਣ ’ਤੇ ਅਸੀਂ ਕੀ ਕਰ ਸਕਦੇ ਹਾਂ।
ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਿਵੇਂ ਕਰੀਏ?
4. ਇਬਰਾਨੀਆਂ 13:5, 6 ਅਨੁਸਾਰ ਸਾਨੂੰ ਕਿਸ ਗੱਲ ਦਾ ਪੱਕਾ ਯਕੀਨ ਹੋਣਾ ਚਾਹੀਦਾ ਹੈ ਅਤੇ ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?
4 ਪੱਕਾ ਯਕੀਨ ਕਰੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਤੁਹਾਨੂੰ ਕਦੇ ਨਹੀਂ ਛੱਡੇਗਾ। (ਇਬਰਾਨੀਆਂ 13:5, 6 ਪੜ੍ਹੋ।) ਬਹੁਤ ਸਾਲ ਪਹਿਲਾਂ ਪਹਿਰਾਬੁਰਜ ਵਿਚ ਕਿਹਾ ਗਿਆ ਸੀ: “ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਮੁਸ਼ਕਲ ਘੜੀਆਂ ਵਿਚ ਉਸ ’ਤੇ ਸਭ ਤੋਂ ਜ਼ਿਆਦਾ ਭਰੋਸਾ ਰੱਖੇਗਾ।” ਇਹ ਗੱਲ ਬਿਲਕੁਲ ਸੱਚ ਹੈ! ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ’ਤੇ ਦਿਲੋਂ ਭਰੋਸਾ ਕਰਨਾ ਚਾਹੀਦਾ ਹੈ। ਨਾਲੇ ਕਦੇ ਵੀ ਉਸ ਦੇ ਪਿਆਰ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ।—ਮੱਤੀ 22:36-38; ਯਾਕੂ. 5:11.
5. ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ?
5 ਯਹੋਵਾਹ ਦੇ ਹੋਰ ਨੇੜੇ ਜਾਣ ਦਾ ਟੀਚਾ ਰੱਖ ਕੇ ਰੋਜ਼ ਬਾਈਬਲ ਪੜ੍ਹੋ। (ਯਾਕੂ. 4:8) ਬਾਈਬਲ ਪੜ੍ਹਦਿਆਂ ਯਹੋਵਾਹ ਦੇ ਗੁਣਾਂ ’ਤੇ ਧਿਆਨ ਲਾਓ। ਨਾਲੇ ਇਹ ਪੜ੍ਹਦਿਆਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪਰਮੇਸ਼ੁਰ ਆਪਣੀ ਕਹਿਣੀ ਤੇ ਕਰਨੀ ਰਾਹੀਂ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। (ਕੂਚ 34:6) ਕਈ ਜਣਿਆਂ ਨੂੰ ਕਦੇ ਪਿਆਰ ਨਹੀਂ ਮਿਲਿਆ ਹੁੰਦਾ ਜਿਸ ਕਰਕੇ ਸ਼ਾਇਦ ਉਨ੍ਹਾਂ ਨੂੰ ਇਹ ਵਿਸ਼ਵਾਸ ਕਰਨਾ ਔਖਾ ਲੱਗੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ। ਜੇ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ, ਤਾਂ ਹਰ ਦਿਨ ਉਨ੍ਹਾਂ ਕੰਮਾਂ ਦੀ ਇਕ ਲਿਸਟ ਬਣਾਓ ਜਿਨ੍ਹਾਂ ਰਾਹੀਂ ਯਹੋਵਾਹ ਨੇ ਤੁਹਾਨੂੰ ਪਿਆਰ ਦਿਖਾਇਆ ਤੇ ਤੁਹਾਡੇ ’ਤੇ ਦਇਆ ਕੀਤੀ। (ਜ਼ਬੂ. 78:38, 39; ਰੋਮੀ. 8:32) ਆਪਣੇ ਤਜਰਬਿਆਂ ’ਤੇ ਗੌਰ ਕਰ ਕੇ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਤੁਸੀਂ ਬਹੁਤ ਸਾਰੇ ਕੰਮ ਲਿਖ ਸਕੋਗੇ ਜੋ ਯਹੋਵਾਹ ਨੇ ਤੁਹਾਡੇ ਲਈ ਕੀਤੇ ਹਨ। ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਦੇ ਕੰਮਾਂ ਲਈ ਕਦਰ ਦਿਖਾਓਗੇ, ਉੱਨਾ ਜ਼ਿਆਦਾ ਤੁਹਾਡਾ ਰਿਸ਼ਤਾ ਉਸ ਨਾਲ ਮਜ਼ਬੂਤ ਹੋਵੇਗਾ।—ਜ਼ਬੂ. 116:1, 2.
6. ਜ਼ਬੂਰ 94:17-19 ਅਨੁਸਾਰ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਤੁਹਾਡੀ ਕਿਵੇਂ ਮਦਦ ਕਰ ਸਕਦੀਆਂ ਹਨ?
6 ਰੋਜ਼ ਪ੍ਰਾਰਥਨਾ ਕਰੋ। ਜ਼ਰਾ ਕਲਪਨਾ ਕਰੋ ਕਿ ਇਕ ਪਿਤਾ ਨੇ ਆਪਣੇ ਬੱਚੇ ਨੂੰ ਗਲੇ ਲਾਇਆ ਹੋਇਆ ਹੈ। ਉਹ ਬੱਚਾ ਇੰਨਾ ਸੁਰੱਖਿਅਤ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਪਿਤਾ ਨੂੰ ਦਿਨ ਭਰ ਦੀਆਂ ਸਾਰੀਆਂ ਚੰਗੀਆਂ-ਮਾੜੀਆਂ ਗੱਲਾਂ ਦੱਸਦਾ ਹੈ। ਤੁਸੀਂ ਵੀ ਇਸ ਤਰ੍ਹਾਂ ਦੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹੋ ਜੇ ਤੁਸੀਂ ਹਰ ਰੋਜ਼ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਦੇ ਨੇੜੇ ਜਾਓਗੇ। (ਜ਼ਬੂਰਾਂ ਦੀ ਪੋਥੀ 94:17-19 ਪੜ੍ਹੋ।) ਪ੍ਰਾਰਥਨਾ ਵਿਚ ਯਹੋਵਾਹ ਅੱਗੇ ‘ਆਪਣਾ ਦਿਲ ਪਾਣੀ ਵਾਂਙੁ ਡੋਹਲ’ ਦਿਓ ਅਤੇ ਆਪਣੇ ਪਿਆਰੇ ਪਿਤਾ ਨੂੰ ਆਪਣੀਆਂ ਚਿੰਤਾਵਾਂ ਤੇ ਡਰ ਬਾਰੇ ਦੱਸੋ। (ਵਿਰ. 2:19) ਇਸ ਦਾ ਨਤੀਜਾ ਕੀ ਨਿਕਲੇਗਾ? ਬਾਈਬਲ ਅਨੁਸਾਰ ਤੁਹਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੇਗੀ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿ. 4:6, 7) ਜਿੰਨਾ ਜ਼ਿਆਦਾ ਤੁਸੀਂ ਇਸ ਤਰੀਕੇ ਨਾਲ ਪ੍ਰਾਰਥਨਾ ਕਰੋਗੇ, ਉੱਨਾ ਜ਼ਿਆਦਾ ਤੁਸੀਂ ਯਹੋਵਾਹ ਦੇ ਨੇੜੇ ਮਹਿਸੂਸ ਕਰੋਗੇ।—ਰੋਮੀ. 8:38, 39.
7. ਤੁਹਾਨੂੰ ਪੱਕਾ ਯਕੀਨ ਕਿਉਂ ਹੋਣਾ ਚਾਹੀਦਾ ਹੈ ਕਿ ਰਾਜ ਬਾਰੇ ਕੀਤੇ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ?
7 ਪੱਕਾ ਯਕੀਨ ਰੱਖੋ ਕਿ ਪਰਮੇਸ਼ੁਰ ਦੇ ਰਾਜ ਵਿਚ ਬਰਕਤਾਂ ਜ਼ਰੂਰ ਮਿਲਣਗੀਆਂ। (ਗਿਣ. 23:19) ਪਰਮੇਸ਼ੁਰ ਦੇ ਵਾਅਦਿਆਂ ’ਤੇ ਤੁਹਾਡੀ ਨਿਹਚਾ ਕਮਜ਼ੋਰ ਹੋਣ ਕਰਕੇ ਸ਼ੈਤਾਨ ਅਤੇ ਉਸ ਦੇ ਲੋਕਾਂ ਲਈ ਤੁਹਾਨੂੰ ਡਰਾਉਣਾ ਸੌਖਾ ਹੋ ਜਾਵੇਗਾ। (ਕਹਾ. 24:10; ਇਬ. 2:15) ਤੁਸੀਂ ਹੁਣ ਹੀ ਪਰਮੇਸ਼ੁਰ ਦੇ ਰਾਜ ’ਤੇ ਆਪਣਾ ਭਰੋਸਾ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹੋ? ਸਮਾਂ ਕੱਢ ਕੇ ਪਰਮੇਸ਼ੁਰ ਦੇ ਵਾਅਦਿਆਂ ਦਾ ਅਧਿਐਨ ਕਰੋ ਅਤੇ ਦੇਖੋ ਕਿ ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਇਹ ਵਾਅਦੇ ਜ਼ਰੂਰ ਪੂਰੇ ਹੋਣਗੇ। ਇੱਦਾਂ ਕਰਨ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਜ਼ਰਾ ਸਟੈਨਲੀ ਜੋਨਜ਼ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੂੰ ਆਪਣੀ ਨਿਹਚਾ ਕਰਕੇ ਸੱਤ ਸਾਲਾਂ ਲਈ ਕੈਦ ਵਿਚ ਸੁੱਟਿਆ ਗਿਆ ਸੀ। * ਵਫ਼ਾਦਾਰੀ ਨਾਲ ਮੁਸ਼ਕਲਾਂ ਸਹਿਣ ਵਿਚ ਉਸ ਦੀ ਕਿਸ ਨੇ ਮਦਦ ਕੀਤੀ? ਉਸ ਨੇ ਕਿਹਾ: “ਮੇਰੀ ਨਿਹਚਾ ਪੱਕੀ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਇਹ ਕੀ ਪੂਰਾ ਕਰੇਗਾ। ਨਾਲੇ ਮੈਂ ਕਦੇ ਵੀ ਇਸ ’ਤੇ ਸ਼ੱਕ ਨਹੀਂ ਕੀਤਾ। ਇਸ ਕਰਕੇ ਕੋਈ ਵੀ ਮੈਨੂੰ ਯਹੋਵਾਹ ਤੋਂ ਦੂਰ ਨਹੀਂ ਕਰ ਸਕਿਆ।” ਪਰਮੇਸ਼ੁਰ ਦੇ ਵਾਅਦਿਆਂ ’ਤੇ ਪੂਰਾ ਭਰੋਸਾ ਰੱਖਣ ਕਰਕੇ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਓਗੇ ਅਤੇ ਡਰ ਕਰਕੇ ਤੁਸੀਂ ਕਦੇ ਵੀ ਉਸ ਦੀ ਸੇਵਾ ਕਰਨੀ ਨਹੀਂ ਛੱਡੋਗੇ।—ਕਹਾ. 3:25, 26.
8. ਸਭਾਵਾਂ ਵਿਚ ਸਾਡੀ ਹਾਜ਼ਰੀ ਤੋਂ ਕੀ ਪਤਾ ਲੱਗਦਾ ਹੈ? ਸਮਝਾਓ।
8 ਬਾਕਾਇਦਾ ਸਭਾਵਾਂ ’ਤੇ ਹਾਜ਼ਰ ਹੋਵੋ। ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਸਭਾਵਾਂ ਸਾਡੀ ਮਦਦ ਕਰਦੀਆਂ ਹਨ। ਸਭਾਵਾਂ ਵਿਚ ਸਾਡੀ ਹਾਜ਼ਰੀ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਅਸੀਂ ਕਿੰਨੇ ਕੁ ਵਧੀਆ ਤਰੀਕੇ ਨਾਲ ਸਤਾਹਟਾਂ ਦਾ ਸਾਮ੍ਹਣਾ ਕਰ ਸਕਾਂਗੇ। (ਇਬ. 10:24, 25) ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜੇ ਅੱਜ ਅਸੀਂ ਛੋਟੀਆਂ-ਮੋਟੀਆਂ ਗੱਲਾਂ ਕਰਕੇ ਸਭਾਵਾਂ ਵਿਚ ਹਾਜ਼ਰ ਨਹੀਂ ਹੁੰਦੇ, ਤਾਂ ਭਵਿੱਖ ਵਿਚ ਕੀ ਹੋਵੇਗਾ ਜਦੋਂ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋਣ ਲਈ ਆਪਣੀਆਂ ਜਾਨਾਂ ਦਾਅ ’ਤੇ ਲਾਉਣੀਆਂ ਪੈਣਗੀਆਂ? ਦੂਜੇ ਪਾਸੇ, ਜੇ ਅਸੀਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਪੱਕਾ ਇਰਾਦਾ ਕਰਦੇ ਹਾਂ, ਤਾਂ ਅਸੀਂ ਵਿਰੋਧੀਆਂ ਦੇ ਰੋਕਣ ’ਤੇ ਵੀ ਇਕੱਠੇ ਹੋਣਾ ਨਹੀਂ ਛੱਡਾਂਗੇ। ਹੁਣ ਹੀ ਸਭਾਵਾਂ ਲਈ ਆਪਣੇ ਦਿਲ ਵਿਚ ਕਦਰ ਪੈਦਾ ਕਰਨ ਦਾ ਸਮਾਂ ਹੈ। ਜੇ ਸਾਨੂੰ ਸਭਾਵਾਂ ’ਤੇ ਜਾਣਾ ਪਸੰਦ ਹੈ, ਤਾਂ ਕਿਸੇ ਵੀ ਤਰ੍ਹਾਂ ਦਾ ਵਿਰੋਧ, ਇੱਥੋਂ ਤਕ ਕਿ ਸਰਕਾਰ ਵੱਲੋਂ ਲਗਾਈ ਪਾਬੰਦੀ ਵੀ, ਸਾਨੂੰ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਰੋਕ ਨਹੀਂ ਸਕੇਗੀ।—ਰਸੂ. 5:29.
9. ਆਇਤਾਂ ਨੂੰ ਯਾਦ ਕਰ ਕੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਾ ਵਧੀਆ ਤਰੀਕਾ ਕਿਉਂ ਹੈ?
9 ਆਪਣੀਆਂ ਮਨਪਸੰਦ ਆਇਤਾਂ ਯਾਦ ਕਰੋ। (ਮੱਤੀ 13:52) ਚਾਹੇ ਤੁਹਾਨੂੰ ਸਾਰਾ ਕੁਝ ਯਾਦ ਨਹੀਂ ਰਹਿੰਦਾ, ਪਰ ਯਹੋਵਾਹ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਦੀ ਮਦਦ ਨਾਲ ਮਨਪਸੰਦ ਆਇਤਾਂ ਚੇਤੇ ਕਰਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। (ਯੂਹੰ. 14:26) ਜ਼ਰਾ ਇਕ ਭਰਾ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੂੰ ਪੂਰਬੀ ਜਰਮਨੀ ਵਿਚ ਇਕ ਕਾਲ-ਕੋਠੜੀ ਵਿਚ ਰੱਖਿਆ ਗਿਆ। ਉਹ ਦੱਸਦਾ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਦੋਂ ਤਕ 200 ਤੋਂ ਜ਼ਿਆਦਾ ਆਇਤਾਂ ਮੂੰਹ-ਜ਼ਬਾਨੀ ਯਾਦ ਕਰ ਲਈਆਂ ਸਨ। ਭਾਵੇਂ ਮੈਂ ਇਕੱਲਾ ਹੁੰਦਾ ਸੀ, ਪਰ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ’ਤੇ ਸੋਚ-ਵਿਚਾਰ ਕਰ ਕੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦਾ ਸੀ।” ਇਨ੍ਹਾਂ ਆਇਤਾਂ ਨੇ ਇਸ ਭਰਾ ਦੀ ਯਹੋਵਾਹ ਦੇ ਨੇੜੇ ਰਹਿਣ ਅਤੇ ਮੁਸ਼ਕਲਾਂ ਸਹਿਣ ਵਿਚ ਮਦਦ ਕੀਤੀ।
10. ਸਾਨੂੰ ਗੀਤ ਕਿਉਂ ਯਾਦ ਕਰਨੇ ਚਾਹੀਦੇ ਹਨ?
10 ਯਹੋਵਾਹ ਦੀ ਮਹਿਮਾ ਕਰਨ ਵਾਲੇ ਗੀਤ ਯਾਦ ਕਰੋ ਤੇ ਗਾਓ। ਫ਼ਿਲਿੱਪੈ ਵਿਚ ਕੈਦ ਪੌਲੁਸ ਤੇ ਸੀਲਾਸ ਨੇ ਯਹੋਵਾਹ ਦੀ ਮਹਿਮਾ ਲਈ ਗੀਤ ਗਾਏ ਜੋ ਉਨ੍ਹਾਂ ਨੂੰ ਮੂੰਹ-ਜ਼ਬਾਨੀ ਯਾਦ ਸਨ। (ਰਸੂ. 16:25) ਇਸੇ ਤਰ੍ਹਾਂ ਜਦੋਂ ਸਾਡੇ ਭੈਣਾਂ-ਭਰਾਵਾਂ ਨੂੰ ਸਾਬਕਾ ਸੋਵੀਅਤ ਸੰਘ ਤੋਂ ਸਾਇਬੇਰੀਆ ਭੇਜਿਆ ਗਿਆ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕੀਤਾ? ਭੈਣ ਮਾਰੀਆ ਫਿਡੂਨ ਯਾਦ ਕਰਦੀ ਹੈ: “ਅਸੀਂ ਗੀਤਾਂ ਵਾਲੀ ਕਿਤਾਬ ਵਿੱਚੋਂ ਉਹ ਗੀਤ ਗਾਉਂਦੇ ਸੀ ਜੋ ਸਾਨੂੰ ਮੂੰਹ-ਜ਼ਬਾਨੀ ਯਾਦ ਸਨ।” ਉਸ ਨੇ ਦੱਸਿਆ ਕਿ ਉਨ੍ਹਾਂ ਗੀਤਾਂ ਤੋਂ ਸਾਰਿਆਂ ਨੂੰ ਹਿੰਮਤ ਮਿਲੀ ਤੇ ਯਹੋਵਾਹ ਦੇ ਹੋਰ ਨੇੜੇ ਮਹਿਸੂਸ ਕੀਤਾ। ਕੀ ਤੁਹਾਨੂੰ ਵੀ ਹਿੰਮਤ ਮਿਲਦੀ ਹੈ ਜਦੋਂ ਤੁਸੀਂ ਪਰਮੇਸ਼ੁਰ ਦੀ ਮਹਿਮਾ ਕਰਨ ਵਾਲੇ ਆਪਣੇ ਮਨਪਸੰਦ ਗੀਤ ਗਾਉਂਦੇ ਹੋ? ਤਾਂ ਫਿਰ ਕਿਉਂ ਨਾ ਹੁਣ ਹੀ ਉਹ ਗੀਤ ਯਾਦ ਕਰੋ।—“ ਮੈਨੂੰ ਹਿੰਮਤ ਦੇ” ਨਾਂ ਦੀ ਡੱਬੀ ਦੇਖੋ।
ਤੁਸੀਂ ਹੋਰ ਦਲੇਰ ਕਿਵੇਂ ਬਣ ਸਕਦੇ ਹੋ?
11-12. (ੳ) 1 ਸਮੂਏਲ 17:37, 45-47 ਮੁਤਾਬਕ ਦਾਊਦ ਦਲੇਰ ਕਿਉਂ ਸੀ? (ਅ) ਦਾਊਦ ਦੀ ਮਿਸਾਲ ਤੋਂ ਅਸੀਂ ਕਿਹੜਾ ਅਹਿਮ ਸਬਕ ਸਿੱਖਦੇ ਹਾਂ?
11 ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤੁਹਾਨੂੰ ਦਲੇਰ ਬਣਨ ਦੀ ਲੋੜ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਲੇਰ ਨਹੀਂ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਯਾਦ ਰੱਖੋ ਕਿ ਦਲੇਰੀ ਤੁਹਾਡੇ ਕੱਦ-ਕਾਠ, ਤਾਕਤ ਜਾਂ ਤੁਹਾਡੀ ਕਾਬਲੀਅਤ ’ਤੇ ਨਿਰਭਰ ਨਹੀਂ ਕਰਦੀ। ਜ਼ਰਾ ਨੌਜਵਾਨ ਦਾਊਦ ਦੀ ਮਿਸਾਲ ’ਤੇ ਗੌਰ ਕਰੋ ਜਦੋਂ ਉਸ ਨੇ ਗੋਲਿਅਥ ਦਾ ਸਾਮ੍ਹਣਾ ਕੀਤਾ ਸੀ। ਉਸ ਦੈਂਤ ਦੇ ਮੁਕਾਬਲੇ ਦਾਊਦ ਬਹੁਤ ਛੋਟਾ ਤੇ ਕਮਜ਼ੋਰ ਸੀ ਅਤੇ ਉਸ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀ। ਪਰ ਫਿਰ ਵੀ ਉਹ ਬਹੁਤ ਦਲੇਰ ਸੀ। ਦਾਊਦ ਦਲੇਰੀ ਨਾਲ ਉਸ ਘਮੰਡੀ ਦੈਂਤ ਨਾਲ ਲੜਨ ਲਈ ਦੌੜਿਆ।
12 ਦਾਊਦ ਇੰਨਾ ਦਲੇਰ ਕਿਵੇਂ ਸੀ? ਉਸ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਉਸ ਦੇ ਨਾਲ ਸੀ। (1 ਸਮੂਏਲ 17:37, 45-47 ਪੜ੍ਹੋ।) ਦਾਊਦ ਨੇ ਇਸ ਗੱਲ ’ਤੇ ਧਿਆਨ ਨਹੀਂ ਲਾਇਆ ਕਿ ਗੋਲਿਅਥ ਉਸ ਦੇ ਮੁਕਾਬਲੇ ਕਿੰਨਾ ਉੱਚਾ-ਲੰਬਾ ਸੀ। ਇਸ ਦੀ ਬਜਾਇ, ਉਸ ਨੇ ਇਸ ਗੱਲ ’ਤੇ ਧਿਆਨ ਲਾਇਆ ਕਿ ਗੋਲਿਅਥ ਯਹੋਵਾਹ ਦੇ ਮੁਕਾਬਲੇ ਕਿੰਨਾ ਛੋਟਾ ਸੀ। ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ? ਜੇ ਅਸੀਂ ਇਹ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ ਅਤੇ ਸਾਡੇ ਵਿਰੋਧੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮੁਕਾਬਲੇ ਕਿੰਨੇ ਛੋਟੇ ਹਨ, ਤਾਂ ਅਸੀਂ ਹੋਰ ਦਲੇਰ ਬਣਾਂਗੇ। (2 ਇਤ. 20:15; ਜ਼ਬੂ. 16:8) ਅਜ਼ਮਾਇਸ਼ਾਂ ਆਉਣ ਤੋਂ ਪਹਿਲਾਂ ਹੀ ਅਸੀਂ ਹੋਰ ਦਲੇਰ ਕਿਵੇਂ ਬਣ ਸਕਦੇ ਹਾਂ?
13. ਅਸੀਂ ਹੋਰ ਦਲੇਰ ਕਿਵੇਂ ਬਣ ਸਕਦੇ ਹਾਂ? ਸਮਝਾਓ।
13 ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਹੁਣ ਤੋਂ ਹੀ ਹੋਰ ਦਲੇਰ ਬਣ ਸਕਦੇ ਹਾਂ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਪ੍ਰਚਾਰ ਕਰ ਕੇ ਅਸੀਂ ਯਹੋਵਾਹ ’ਤੇ ਭਰੋਸਾ ਰੱਖਣਾ ਅਤੇ ਆਪਣੇ ਮਨ ਵਿੱਚੋਂ ਲੋਕਾਂ ਦਾ ਡਰ ਕੱਢਣਾ ਸਿੱਖਦੇ ਹਾਂ। (ਕਹਾ. 29:25) ਜਿੱਦਾਂ ਕਸਰਤ ਕਰ ਕੇ ਸਾਡੀਆਂ ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਉੱਦਾਂ ਹੀ ਘਰ-ਘਰ, ਜਨਤਕ ਥਾਵਾਂ, ਮੌਕਾ ਮਿਲਣ ’ਤੇ ਅਤੇ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇ ਕੇ ਅਸੀਂ ਹੋਰ ਦਲੇਰ ਬਣਦੇ ਹਾਂ। ਜੇ ਅਸੀਂ ਹੁਣ ਦਲੇਰੀ ਨਾਲ ਪ੍ਰਚਾਰ ਕਰਾਂਗੇ, ਤਾਂ ਅਸੀਂ ਉਦੋਂ ਪ੍ਰਚਾਰ ਕਰਦੇ ਰਹਿਣ ਲਈ ਹੋਰ ਤਿਆਰ ਹੋਵਾਂਗੇ ਜਦੋਂ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਵੇਗੀ।—1 ਥੱਸ. 2:1, 2.
14-15. ਅਸੀਂ ਨੈੱਨਸੀ ਯੂਆਨ ਅਤੇ ਵਲਨਟੀਨਾ ਗਰਨੋਫਸਕਿਆ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
14 ਅਸੀਂ ਦੋ ਵਫ਼ਾਦਾਰ ਭੈਣਾਂ ਦੀਆਂ ਮਿਸਾਲਾਂ ਤੋਂ ਬਹੁਤ * ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਾ ਕਰਨ ਤੋਂ ਇਨਕਾਰ ਕੀਤਾ। ਇਸ ਕਰਕੇ ਉਸ ਨੂੰ ਚੀਨ ਵਿਚ ਲਗਭਗ 20 ਸਾਲਾਂ ਦੀ ਕੈਦ ਹੋ ਗਈ। ਉਸ ਭੈਣ ਤੋਂ ਪੁੱਛ-ਗਿੱਛ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਉਹ ਦੇਸ਼ ਵਿਚ “ਸਭ ਤੋਂ ਢੀਠ ਇਨਸਾਨ” ਸੀ।
ਕੁਝ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਮਾਅਰਕੇ ਦੀ ਦਲੇਰੀ ਦਿਖਾਈ। ਨੈੱਨਸੀ ਯੂਆਨ ਦਾ ਕੱਦ ਲਗਭਗ 5 ਫੁੱਟ (1.5 ਮੀ.) ਸੀ, ਪਰ ਉਹ ਕਿਸੇ ਤੋਂ ਡਰਦੀ ਨਹੀਂ ਸੀ।15 ਇਸੇ ਤਰ੍ਹਾਂ ਭੈਣ ਵਲਨਟੀਨਾ ਗਰਨੋਫਸਕਿਆ ਨੂੰ ਅਲੱਗ-ਅਲੱਗ ਤਿੰਨ ਮੌਕਿਆਂ ’ਤੇ ਸਾਬਕਾ ਸੋਵੀਅਤ ਸੰਘ ਵਿਚ ਕੈਦ ਹੋਈ ਅਤੇ ਉਸ ਨੂੰ ਲਗਭਗ 21 ਸਾਲਾਂ ਦੀ ਕੈਦ ਹੋਈ ਸੀ। * ਕਿਉਂ? ਉਸ ਨੇ ਪ੍ਰਚਾਰ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ ਜਿਸ ਕਰਕੇ ਅਧਿਕਾਰੀਆਂ ਨੇ ਉਸ ਨੂੰ “ਬਹੁਤ ਖ਼ਤਰਨਾਕ ਅਪਰਾਧੀ” ਕਰਾਰ ਦਿੱਤਾ। ਇਹ ਦੋ ਵਫ਼ਾਦਾਰ ਔਰਤਾਂ ਇੰਨੀਆਂ ਦਲੇਰ ਕਿਵੇਂ ਸਨ? ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ।
16. ਦਲੇਰ ਬਣਨ ਲਈ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ?
16 ਜਿੱਦਾਂ ਅਸੀਂ ਦੇਖਿਆ ਕਿ ਹੋਰ ਦਲੇਰ ਬਣਨ ਲਈ ਸਾਨੂੰ ਆਪਣੀ ਤਾਕਤ ਜਾਂ ਕਾਬਲੀਅਤ ’ਤੇ ਭਰੋਸਾ ਨਹੀਂ ਰੱਖਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਨਾਲ ਹੈ ਅਤੇ ਉਹ ਸਾਡੇ ਲਈ ਲੜ ਰਿਹਾ ਹੈ। (ਬਿਵ. 1:29, 30; ਜ਼ਕ. 4:6) ਦਲੇਰ ਬਣਨ ਲਈ ਇੱਦਾਂ ਕਰਨਾ ਜ਼ਰੂਰੀ ਹੈ।
ਨਫ਼ਰਤ ਦਾ ਸ਼ਿਕਾਰ ਹੋਣ ’ਤੇ ਕੀ ਕਰੀਏ?
17-18. ਯੂਹੰਨਾ 15:18-21 ਵਿਚ ਯਿਸੂ ਨੇ ਸਾਨੂੰ ਕਿਹੜੀ ਚੇਤਾਵਨੀ ਦਿੱਤੀ ਸੀ? ਸਮਝਾਓ।
17 ਸਾਨੂੰ ਵਧੀਆ ਲੱਗਦਾ ਹੈ ਜਦੋਂ ਲੋਕ ਸਾਡਾ ਇੱਜ਼ਤ-ਮਾਣ ਕਰਦੇ ਹਨ। ਪਰ ਜੇ ਲੋਕ ਸਾਨੂੰ ਪਸੰਦ ਨਹੀਂ ਕਰਦੇ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਨਿਕੰਮੇ ਹਾਂ। ਯਿਸੂ ਨੇ ਕਿਹਾ: “ਖ਼ੁਸ਼ ਹੋ ਤੁਸੀਂ ਜਦੋਂ ਵੀ ਮਨੁੱਖ ਦੇ ਪੁੱਤਰ ਕਰਕੇ ਲੋਕ ਤੁਹਾਡੇ ਨਾਲ ਨਫ਼ਰਤ ਕਰਨ, ਤੁਹਾਨੂੰ ਆਪਣੇ ਵਿੱਚੋਂ ਛੇਕ ਦੇਣ, ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿ ਕੇ ਤੁਹਾਡਾ ਨਾਂ ਬਦਨਾਮ ਕਰਨ।” (ਲੂਕਾ 6:22) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?
18 ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਮਸੀਹੀਆਂ ਨੂੰ ਵਧੀਆ ਲੱਗੇਗਾ ਜਦੋਂ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇਗੀ। ਇਸ ਦੀ ਬਜਾਇ, ਉਹ ਸਾਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰ ਰਿਹਾ ਸੀ। ਅਸੀਂ ਇਸ ਦੁਨੀਆਂ ਦਾ ਹਿੱਸਾ ਨਹੀਂ ਹਾਂ। ਅਸੀਂ ਯਿਸੂ ਦੀਆਂ ਸਿੱਖਿਆਵਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਂਦੇ ਹਾਂ ਅਤੇ ਉਹ ਸੰਦੇਸ਼ ਸੁਣਾਉਂਦੇ ਹਾਂ ਜਿਸ ਯੂਹੰਨਾ 15:18-21 ਪੜ੍ਹੋ।) ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਜੇ ਲੋਕ ਸਾਡੇ ਨਾਲ ਇਸ ਲਈ ਨਫ਼ਰਤ ਕਰਦੇ ਹਨ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਨਿਰਾਸ਼ ਨਹੀਂ ਹੁੰਦੇ।
ਦਾ ਉਸ ਨੇ ਪ੍ਰਚਾਰ ਕੀਤਾ ਸੀ। ਇਸ ਕਰਕੇ ਦੁਨੀਆਂ ਸਾਡੇ ਨਾਲ ਨਫ਼ਰਤ ਕਰਦੀ ਹੈ। (19. ਅਸੀਂ ਰਸੂਲਾਂ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?
19 ਕਦੇ ਵੀ ਲੋਕਾਂ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰੋ। (ਮੀਕਾ. 4:5) ਯਿਸੂ ਦੀ ਮੌਤ ਤੋਂ ਬਾਅਦ ਰਸੂਲਾਂ ਨੇ ਯਰੂਸ਼ਲਮ ਵਿਚ ਜੋ ਮਿਸਾਲ ਕਾਇਮ ਕੀਤੀ, ਉਸ ’ਤੇ ਸੋਚ-ਵਿਚਾਰ ਕਰ ਕੇ ਅਸੀਂ ਇਨਸਾਨਾਂ ਦੇ ਡਰ ’ਤੇ ਕਾਬੂ ਪਾਉਣਾ ਸਿੱਖ ਸਕਦੇ ਹਾਂ। ਉਨ੍ਹਾਂ ਨੂੰ ਪਤਾ ਸੀ ਕਿ ਯਹੂਦੀ ਧਾਰਮਿਕ ਆਗੂ ਉਨ੍ਹਾਂ ਨਾਲ ਕਿੰਨੀ ਨਫ਼ਰਤ ਕਰਦੇ ਸਨ। (ਰਸੂ. 5:17, 18, 27, 28) ਪਰ ਫਿਰ ਵੀ ਉਹ ਰੋਜ਼ ਮੰਦਰ ਜਾਂਦੇ ਰਹੇ ਅਤੇ ਯਿਸੂ ਦੇ ਚੇਲਿਆਂ ਵਜੋਂ ਆਪਣੀ ਪਛਾਣ ਕਰਾਉਂਦੇ ਰਹੇ। (ਰਸੂ. 5:42) ਉਹ ਡਰ ਕੇ ਪਿੱਛੇ ਨਹੀਂ ਹਟੇ। ਹਰ ਰੋਜ਼ ਕੰਮ ’ਤੇ, ਸਕੂਲ ਅਤੇ ਗੁਆਂਢ ਵਿਚ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਾ ਕੇ ਅਸੀਂ ਵੀ ਆਪਣੇ ਡਰ ’ਤੇ ਕਾਬੂ ਪਾ ਸਕਦੇ ਹਾਂ।—ਰਸੂ. 4:29; ਰੋਮੀ. 1:16.
20. ਨਫ਼ਰਤ ਦੇ ਸ਼ਿਕਾਰ ਹੋਣ ’ਤੇ ਵੀ ਰਸੂਲ ਖ਼ੁਸ਼ ਕਿਉਂ ਸਨ?
20 ਰਸੂਲ ਖ਼ੁਸ਼ ਕਿਉਂ ਸਨ? ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਸੀ। ਇਸ ਲਈ ਯਹੋਵਾਹ ਦੀ ਇੱਛਾ ਪੂਰੀ ਕਰਨ ਕਰਕੇ ਕੀਤੀ ਜਾਂਦੀ ਬਦਸਲੂਕੀ ਨੂੰ ਉਹ ਮਾਣ ਦੀ ਗੱਲ ਸਮਝਦੇ ਸਨ। (ਲੂਕਾ 6:23; ਰਸੂ. 5:41) ਪਤਰਸ ਰਸੂਲ ਨੇ ਲਿਖਿਆ: “ਪਰ ਜੇ ਤੁਹਾਨੂੰ ਨੇਕ ਕੰਮ ਕਰਨ ਕਰਕੇ ਦੁੱਖ ਝੱਲਣੇ ਵੀ ਪੈਂਦੇ ਹਨ, ਤਾਂ ਵੀ ਤੁਸੀਂ ਖ਼ੁਸ਼ ਹੋ।” (1 ਪਤ. 2:19-21; 3:14) ਜਦੋਂ ਅਸੀਂ ਸਮਝਾਂਗੇ ਕਿ ਸਹੀ ਕੰਮ ਕਰਨ ਕਰਕੇ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਅਸੀਂ ਕਦੇ ਵੀ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡਾਂਗੇ।
ਤਿਆਰੀ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ
21-22. (ੳ) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤੁਸੀਂ ਤਿਆਰੀ ਕਰਨ ਦਾ ਕੀ ਫ਼ੈਸਲਾ ਕੀਤਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?
21 ਅਸੀਂ ਨਹੀਂ ਜਾਣਦੇ ਕਿ ਅਜ਼ਮਾਇਸ਼ਾਂ ਦਾ ਦੌਰ ਕਦੋਂ ਸ਼ੁਰੂ ਹੋ ਜਾਵੇ ਜਾਂ ਸਰਕਾਰ ਯਹੋਵਾਹ ਦੀ ਭਗਤੀ ਕਰਨ ’ਤੇ ਕਦੋਂ ਪਾਬੰਦੀ ਲਾ ਦੇਵੇ। ਪਰ ਅਸੀਂ ਇਹ ਜਾਣਦੇ ਹਾਂ ਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਕੇ, ਹੋਰ ਦਲੇਰ ਬਣ ਕੇ ਅਤੇ ਇਨਸਾਨਾਂ ਦੇ ਡਰ ’ਤੇ ਕਾਬੂ ਪਾ ਕੇ ਅਸੀਂ ਹੁਣ ਤੋਂ ਹੀ ਤਿਆਰੀ ਕਰ ਸਕਦੇ ਹਾਂ। ਅਸੀਂ ਹੁਣ ਜਿਹੜੀਆਂ ਤਿਆਰੀਆਂ ਕਰਦੇ ਹਾਂ, ਉਨ੍ਹਾਂ ਕਰਕੇ ਅਸੀਂ ਭਵਿੱਖ ਵਿਚ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਾਂਗੇ।
22 ਪਰ ਉਦੋਂ ਕੀ ਜੇ ਸਰਕਾਰ ਪਰਮੇਸ਼ੁਰ ਦੀ ਭਗਤੀ ਕਰਨ ’ਤੇ ਪਾਬੰਦੀ ਲਾ ਦੇਵੇ? ਅਗਲੇ ਲੇਖ ਵਿਚ ਅਸੀਂ ਬਾਈਬਲ ਦੇ ਅਸੂਲਾਂ ’ਤੇ ਚਰਚਾ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਪਾਬੰਦੀ ਅਧੀਨ ਵੀ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਾਂਗੇ।
ਗੀਤ 54 ਨਿਹਚਾ ਨਾਲ ਚੱਲੋ
^ ਪੈਰਾ 5 ਅਸੀਂ ਨਹੀਂ ਚਾਹੁੰਦੇ ਕਿ ਲੋਕ ਸਾਡੇ ਨਾਲ ਨਫ਼ਰਤ ਕਰਨ। ਪਰ ਅੱਜ ਨਹੀਂ ਤਾਂ ਕੱਲ੍ਹ, ਸਾਨੂੰ ਸਾਰਿਆਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। ਇਹ ਲੇਖ ਦਲੇਰੀ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ।
^ ਪੈਰਾ 7 ਪਹਿਰਾਬੁਰਜ 15 ਦਸੰਬਰ 1965 (ਅੰਗ੍ਰੇਜ਼ੀ) ਦੇ ਸਫ਼ੇ 756-767 ਦੇਖੋ।
^ ਪੈਰਾ 14 ਪਹਿਰਾਬੁਰਜ 15 ਜੁਲਾਈ 1979 (ਅੰਗ੍ਰੇਜ਼ੀ) ਦੇ ਸਫ਼ੇ 4-7 ਦੇਖੋ। ਨਾਲੇ JW ਬ੍ਰਾਡਕਾਸਟਿੰਗ ’ਤੇ ਯਹੋਵਾਹ ਦਾ ਨਾਂ ਸਾਰਿਆਂ ਨੂੰ ਪਤਾ ਲੱਗੇਗਾ ਨਾਂ ਦੀ ਵੀਡੀਓ ਦੇਖੋ। INTERVIEWS AND EXPERIENCES ਹੇਠਾਂ ਦੇਖੋ।