ਅਧਿਐਨ ਲੇਖ 28
ਪਾਬੰਦੀ ਹੇਠ ਵੀ ਯਹੋਵਾਹ ਦੀ ਸੇਵਾ ਕਰਦੇ ਰਹੋ
“ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਚੁੱਪ ਨਹੀਂ ਰਹਿ ਸਕਦੇ।”—ਰਸੂ. 4:19, 20.
ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!
ਖ਼ਾਸ ਗੱਲਾਂ *
1-2. (ੳ) ਸਾਡੇ ਕੰਮ ’ਤੇ ਪਾਬੰਦੀ ਲੱਗਣ ’ਤੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?
ਸਾਲ 2018 ਵਿਚ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰਕਾਂ ਦੀ ਗਿਣਤੀ 2,23,000 ਤੋਂ ਜ਼ਿਆਦਾ ਸੀ ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ’ਤੇ ਪੂਰੀ ਤਰ੍ਹਾਂ ਜਾਂ ਕੁਝ ਹੱਦ ਤਕ ਪਾਬੰਦੀ ਲੱਗੀ ਹੋਈ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਕਿ ਸੱਚੇ ਮਸੀਹੀਆਂ ਨੂੰ ਪਤਾ ਹੈ ਕਿ ਉਨ੍ਹਾਂ ’ਤੇ ਅਜ਼ਮਾਇਸ਼ਾਂ ਆਉਣਗੀਆਂ। (2 ਤਿਮੋ. 3:12) ਚਾਹੇ ਅਸੀਂ ਕਿਤੇ ਵੀ ਰਹਿੰਦੇ ਹੋਈਏ, ਸਰਕਾਰਾਂ ਬਿਨਾਂ ਦੱਸੇ ਹੀ ਪਾਬੰਦੀ ਲਾ ਸਕਦੀਆਂ ਹਨ ਕਿ ਅਸੀਂ ਆਪਣੇ ਪਿਆਰ ਕਰਨ ਵਾਲੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਨਾ ਕਰੀਏ।
2 ਜੇ ਤੁਹਾਡੇ ਦੇਸ਼ ਵਿਚ ਸਰਕਾਰ ਯਹੋਵਾਹ ਦੀ ਭਗਤੀ ਕਰਨ ’ਤੇ ਪਾਬੰਦੀ ਲਾ ਦੇਵੇ, ਤਾਂ ਸ਼ਾਇਦ ਤੁਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛੋ: ‘ਕੀ ਅਜ਼ਮਾਇਸ਼ਾਂ ਆਉਣ ਦਾ ਇਹ ਮਤਲਬ ਹੈ ਕਿ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੀ? ਕੀ ਪਾਬੰਦੀ ਕਰਕੇ ਅਸੀਂ ਯਹੋਵਾਹ ਦੀ ਭਗਤੀ ਕਰਨ ਤੋਂ ਹਟ ਜਾਵਾਂਗੇ? ਕੀ ਮੈਨੂੰ ਉਸ ਦੇਸ਼ ਵਿਚ ਚਲੇ ਜਾਣਾ ਚਾਹੀਦਾ ਹੈ ਜਿੱਥੇ ਮੈਂ ਪਰਮੇਸ਼ੁਰ ਦੀ ਭਗਤੀ ਆਜ਼ਾਦੀ ਨਾਲ ਕਰ ਸਕਦਾ ਹਾਂ?’ ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ। ਅਸੀਂ ਇਸ ਗੱਲ ’ਤੇ ਵੀ ਗੌਰ ਕਰਾਂਗੇ ਕਿ ਅਸੀਂ ਪਾਬੰਦੀ ਦੌਰਾਨ ਵੀ ਯਹੋਵਾਹ ਦੀ ਭਗਤੀ ਕਿਵੇਂ ਕਰਦੇ ਰਹਿ ਸਕਦੇ ਹਾਂ ਅਤੇ ਸਾਨੂੰ ਕਿਨ੍ਹਾਂ ਫੰਦਿਆਂ ਤੋਂ ਬਚਣਾ ਚਾਹੀਦਾ ਹੈ।
ਕੀ ਅਜ਼ਮਾਇਸ਼ਾਂ ਆਉਣ ਦਾ ਇਹ ਮਤਲਬ ਹੈ ਕਿ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੀ?
3. 2 ਕੁਰਿੰਥੀਆਂ 11:23-27 ਅਨੁਸਾਰ ਪੌਲੁਸ ਰਸੂਲ ਨੂੰ ਕਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
3 ਜੇ ਸਰਕਾਰ ਸਾਡੇ ਕੰਮ ’ਤੇ ਪਾਬੰਦੀ ਲਾ ਦੇਵੇ, ਤਾਂ ਸ਼ਾਇਦ ਅਸੀਂ ਸੋਚੀਏ ਕਿ ਅਸੀਂ ਪਰਮੇਸ਼ੁਰ ਦੀ ਮਿਹਰ ਗੁਆ ਬੈਠੇ ਹਾਂ। ਪਰ ਯਾਦ ਰੱਖੋ ਕਿ ਅਜ਼ਮਾਇਸ਼ਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਡੇ ਤੋਂ ਨਾਖ਼ੁਸ਼ ਹੈ। ਪੌਲੁਸ ਰਸੂਲ ਦੀ 2 ਕੁਰਿੰਥੀਆਂ 11:23-27 ਪੜ੍ਹੋ।) ਪੌਲੁਸ ਰਸੂਲ ਦੇ ਤਜਰਬੇ ਤੋਂ ਅਸੀਂ ਸਿੱਖਦੇ ਹਾਂ ਕਿ ਕਈ ਵਾਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ’ਤੇ ਅਜ਼ਮਾਇਸ਼ਾਂ ਆਉਣ ਦਿੰਦਾ ਹੈ।
ਮਿਸਾਲ ਲੈ ਲਓ। ਬਿਨਾਂ ਸ਼ੱਕ, ਉਸ ’ਤੇ ਪਰਮੇਸ਼ੁਰ ਦੀ ਮਿਹਰ ਸੀ। ਉਸ ਨੂੰ ਯੂਨਾਨੀ ਲਿਖਤਾਂ ਵਿਚ 14 ਚਿੱਠੀਆਂ ਲਿਖਣ ਦਾ ਸਨਮਾਨ ਮਿਲਿਆ ਅਤੇ ਉਸ ਨੂੰ ਕੌਮਾਂ ਵਿਚ ਰਸੂਲ ਵਜੋਂ ਭੇਜਿਆ ਗਿਆ। ਪਰ ਫਿਰ ਵੀ ਉਸ ਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ। (4. ਲੋਕ ਸਾਡੇ ਨਾਲ ਨਫ਼ਰਤ ਕਿਉਂ ਕਰਦੇ ਹਨ?
4 ਯਿਸੂ ਨੇ ਮਸੀਹੀਆਂ ’ਤੇ ਅਜ਼ਮਾਇਸ਼ਾਂ ਆਉਣ ਦਾ ਕਾਰਨ ਦੱਸਿਆ ਸੀ। ਉਸ ਨੇ ਕਿਹਾ ਕਿ ਦੁਨੀਆਂ ਦਾ ਹਿੱਸਾ ਨਾ ਹੋਣ ਕਰਕੇ ਲੋਕ ਸਾਡੇ ਨਾਲ ਨਫ਼ਰਤ ਕਰਨਗੇ। (ਯੂਹੰ. 15:18, 19) ਅਜ਼ਮਾਇਸ਼ਾਂ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ’ਤੇ ਯਹੋਵਾਹ ਦੀ ਮਿਹਰ ਨਹੀਂ ਹੈ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ।
ਕੀ ਪਾਬੰਦੀ ਕਰਕੇ ਅਸੀਂ ਯਹੋਵਾਹ ਦੀ ਭਗਤੀ ਕਰਨ ਤੋਂ ਹਟ ਜਾਵਾਂਗੇ?
5. ਕੀ ਮਾਮੂਲੀ ਇਨਸਾਨ ਯਹੋਵਾਹ ਦੀ ਭਗਤੀ ’ਤੇ ਪੂਰੀ ਤਰ੍ਹਾਂ ਰੋਕ ਲਾ ਸਕਦੇ ਹਨ? ਸਮਝਾਓ।
5 ਮਾਮੂਲੀ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਭਗਤੀ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਾ ਸਕਦੇ। ਬਹੁਤ ਸਾਰਿਆਂ ਨੇ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਗੌਰ ਕਰੋ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਕੀ ਹੋਇਆ। ਉਸ ਸਮੇਂ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਸਤਾਇਆ। ਸਿਰਫ਼ ਜਰਮਨੀ ਦੀ ਨਾਜ਼ੀ ਪਾਰਟੀ ਨੇ ਹੀ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਨਹੀਂ ਲਾਈ, ਸਗੋਂ ਆਸਟ੍ਰੇਲੀਆ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਪਾਬੰਦੀ ਲਾਈ। ਪਰ ਗੌਰ ਕਰੋ ਕਿ ਕੀ ਹੋਇਆ। 1939 ਵਿਚ ਯੁੱਧ ਸ਼ੁਰੂ ਹੋਣ ਵੇਲੇ ਪੂਰੀ ਦੁਨੀਆਂ ਵਿਚ 72,475 ਪ੍ਰਚਾਰਕ ਸਨ। ਰਿਪੋਰਟਾਂ ਤੋਂ ਪਤਾ ਲੱਗਾ ਕਿ 1945 ਵਿਚ ਯੁੱਧ ਦੇ ਖ਼ਤਮ ਹੋਣ ’ਤੇ ਯਹੋਵਾਹ ਦੀ ਬਰਕਤ ਸਦਕਾ ਪ੍ਰਚਾਰਕਾਂ ਦੀ ਗਿਣਤੀ 1,56,299 ਹੋ ਗਈ। ਪ੍ਰਚਾਰਕਾਂ ਦੀ ਗਿਣਤੀ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ ਸੀ।
6. ਵਿਰੋਧ ਹੋਣ ’ਤੇ ਡਰਨ ਦੀ ਬਜਾਇ ਅਸੀਂ ਕੀ ਕਰਨ ਲਈ ਪ੍ਰੇਰਿਤ ਹੋ ਸਕਦੇ ਹਾਂ? ਮਿਸਾਲ ਦਿਓ।
6 ਵਿਰੋਧ ਹੋਣ ’ਤੇ ਡਰਨ ਦੀ ਬਜਾਇ ਅਸੀਂ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਲਈ ਪ੍ਰੇਰਿਤ ਹੋ ਸਕਦੇ ਹਾਂ। ਮਿਸਾਲ ਲਈ, ਇਕ ਜੋੜਾ ਆਪਣੇ ਇਕ ਛੋਟੇ ਬੱਚੇ ਨਾਲ ਉਸ ਦੇਸ਼ ਵਿਚ ਰਹਿੰਦਾ ਹੈ ਜਿੱਥੇ ਸਰਕਾਰ ਨੇ ਪਰਮੇਸ਼ੁਰ ਦੀ ਭਗਤੀ ਕਰਨ ’ਤੇ ਪਾਬੰਦੀ ਲਾਈ ਹੈ। ਡਰ ਕਰਕੇ ਪਿੱਛੇ ਹਟਣ ਦੀ ਬਜਾਇ ਉਨ੍ਹਾਂ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਨੇ ਪਾਇਨੀਅਰਿੰਗ ਕਰਨ ਲਈ ਚੰਗੀ ਤਨਖ਼ਾਹ ਵਾਲੀ ਨੌਕਰੀ ਵੀ ਛੱਡ ਦਿੱਤੀ। ਪਤੀ ਨੇ ਕਿਹਾ ਕਿ ਪਾਬੰਦੀ ਲੱਗਣ ਕਰਕੇ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਜਾਣਨ ਲਈ ਉਤਸੁਕ ਹਨ। ਇਸ ਕਰਕੇ ਉਹ ਸੌਖਿਆਂ ਹੀ ਬਾਈਬਲ ਸਟੱਡੀਆਂ ਸ਼ੁਰੂ ਕਰਾ ਸਕਦੇ ਹਨ। ਪਾਬੰਦੀ ਲੱਗਣ ਦਾ ਇਕ ਹੋਰ ਵਧੀਆ ਨਤੀਜਾ ਨਿਕਲਿਆ। ਇਸੇ ਦੇਸ਼ ਦੇ ਇਕ ਮੰਡਲੀ ਦੇ ਬਜ਼ੁਰਗ ਨੇ ਦੱਸਿਆ ਕਿ ਜਿਨ੍ਹਾਂ ਮਸੀਹੀਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡੀ
ਦਿੱਤੀ ਸੀ, ਉਨ੍ਹਾਂ ਵਿੱਚੋਂ ਬਹੁਤ ਜਣੇ ਦੁਬਾਰਾ ਤੋਂ ਸਭਾਵਾਂ ਵਿਚ ਆਉਣ ਲੱਗੇ ਅਤੇ ਪ੍ਰਚਾਰ ਵਿਚ ਹਿੱਸਾ ਲੈਣ ਲੱਗੇ।7. (ੳ) ਲੇਵੀਆਂ 26:36, 37 ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਪਰਮੇਸ਼ੁਰ ਦੀ ਭਗਤੀ ’ਤੇ ਪਾਬੰਦੀ ਲਾਏ ਜਾਣ ਵੇਲੇ ਤੁਸੀਂ ਕੀ ਕਰੋਗੇ?
7 ਵਿਰੋਧੀ ਸਾਡੇ ਕੰਮ ’ਤੇ ਪਾਬੰਦੀ ਲਾ ਕੇ ਇਹ ਆਸ ਰੱਖਦੇ ਹਨ ਕਿ ਅਸੀਂ ਡਰ ਕਰਕੇ ਯਹੋਵਾਹ ਦੀ ਭਗਤੀ ਕਰਨੀ ਬੰਦ ਕਰ ਦਿਆਂਗੇ। ਪਾਬੰਦੀ ਦੇ ਨਾਲ-ਨਾਲ ਉਹ ਸਾਡੇ ਬਾਰੇ ਸ਼ਾਇਦ ਝੂਠੀਆਂ ਖ਼ਬਰਾਂ ਫੈਲਾਉਣ, ਅਧਿਕਾਰੀਆਂ ਨੂੰ ਸਾਡੇ ਘਰਾਂ ਦੀ ਤਲਾਸ਼ੀ ਲੈਣ ਲਈ ਭੇਜਣ, ਸਾਨੂੰ ਅਦਾਲਤਾਂ ਵਿਚ ਘੜੀਸਣ ਜਾਂ ਇੱਥੋਂ ਤਕ ਕਿ ਜੇਲ੍ਹਾਂ ਵਿਚ ਵੀ ਸੁੱਟ ਦੇਣ। ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਜੇਲ੍ਹ ਵਿਚ ਸੁੱਟ ਕੇ ਉਹ ਆਸ ਰੱਖਦੇ ਹਨ ਕਿ ਅਸੀਂ ਡਰ ਜਾਵਾਂਗੇ। ਜੇ ਅਸੀਂ ਉਨ੍ਹਾਂ ਦਾ ਡਰ ਆਪਣੇ ’ਤੇ ਹਾਵੀ ਹੋਣ ਦਿਆਂਗੇ, ਤਾਂ ਅਸੀਂ ਖ਼ੁਦ ਹੀ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟ ਜਾਵਾਂਗੇ। ਅਸੀਂ ਲੇਵੀਆਂ 26:36, 37 (ਪੜ੍ਹੋ।) ਵਿਚ ਦੱਸੇ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ। ਅਸੀਂ ਡਰ ਕਰਕੇ ਨਾ ਤਾਂ ਯਹੋਵਾਹ ਦੀ ਸੇਵਾ ਵਿਚ ਢਿੱਲੇ ਪਵਾਂਗੇ ਤੇ ਨਾ ਹੀ ਪਿੱਛੇ ਹਟਾਂਗੇ। ਅਸੀਂ ਪੂਰੀ ਤਰ੍ਹਾਂ ਯਹੋਵਾਹ ’ਤੇ ਭਰੋਸਾ ਰੱਖਾਂਗੇ ਅਤੇ ਡਰਾਂਗੇ ਨਹੀਂ। (ਜ਼ਬੂ. 56:3) ਅਸੀਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਹਿੰਮਤ ਅਤੇ ਸੇਧ ਮੰਗਦੇ ਹਾਂ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਇਸ ਕਰਕੇ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਵੀ ਸਾਨੂੰ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਨਹੀਂ ਰੋਕ ਸਕਦੀ।—ਇਬ. 13:6.
ਕੀ ਮੈਨੂੰ ਕਿਸੇ ਹੋਰ ਦੇਸ਼ ਵਿਚ ਚਲੇ ਜਾਣਾ ਚਾਹੀਦਾ ਹੈ?
8-9. (ੳ) ਹਰ ਮਸੀਹੀ ਅਤੇ ਹਰ ਪਰਿਵਾਰ ਦੇ ਮੁਖੀ ਨੂੰ ਕਿਹੜਾ ਫ਼ੈਸਲਾ ਖ਼ੁਦ ਕਰਨਾ ਪਵੇਗਾ? (ਅ) ਸਹੀ ਫ਼ੈਸਲਾ ਲੈਣ ਵਿਚ ਕਿਹੜੀਆਂ ਗੱਲਾਂ ਇਕ ਮਸੀਹੀ ਦੀ ਮਦਦ ਕਰਨਗੀਆਂ?
8 ਜੇ ਤੁਹਾਡੇ ਦੇਸ਼ ਦੀ ਸਰਕਾਰ ਪਰਮੇਸ਼ੁਰ ਦੀ ਭਗਤੀ ਕਰਨ ’ਤੇ ਪਾਬੰਦੀ ਲਾ ਦੇਵੇ, ਤਾਂ ਤੁਸੀਂ ਸ਼ਾਇਦ ਉਸ ਦੇਸ਼ ਵਿਚ ਚਲੇ ਜਾਣ ਬਾਰੇ ਸੋਚੋ ਜਿੱਥੇ ਤੁਸੀਂ ਯਹੋਵਾਹ ਦੀ ਭਗਤੀ ਆਜ਼ਾਦੀ ਨਾਲ ਕਰ ਸਕਦੇ ਹੋ। ਇਹ ਤੁਹਾਡਾ ਆਪਣਾ ਫ਼ੈਸਲਾ ਹੈ। ਕੁਝ ਜਣੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸ਼ਾਇਦ ਪਹਿਲੀ ਸਦੀ ਦੇ ਮਸੀਹੀਆਂ ’ਤੇ ਗੌਰ ਕਰਨ ਕਿ ਅਜ਼ਮਾਇਸ਼ਾਂ ਆਉਣ ’ਤੇ ਉਨ੍ਹਾਂ ਨੇ ਕੀ ਕੀਤਾ ਸੀ। ਜਦੋਂ ਇਸਤੀਫ਼ਾਨ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ, ਤਾਂ ਚੇਲੇ ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ ਅਤੇ ਇੱਥੋਂ ਤਕ ਕਿ ਉਹ ਫੈਨੀਕੇ, ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ। (ਮੱਤੀ 10:23; ਰਸੂ. 8:1; 11:19) ਪਰ ਸ਼ਾਇਦ ਦੂਜੇ ਜਣੇ ਗੌਰ ਕਰਨ ਕਿ ਜਦੋਂ ਫਿਰ ਤੋਂ ਪਹਿਲੀ ਸਦੀ ਦੇ ਮਸੀਹੀਆਂ ’ਤੇ ਅਜ਼ਮਾਇਸ਼ਾਂ ਆਈਆਂ, ਤਾਂ ਪੌਲੁਸ ਰਸੂਲ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਖ਼ੁਸ਼ ਖ਼ਬਰੀ ਸੁਣਾਈ ਅਤੇ ਉਨ੍ਹਾਂ ਇਲਾਕਿਆਂ ਵਿਚ ਅਜ਼ਮਾਇਸ਼ਾਂ ਸਹਿ ਰਹੇ ਭੈਣਾਂ-ਭਰਾਵਾਂ ਨੂੰ ਤਕੜਾ ਕੀਤਾ।—ਰਸੂ. 14:19-23.
9 ਅਸੀਂ ਇਨ੍ਹਾਂ ਬਿਰਤਾਂਤਾਂ ਤੋਂ ਕੀ ਸਿੱਖਦੇ ਹਾਂ? ਹਰ ਪਰਿਵਾਰ ਦੇ ਮੁਖੀ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਹੋਰ ਕਿਤੇ ਜਾਣਗੇ ਜਾਂ ਨਹੀਂ। ਫ਼ੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਪ੍ਰਾਰਥਨਾ ਕਰ ਕੇ ਧਿਆਨ ਨਾਲ ਆਪਣੇ ਪਰਿਵਾਰ ਦੇ ਹਾਲਾਤਾਂ ਬਾਰੇ ਅਤੇ ਦੂਸਰੇ ਦੇਸ਼ ਜਾਣ ਦੇ ਚੰਗੇ-ਮਾੜੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ। ਇਸ ਮਾਮਲੇ ਵਿਚ ਹਰ ਮਸੀਹੀ ਨੂੰ “ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ” ਚਾਹੀਦਾ ਹੈ। (ਗਲਾ. 6:5) ਸਾਨੂੰ ਦੂਸਰਿਆਂ ਦੇ ਫ਼ੈਸਲੇ ਨੂੰ ਸਹੀ ਜਾਂ ਗ਼ਲਤ ਨਹੀਂ ਠਹਿਰਾਉਣਾ ਚਾਹੀਦਾ।
ਪਾਬੰਦੀ ਅਧੀਨ ਅਸੀਂ ਭਗਤੀ ਕਿਵੇਂ ਕਰਾਂਗੇ?
10. ਸ਼ਾਖ਼ਾ ਦਫ਼ਤਰ ਅਤੇ ਬਜ਼ੁਰਗ ਕਿਹੜੀਆਂ ਹਿਦਾਇਤਾਂ ਦੇਣਗੇ?
10 ਪਾਬੰਦੀ ਅਧੀਨ ਤੁਸੀਂ ਯਹੋਵਾਹ ਦੀ ਭਗਤੀ ਕਿਵੇਂ ਕਰਦੇ ਰਹਿ ਸਕਦੇ ਹੋ? ਸ਼ਾਖ਼ਾ ਦਫ਼ਤਰ ਉਸ ਇਲਾਕੇ ਦੇ ਬਜ਼ੁਰਗਾਂ ਨੂੰ ਹਿਦਾਇਤਾਂ ਤੇ ਸਲਾਹਾਂ ਦੇਵੇਗਾ ਕਿ ਉਹ ਪਰਮੇਸ਼ੁਰ ਦਾ ਗਿਆਨ ਕਿਵੇਂ ਹਾਸਲ ਕਰ ਸਕਦੇ ਹਨ, ਸਭਾਵਾਂ ਲਈ ਕਿਵੇਂ ਇਕੱਠੇ ਹੋ ਸਕਦੇ ਹਨ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਨ। ਜੇ ਸ਼ਾਖ਼ਾ ਦਫ਼ਤਰ ਬਜ਼ੁਰਗਾਂ ਨਾਲ ਸੰਪਰਕ ਨਹੀਂ ਕਰ ਸਕਦਾ, ਤਾਂ ਬਜ਼ੁਰਗ ਯਹੋਵਾਹ ਦੀ ਭਗਤੀ ਕਰਨ ਵਿਚ ਤੁਹਾਡੀ ਅਤੇ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਦੀ ਮਦਦ ਕਰਨਗੇ। ਉਹ ਬਾਈਬਲ ਅਤੇ ਮਸੀਹੀ ਪ੍ਰਕਾਸ਼ਨਾਂ ਮੁਤਾਬਕ ਤੁਹਾਡੀ ਅਗਵਾਈ ਕਰਨਗੇ।—ਮੱਤੀ 28:19, 20; ਰਸੂ. 5:29; ਇਬ. 10:24, 25.
11. ਤੁਸੀਂ ਭਰੋਸਾ ਕਿਉਂ ਰੱਖ ਸਕਦੇ ਹੋ ਕਿ ਪਾਬੰਦੀ ਹੇਠ ਵੀ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਤੁਹਾਨੂੰ ਲੋੜੀਂਦਾ ਗਿਆਨ ਮਿਲਦਾ ਰਹੇਗਾ ਅਤੇ ਤੁਸੀਂ ਆਪਣੀ ਬਾਈਬਲ ਅਤੇ ਪ੍ਰਕਾਸ਼ਨਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹੋ?
11 ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਨਿਹਚਾ ਮਜ਼ਬੂਤ ਯਸਾ. 65:13, 14; ਲੂਕਾ 12:42-44) ਇਸ ਲਈ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਹਾਡੀ ਨਿਹਚਾ ਨੂੰ ਮਜ਼ਬੂਤ ਰੱਖਣ ਲਈ ਉਸ ਦਾ ਸੰਗਠਨ ਤੁਹਾਨੂੰ ਲੋੜੀਂਦਾ ਗਿਆਨ ਦਿੰਦਾ ਰਹੇਗਾ। ਪਰ ਤੁਹਾਨੂੰ ਕੀ ਕਰਨ ਦੀ ਲੋੜ ਹੈ? ਪਾਬੰਦੀ ਹੇਠ ਤੁਹਾਨੂੰ ਆਪਣੀ ਬਾਈਬਲ ਤੇ ਹੋਰ ਪ੍ਰਕਾਸ਼ਨਾਂ ਨੂੰ ਕਿਸੇ ਵਧੀਆ ਜਗ੍ਹਾ ’ਤੇ ਲੁਕਾਉਣਾ ਚਾਹੀਦਾ ਹੈ। ਧਿਆਨ ਰੱਖੋ ਕਿ ਕਦੇ ਵੀ ਇਨ੍ਹਾਂ ਨੂੰ ਇੱਦਾਂ ਦੀ ਜਗ੍ਹਾ ’ਤੇ ਨਾ ਰੱਖੋ ਜਿੱਥੋਂ ਇਨ੍ਹਾਂ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ, ਚਾਹੇ ਇਹ ਛਪਿਆ ਹੋਇਆ ਪ੍ਰਕਾਸ਼ਨ ਹੋਵੇ ਜਾਂ ਤੁਹਾਡੇ ਮੋਬਾਇਲ ਜਾਂ ਟੈਬਲੇਟ ਵਗੈਰਾ ’ਤੇ ਹੋਵੇ। ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਪੂਰੀ ਵਾਹ ਲਾਉਣੀ ਚਾਹੀਦੀ ਹੈ।
ਬਣਾਈ ਰੱਖਣ ਲਈ ਉਸ ਦੇ ਲੋਕਾਂ ਨੂੰ ਲੋੜੀਂਦਾ ਗਿਆਨ ਮਿਲੇਗਾ। (12. ਬਜ਼ੁਰਗ ਸਭਾਵਾਂ ਦਾ ਪ੍ਰਬੰਧ ਕਿਵੇਂ ਕਰ ਸਕਦੇ ਹਨ ਤਾਂਕਿ ਦੂਜਿਆਂ ਦਾ ਧਿਆਨ ਸਾਡੇ ਵੱਲ ਨਾ ਖਿੱਚਿਆ ਜਾਵੇ?
12 ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਬਾਰੇ ਕੀ? ਬਜ਼ੁਰਗ ਤੁਹਾਡੇ ਲਈ ਸਭਾਵਾਂ ਦਾ ਪ੍ਰਬੰਧ ਇਸ ਤਰੀਕੇ ਨਾਲ ਕਰਨਗੇ ਕਿ ਵਿਰੋਧੀਆਂ ਦਾ ਧਿਆਨ ਤੁਹਾਡੇ ਵੱਲ ਨਾ ਖਿੱਚਿਆ ਜਾਵੇ। ਉਹ ਸ਼ਾਇਦ ਤੁਹਾਨੂੰ ਛੋਟੇ-ਛੋਟੇ ਗਰੁੱਪਾਂ ਵਿਚ ਮਿਲਣ ਨੂੰ ਕਹਿਣ ਅਤੇ ਅਕਸਰ ਸਭਾਵਾਂ ਦਾ ਸਮਾਂ ਤੇ ਜਗ੍ਹਾ ਬਦਲਣ। ਤੁਸੀਂ ਵੀ ਆਪਣੇ ਭੈਣਾਂ-ਭਰਾਵਾਂ ਦੀ ਸੁਰੱਖਿਆ ਕਰ ਸਕਦੇ ਹੋ ਜਦੋਂ ਤੁਸੀਂ ਸਭਾਵਾਂ ’ਤੇ ਬਿਨਾਂ ਸ਼ੋਰ-ਸ਼ਰਾਬਾ ਕੀਤੇ ਆਉਂਦੇ ਹੋ ਜਾਂ ਜਾਂਦੇ ਹੋ। ਤੁਸੀਂ ਆਮ ਕੱਪੜੇ ਪਾ ਕੇ ਹੀ ਸਭਾਵਾਂ ’ਤੇ ਆ ਸਕਦੇ ਹੋ ਤਾਂਕਿ ਦੂਸਰਿਆਂ ਦਾ ਧਿਆਨ ਤੁਹਾਡੇ ਵੱਲ ਨਾ ਖਿੱਚਿਆ ਜਾਵੇ।
13. ਸਾਬਕਾ ਸੋਵੀਅਤ ਸੰਘ ਦੇ ਭੈਣਾਂ-ਭਰਾਵਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਪ੍ਰਚਾਰ ਦੇ ਮਾਮਲੇ ਵਿਚ ਹਰ ਇਲਾਕੇ ਦੇ ਹਾਲਾਤ ਵੱਖੋ-ਵੱਖਰੇ ਹੋਣਗੇ। ਪਰ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਦੂਜਿਆਂ ਨੂੰ ਉਸ ਦੇ ਰਾਜ ਬਾਰੇ ਦੱਸ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਇਸ ਲਈ ਅਸੀਂ ਪ੍ਰਚਾਰ ਕਰਨ ਦਾ ਕੋਈ-ਨਾ-ਕੋਈ ਤਰੀਕਾ ਜ਼ਰੂਰ ਲੱਭਾਂਗੇ। (ਲੂਕਾ 8:1; ਰਸੂ. 4:29) ਸਾਬਕਾ ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਬਾਰੇ ਇਤਿਹਾਸਕਾਰ ਐਮਿਲੀ ਬੀ. ਬੇਰਨ ਨੇ ਕਿਹਾ: “ਜਦੋਂ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲਾ ਦਿੱਤੀ, ਤਾਂ ਉਨ੍ਹਾਂ ਨੇ ਆਪਣੇ ਗੁਆਂਢੀਆਂ, ਨਾਲ ਕੰਮ ਕਰਨ ਵਾਲਿਆਂ ਅਤੇ ਦੋਸਤਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇੱਦਾਂ ਕਰਨ ’ਤੇ ਗਵਾਹਾਂ ਨੂੰ ਮਜ਼ਦੂਰੀ ਕੈਂਪਾਂ ਵਿਚ ਸੁੱਟ ਦਿੱਤਾ ਗਿਆ, ਤਾਂ ਉਨ੍ਹਾਂ ਨੇ ਆਪਣੇ ਨਾਲ ਦੇ ਕੈਦੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।” ਸਾਬਕਾ ਸੋਵੀਅਤ ਸੰਘ ਵਿਚ ਪਾਬੰਦੀ ਦੇ ਬਾਵਜੂਦ ਵੀ ਸਾਡੇ ਭੈਣ-ਭਰਾ ਪ੍ਰਚਾਰ ਕਰਦੇ ਰਹੇ। ਜੇ ਕਦੇ ਤੁਹਾਡੇ ਦੇਸ਼ ਵਿਚ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗ ਜਾਵੇ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਉਨ੍ਹਾਂ ਦੀ ਰੀਸ ਕਰਿਓ।
ਫੰਦਿਆਂ ਤੋਂ ਬਚੋ
14. ਜ਼ਬੂਰ 39:1 ਦੀ ਮਦਦ ਨਾਲ ਅਸੀਂ ਕਿਸ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ?
14 ਕਿਸੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਧਿਆਨ ਰੱਖੋ। ਪਾਬੰਦੀ ਦੌਰਾਨ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੋਂ “ਚੁੱਪ ਕਰਨ ਦਾ ਵੇਲਾ ਹੈ।” (ਉਪ. 3:7) ਸਾਨੂੰ ਕੁਝ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ, ਜਿਵੇਂ ਕਿ ਭੈਣਾਂ-ਭਰਾਵਾਂ ਦੇ ਨਾਂ, ਸਭਾਵਾਂ ਦੀ ਜਗ੍ਹਾ, ਪ੍ਰਚਾਰ ਕਰਨ ਦਾ ਤਰੀਕਾ ਅਤੇ ਪਰਮੇਸ਼ੁਰ ਵੱਲੋਂ ਗਿਆਨ ਪ੍ਰਾਪਤ ਕਰਨ ਦਾ ਤਰੀਕਾ। ਅਸੀਂ ਨਾ ਤਾਂ ਅਧਿਕਾਰੀਆਂ ਨਾਲ ਤੇ ਨਾ ਹੀ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ, ਚਾਹੇ ਉਹ ਉਸੇ ਦੇਸ਼ ਵਿਚ ਰਹਿੰਦੇ ਹੋਣ ਜਾਂ ਕਿਸੇ ਹੋਰ ਦੇਸ਼ ਵਿਚ ਅਤੇ ਚਾਹੇ ਉਹ ਗਵਾਹ ਹੋਣ ਜਾਂ ਨਾ ਹੋਣ। ਜੇ ਅਸੀਂ ਇਸ ਫੰਦੇ ਵਿਚ ਫਸ ਗਏ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਖ਼ਤਰੇ ਵਿਚ ਪਾ ਦੇਵਾਂਗੇ।—ਜ਼ਬੂਰਾਂ ਦੀ ਪੋਥੀ 39:1 ਪੜ੍ਹੋ।
15. ਸ਼ੈਤਾਨ ਕੀ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਅਸੀਂ ਉਸ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ?
15 ਛੋਟੀਆਂ-ਮੋਟੀਆਂ ਗੱਲਾਂ ਕਰਕੇ ਆਪਣੇ ਵਿਚ ਫੁੱਟ ਨਾ ਪੈਣ ਦਿਓ। ਸ਼ੈਤਾਨ ਜਾਣਦਾ ਹੈ ਕਿ ਜੇ ਪਰਿਵਾਰ ਵਿਚ ਫੁੱਟ ਪੈ ਜਾਵੇ, ਤਾਂ ਉਹ ਟੁੱਟ ਜਾਵੇਗਾ। (ਮਰ. 3:24, 25) ਉਹ ਲਗਾਤਾਰ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਰਹੇਗਾ। ਇਸ ਤਰ੍ਹਾਂ ਕਰ ਕੇ ਉਹ ਆਸ ਰੱਖਦਾ ਹੈ ਕਿ ਅਸੀਂ ਉਸ ਨਾਲ ਲੜਨ ਦੀ ਬਜਾਇ ਆਪਸ ਵਿਚ ਲੜਨਾ ਸ਼ੁਰੂ ਕਰ ਦੇਈਏ।
16. ਭੈਣ ਗਰਟਰੂਟ ਪੌਏਟਜ਼ਿੰਗਰ ਨੇ ਕਿਹੜੀ ਵਧੀਆ ਮਿਸਾਲ ਰੱਖੀ?
16 ਸਮਝਦਾਰ ਮਸੀਹੀਆਂ ਨੂੰ ਵੀ ਇਸ ਫੰਦੇ ਵਿਚ ਫਸਣ ਤੋਂ ਬਚਣ ਦੀ ਲੋੜ ਹੈ। ਜ਼ਰਾ ਦੋ ਚੁਣੀਆਂ ਹੋਈਆਂ ਭੈਣਾਂ ਗਰਟਰੂਟ ਪੌਏਟਜ਼ਿੰਗਰ ਅਤੇ ਐਲਫਰੀਡਾ ਲੂਆ ਦੀ ਮਿਸਾਲ ’ਤੇ ਗੌਰ ਕਰੋ। ਇਹ ਦੋਨੋਂ ਜਣੀਆਂ ਹੋਰ ਮਸੀਹੀ ਭੈਣਾਂ ਨਾਲ ਨਾਜ਼ੀ ਤਸ਼ੱਦਦ ਕੈਂਪ ਵਿਚ ਸਨ। ਐਲਫਰੀਡਾ ਨੇ ਕੈਂਪ ਵਿਚ ਭੈਣਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਸ਼ਣ ਦਿੱਤੇ ਜਿਸ ਕਰਕੇ ਗਰਟਰੂਟ ਉਸ ਨਾਲ ਈਰਖਾ ਕਰਨ ਲੱਗ ਪਈ। ਬਾਅਦ ਵਿਚ ਗਰਟਰੂਟ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਉਸ ਨੇ ਮਦਦ ਲਈ ਯਹੋਵਾਹ ਅੱਗੇ ਤਰਲੇ ਕੀਤੇ। ਉਹ ਨੇ ਲਿਖਿਆ: “ਜਦੋਂ ਕਿਸੇ ਵਿਚ ਜ਼ਿਆਦਾ ਕਾਬਲੀਅਤ ਹੁੰਦੀ ਹੈ ਜਾਂ ਕਿਸੇ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਮਿਲਦੀਆਂ ਹਨ, ਤਾਂ ਸਾਨੂੰ ਇਹ ਗੱਲ ਸਵੀਕਾਰ ਕਰਨੀ ਸਿੱਖਣੀ ਪੈਂਦੀ ਹੈ।” ਉਸ ਨੇ ਆਪਣੀ ਈਰਖਾ ਦੀ ਭਾਵਨਾ ’ਤੇ ਕਾਬੂ ਕਿਵੇਂ ਪਾਇਆ? ਗਰਟਰੂਟ ਨੇ ਐਲਫਰੀਡਾ ਦੇ ਚੰਗੇ ਗੁਣਾਂ ਅਤੇ ਦੋਸਤਾਨਾ ਸੁਭਾਅ ’ਤੇ ਧਿਆਨ ਲਾਇਆ। ਇਸ ਤਰ੍ਹਾਂ ਉਹ ਐਲਫਰੀਡਾ ਨਾਲ ਦੁਬਾਰਾ ਤੋਂ ਚੰਗਾ ਰਿਸ਼ਤਾ ਬਣਾ ਸਕੀ। ਦੋਨੋਂ ਤਸ਼ੱਦਦ ਕੈਂਪ ਵਿੱਚੋਂ ਬਚ ਨਿਕਲੀਆਂ ਅਤੇ ਸਵਰਗੀ ਜ਼ਿੰਦਗੀ ਮਿਲਣ ਤਕ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀਆਂ ਰਹੀਆਂ। ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਤਭੇਦ ਮਿਟਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਆਪਣੀ ਏਕਤਾ ਨੂੰ ਖ਼ਤਰੇ ਵਿਚ ਪਾਉਣ ਤੋਂ ਬਚਾਂਗੇ।—ਕੁਲੁ. 3:13, 14.
17. ਸਾਨੂੰ ਘਮੰਡ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?
17 ਘਮੰਡ ਕਰਨ ਤੋਂ ਬਚੋ। ਭਰੋਸੇਮੰਦ ਅਤੇ ਜ਼ਿੰਮੇਵਾਰ ਭਰਾਵਾਂ ਦੀਆਂ ਹਿਦਾਇਤਾਂ ਮੰਨ ਕੇ ਅਸੀਂ ਮੁਸ਼ਕਲਾਂ ਤੋਂ ਬਚਾਂਗੇ। (1 ਪਤ. 5:5) ਮਿਸਾਲ ਲਈ, ਇਕ ਦੇਸ਼ ਵਿਚ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ, ਉੱਥੇ ਦੇ ਜ਼ਿੰਮੇਵਾਰ ਭਰਾਵਾਂ ਨੇ ਮੌਕਾ ਮਿਲਣ ’ਤੇ ਗਵਾਹੀ ਦੇਣ ਦਾ ਇੰਤਜ਼ਾਮ ਕੀਤਾ, ਪਰ ਉਨ੍ਹਾਂ ਨੇ ਪ੍ਰਚਾਰਕਾਂ ਨੂੰ ਪ੍ਰਚਾਰ ਦੌਰਾਨ ਪ੍ਰਕਾਸ਼ਨ ਨਾ ਦੇਣ ਦੀ ਹਿਦਾਇਤ ਦਿੱਤੀ। ਪਰ ਉੱਥੋਂ ਦੇ ਇਕ ਪਾਇਨੀਅਰ ਭਰਾ ਨੇ ਘਮੰਡ ਵਿਚ ਆ ਕੇ ਸੋਚਿਆ ਕਿ ਉਸ ਨੂੰ ਬਜ਼ੁਰਗਾਂ ਨਾਲੋਂ ਜ਼ਿਆਦਾ ਪਤਾ ਹੈ ਅਤੇ ਉਸ ਨੇ ਪ੍ਰਕਾਸ਼ਨ ਦਿੱਤੇ। ਇਸ ਦਾ ਨਤੀਜਾ ਕੀ ਨਿਕਲਿਆ? ਜਦੋਂ ਉਸ ਨੇ ਤੇ ਕੁਝ ਜਣਿਆਂ ਨੇ ਮੌਕਾ ਮਿਲਣ ’ਤੇ ਗਵਾਹੀ ਦੇਣੀ ਖ਼ਤਮ ਕੀਤੀ, ਤਾਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ। ਬਿਨਾਂ ਸ਼ੱਕ, ਪੁਲਿਸ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ ਅਤੇ ਪੁਲਿਸ ਨੇ ਉਹ ਸਾਰੇ ਪ੍ਰਕਾਸ਼ਨ ਜ਼ਬਤ ਕਰ ਲਏ ਜੋ ਉਨ੍ਹਾਂ ਨੇ ਦਿੱਤੇ ਸਨ। ਇਸ ਤਜਰਬੇ ਤੋਂ ਅਸੀਂ ਕੀ ਸਿੱਖਦੇ ਹਾਂ? ਸਾਨੂੰ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ ਚਾਹੇ ਸਾਨੂੰ ਲੱਗਦਾ ਹੈ ਕਿ ਸਾਨੂੰ ਜ਼ਿਆਦਾ ਪਤਾ ਹੈ। ਯਹੋਵਾਹ ਨੂੰ ਹਮੇਸ਼ਾ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਉਨ੍ਹਾਂ ਭਰਾਵਾਂ ਦਾ ਸਾਥ ਦਿੰਦੇ ਹਾਂ ਜਿਨ੍ਹਾਂ ਨੂੰ ਉਸ ਨੇ ਸਾਡੀ ਅਗਵਾਈ ਕਰਨ ਲਈ ਚੁਣਿਆ ਹੈ।—ਇਬ. 13:7, 17.
18. ਸਾਨੂੰ ਬੇਲੋੜੇ ਨਿਯਮ ਕਿਉਂ ਨਹੀਂ ਬਣਾਉਣੇ ਚਾਹੀਦੇ?
18 ਬੇਲੋੜੇ ਨਿਯਮ ਨਾ ਬਣਾਓ। ਜੇ ਬਜ਼ੁਰਗ ਬੇਲੋੜੇ ਨਿਯਮ ਬਣਾਉਣਗੇ, ਤਾਂ ਉਹ ਦੂਜਿਆਂ ’ਤੇ ਬੋਝ ਪਾਉਣਗੇ। ਭਰਾ ਜੁਰਾਜ ਕਾਮਿਨਸਕੀ ਯਾਦ ਕਰਦਾ ਹੈ ਕਿ ਸਾਬਕਾ ਚੈਕੋਸਲੋਵਾਕੀਆ ਵਿਚ ਪਾਬੰਦੀ ਦੌਰਾਨ ਕੀ ਹੋਇਆ ਸੀ: “ਬਹੁਤ ਸਾਰੇ ਬਜ਼ੁਰਗਾਂ ਦੀ ਗਿਰਫ਼ਤਾਰੀ ਤੋਂ ਬਾਅਦ, ਕੁਝ ਜ਼ਿੰਮੇਵਾਰ ਭਰਾਵਾਂ ਨੇ ਮੰਡਲੀ ਅਤੇ ਸਰਕਟ ਦੀ ਅਗਵਾਈ ਕੀਤੀ। ਇਨ੍ਹਾਂ ਭਰਾਵਾਂ ਨੇ ਭੈਣਾਂ-ਭਰਾਵਾਂ ਨੂੰ ਨਿਯਮਾਂ ਦੀ ਲਿਸਟ ਬਣਾ ਕੇ ਦਿੱਤੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ।” ਯਹੋਵਾਹ ਨੇ ਸਾਨੂੰ ਦੂਜਿਆਂ ਲਈ ਫ਼ੈਸਲੇ ਕਰਨ ਦਾ ਅਧਿਕਾਰ ਨਹੀਂ ਦਿੱਤਾ। ਬੇਲੋੜੇ ਨਿਯਮ ਬਣਾਉਣ ਵਾਲਾ ਆਪਣੇ ਭੈਣਾਂ-ਭਰਾਵਾਂ ਦੀ ਰਾਖੀ ਨਹੀਂ ਕਰਦਾ, ਸਗੋਂ ਉਨ੍ਹਾਂ ਦੀ ਨਿਹਚਾ ਸੰਬੰਧੀ ਉਨ੍ਹਾਂ ’ਤੇ ਹੁਕਮ ਚਲਾਉਣ ਵਾਲਾ ਬਣਦਾ ਹੈ।—2 ਕੁਰਿੰ. 1:24.
ਕਦੇ ਵੀ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੋ!
19. ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ 2 ਇਤਹਾਸ 32:7, 8 ਅਨੁਸਾਰ ਅਸੀਂ ਦਲੇਰ ਕਿਉਂ ਬਣ ਸਕਦੇ ਹਾਂ?
19 ਸਾਡਾ ਸਭ ਤੋਂ ਵੱਡਾ ਦੁਸ਼ਮਣ ਸ਼ੈਤਾਨ, ਯਹੋਵਾਹ ਦੇ ਵਫ਼ਾਦਾਰ ਸੇਵਕਾਂ ’ਤੇ ਅਜ਼ਮਾਇਸ਼ਾਂ ਲਿਆਉਣ ਦੀ ਕੋਸ਼ਿਸ਼ ਕਰਦਾ ਰਹੇਗਾ। (1 ਪਤ. 5:8; ਪ੍ਰਕਾ. 2:10) ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਯਹੋਵਾਹ ਦੀ ਭਗਤੀ ਕਰਨ ’ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਨਗੇ। ਪਰ ਸਾਡੇ ਕੋਲ ਕੋਈ ਕਾਰਨ ਨਹੀਂ ਹੈ ਕਿ ਅਸੀਂ ਡਰ ਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। (ਬਿਵ. 7:21) ਯਹੋਵਾਹ ਸਾਡੀ ਵੱਲ ਹੈ ਅਤੇ ਉਹ ਹਮੇਸ਼ਾ ਸਾਡਾ ਸਾਥ ਦਿੰਦਾ ਰਹੇਗਾ ਚਾਹੇ ਸਾਡੇ ਕੰਮ ’ਤੇ ਪਾਬੰਦੀ ਹੀ ਕਿਉਂ ਨਾ ਲੱਗੀ ਹੋਵੇ।—2 ਇਤਹਾਸ 32:7, 8 ਪੜ੍ਹੋ।
20. ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?
20 ਆਓ ਆਪਾਂ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਪੱਕਾ ਇਰਾਦਾ ਕਰੀਏ ਜਿਨ੍ਹਾਂ ਨੇ ਆਪਣੇ ਸਮੇਂ ਦੇ ਅਧਿਕਾਰੀਆਂ ਨੂੰ ਕਿਹਾ ਸੀ: “ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਚੁੱਪ ਨਹੀਂ ਰਹਿ ਸਕਦੇ।”—ਰਸੂ. 4:19, 20.
ਗੀਤ 33 ਉਨ੍ਹਾਂ ਤੋਂ ਨਾ ਡਰੋ!
^ ਪੈਰਾ 5 ਜੇ ਸਰਕਾਰ ਯਹੋਵਾਹ ਦੀ ਭਗਤੀ ਕਰਨ ’ਤੇ ਪਾਬੰਦੀ ਲਾ ਦੇਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਲੇਖ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਤਾਂਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਨੀ ਕਦੇ ਨਾ ਛੱਡੀਏ।
^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਸਾਰੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਗਵਾਹ ਉਨ੍ਹਾਂ ਦੇਸ਼ਾਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ। ਭੈਣ-ਭਰਾ ਇਕ ਭਰਾ ਦੇ ਘਰ ਸਟੋਰ ਵਿਚ ਸਭਾ ਕਰਦੇ ਹੋਏ।
^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਇਕ ਮਸੀਹੀ ਭੈਣ (ਖੱਬੇ ਪਾਸੇ) ਔਰਤ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆ ਕੇ ਯਹੋਵਾਹ ਬਾਰੇ ਗੱਲ ਕਰਨ ਦਾ ਮੌਕਾ ਭਾਲਦੀ ਹੋਈ।
^ ਪੈਰਾ 63 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਤੋਂ ਪੁਲਿਸ ਪੁੱਛ-ਗਿੱਛ ਕਰਦੀ ਹੋਈ ਤੇ ਭਰਾ ਆਪਣੀ ਮੰਡਲੀ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਾ ਹੋਇਆ।